Skip to content
Independent perspectives. Global stories.
BREAKING

ਟਰੈਫਿਕ ਨਿਯਮਾਂ ਦੀ ਅਧੂਰੀ ਜਾਣਕਾਰੀ ਚਿੰਤਾ ਦਾ ਵਿਸ਼ਾ : ਨਿਯਮਾਂ ਦੀ ਅਣਦੇਖੀ ਮੌਤ ਦਾ ਮੰਜਰ

Share this story

ਪਹੀਏ ਦੀ ਖੋਜ ਨੇ ਜਿੱਥੇ ਜਿੰਦਗੀ ਦੀ ਹੌਲੀ ਰਫਤਾਰ ਨੂੰ ਇਕ ਦਮ ਤੇਜ ਕਰ ਦਿੱਤਾ, ਉਥੇ ਹੀ ਬੈਲ-ਗੱਡੀਆਂ ਤੋਂ ਸ਼ੁਰੂ ਹੋ ਕੇ ਹਵਾਈ ਜਹਾਜ ਤੱਕ ਮਨੁੱਖ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਲੈ ਜਾਣ ਦੀ ਤਰੱਕੀ ਨੇ ਹੈਰਾਨੀ-ਜਨਕ ਰਫਤਾਰ ਫੜ ਲਈ। ਇਹ ਰਫਤਾਰ ਅਬਾਦੀ ਵਧਣ ਨਾਲ ਸਾਲ ਦਰ ਸਾਲ ਤੇਜ ਹੁੰਦੀ ਗਈ।
ਆਧੁਨਿਕ ਯੁੱਗ ਵਿੱਚ ਜਿਸ ਤਰ੍ਹਾਂ ਅਬਾਦੀ ਵਧ ਰਹੀ ਹੈ, ਉਸੇ ਤਰ੍ਹਾਂ ਲੋਕਾਂ ਦੀਆਂ ਸਹੂਲਤਾਂ ਲਈ ਆਵਾਜਾਈ ਦੇ ਸਾਧਨਾਂ ਦਾ ਪਸਾਰ ਤੇਜੀ ਨਾਲ ਫੈਲ ਰਿਹਾ ਹੈ। ਸੜ੍ਹਕਾਂ ਤੇ ਸਾਧਨਾਂ ਦੀ ਅਜਾਫਤ ਨੇ ਟਰੈਫਿਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੰਮੇ-ਲੰਮੇ ਜਾਮ ਕਿਤੇ ਨਾ ਕਿਤੇ ਟਰੈਫਿਕ ਨਿਯਮਾਂ ਦੀ ਅਣਦੇਖੀ ਜਾਂ ਨਾ ਪਾਲਣਾ ਕਰਨ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ।
ਟਰੈਫਿਕ ਦੀ ਸਮੱਸਿਆ ਇਸ ਤਰ੍ਹਾਂ ਪਸਰ ਰਹੀ ਹੈ ਕਿ ਇਸ ਨਾਲ ਜਿੱਥੇ ਜਾਮ ਲੱਗ ਰਹੇ ਹਨ, ਉ¤ਥੇ ਹੀ ਨਿਯਮਾਂ ਦੀ ਪਾਲਣਾ ਨਾ ਕਰਕੇ ਰੋਜਾਨਾ ਸੈਂਕੜੇ ਜਿੰਦਗੀਆਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਅਨੇਕਾਂ ਹਸਪਤਾਲ ਐਕਸੀਡੈਂਟ ਦੇ ਮਰੀਜਾਂ ਨਾਲ ਭਰੇ ਪਏ ਹਨ।
ਅੱਜ ਲੋੜ ਹੈ ਵਰਾਈਵਿੰਗ ਲਾਇਸੈਂਸ ਪੂਰੀ ਤਰ੍ਹਾਂ ਜਾਗਰੂਕ ਅਤੇ ਨਿਯਮਾਂ ਦੀ ਪੂਰੀ ਜਾਣਕਾਰੀ ਵਾਲੇ ਲੋੜਵੰਦਾਂ ਨੂੰ ਹੀ ਦਿੱਤੇ ਜਾਣ ਅਤੇ ਉਦੋਂ ਤੱਕ ਜਾਰੀ ਨਾ ਕੀਤੇ ਜਾਣ, ਜਦੋਂ ਤੱਕ ਮੁਹਾਰਤ ਹਾਸਲ ਨਹੀਂ ਹੋ ਜਾਂਦੀ। ਜੇਕਰ ਅਜਿਹਾ ਹੋਵੇਗਾ ਤਾਂ ਤੇਜ ਰਫਤਾਰੀ ਅੰਨ੍ਹਾਂ ਧੁੰਦ, ਨਿਯਮਾਂ ਦੀ ਅਣਦੇਖੀ ਕਾਰਨ ਅਨੇਕਾਂ ਜਿੰਦਗੀਆਂ ਇਸ ਚਕਾ-ਚੌਂਧ ‘ਚ ਫਸ ਕੇ ਕਿਤੇ ਫਾਨੀ ਦੁਨੀਆ ਤੋਂ ਰੁਖਸਤ ਨਾ ਹੋ ਜਾਣ। ਇਹ ਬਹੁਤ ਹੀ ਗੰਭੀਰ ਸਮੱਸਿਆ ਹੈ, ਅਤੇ ਗੰਭੀਰਤਾ ਨਾਲ ਹੀ ਇਸ ਦਾ ਯੋਗ ਹੱਲ ਕਢਣਾ ਜਰੂਰੀ ਜਾਪਦਾ ਹੈ ਤਾਂ ਜੋ ਸੁਖਾਵੇਂ ਸਿੱਟੇ ਆ ਸਕਣ ਅਤੇ ਸਮੇਂ ਦੀਆਂ ਸਰਕਾਰਾਂ ਦੁਆਰਾ ਪੂਰਨ ਰੂਪ ਵਿੱਚ ਲੋਕਾਂ ਨੂੰ ਸਿੱਖਿਅਤ ਕਰਕੇ ਲਾਈਸੈਂਸ ਜਾਰੀ ਕੀਤੇ ਜਾਣ ਅਤੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਕਿ ਭਵਿੱਖਤ ਖਤਰਿਆਂ ਅਤੇ ਰੋਜਾਨਾ ਹੋ ਰਹੇ ਮੌਤ ਦੇ ਤਾਂਡਵ ਨੂੰ ਰੋਕਆ ਜਾ ਸਕੇ।
ਇਸ ਵੱਡੀ ਸਮੱਸਿਆ ਤੋਂ ਨਿਜਾਰਤ ਪਾਉਣ ਲਈ ਲੋੜ ਹੈ ਟਰੈਫਿਕ ਨਿਯਮਾਂ ਦੀ ਸਹੀ ਜਾਣਕਾਰੀ ਦੀ, ਤਾਂ ਜੋ ਇਸ ਤੇਜ ਰਫਤਾਰ ਜਿੰਦਗੀ ਵਿੱਚ ਘਰ ਮੁੜਿਆ ਜਾ ਸਕੇ। ਜਿੱਥੇ ਵੀਰਾਂ ਨੂੰ ਭੈਣਾਂ, ਪੁੱਤਾਂ ਨੂੰ ਮਾਵਾਂ, ਪਿਤਾ ਨੂੰ ਬੱਚੇ ਉਡੀਕ ਰਹੇ ਹਨ।

WRITTEN BY