ਠਬਚਿਓ ਪੂਰਾ ਜੋਰ ਲਗਾਵੋ,
ਕੋਈ ਵੀ ਕੰਮ ਜੋ ਕਰਦੇ ਹੋਵੋ।
ਪੜ੍ਹਦੇ ਹੋਵੋ, ਲਿਖਦੇ ਹੋਵੋ,
ਪੂਰਾ ਧਿਆਨ ਲਗਾਵੋ’’
ਅ¤ਜ ਦੇ ਯੁ¤ਗ ਵਿਚ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਨੀ ਚਾਹੀਦੀ ਹੈ। ਹਰ ਜਗ੍ਹਾ ਕੰਪੀਟੀਸ਼ਨ ਹਨ। ਦਸਵੀਂ ਜਮਾਤ ਤੋਂ ਬਾਅਦ ਦਾਖਲੇ ਲਈ ਅਤੇ ਬਾਰਵੀਂ ਜਮਾਤ ਤੋਂ ਬਾਅਦ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਪਿਆਰੇ ਵਿਦਿਆਰਥੀਓ।ਵਿ¤ਦਿਆ ਦੀਆਂ ਜੜ੍ਹਾਂ ਕੌੜੀਆਂ ਅਤੇ ਫਲ ਮਿ¤ਠਾ ਹੁੰਦਾ ਹੈ। ਹੁਣ ਤੁਹਾਡੇ ਪੂਰੇ ਸਾਲ ਦੀ ਮਿਹਨਤ ਦੀ ਪਰਖ ਦਾ ਸਮਾਂ ਆ ਹੀ ਗਿਆ ਹੈ। ਮਾਪਿਆਂ ਨੂੰ, ਅਧਿਆਪਕਾਂ ਨੂੰ ਵੀ ਆਪਣੇ ਬ¤ਚਿਆਂ ਦੇ ਪ੍ਰਤੀ ਅੰਦਰੋਂ ਹੀ ਇਕ ਅਜੀਬ ਭਾਵਨਾ ਪੈਦਾ ਹੋ ਰਹੀ ਹੁੰਦੀ ਹੈ। ਕੁਝ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਸਾਰਾ ਸਾਲ ਮਿਹਨਤ ਲਗਨ ਨਾਲ ਪੜ੍ਹਾਈ ਕਰੀ, ਉਹ ਪੂਰੇ ਉਤਸ਼ਾਹ ਵਿ¤ਚ ਹਨ। ਅਤੇ ਕੁ¤ਝ ਵਿਦਿਆਰਥੀ ਕੋਈ ਸਮ¤ਸਿਆ ਕਰਕੇ ਜਾਂ ਦਿਲਚਸਪੀ ਨਹੀਂ ਲਈ, ਉਹਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵੈਸੇ ਤਾਂ ਵਿਦਿਆਰਥੀਆਂ ਨੂੰ ਜਮਾਤ ਦੇ ਸ਼ੁਰੂਆਤ ਵਿ¤ਚ ਹੀ ਰੋਜਾਨਾ ਧਿਆਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਤਾਂ ਜੋ ਅਖੀਰ ਵਿ¤ਚ ਔਖਾ ਨਾਂ ਹੋਵੇ। ਪ੍ਰੰਤੂ ਹੁਣ ਉਹ ਸਮਾਂ ਲੰਘ ਗਿਆ ਹੈ। ਪੇਪਰ ਨਜਦੀਕ ਹਨ। ਹੁਣ ਵੀ ਡੁ¤ਲੇ ਬੇਰਾਂ ਦਾ ਕੁ¤ਝ ਨਹੀਂ ਵਿਗੜਿਆ। ਕੀਮਤੀ ਸਮੇਂ ਦੀ ਕਦਰ ਕਰੋ। ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਰੀਰਕ ਸ਼ਕਤੀ ਦੇ ਨਾਲ ਦ੍ਰਿੜ ਇ¤ਛਾ ਸ਼ਕਤੀ ਦਾ ਹੋਣਾ ਬਹੁਤ ਜਰੂਰੀ ਹੈ। ਸਾਡਾ ਸਰੀਰ ਉਦੋਂ ਹੀ ਕੰਮ ਕਰਦਾ ਹੈ ਜਦੋਂ ਮਨ ਵਿਚ ਉਸ ਕੰਮ ਨੂੰ ਕਰਨ ਦੀ ਇ¤ਛਾ ਹੋਵੇ। ਇੰਗਲੈਂਡ ਦੇ ਪ੍ਰਧਾਨ ਮੰਤਰੀ, ਲੇਖਕ ਵਿਨਸਟਨ ਚਰਚਿਲ ਨੇ ਕਿਹਾ ਸੀ ਕਿ ਜਿੰਦਗੀ ਦਾ ਸਭ ਤੋਂ ਵ¤ਡਾ ਗੁਣ ਹਿੰਮਤ ਹੈ। ਇਸਦਾ ਮਤਲਬ ਇਹ ਹੈ ਕਿ ਤੁਸੀਂ ਵੀ ਪੇਪਰਾਂ ਵਿਚੋਂ ਸਫਲਤਾ ਹਾਸਲ ਕਰਨ ਲਈ ਹਿੰਮਤ ਨਾਂ ਛ¤ਡੋ। ਜਿਹੜੇ ਵਿਦਿਆਰਥੀ ਹਿੰਮਤ ਹਾਰ ਕੇ ਬਹਿ ਜਾਂਦੇ ਹਨ ਅਤੇ ਮਿਹਨਤ ਨਹੀਂ ਕਰਦੇ ਉਹ ਕਦੀ ਵੀ ਸਫਲ ਨਹੀਂ ਹੋ ਸਕਦੇ। ਜੋ ਵਿਦਿਆਰਥੀ ਕਿਸੇ ਨਾਂ ਕਿਸੇ ਕਾਰਨ ਕਰਕੇ ਬਾਰ ਬਾਰ ਅਸਫਲ ਹੋ ਰਹੇ ਹਨ। ਉਨ੍ਹਾਂ ਨੂੰ ਵੀ ਆਪਣੀ ਹਿੰਮਤ ਨਹੀਂ ਛ¤ਡਣੀ ਚਾਹੀਦੀ। ਜਿਸ ਤਰ੍ਹਾਂ ਨੇਪੋਲੀਅਨ ਬੋਨਾਪਰਤੇ ਫਰਾਂਸ ਦੇ ਰਾਜੇ ਨੇ ਯੁ¤ਧ ਵਿ¤ਚ ਪੂਰੀ ਬਹਾਦਰੀ ਨਾਲ ਲੜਨ ਤੋਂ ਬਾਅਦ ਹਾਰ ਗਿਆ।। ਅਤੇ ਗੁਫਾ ਵਿਚ ਲੁਕ ਗਿਆ। ਉ¤ਥੇ ਇ¤ਕ ਮ¤ਕੜੀ ਆਪਣੇ ਜਾਲੇ ਤ¤ਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਰ ਵਾਰ ਅਸਫਲ ਰਹੀ। ਅੰਤ ਉਸ ਨੇ ਹੌਸਲਾ ਨਹੀਂ ਛ¤ਡਿਆ। ਅਖੀਰ ਹਿੰਮਤ ਨਾਲ ਉਹ ਆਪਣੇ ਜਾਲੇ ਤ¤ਕ ਪਹੁੰਚ ਗਈ। ਨੇਪੋਲੀਅਨ ਨੇ ਇਸ ਤੋਂ ਹੌਸਲਾ ਲੈ ਕੇ ਦੁਬਾਰਾ ਯੁ¤ਧ ਲੜਿਆ ਅਤੇ ਜਿ¤ਤ ਪ੍ਰਾਪਤ ਕੀਤੀ। ਪਿਆਰੇ ਵਿਦਿਆਰਥੀਓ ਸਫਲ ਹੋਣ ਦੇ ਲਈ ਕੁ¤ਝ ਨਿਯਮਾਂ ਨੂੰ ਵੀ ਅਪਣਾਓ ਨਿਯੰਤਰਣ ਸਮਾਂ ਸਾਰਣੀ ਬਣਾਓ। ਜੋ ਤੁਸੀਂ ਪੜ੍ਹ ਰਹੇ ਹੋ, ਉਸ ਨੂੰ ਸਮਝੋ। ਉ¤ਚੀ ਅਵਾਜ ਵਿਚ ਪੜੋ। ਇਹ ਵਿਧੀ ਦੋ ਸੰਵੇਦੀ ਪ੍ਰਣਾਲੀਆਂ ਦਾ ਇਸਤੇਮਾਲ ਕਰਦੀ ਹੈ। ਇ¤ਕ ਆਡੀਓ ਸੁਣਵਾਈ ਤੇ ਦੂਜਾ ਦ੍ਰਿਸ਼ਟੀ। ਦ੍ਰਿਸ਼ਟੀ ਵਾਲਾ ਹੈ। ਤੁਸੀਂ ਆਪਣੇ ਮਨ ਦੇ ਪਿਛਲੇ ਪਾਸੇ ਵ¤ਖਰੀ ਅਵਾਜ ਨਾਲ ਅਧਿਐਨ ਸਮ¤ਗਰੀ ਨੂੰ ਜੋੜ ਸਕਦੇ ਹੋ। ਚੰਗੀ ਤਰ੍ਹਾਂ ਅਧਿਐਨ ਕਰੋ। ਇਹ ਤੁਹਾਨੂੰ ਜ਼ਿਆਦਾ ਨਿਯੰਤਰਣ ਦੇਵੇਗਾ। ਨਕਾਰਾਤਮਕ ਵਿਦਿਆਰਥੀਆਂ ਤੋਂ ਦੂਰ ਰਹੋ। ਸਥਿਤੀ ਤੇ ਨਿਯੰਤਰਣ ਰ¤ਖਣ ਨਾਲ ਘਬਰਾਹਟ ਤੋਂ ਵੀ ਬਚੋਗੇ। ਸਫਲਤਾ ਯਕੀਨੀ ਬਣੇਗੀ। ਮੋਬਾਇਲ ਫੋਨ ਇੰਟਰਨੈ¤ਟ ਦੀ ਵਰਤੋਂ ਘ¤ਟ ਤੋਂ ਘ¤ਟ ਕਰੋ। ਹਰੇਕ ਵਿਸ਼ੇ ਨੂੰ ਘ¤ਟ ਤੋਂ ਘ¤ਟ 45 ਮਿੰਟ ਜਰੂਰ ਦਿਓ। ਤਾਂ ਜੋ ਦਿਲ ਲਗਾ ਕੇ ਪੜ੍ਹ ਸਕੋ ਤੇ ਅ¤ਕੋ ਵੀ ਨਾਂ।ਪੇਪਰ ਦੇਣ ਤੋਂ ਪਹਿਲਾਂ ਆਪਣੇ ਅੰਦਰ ਆਤਮ ਵਿਸ਼ਵਾਸ ਰ¤ਖੋ, ਸਵੈ-ਭਰੋਸਾ ਰ¤ਖ ਕੇ ਪੇਪਰ ਦੇਣ ਲਈ ਜਾਵੋ। ਬਾਹਰ ਲਿਖੀਆਂ ਗਈਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹੋ। ਪੇਪਰ ਵਿਚ ਲਿਖਾਈ ਸੁੰਦਰ ਕਰੋ। ਜੋ ਚੰਗੀ ਤਰ੍ਹਾਂ ਆਉਂਦਾ ਉਹੀ ਪਹਿਲਾਂ ਕਰੋ। ਓਵਰ ਰਾਈਟਿੰਗ ਨਾਂ ਕਰੋ। ਪ੍ਰਭਾਵਸ਼ਾਲੀ ਹੈਡਿੰਗ ਦਿਓ। ਪੇਪਰ ਕਰਨ ਤੋਂ ਬਾਅਦ ਜਰੂਰ ਪੜ੍ਹੋ। ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਵੀ ਸੰਪਰਕ ਵਿਚ ਰਹੋ। ਮਾਨਸਿਕ ਸ਼ਾਂਤੀ, ਸਵੈ ਭਰੋਸਾ, ਆਤਮ-ਵਿਸ਼ਵਾਸ਼ ਰ¤ਖੋ ਅਤੇ ਮਿਹਨਤ ਦਾ ਪ¤ਲਾ ਫੜ ਲਵੋ ਤਾਂ ਜੋ ਸਫਲਤਾ ਹਾਸਲ ਕੀਤੀ ਜਾ ਸਕੇ।ਮੇਰੇ ਵ¤ਲੋਂ ਸਾਰੇ ਹੀ ਪ੍ਰਿਖਿਆਰਥੀਆਂ ਨੂੰ ਉਨ੍ਹਾਂ ਦੀ ਸਾਲ ਦੀ ਮਿਹਨਤ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ:
ਠਡਰੋ ਨਹੀਂ ਜੇ ਕੰਮ ਹੈ ਔਖਾ,
ਧਿਆਨ ਦਿਤਿਆਂ ਬਣ ਜਾਵੇ ਸੌਖਾ।
ਫੇਰ ਜੋ ਕਰੋਗੇ ਲੇਖਾ ਜੋਖਾ,
ਲਾਭ ਪਾਵੋਗੇ ਚੰਗਾ ਚੋਖਾ।’’