ਭਗੌੜਾ ਜੋਗਾ ਪੁਲਿਸ ਨੇ ਕੀਤਾ ਕਾਬੂ

ਜੋਗਾ, 6 ਮਾਰਚ (ਮੱਖਣ ਸਿੰਘ ਉਭਾ)- ਥਾਨਾ ਜੋਗਾ ਦੀ ਪੁਲਿਸ ਨੇ ਇੱਕ ਭਗੌੜਾ ਵਿਆਕਤੀ ਨੂੰ ਫੜਨ ਵਿੱਚ ਵੱਡੀ ਕਾਮਯਾਬੀ ਮਿਲੀ ਜਦੋ ਰਾਕੇਸ ਕੁਮਾਰ ਪੁੱਤਰ ਮਦਨ ਲਾਲ ਮੌੜ ਮੰਡੀ ਨੂੰ ਭਾਈ ਦੇਸਾ ਤੋ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।ਥਾਨਾ ਮੁਖੀ ਜਸਵੀਰ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਕੇਸ ਪੁੱਤਰ ਮਦਨ ਲਾਲ ਜੋ ਥਾਨਾ ਮੌੜ ਮੰਡੀ ਅਧੀਨ ਪੈਦਾ ਹੈ ਜੋ ਕਿ 18.6.2010 ਵਿੱਚ ਐਕਸੀਡੈਂਟ ਕਰਨ ਤੋ ਬਾਅਦ ਫਰਾਰ ਹੋ ਗਿਆ ਜਿਸ ਨੂੰ 16.6.2013 ਵਿੱਚ ਪੁਲਿਸ ਵੱਲੋ ਭਗੌੜਾ ਕਰਾਰ ਦਿੱਤਾ ਗਿਆ ਸੀ ਸੀ।ਅੱਜ ਜਾਣਕਾਰੀ ਮਿਲਣ ਤੇ ਹੌਲਦਾਰ ਗੁਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਸ ਨੂੰ ਪਿੰਡ ਭਾਈ ਦੇਸਾ ਤੋ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਬਣਦੀ ਕਾਰਵਾਈ ਕਰਕੇ ਇਸ ਨੁੰ ਕੋਰਟ ਵਿੱਚ ਪੇਸ ਕੀਤਾ ਗਿਆ ਹੈ।

Send this to a friend