Skip to content
Independent perspectives. Global stories.
BREAKING

ਦਸਵੰਧ ਦੀ ਯੋਗ ਵਰਤੋਂ ਨਾਲ ਆਦਰਸ਼ ਸਮਾਜ ਦੀ ਸਿਰਜਣਾ ਸੰਭਵ

Share this story

ਗੁਰਮਤਿ ਦੇ ਤਿੰਨ ਸੁਨਹਿਰੀ ਅਸੂਲ ਹਨ ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ।ਕਿਰਤ ਕਰਨ ਤੋ ਭਾਵ ਹੈ ਕਿ ਮਨੁੱਖ ਆਪਣੀ ਰੋਜੀ ਰੋਟੀ ਕਮਾਉਣ ਲਈ ਕੋਈ ਵੀ ਕੰਮ ਇਨਾਨਦਾਰੀ ਨਾਲ ਕਰੇ।ਨਾਮ ਜਪੋ ਤੋ ਭਾਵ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ।ਵੰਡ ਛਕੋ ਦਾ ਸਿਧਾਤ ਸਾਨੂੰ ਦ੍ਰਿੜ ਕਰਵਾਉਦਾ ਹੈ ਕੀ ਆਪਣੀ ਹੈਸੀਅਤ ਆਨੁਸਾਰ ਆਪਣੀ ਕਮਾਈ ਦਾ ਦਸਵਾ ਹਿੱਸਾ ਭਾਵ ਦਸਵੰਧ ਸਮਾਜਿਕ ਭਲਾਈ ਕੰਮਾ ਲਈ ਦਾਨ ਕੀਤਾ ਜਾਵੇ।ਗੁਰਮਤਿ ਮਾਰਤੰਡ ਵਿਚ ਭਾਈ ਕਾਨ੍ਹ ਸਿੰਘ ਨਾਭਾ ਆਨੁਸਾਰ ਦਸਵੰਧ ‘ਧਰਮ ਦੀ ਕਮਾਈ ਵਿੱਚੋ ਦਸਵਾ ਹਿੱਸਾ ਕੌਮੀ ਕਾਰਜਾ ਲਈ ਅਰਪਨਾ ਪੰਥਕ ਰੀਤ ਹੈ,ਜੇ ਸਾਰੇ ਸਿੱਖ ਇਸ ਨਿਯਮ ਦੀ ਪਾਲਣਾ ਕਰਨ ਤਦ ਸਾਰੇ ਸ਼ੁੱਭ ਕੰਮ ਅਸਾਨੀ ਨਾਲ ਪੂਰੇ ਹੋ ਸਕਦੇ ਹਨ’। ਗੁਰੁ ਸਾਹਿਬਾਨ ਵਲੌ ਹਰ ਸਿੱਖ ਨੂੰ ਆਪਣੀ ਕਮਾਈ ਵਿੱਚੋ ਦਸਵੰਧ ਰੱਖਣਾ ਦਾ ਸਾਨੂੰ ਹੁਕਮ ਹੈ। ਸਾਨੂੰ ਗੁਰਬਾਣੀ, ਰਹਿਤਨਾਮਿਆ, ਤਾਨਖਾਹਨਾਮੇ ਅਤੇ ਗੁਰੂੁ ਕਾਲ ਦੀਆ ਸਾਖੀਆ ਵਿੱਚੋ ਵੀ ਲੋੜਵੰਦਾ ਦੀ ਸਹਾਇਤਾ ਕਰਨ ਦੇ ਪ੍ਰਮਾਣ ਮਿਲਦੇ ਹਨ। ਜਿਵੇ ਕੀ ਗੁਰਬਾਣੀ ਆਨੁਸਾਰ,ੂਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇੂ॥ ਅੱਜ ਵੀ ਸਿੱਖ ਸੰਗਤ ਦਸਵੰਧ ਤਾਂ ਦੇ ਰਹੀ ਹੈ ਪਰ ਲੋੜ ਹੈ ਇਸਨੂੰ ਅਜੋਕੇ ਸਮੇ ਦੀਆਂ ਸਮਾਜਿਕ ਮੁਸ਼ਕਲਾ ਆਨੁਸਾਰ ਸਹੀ ਦਿਸ਼ਾਂ ਦੇਣ ਦੀ ਹੈ। ਅੱਜ ਸਾਡਾ ਸਮਾਜ ਬਹੁਤਾ ਜ਼ੋਰ ਇਤਹਾਸਿਕ ਦਿਹਾੜਿਆਂ ਤੇ ਲੰਗਰ ਲਗਾਉਣ ਤੇ ਹੈ ।