May 26, 2026 1:57 am

ਅਸਮਾਨ ਤੋਂ ਸਾਫ ਦਿਸਦਾ ਪੰਜਾਬ

ਪੰਜਾਬ ਦੇ ਵਾਤਾਵਰਣ ਵਿਚ ਹਰ ਪਾਸੇ ਧੁੰਦ ਪਸਰੀ ਹੋਈ ਹੈ। ਭ੍ਰਿਸ਼ਟਾਚਾਰ ਦੀ ਇਸ ਧੁੰਦ ਵਿੱਚ ਪੰਜਾਬ ਦੇ ਹਾਲਾਤ ਸਾਫ ਨਹੀਂ ਦਿਸ ਰਹੇ। ਇਹ ਗੱਲ ਵੱਖਰੀ ਹੈ ਕਿ ਅਸਮਾਨ ਤੋਂ ਪੰਜਾਬ ਪੂਰੀ ਤਰ੍ਹਾਂ ਸਾਫ ਦਿਸਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਚੰਡੀਗੜ੍ਹ ਤੋਂ ਜਲੰਧਰ ਤੱਕ ਹੈਲੀਕਾਪਟਰ ’ਤੇ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਤਲੁਜ ਦਰਿਆ ’ਚ ਜੋ ਮੰਜ਼ਰ ਦੇਖਿਆ ਉਹ ਬਹੁਤ ਹੀ ਚਿੰਤਾਜਨਕ ਸੀ। ਸਤਲੁਜ ਦਰਿਆ ’ਚੋਂ ਨਵਾਂਸ਼ਹਿਰ ਅਤੇ ਜਲੰਧਰ ਜ਼ਿਲ੍ਹਿਆਂ ’ਚ ਵੱਡੇ ਪੈਮਾਨੇ ’ਤੇ ਗੈਰਕਾਨੂੰਨੀ ਤੌਰ ’ਤੇ ਰੇਤਾ ਕੱਢਿਆ ਜਾ ਰਿਹਾ ਸੀ। ਅਣਗਿਣਤ ਮਿ¤ਟੀ ਚੁ¤ਕਣ ਵਾਲੀਆਂ ਭਾਰੀਆਂ ਮਸ਼ੀਨਾਂ, ਜੇ.ਸੀ.ਬੀ. ਅਤੇ ਟਿ¤ਪਰ ਧੜਾ-ਧੜ ਰੇਤਾ ਕੱਢ ਰਹੇ ਸਨ। ਲਗਾਤਾਰ ਗੈਰ-ਕਾਨੂੰਨੀ ਖਣਨ ਕਾਰਨ ਸਤਲੁਜ ਦਰਿਆ ਦੀ ਬਹੁਤ ਬੁਰੀ ਹਾਲਤ ਬਣੀ ਹੋਈ ਹੈ। ਮੁੱਖ ਮੰਤਰੀ ਨੇ ਜਿਉਂ ਹੀ ਇਹ ਸਭ ਦੇਖਿਆ ਤਦ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਹੁਕਮ ਦੇ ਦਿੱਤੇ। ਮੁ¤ਖ ਮੰਤਰੀ ਦੇ ਨਿਰਦੇਸ਼ਾਂ ’ਤੇ ‘ਤੇਜ਼ੀ ਨਾਲ ਕਾਰਵਾਈ’ ਕਰਦੇ ਹੋਏ ਨਵਾਂ ਸ਼ਹਿਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੇ ਮਲਿਕਪੁਰ ਪਿੰਡ ਵਿ¤ਚੋਂ 21 ਪੋਰਕਲੇਨ (ਮਿ¤ਟੀ ਚੁ¤ਕਣ ਵਾਲੀਆਂ ਮਸ਼ੀਨਾਂ), 5 ਜੇ.ਸੀ.ਬੀ. ਮਸ਼ੀਨਾਂ 30 ਟਿ¤ਪਰ ਅਤੇ ਟਰੈਕਟਰ ਟਰਾਲੀ ਕਬਜ਼ੇ ਵਿ¤ਚ ਲਏ ਹਨ। ਸਵਾਲ ਤਾਂ ਇਹ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਪਹਿਲਾਂ ਕਿੱਥੇ ਸੁੱਤੇ ਹੋਏ ਸਨ। ਕੀ ਵਾਕਿਆ ਹੀ ਅਧਿਕਾਰੀਆਂ ਨੂੰ ਖਾਸ ਤੌਰ ’ਤੇ ਨਵਾਂ ਸ਼ਹਿਰ ਦੇ ਰਾਹੋਂ ਅਤੇ ਜਲੰਧਰ ਦੇ ਫਿਲੌਰ ਇਲਾਕਿਆਂ ਵਿ¤ਚ ਵ¤ਡੀ ਪ¤ਧਰ ’ਤੇ ਗੈਰ-ਕਾਨੂੰਨੀ ਖਣਨ ਦੀਆਂ ਸਰਗਰਮੀਆਂ ਦੀ ਕੋਈ ਜਾਣਕਾਰੀ ਨਹੀਂ ਸੀ। ਹਾਲੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਇਸ ਸਬੰਧੀ ਕਰੜੇ ਹੁਕਮ ਜਾਰੀ ਕੀਤੇ ਸਨ। ਅਧਿਕਾਰੀ ਸਰਕਾਰ ਦੇ ਅੱਖ ਅਤੇ ਕੰਨ ਹੁੰਦੇ ਹਨ। ਇਸ ਦਾ ਭਾਵ ਇਹ ਹੈ ਕਿ ਮੁੱਖ ਮੰਤਰੀ ਕੋਲ ਅਧਿਕਾਰੀਆਂ ਵੱਲੋਂ ਸਹੀ ਜਾਣਕਾਰੀ ਨਹੀਂ ਪਹੁੰਚਾਈ ਜਾ ਰਹੀ ਸੀ। ਲਾਜ਼ਮੀ ਤੌਰ ’ਤੇ ਇਸ ਸਬੰਧ ਵਿੱਚ ਮੁੱਖ ਮੰਤਰੀ ਨੂੰ ਹਨੇਰੇ ਵਿੱਚ ਰੱਖਿਆ ਗਿਆ। ਇਹੋ ਕਾਰਨ ਹੈ ਕਿ ਮੁੱਖ ਮੰਤਰੀ ਨੂੰ ਇਹ ਗੈਰਕਾਨੂੰਨੀ ਸਰਗਰਮੀਆਂ ਸਿਰਫ ਹੈਲੀਕਾਪਟਰ ਵਿੱਚੋਂ ਹੀ ਨਜ਼ਰ ਆਈਆਂ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੇਤੇ ਬੱਜਰੀ ਦੇ ਕਾਲੇ ਕਾਰੋਬਾਰ ਵਿੱਚ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਦੇ ਹਿੱਸੇ ਹਨ। ਸੈਂਕੜੇ ਕਰੋੜ ਦੇ ਇਸ ਕਾਰੋਬਾਰ ’ਚ ਉਹ ਸਾਰੇ ਮਿਲਜੁਲ ਕੇ ਹੱਥ ਰੰਗ ਰਹੇ ਹਨ। ਇਸੇ ਕਾਰਨ ਮੁੱਖ ਮੰਤਰੀ ਦੇ ਹੁਕਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਕਾਲੇ ਕਾਰੋਬਾਰ ਰਾਹੀਂ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ। ਇਸ ਨਾਲ ਪੰਜਾਬ ਦੇ ਵਾਤਾਵਰਣ ਦਾ ਸੰਤੁਲਨ ਵੀ ਵਿਗੜ ਰਿਹਾ ਹੈ। ਦਰਿਆਵਾਂ ’ਚ ਵੱਡੇ ਪੱਧਰ ’ਤੇ ਜੇਸੀਬੀ ਅਤੇ ਰੇਤਾ ਕੱਢਣ ਵਾਲੀਆਂ ਹੋਰ ਵੱਡੀਆਂ ਮਸ਼ੀਨਾਂ ਦੀ ਵਰਤੋਂ ਬਹੁਤ ਹੀ ਗੰਭੀਰ ਖਤਰੇ ਪੈਦਾ ਕਰ ਰਹੀਆਂ ਹਨ। ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਵੱਲੋਂ ਇਸ ਸਬੰਧ ਵਿੱਚ ਫੌਰੀ ਤੌਰ ’ਤੇ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਕੁਝ ਦਿਨ ਪਹਿਲਾਂ ਦਿੱਤੇ ਗਏ ਹੁਕਮ ਲਾਗੂ ਕਿਉਂ ਨਹੀਂ ਹੋਏ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਕਾਲੇ ਕਾਰੋਬਾਰ ਵਿੱਚ ਲੱਗੇ ਸਾਰੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖਿਲਾਫ ਕਰੜੀ ਕਾਰਵਾਈ ਤੋਂ ਬਿਨਾ ਇਹ ਗੈਰਕਾਨੂੰਨੀ ਸਰਗਰਮੀਆਂ ਰੁਕਣ ਵਾਲੀਆਂ ਨਹੀਂ ਹਨ। ਚੰਗਾ ਹੋਵੇਗਾ ਜੇਕਰ ਮੁੱਖ ਮੰਤਰੀ ਇਸੇ ਤਰ੍ਹਾਂ ਹੀ ਹਰ ਦੂਜੇ ਤੀਜੇ ਦਿਨ ਪੰਜਾਬ ਦਾ ਹਵਾਈ ਗੇੜਾ ਲਾਉਂਦੇ ਰਹਿਣ।
-ਬਲਜੀਤ ਸਿੰਘ ਬਰਾੜ

Send this to a friend