ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ – ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿੱਚ ਪੜ੍ਹਣ ਲੱਗ ਜਾਣਾ – ਬੁਰਾ ਤਾਂ ਹੈ
ਕਚੀਚੀ ਵੱਟ ਕੇ ਬੱਸ ਵਕਤ ਕੱਢ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ,
ਘਰ ਤੋਂ ਨਿਕਲਣਾ ਕੰਮ ’ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ ,
ਸਾਡੇ ਸੁਪਨਿਆਂ ਦਾ ਮਰ ਜਾਣਾ।
ਕੁਝ ਪਤਾ ਨਹੀਂ ਲੱਗਦਾ ਤੁਹਾਨੂੰ ਕਿੱਥੋਂ ਕੀ ਮਿਲ ਜਾਵੇ। ਕਦੋਂ ਤੁਹਾਡੀਆਂ ਗੁਆਚੀਆਂ ਜਿਹਾ ਨਜਰਾਂ ਕਦੋਂ ਕੁੱਝ ਲੱਭ ਲੈਣ ਕੋਈ ਪਤਾ ਨਹੀਂ। ਅਜਿਹਾ ਹੀ ਕੁੱਝ ਅੱਖੋਂ ਓਹਲੇ ਪਿਆ ਇਕ ਅਜਿਹੀ ਥਾਂ ਤੋਂ ਲੱਭਾ ਜਿਸਨੇ ਮੈਨੂੰ ਬਹੁਤ ਸਕੂਨ ਦਿੱਤਾ। ਪਿਛਲੇ ਕਈ ਦਿਨਾਂ ਤੋਂ ਸੋਚਾਂ ਵਿਚਾਰਾਂ ਦੀ ਗੰਭੀਰ ਉਲਝਣਾ ਚੱਲ ਰਹੀ ਸੀ ਤੇ ਅੰਦਰੋਂ ਅੰਦਰੀ ਘੁੱਟ ਰਿਹਾ ਸੀ,ਮੈਂ ਆਪਣੇ ਆਪ ਨਾਲ ਹੀ ਤਕਰਾਰ ਵਿੱਚ ਸੀ ਕਿ ਕਿਓਂ? ਮੈਂ ਇਹ ਮਹਿਸੂਸ ਵੀ ਕਰ ਰਿਹਾ ਸੀ ਕਿ ਇਹ ਆਪਣੇ -ਆਪ ਨਾਲ ਤਕਰਾਰ ਕਿਤੇ ਖਤਰਨਾਕ ਸਿੱਧ ਨਾ ਹੋਵੇ।ਪਰ ਮੇਰੀ ਇਹ ਕਈ ਦਿਨਾਂ ਦੀ ਬੇਚੈਨੀ ਨੂੰ ਓਦੋਂ ਬਹੁਤ ਇਕਦਮ ਸਕੂਨ ਮਿਲਿਆ ਜਦੋਂ ਸਾਡੇ ਦਫਤਰ ਦੇ ਇਕ ਕਮਰੇ ਦੇ ਕੋਨੇ ਵਿੱਚ ਰੱਦੀ ਹੇਂਠ ਪਏ ਧੂੜ ਨਾਲ ਲੱਥ-ਪੱਥ ਰਸਾਲੇ ਨੂੰ ਆਪਣੇ ਹੱਥੀ ਚੁੱਕਿਆ। ਆਪਣੇ ਸੁਭਾਅ ਅਨੁਸਾਰ ਮੈਂ ਆਪਣੇ ਸਾਹਮਣੇ ਪਈ ਹਰ ਕਿਤਾਬ,ਰਸਾਲੇ,ਮੈਗਜੀਨ ਜਾਂ ਅਖਬਾਰ ਨੂੰ ਪੜਣ ਲਈ ਉਤਸੁਕ ਹੀ ਰਹਿਣਾ ਹਾਂ, ਬਸ ਮੌਕਾ ਮਿਲਦਿਆਂ ਹੀ ਉਸ ਵਿੱਚ ਖੁਬ ਜਾਣਾ ਹਾਂ।ਕਿਤਾਬਾਂ ਨਾਲ ਮੋਹ ਮੇਰਾ ਯੂਨੀਵਰਸਿਟੀ ਦੌਰਾਨ ਹੀ ਪਿਆ ਇਸ ਤੋਂ ਪਹਿਲਾਂ ਤਾਂ ਮੈਂ ਕਿਤਾਬਾਂ ਤੋਂ ਭੱਜਦਾ ਹੀ ਰਿਹਾ ਹਾਂ।ਲਾਇਬ੍ਰੇਰੀ ਵਿੱਚ ਸੁਬਾਹ ਤੋਂ ਸ਼ਾਮ ਤਕ ਦਾ ਸਮਾਂ ਕਦ ਬੀਤ ਜਾਂਦਾ ਸੀ ਪਤਾ ਹੀ ਨਹੀਂ ਲੱਗਦਾ ਸੀ।ਸੋ ਕਿਤਾਬਾ ਨਾਲ ਇਹ ਲਗਾਅ ਹੁਣ ਤਕ ਮੇਰੀ ਗੂੜੀ ਆਦਤ ਬਣ ਚੁੱਕਿਆ ।ਇਕ ਵੇਲਾ ਅਜਿਹਾ ਵੀ ਸੀ ਕਿ ਜਿਸ ਦੌਰਾਨ ਮੈਂ ਕਿਤਾਬ ਨੂੰ ਹਰ ਵੇਲੇ ਕੋਲ ਹੀ ਰੱਖਦਾ ਹੁੰਦਾ ਸੀ।ਸਫਰ ਦੌਰਾਨ,ਕੰਮ ਦੌਰਾਨ ਤੇ ਸੋਣ ਦੌਰਾਨ ਵੀ ਕਿਤਾਬ ਮੇਰੇ ਸਿਰਾਹਣੇ ਹੀ ਹੁੰਦੀ ਸੀ।ਜਦੋਂ ਕੋਈ ਮੇਰੇ ਕੋਲ ਨਹੀਂ ਸੀ ਤਾਂ ਇਹ ਕਿਤਾਬਾਂ ਹੀ ਸੀ ਜੋ ਅੱਜ ਕੁਝ ਲਿਖ ਰਹੇ ਠਬਾਗੀੂ ਦਾ ਸਿਰਨਾਵਾਂ ਸਨ। ਕਿਤਾਬਾਂ ਇੱਕ ਸੱਚੇ ਮਿੱਤਰ ਵਾਂਗ ਚੁੱਪਚਾਪ ਬਿਨਾਂ ਕਿਸੇ ਵਾਧੇ ਘਾਟੇ ਤੇ ਹੇਰਫੇਰ ਤੋਂ ਮੈਨੂੰ ਕੁਝ ਦੇ ਹੀ ਰਹੀਆਂ ਸਨ ।ਓਹ ਸੀ ਹੌਂਸਲਾ ਤੁਰਨ ਦਾ, ਮੇਰੇ ਹਨੇਰੇ ਰਸਤਿਆ ਨੂੰ ਚਾਣਨ ਵੀ ਇਹੋ ਕਿਤਾਬਾਂ ਹੀ ਦੇ ਰਹੀਆਂ ਸਨ।ਸੋ ਕਿਤਾਬਾਂ ਦਾ ਇਸ ਸ਼ੌਕ ਨੇ ਮੁੜ ਮੈਨੂੰ ਗੁਆਚ ਰਹੇ ਨੂੰ ਇਕ ਹੌਂਸਲਾ ਦਿੱਤਾ।
ਆਪਣੇ ਦਫਤਰ ਦੇ ਇਕ ਕਮਰੇ ਵਿੱਚ ਇਸ ਰੱਦੀ ਨੂੰ ਵੇਖਣ ਤੋਂ ਪਹਿਲਾਂ ਕਈ ਦਿਨਾਂ ਤੋਂ ਹਰ ਇਕ ਨਾਲ ਤਕਰਾਰ ਜਿਹਾ ਹੋ ਰਿਹਾ ਸੀ ।ਮੈਂ ਖੁਦ ਤੇ ਹੈਰਾਨ ਸੀ ਕਿ ਜੋ ਹਰ ਇਕ ਨੂੰ ਖਿੜੇ ਮੱਥੇ ਭੱਜ ਭੱਜ ਮਿਲਦਾ ਸੀ ਅੱਜ ਓਹ ਖੁਦ ਇਕ ਅਜੀਬ ਭੰਬਲਭੂਸੇ ਵਿੱਚ ਪਿਆ ਸੀ ਕਿ ਇਹ ਹੋ ਕੀ ਰਿਹਾ ਹੈ।ਕਦੀ ਆਪਣੇ ਸਿਸਟਮ ਨੂੰ ਕੋਸ ਰਿਹਾ ਸੀ ਕਦੀ ਆਪਣੇ ਆਪ ਨੂੰ ਕਿ ਮੈਂ ਇਸ ਵਿੱਚ ਕਿਓੁਂ ਕਿਵੇਂ ਕਿਸੇ ਤਰ੍ਹਾਂ ਫਸ ਜਿਹਾ ਗਿਆ ਹਾਂ। ਪਰ ਰੱਦੀ ਵਿੱਚ ਪਏ ਰਸਾਲੇ ਨੂੰ ਜਦ ਝਾੜ-ਪੂੰਝ ਕੇ ਉਸਨੂੰ ਖੋਲਿਆ ਤਾਂ ਸਭ ਤੋਂ ਪਹਿਲੇ ਪੰਨੇ ਤੇ ਇਕ ਕ੍ਰਾਂਤੀਕਾਰੀ ਕਵੀ ਠਅਵਤਾਰ ਸਿੰਘ ਪਾਸ਼ੂ ਦੀ ਕਵੀਤਾ ਠਸਭ ਤੋਂ ਖਤਰਨਾਕੂ ਛਪੀ ਹੋਈ ਸੀ ।ਕਾਫੀ ਲੰਮਾ ਸਮਾਂ ਪਹਿਲਾ ਇਹ ਕਵਿਤਾ ਪੜੀ ਤਾਂ ਸੀ ਪਰ ਮੈਂ ਅਰਥਹੀਣ ਸੀ। ਠਪਾਸ਼ੂ ਦੀ ਜਿੰਦਗੀ ਬਹੁਤੀ ਲੰਮੀ ਤਾਂ ਨਹੀਂ ਸੀ ਪਰ ਹਾਸ਼ੀਏ ਤੇ ਖੜੇ ਲੋਕਾਂ ਲਈ ਉਸਦਾ ਹੋਕਾ ਅੱਜ ਵੀ ਕੰਨੀ ਗੂੰਜ ਪਾਉਂਦਾ।ਅੱਜ ਇਸ ਕਵੀਤਾਂ ਦੀ ਕੱਲੀ ਕੱਲੀ ਸਤ੍ਹਰ ਦਾ ਅਰਥ ਮੇਰੇ ਲਈ ਅਹਿਮ ਸੀ।ਮੈਂ ਸਾਰਾ ਦਿਨ ਇਸ ਰਸਾਲੇ ਨੂੰ ਆਪਣੇ ਹੱਥ ਵਿੱਚ ਰੱਖਿਆ ਮੈਂ ਬੜੇ ਚਾਅ ਨਾਲ ਅੱਜ ਆਪਣੇ ਸਹਿ ਕਰਮੀਆਂ ਨੂੰ ਇਹ ਕਵਿਤਾ ਗੁਣ-ਗੁਣਾ ਕੇ ਸੁਣਾ ਰਿਹਾ ਸੀ ।ਇਸ ਕਵੀਤਾ ਨੇ ਅੱਜ ਮੇਰੀਆ ਸਾਰੀਆ ਉਲਝਣਾ ਨੂੰ ਸੁਲਝਾ ਦਿੱਤਾ।ਇਸ ਕਵੀਤਾ ਸਦਕਾ ਅੱਜ ਇਹਨਾਂ ਸਭ ਸੋਚਾਂ ਚਿੰਤਾਵਾਂ ਤੋਂ ਉਪਰ ਉਠ ਕੇ ਮੈਂ ਆਪਣੇ ਆਪ ਨੂੰ ਵੇਖਿਆ ਤਾਂ ਕੁਝ ਸੁਪਨੇ ਉਡਾਰੀਆਂ ਮਾਰ ਰਹੇ ਸੀ, ਕੁਝ ਚਾਅ ਬਹੁਤ ਉਤਵਲੇ ਸੀ ਤੇ ਕੁਝ ਮੇਰੀ ਅੱਜ ਵੀ ਉਡੀਕ ਕਰ ਰਹੇ ਸੀ।ਇਹੋ ਮੇਰੀ ਅੱਜ ਖੁਸੀ ਸੀ।
ਸਭ ਤੋਂ ਖਤਰਨਾਕ ਹੁੰਦਾ ਹੈ, ਸੁਪਨਿਆਂ ਦਾ ਮਰ ਜਾਣਾ