ਲੰਗਰ ਲਗਾਉਣਾ ਕੋਈ ਗਲਤ ਗੱਲ ਨਹੀਂ, ਸਾਨੂੰ ਗੁਰੁ ਪਾਤਸ਼ਾਹ ਜੀ ਨੇ ਸੰਗਤ ਤੇ ਪੰਗਤ ਦਾ ਸਿਧਾਂਤ ਬਖਸ਼ਿਆ ਹੈ ਜਿਸ ਦਾ ਅਰਥ ਇੱਕਲਾ ਸਰੀਰਕ ਭੁੱਖ ਮਿਟਾਉਣਾ ਨਹੀਂ ਹੈ ਪਰ ਨਾਲ ਹੀ ਸਾਰਿਆਂ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਉਣਾ ਹੈ।ਲੰਗਰ ਵੀ ਚਲਣੇ ਚਾਹੀਦੇ ਹਨ ਪਰ ਲੋੜ ਆਨੁਸਾਰ ਪਰ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਕੀ ਇਤਹਾਸਿਕ ਦਿਹਾੜਿਆ ਤੇ ਜਿਵੇ ਹੋਲ-ੇ ਮਹੱਲੇ ਤੇ 100-100 ਮੀਟਰ ਤੇ ਲੰਗਰ ਲਗਾਏ ਜਾਦੇ ਹਨ ,ਰੱਜਿਆ ਨੂੰ ਰਜਾਉਣਾ ਲੰਗਰ ਦਾ ਸਿਧਾਂਤ ਨਹੀ।ਲੰਗਰ ਲੌੜ ਆਨੁਸਾਰ ਦਿਨ ਤਿਉਹਾਰ ਦੇ ਨਾਲ ਨਾਲ ਜਿੱਥੇ ਕਿੱਤੇ ਵੀ ਲੌੜ ਹੋਵੇ ਉਥੇ ਹੀ ਚਲਣਾ ਚਾਹੀਦਾ ਹੈ।ਉਦਾਹਰਣ ਦੇ ਤੌਰ ਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਕਮੇਟੀ ਵਲੌ ਦਿੱਲੀ ਇੰਡੀਆ ਗੇਟ ਤੇ ਲੋੜਵੰਧਾ ਨੂੰ ਲੰਗਰ ਛਕਾਉਣਾ ਵੀ ਇੱਕ ਉਤਮ ਕਾਰਜ ਹੈ।
ਸੋ ਸਮਝਣ ਦੀ ਲੌੜ ਹੈ ਗੁਰਬਾਣੀ ਦੇ ਮਹਾਵਾਕ ਆਨੁਸਾਰ ਠਅਕਲੀ ਕੀਚੈ ਦਾਨੁੂ ਦੇ ਸਿਧਾਂਤ ਅਨੁਸਾਰ ਦਸਵੰਧ ਦੀ ਸੁੱਚਜੀ ਵਰਤੋ ਕਿਵੇ ਹੋਵੇ।ਇਸ ਦੇ ਲਈ ਯਹੂਦੀਆ ਤੌ ਪ੍ਰੇਰਣਾ ਲਈ ਜਾ ਸਕਦੀ ਹੈ। ਲੱਗਭਗ 2700 ਸਾਲ ਦੇ ਸੰਘਰਸ਼ ਤੋ ਬਾਅਦ ਯਹੂਦੀਆ ਨੂੰ ਆਪਣਾ ਇੱਕ ਛੋਟਾ ਜਿਹਾ ਦੇਸ਼ ਇਜ਼ਰਾਇਲ ਮਿਲਿਆ। ਯਹੂਦੀ ਸਾਰੀ ਦੁਨੀਆਂ ਵਿੱਚੋ ਬੈਠੇ ਯਹੂਦੀਆਂ ਤੌ ਮਾਇਆ ਇਕੱਠੀ ਕਰਕੇ ਇੱਕ ਅਜਿਹਾ ਧਾਰਮਿਕ ਸਥਾਨ ਬਣਾਉਣਾ ਚਾਹੁੰਦੇ ਸਨ ਜੋ ਕਿ ਦੁਨੀਆ ਦੇ ਹੋਰ ਹਿੱਸੇ ਵਿੱਚ ਨਾ ਹੋਵੇ ਪਰ ਉਹਨਾਂ ਦੇ ਧਰਮ ਗੁਰੁ ਬਹੁਤ ਸਮਝਦਾਰ ਸੀ ਉਸ ਨੇ ਯਹੂਦੀ ਕੌਮ ਨੂੰ ਉਹ ਧਨ ਆਪਣੇ ਦੇਸ਼ ਦੇ ਸਿੱਖਿਆ,ਸਿਹਤ,ਸਭਿਆਚਾਰ ਅਤੇ ਆਪਣੇ ਧਰਮ ਵਿੱਚ ਦ੍ਰਿੜ ਲਿਆਉਣ ਵਾਲੇ ਕਰਜਾ ਵਿੱਚ ਲਗਾਉਣ ਲਈ ਕਿਹਾ ਅਤੇ ਕੌਮ ਨੇ ਉਸ ਦਾ ਇਹ ਫੈਸਲਾ ਸਵਿਕਾਰ ਕੀਤਾ।ਉਹਨਾਂ ਦੇ ਇਸ ਫੈਸਲੇ ਦਾ ਨਤੀਜਾ ਇਹ ਨਿਕਲਿਆ ਕੀ ਦੁਨੀਆ ਵਿੱਚ ਅੱਜ ਸਭ ਤੋ ਵੱਧ ਨੋਬਲ ਪੁਰਸਕਾਰ ਵਿਜੇਤਾ ਯਹੂਦੀ ਹਨ । ਇੱਥੇ ਹੀ ਸਾਨੂੰ ਪਾਕਿਸਤਾਨ ਦੇ ਉਘੇ ਸਮਾਜ ਸੇਵਕ ਰਹੇ ਅਬਦੁਲ ਸੱਤਾਰ ਈਦੀ ਦੀ ਉਦਹਾਰਣ ਵੀ ਮਿਲਦੀ ਹੈ ਜਿਸ ਨੇ ਬੜੇ ਮੁਸ਼ਕਿਲ ਭਰੇ ਵਕਤ ਵਿੱਚ ਲੋਕਾਂ ਨੂੰ ਸਿਹਤ ਸੇਵਾਵਾ ਮੁਹੱਈਆ ਕਰਵਾਈਆ।ਸੰਨ 1951 ਵਿੱਚ 2300 ਰੁੱਪਏ ਵਿੱਚ ਮੀਠਾਦਾਰ ਇਲਾਕੇ ਵਿੱਚ ਖੋਲ੍ਹੀ ਡਿਸਪੈਸਰੀ ਤੋ ਸ਼ੁਰੂ ਹੋ ਕੇ 250 ਲੋਕ ਭਲਾਈ ਸੈਟਰ ਸਥਾਪਿਤ ਕੀਤੇ।ਲਵਾਰਿਸ ਲਾਸ਼ਾ ਨੂੰ ਢੱਕ ਕੇ ਕਫਨ ਦਫਨ ਦਾ ਸਮਾਜਿਕ ਕਾਰਜ ਕੀਤੇ।ਉਸ ਦੀ ਭਲਾਈ ਸੰਸਥਾ ਦੀਆ 500 ਐਬੂਲੈਸ ਹਰ ਸਮੇ ਲੋਕਾ ਦੀ ਸੇਵਾ ਵਿੱਚ ਤਿਆਰ ਰਹਿੰਦੀਆਂ ਸਨ।ਅਜਿਹੀਆਂ ਹੀ ਹੋਰ ਉਦਾਹਰਨਾਂ ਮਦਰ ਟਰੇਸਾ ਅਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋ ਸਾਨੂੰ ਮਿਲਦੀਆ ਹਨ ਜਿਹੜੀਆ ਕੀ ਸਾਨੂੰ ਮਾਨਵਤਾ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਨਾ ਦਿੰਦੀਆ ਰਹਿਣਗੀਆ। ਅਜੌਕੇ ਸਮਂੇ ਵਿੱਚ ਵੀ ਕਈ ਸੰਸਥਾਵਾਂ ਲੋਕ ਭਲਾਈ ਕੰਮਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ ਜਿਵੇ ਕੀ ‘ਖਾਲਸਾ ਏਡ’ਜਿਸ ਦੀ ਸੰਸਥਾਪਨਾ 1999 ਵਿੱਚ ਠਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋੂ ਦੇ ਸਿਧਾਤ ਆਨੁਸਾਰ ਇੰਗਲੈਡ ਵਿੱਚ ਹੋਈ ਸੀ ।