Skip to content
Independent perspectives. Global stories.
BREAKING

ਧਰਤੀ ਦੀ ਹੋਂਦ ਅਤੇ ਕੁਦਰਤ ਨਾਲ ਸਾਂਝ

Share this story

ਧਰਤੀ ਦੀ ਹੋਂਦ ਬਾਰੇ ਝਾਤ ਮਾਰੀਏ ਤਾ ਪਤਾ ਚੱਲਦਾ ਹੈ ਕਿ , ਕੁਲ ਗ੍ਰਹਿਆਂ ਵਿੱਚੋਂ ਧਰਤੀ ਹੀ ਅਜਿਹਾ ਗ੍ਰਹਿ ਹੈ ।ਜਿੱਥੇ ਜੀਵਨ ਸੰਭਵ ਹੈ, ਜਿਹੜਾ ਕਿ ਮਨੁੱਖ ਅਤੇ ਜੀਵ ਜੰਤੂਆਂ, ਬਨਸਪਤੀ ਦੇ ਹਿੱਸੇ ਆਇਆ ਹੈ । ਪਰ ਅੱਜ ਵਧਦਾ ਹੋਇਆ ਪ੍ਰਦੂਸ਼ਣ ਇਹਨਾਂ ਸਭ ਤੇ ਭਾਰੀ ਪੈ ਰਿਹਾ ਹੈ। ਜਿਸ ਦਾ ਅਸਰ ਸਿੱਧੇ ਤੌਰ ਤੇ ਮੁੱਢਲੇ ਤੌਰ ਤੇ ਪਾਣੀ ਅਤੇ ਹਵਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਇਹਨਾਂ ਦੇ ਬਿਨਾਂ ਜੀਵਨ ਸੰਭਵ ਨਹੀਂ ਹੈ । ਜੀਵ -ਜੰਤੂ ਵੀ ਇਸਦੇ ਪ੍ਰਭਾਵ ਹੇਠਾਂ ਹਨ, ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ, ਲੱਗ ਭਗ 737 ਜੀਵ -ਜੰਤੂ ਅਤੇ 121 ਬਨਸਪਤੀ ਦੀਆਂ ਪਰ ਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ 2261 ਪ੍ਰਜਾਤੀਆਂ ਖ਼ਤਰੇ ਵਿੱਚ ਹਨ। ਸਮੁੰਦਰਾਂ ਦੇ ਪਾਣੀ ਦਾ ਤੇਜ਼ਾਬੀ ਕਰਨ ਵੀ ਵੱਧ ਰਿਹਾ ਹੈ, ਜਿਸਦੇ ਕਰਕੇ ਸਮੁੰਦਰੀ ਜੀਵਾਂ ਦਾ ਜੀਵਨ ਕਾਲ ਖ਼ਤਰੇ ਵਿੱਚ ਹੈ । ਖਣਿਜ ਪਦਾਰਥਾਂ ਦੀ ਮਾਤਰਾ ਧਰਤੀ ਵਿੱਚੋਂ ਘਟਦੀ ਜਾਂ ਰਹੀ ਹੈ । ਫੈਕਟਰੀਆਂ ਵਿੱਚੋਂ ਦਿਨ -ਰਾਤ ਨਿਕਲਦਾ ਹੋਇਆ ਜ਼ਹਿਰੀਲਾ ਧੂੰਆਂ ਤਾਪਮਾਨ ਵਿੱਚ ਵਾਧਾ ਕਰ ਰਿਹਾ ਹੈ ।
ਅੱਜ ਨਵੀਆਂ ਸੜਕਾਂ ਬਣ ਰਹੀਆਂ ਹਨ, ਵੱਸਦੀ ਹੋਈ ਆਵਾਜਾਈ ਨੂੰ ਦੇਖਦੇ ਹੋਏ ਇਸ ਦੀ ਲੋੜ ਵੀ ਹੈ। ਪਰ ਇਸ ਦੇ ਨਾਲ ਪੁਰਾਣੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਗੱਲ ਇਹ ਦੇਖਣ ਵਾਲੀ ਹੈ ਜਿੰਨੇ ਰੁੱਖਾਂ ਦੀ ਕਟਾਈ ਹੋ ਰਹੀ ਹੈ ਕੀ ਉਹਨੇ ਲੱਗ ਵੀ ਰਹੇ ਹਨ। ਰੁੱਖ ਸਾਡੇ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ ਸਾਹ ਦੇ ਰੂਪ ਵਿੱਚ ਲੈਂਦੇ ਹਨ ਅਤੇ ਆਕਸੀਜਨ ਛੱਡ ਦੇ ਹਨ, ਜੋ ਕਿ ਸਾਨੂੰ ਜਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ।ਇਸ ਬਦਲ ਦੇ ਹੋਏ ਵਾਤਾਵਰਨ ਦਾ ਅਸਰ ਓਜੋਨ ਪਰਤ ਤੇ ਵੀ ਪੈ ਰਿਹਾ ਹੈ। ਜੋ ਕਿ ਸਾਡੇ ਲਈ ਇੱਕ ਸੁਰੱਖਿਅਤ ਪਰਤ ਦਾ ਕੰਮ ਕਰਦੀ ਹੈ। ਪਰ ਇਹਨਾਂ ਵਾਤਾਵਰਨ ਦੇ ਵਿੱਚ ਤਬਦੀਲੀਆਂ ਦੇ ਕਾਰਨ ਓਜੋਨ ਪਰਤ ਵਿੱਚ ਛੇਦ ਬਣ ਰਹੇ ਹਨ, ਜੋ ਕਿ ਹੌਲੀ-ਹੌਲੀ ਵੱਡੇ ਛੇਦ ਦਾ ਰੂਪ ਧਾਰਨ ਕਰ ਲੈਣਗੇ। ਇਸ ਦੇ ਕਾਰਨ ਹਾਨੀਕਾਰਕ ਕਿਰਨਾ ਸਿੱਧੀਆਂ ਧਰਤੀ ਤੇ ਪਹੁੰਚ ਰਹੀਆਂ ਹਨ।ਵਿਗਿਆਨੀਆਂ ਦੇ ਅਧਿਆਨ ਅਨੁਸਾਰ ਸੰਕੇਤ ਮਿਲਦੇ ਹਨ ਕਿ ਓਜੋਨ ਦੀ ਪਰਤ ਵਿੱਚ ਛੇਦ ਹੋਣ ਨਾਲ ਐਟਾਰਟਿਕਾ ਤੇ ਪਈਆ ਬਰਫ਼ਾਂ ਪਿਘਲ ਗਈਆਂ ਤਾਂ ਸਮੁੰਦਰ ਦੀ ਤੈਅ ਲਗਭਗ 1 ਮੀਟਰ ਉ¤ਚੀ ਉ¤ਠੇਗੀ ਜਿਸ ਦੇ ਨਾਲ ਕੰਡਿਆ ਤੇ ਵੱਸਣ ਵਾਲੀ ਵਿਸ਼ਵ ਦੀ ਲਗਭਗ ਅੱਧੀ ਆਬਾਦੀ ਇੱਕ ਦਮ ਭਿਆਨਕ ਤਬਾਹੀ ਦੇ ਜਬਾੜੇ ਹੇਠ ਆ ਜਾਵੇਗੀ। ਜੇਕਰ ਪ੍ਰਦੂਸ਼ਣ ਦੇ ਬੁਰੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਖਾਂ ਦਾ ਅੰਨਾ ਪਨ, ਸਾਹ ਰੋਗ,ਇਮਊਨ ਪ੍ਰਣਾਲੀ ਦਾ ਕਮਜ਼ੋਰ ਹੋਣਾ , ਚਮੜੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੇੈ।
ਪ੍ਰਮਾਣੂ ਹਥਿਆਰਾਂ ਦਾ ਜੰਗ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੇੈ। ਮਨੁੱਖ ਦੀ ਸਭ ਕੁਝ ਆਪਣੇ ਹੱਥ ਕਰਨ ਵਾਲੀ ਪ੍ਰਵਿਰਤੀ ਦਿਨੋ ਦਿਨ ਵੱਧ ਦੀ ਜਾ ਰਹੀ ਹੈ। ਚਾਹੇ ਕੁਦਰਤੀ ਸਰੋਤ ਰਹਿਣ ਜਾਂ ਨਾ ਰਹਿਣ ਇਸ ਦਾ ਸਾਨੂੰ ਕੋਈ ਫਿਕਰ ਨਹੀਂ ਰਿਹਾ । ਹਰ ਸਾਲ ਵੱਧ ਦਾ ਹੋਇਆ ਤਾਪਮਾਨ ਜਦ ਵੀ ਗਰਮੀ ਦਾ ਮੌਸਮ ਆਉਂਦਾ ਹੈ ਅਸੀ ਮਹਿਸੂਸ ਕਰਦੇ ਹਾਂ ਕਿ ਇਸ ਸਾਲ ਦਾ ਤਾਪਮਾਨ ਪਿਛਲੇ ਸਾਲ ਨਾਲੋ ਵੱਧ ਹੈ। ਅੱਜ ਤੋਂ ਤਕਰੀਬਨ 50 ਸਾਲ ਪਹਿਲਾ ਵਾਤਾਵਰਨ ਵਿੱਚ ਐਨਾ ਬਦਲਾਓ ਨਹੀਂ ਸੀ, ਵੱਧ ਦੀ ਤਕਨੋਲਜੀ ਨੇ ਜਿੰਦਗੀ ਦੀ ਰਫ਼ਤਾਰ ਤੇਜ਼ ਕੀਤੀ ਹੈ , ਉਥੇ ਨਾਲ -ਨਾਲ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ। ਫਸਲ ਦੇ ਉਤਪਾਦਨ ਵਿੱਚ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਖੋਜ ਦੁਆਰਾ ਪਤਾ ਲੱਗਾ ਹੈ ਕਿ 2035 ਤੱਕ ਫਸਲ ਦੇ ਉਤਪਾਦਨ ਵਿੱਚ 2% ਤੋਂ ਵੀ ਵੱਧ ਗਿਰਾਵਟ ਆ ਜਾਵੇਗੀ।
ਇਸ ਚੰਦਰੀ ਸਾਇੰਸ ਨੇ ਮਾਰ ਦਿੱਤੀਆਂ ਕੁੜੀਆਂ ਅਤੇ ਚਿੜੀਆਂ ।
ਜੇਕਰ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਹੰਭਲਾ ਮਾਰੀਏ ਤਾਂ ਇਸ ਖੂਬਸੂਰਤ ਧਰਤੀ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ।ਹਵਾ ਐਨੀ ਦੂਸ਼ਿਤ ਹੋ ਚੁੱਕੀ ਹੈ ਕਿ ਹਰ ਰੋਜ਼ ਅਣਗਿਣਤ ਲੋਕ ਗੰਦੀ ਹਵਾ ਵਿੱਚ ਸਾਹ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਸਾਡੇ ਦੇਸ਼ ਦੇ ਸਾਰੇ ਵੱਡੇ ਸ਼ਹਿਰ ਹਵਾ ਦੀ ਗੁਣਵੱਤਾ ਪੱਖੋਂ ਊਨੇ ਹਨ, ਹਵਾ ਤੋਂ ਬਾਅਦ ਜਿੰਦਗੀ ਦਾ ਦੂਸਰਾ ਆਧਾਰ ਪਾਣੀ ਹੈ, ਪਾਣੀ ਦੀ ਵੀ ਗੁਣਵੱਤਾ ਅਤੇ ਮਿਕਦਾਰ ਵਿੱਚ ਕਮੀ ਆ ਰਹੀ ਹੈ, ਅੱਜ ਤੋਂ 40-45 ਸਾਲ ਪਹਿਲਾ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਪਾਣੀ ਵੀ ਬਜ਼ਾਰ ਵਿੱਚ ਵਿਕਣ ਵਾਲੀ ਵਸਤੂ ਬਣ ਜਾਵੇਗਾ। ਅੱਜ ਪਾਣੀ ਵਿਕ ਰਿਹਾ ਹੈ ਅਤੇ ਹਵਾ ਵਿਕਣ ਲਈ ਤਿਆਰ ਹੈ। ਉਹ ਦਿਨ ਦੂਰ ਨਹੀਂ ਜਦੋਂ ਸਾਹ ਲਈ ਆਕਸੀਜਨ ਸਿਲੰਡਰ ਨਾਲ ਚੁੱਕਣੇ ਪਿਆ ਕਰਨਗੇ। ’’ਆਓ ਰਲ ਹੰਭਲਾ ਮਾਰੀਏ’’ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਆਪਣਾ -ਆਪਣਾ ਬਣਦਾ ਯੋਗਦਾਨ ਪਾਈਏ ਤਾਂ ਕਿ ਆਉਣ ਵਾਲੀ ਪੀੜੀ ਲਈ ਧਰਤੀ ਦੀ ਹੋਂਦ ਨੂੰ ਬਚਾ ਕੇ ਰੱਖੀਏ।

WRITTEN BY