ਇਸ ਸੰਸਥਾ ਦੇ ਦੁਨੀਆਂ ਭਰ ਵਿੱਚ ਨਿਸ਼ਕਾਮ ਸੇਵਾਦਾਰ ਹਨ ।ਇਹ ਸੰਸਥਾ ਕੁਦਰਤੀ ਆਫਤਾ ਵਿੱਚ ਆਪਣੇ ਸੇਵਾਦਾਰਾ ਨਾਲ ਲੋਕਾਂ ਦੀ ਸੇਵਾ ਵਿੱਚ ਉਥੇ ਪਾਹੁੰਚ ਜਾਦੀ ਹੈ ਅਤੇ ਲੋਕਾਂ ਨੂੰ ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ਮੁੱਹਈਆ ਕਰਵਾਉਦੀ ਹੈ ਜਿਵੇ ਕੀ ਅਫਰੀਕੀ ਦੇਸ਼ਾ ਵਿੱਚ ਸਾਫ ਪੀਣ ਵਾਲਾ ਪਾਣੀ ਲਈ ਨਲਕੇ ਲਗਾ ਕੇ ਦੇਣੇ।
ਇੱਕ ਹੋਰ ਸੰਸਥਾ ਜਿਸ ਦਾ ਨਾਮ ਸਰਬੱਤ ਦਾ ਭਲਾ ਹੈ ਜੌ ਕੀ ਦੁਬਈ ਦੇ ਉਘੇ ਸਮਾਜ ਸੇਵਕ ਡਾ:ਐਸ.ਪੀ ਉਬਰਾਏ ਦੁਆਰਾ ਚਲਾਈ ਜਾ ਰਹੀ ਹੈ ਜੋ ਕੀ ਹਮੇਸ਼ਾ ਲੋਕ ਸੇਵਾ ਲਈ ਤਤਪਰ ਰਹਿੰਦੀ ਹੈ ਜਿਵੇ ਕੀ ਵਿਦੇਸ਼ਾ ਵਿੱਚ ਫਸੇ ਪੰਜਾਬੀਆ ਨੂੰ ਸਹੀ ਸਲਾਮਤ ਪੰਜਾਬ ਲੈ ਕੇ ਆਉਣਾ,ਮੈਡੀਕਲ ਕੈਪ ਲਗਾਉਣੇ,ਸਾਫ ਪੀਣ ਲਈ ਸਕੁੂਲਾ ਵਿੱਚ ਆਰ.ਉ ਸਿਸਟਮ ਲਗਾਉਣੇ ,ਵਿਧਵਾ ਬੀਬੀਆ ਨੂੰ ਪੈਨਸ਼ਨ ਦੇਣੀ ਆਦਿ ਇਸ ਸੰਸਥਾ ਦੇ ਮੁੱਖ ਕਾਰਜ ਹਨ।ਇਹੋ ਜਿਹੀਆ ਸੰਸਥਾਵਾ ਨਾਲ ਜੁੜ ਕੇ ਅਸੀਂ ਵੀ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਜਿਹੜੇ ਇਨਸਾਨ ਪੈਸੇ ਰਾਹੀ ਦਾਨ ਨਹੀਂ ਦੇ ਸਕਦੇ ,ਉਹ ਇੰਨ੍ਹਾ ਸੰਸਥਾਵਾ ਦੇ ਸੇਵਾਦਾਰ ਬਣ ਕੇ ਆਪਣੀਆ ਸੇਵਾਵਾਂ ਦੇ ਸਕਦੇ ਹਨ।
ਅੱਜ ਦੇ ਦੌਰ ਵਿੱਚ ਦੁਨੀਆ ਦੇ ਨਾਲ-2 ਚੱਲਣ ਲਈ ਸਾਨੂੰ ਆਪਣੀ ਕੌਮ ਨੂੰ ਸਮੇ ਦੀ ਮੰਗ ਆਨੁਸਾਰ ਅਗਾਹਵਧੂ ਸਿੱਖਿਆ ਦੇਣੀ ਪਵੇਗੀ ਸਾਨੂੰ ਉਚ ਸਿੱਖਿਆ ਸੰਸਥਾਵਾ ਖੋਲਣੀਆ ਚਾਹੀਦੀਆ ਹਨ ਜਿੱਥੇ ਗਰੀਬ ਬੱਚਿਆ ਨੂੰ ਘੱਟ ਕੀਮਤ ਤੇ ਸਿੱਖਿਆ ਮਿਲੇ ਤਾਂ ਜੋ ਉਹ ਸਮਾਜ ਦਾ,ਦੇਸ਼ ਦਾ ਅਤੇ ਕੌਮ ਦਾ ਨਾਮ ਦੁਨੀਆ ਵਿੱਚ ਉਚਾ ਕਰ ਸਕਣ। ਇਤਿਹਾਸ ਗਵਾਹ ਹੈ ਕਿ ਜਦੋ ਵੀ ਸਿੱਖ ਭਾਈਚਾਰਾ ਸੇਵਾ,ਸਿਮਰਨ ਅਤੇ ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਅੱਗੇ ਵਧਿਆ ਹੈ ਤਾਂ ਉਸ ਨੂੰ ਦੁਨੀਆ ਭਰ ਵਿੱਚ ਮਾਣ ਸਨਮਾਨ ਮਿਲਦਾ ਹੈ ਅਤੇ ਜਦੋ ਉਹ ਆਪਣੇ ਸਿਧਾਂਤ ਤੋ ਥਿੜਕਿਆ ਹੈ ਤਾਂ ਉਹ ਹਮੇਸ਼ਾ ਮੁਸ਼ਕਿਲਾ ਵਿੱਚ ਘਿਰਿਆ ਹੈ।ਸਾਡੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਮਿਲ ਕੇ ਲੋਕਾ ਨੂੰ ਸਮਾਜ ਵਿੱਚ ਫੈਲੇ ਨਸ਼ੇ,ਭਰੂਣ ਹੱਤਿਆ,ਦਾਜ ,ਪੱਤਿੱਤਪੁਣੇ ਪ੍ਰਤੀ ਜਾਗੁਰਕ ਕਰਨ ਦੀ ਲੌੜ ਤੇ ਜ਼ੋਰ ਦੇਣਾ ਚਾਹੀਦਾ ਹੈ।ਮੁਫਤ ਮੈਡੀਕਲ ਕੈਪ ਲਗਾਉਣੇ,ਦਵਾਈਆ ਫ੍ਰੀ ਦੇਣਾ,ਗਰੀਬ ਕੁੜੀਆ ਦੇ ਵਿਆਹ ਕਰਨੇ,ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਆਦਿ ਸਮਾਜਿਕ ਕਾਰਜ ਪਹਿਲ ਦੇ ਅਧਾਰ ਤੇ ਕਰਨੇ ਚਾਹੀਦੇ ਹਨ। ਕੈਂਸਰ ਇੱਕ ਭਿਆਨਕ ਰੋਗ ਜੋ ਕੀ ਪੰਜਾਬ ਵਿੱਚ ਇੱਕ ਭਿਆਨਕ ਰੋਗ ਬਣ ਚੁੱਕਾ ਹੈ ਇਸ ਨੂੰ ਠੱਲ੍ਹ ਪਾਉਣ ਲਈ ਕਈ ਸਮਾਜ ਸੇਵੀ ਕੰਮ ਵੀ ਕਰ ਰਹੇ ਹਨ ਪਰ ਲੋੜ ਹੈ ਇਸ ਦੇ ਖਾਤਮੇ ਲਈ ਇੱਕ ਲੋਕ ਲਹਿਰ ਬਣਾਉਣ ਦੀ ਤਾਂ ਜੌ ਕਿਸੇ ਵੀ ਇਨਸਾਨ ਨੂੰ ਇਹ ਰੋਗ ਹੋਣ ਤੇ ਦਵਾਈ ਦੀ ਅਣਹੋਦ ਕਾਰਨ ਆਪਣੀ ਕੀਮਤੀ ਜਾਨ ਨਾ ਗਵਾਉਣੀ ਪਵੇ।ਕਿਸੇ ਵੀ ਭਾਈਚਾਰੇ ਦੀ ਪਹਿਚਾਣ ਉਸਦੀ ਅਬਾਦੀ ਤੋ ਨਹੀਂ ਸਗੋ ਉਸ ਭਾਈਚਾਰੇ ਦੁਆਰਾ ਮਾਨਵਤਾ ਲਈ ਕੀਤੇ ਕਾਰਜਾ ਤੋ ਹੁੰਦੀ ਹੈ । ਇਸ ਤਰ੍ਹਾ ਦਸਵੰਧ ਦੀ ਯੋਗ ਵਰਤੋ ਕਰਦੇ ਹੋਏ ਅਸੀ ਪੂਰੀ ਦੁਨੀਆਂ ਵਿੱਚ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ।

WRITTEN BY