ਸੂਚਨਾ ਕ੍ਰਾਂਤੀ ਦੇ ਇਸ ਯੁੱਗ ਵਿੱਚ ਵੱਖ-ਵੱਖ ਸੰਚਾਰ ਮਾਧਿਅਮਾਂ ਨੇ ਸੂਚਨਾ ਦਾ ਵੱਡਾ ਅੰਬਾਰ ਲਗਾਕੇ ਰੱਖ ਦਿੱਤਾ ਹੈ। ਉਨਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਸੰਚਾਰ ਵਿਦਿਆ ਦੇ ਵਿਗਿਆਨਕ ਨੇ ਆਪਣੀ ਪੁਸਤਕ ‘ਮੀਡੀਆ ਇਜ਼ ਦੀ ਮੈਸਜ਼’ ਵਿੱਚ ਜੋ ਭਵਿੱਖਬਾਣੀ ਕੀਤੀ ਸੀ ਕਿ ਦੁਨੀਆਂ ਇੰਨੀ ਛੋਟੀ ਹੋ ਜਾਵੇਗੀ ਕਿ ਇਸ ਨੂੰ ਵਿਸ਼ਵੀ ਪਿੰਡ ਜਾਂ ਗਲੋਬਲ ਵਿਲੇਜ ਕਿਹਾ ਜਾਵੇਗਾ, ਸੱਚੀ ਹੋਣ ਲੱਗੀ ਹੈ। ਇਸ ਗਲੋਬਲ ਵਿਲੇਜ਼ ਦਾ ਇਕ ਹੋਰ ਵਰਤਾਰਾ ਸਾਹਮਣੇ ਆਉਣ ਲੱਗਾ ਹੈ ਕਿ ਸਾਹਿਤ ਅਤੇ ਪੱਤਰਕਾਰੀ ਦੇ ਹਰ ਰੂਪ ਲਈ ਪਾਠਕ ਘੱਟਦੇ ਜਾ ਰਹੇ ਹਨ। ਨਾਵਲ, ਕਹਾਣੀ, ਰਸਾਲਿਆਂ ਅਤੇ ਅਖ਼ਬਾਰਾਂ ਦੇ ਪਾਠਕਾਂ ਦੀ ਗਿਣਤੀ ਲਗਾਤਾਰ ਘੱਟਣ ਦਾ ਰੁਝਾਨ ਜਾਰੀ ਹੈ। ਇਸ ਨਾਲ ਇਕ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਸੂਚਨਾ ਤੋਂ ਵਿਵੇਕ ਦੀ ਯਾਤਰਾ ਕਠਿਨ ਹੋ ਗਈ ਹੈ। ‘ਵਰਲਡ ਐਸੋਸੀਏਸ਼ਨ ਆਫ ਨਿਊਜ਼ ਪੇਪਰ’ ਦੇ ਅਨੁਸਾਰ ਪਿਛਲੇ ਦੋ ਢਾਈ ਦਹਾਕਿਆਂ ਵਿੱਚ ਭਾਰਤ ਸਮੇਤ ਅਮਰੀਕਾ, ਯੂਰਪ, ਜਪਾਨ ਆਦਿ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਅਖ਼ਬਾਰੀ ਪਾਠਕਾਂ ਵਿੱਚ ਵੱਡੀ ਕਮੀ ਆਈ ਹੈ। ਅਮਰੀਕਾ ਵਿੱਚ ਪਾਠਕਾਂ ਦੀ ਗਿਰਾਵਟ ਚਿੰਤਾ ਦਾ ਵਿਸ਼ਾ ਹੈ।
‘‘ਵੈਨਿਸ਼ਿੰਗ ਨਿਊਜ਼ ਪੇਪਰ-ਸੇਵਿੰਗ ਜਰਨਿਲਜ਼ਮ ਇਨ ਦੀ ਇਨਫਰਮੇਸ਼ਨ ਏਜ’ ਦੇ ਲੇਖਕ ਫਿਲਿਪ ਮੇਅਰ ਦੇ ਅਨੁਸਾਰ ਜੇ ਇਹ ਰੁਝਾਣ ਜਾਰੀ ਰਿਹਾ ਤਾਂ ਅਪ੍ਰੈਲ 2040 ਵਿੱਚ ਆਖਰੀ ਪਾਠਕ ਅਖ਼ਬਾਰ ਦੀ ਕਾਪੀ ਰੱਦੀ ਦੀ ਟੋਕਰੀ ਵਿੱਚ ਪਾ ਸੁੱਟ ਦੇਵੇਗਾ। ਭਾਰਤ ਵਿੱਚ ਭਾਵੇਂ ਸਥਿਤੀ ਇੰਨੀ ਮਾੜੀ ਨਹੀਂ ਪਰ ਇੱਕ ਗੱਲ ਸਪੱਸ਼ਟ ਹੈ ਕਿ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਅਖ਼ਬਾਰ ਪੜ੍ਹਣ ਵਿੱਚ ਘੱਟ ਹੀ ਦਿਲਚਸਪੀ ਵਿਖਾ ਰਹੀਹੈ। ਹੋਰ ਤਾਂ ਹੋਰ ਪੱਤਰਕਾਰੀ ਦੇ ਵਿਦਿਆਰਥੀ, ਜਿੰਨਾਂ ਦਾ ਕੰਮ ਖ਼ਬਰਾਂ ਇਕੱਠੀਆਂ ਕਰਨਾ ਅਤੇ ਲਿਖਣਾ ਹੁੰਦਾ ਹੈ, ਵੀ ਅਖ਼ਬਾਰਾਂ ਪੜ੍ਹਣ ਤੋਂ ਕੰਨੀ ਕਤਰਾਉਂਦੇ ਵੇਖੇ ਜਾ ਸਕਦੇ ਹਨ। ਇੰਟਰਨੈ¤ਟ ਦੀ ਸਪੀਡ ਨੇ ਅਖ਼ਬਾਰੀ ਜਗਤ ਉ¤ਤੇ ਵਿਪਰੀਤ ਅਸਰ ਪਾਇਆ ਹੈ। ਖਬਰਾਂ ਪੜ੍ਹਣ ਦੇ ਸ਼ੌਕੀਨ ਅਖ਼ਬਾਰ ਖਰੀਦਣ ਦੀ ਬਜਾਏ ਆਪਣੇ ਸਮਾਰਟ ਫੋਨ ਉ¤ਤੇ ਦੁਨੀਆਂ ’ਤੇ ਵਾਪਰ ਰਹੀ ਹਰ ਪਲ ਜਾਣਕਾਰੀ ਲੈ ਲੈਂਦੇ ਹਨ।
ਪ੍ਰਿੰਟ ਮੀਡੀਆ ਦੇ ਰਵਾਇਤੀ ਵਿਰੋਧੀ ਰੇਡੀਓ ਅਤੇ ਟੈਲੀਵਿਜ਼ਨ ਨੂੰ ਵੀ ਆਪਣੀ ਹੋਂਦ ਬਣਾਈ ਰੱਖਣ ਲਈ ਨਵੇਂ-ਨਵੇਂ ਤਰੀਕੇ ਲੱਭਣੇ ਪੈ ਰਹੇ ਹਨ। ਇਹੋ ਕਾਰਨ ਹੈ ਕਿ ਲਗਪਗ ਸਾਰੇ ਅਖ਼ਬਾਰਾਂ ਨੇ ਆਪੋ- ਆਪਣੀਆਂ ਵੈਬਸਾਇਟਾਂ ’ਤੇ ਗੰਭੀਰਤਾ ਨਾਲ ਧਿਆਨ ਦੇਣਾ ਸ਼ੁਰੂ ਕੀਤਾ ਹੈ ਉਥੇ ਟੀਵੀ ਅਤੇ ਰੇਡੀਓ ਅਧਿਆਪਕਾਂ ਨੇ ਵੀ ਵੈਬਸਾਇਟਾਂ ਦੇ ਨਾਲ-ਨਾਲ ਯੂ ਟਿਊਬ, ਫੇਸ ਬੁੱਕ, ਵੱਟਸਅੱਪ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਉ¤ਤੇ ਤਰਜ਼ੀਹ ਅਤੇ ਇਕਾਗਰਤਾ ਨਾਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਬਲਾਗ ਪੱਤਰਕਾਰੀ ਨੇ ਵੀ ਲੇਖਕਾਂ ਅਤੇ ਪੱਤਰਕਾਰਾਂ ਨੂੰ ਆਪਣੇ ਵੱਲ ਖਿਚਿਆ ਹੈ। ਸੋਸ਼ਲ ਮੀਡੀਆ ਨੇ ਨਾਗਰਿਕ ਪੱਤਰਕਾਰੀ ਨੂੰ ਹਰਮਨ ਪਿਆਰਾ ਬਣਾ ਦਿੱਤਾ ਹੈ। ਜੋ ਵਿਅਕਤੀ ਕੁਝ ਕਹਿਣਾ ਜਾਂ ਲਿਖਣਾ ਚਾਹੁੰਦਾ ਹੈ, ਅੱਜ ਉਸ ਕੋਲ ਅਨੇਕਾਂ ਵਸੀਲੇ ਉਪਲੱਬਧ ਹਨ ਅਤੇ ਅਜਿਹੇ ਵਸੀਲੇ ਹਨ ਜਿਥੇ ਸੰਪਾਦਕਾਂ ਦੀ ਕੈਂਚੀ ਵੀ ਕੰਮ ਨਹੀਂ ਕਰਦੀ। ਕਾਂਟ-ਛਾਂਟ ਅਤੇ ਸੰਪਾਦਨਾ ਦਾ ਕੋਈ ਡਰ ਨਹੀਂ ਹੁੰਦਾ। ਨਤੀਜੇ ਵਜੋਂ ਬਲਾਗਰ ਜਾਂ ਨਾਗਰਿਕ ਪੱਤਰਕਾਰ ਆਪਣੀ ਮਰਜ਼ੀ ਨਾਲ ਉਲਾਰ ਹੋ ਕੇ ਲਿਖਦਾ ਹੈ। ਤੱਥ ਭਰਪੂਰ, ਨਿਰਪੱਖ ਅਤੇ ਆਬਜ਼ੈਕਟਿਵ ਪੱਤਰਕਾਰੀ ਦੀ ਥਾਂ ਸਬਜ਼ੈਕਟਿਵ ਅਤੇ ਉਲਾਰ ਪੱਤਰਕਾਰੀ ਨੇ ਲੈ ਲਈ ਹੈ। ਦੂਜੇ ਪਾਸੇ ਬਿਜਲਈ ਮਾਧਿਅਮ ਵੀ ਇਸ ਮੁਕਾਬਲੇ ਦੇ ਯੁੱਗ ਵਿੱਚ ਖੜ੍ਹੇ ਰਹਿਣ ਲਈ ਬਹੁਤ ਵਾਰ ਸੱਤਾਧਾਰੀ ਧਿਰ ਦੇ ਹੱਕ ਵਿੱਚ ਨਜ਼ਰੀਆ ਪੱਤਰਕਾਰੀ ਕਰਦੇ ਨਜ਼ਰੀਂ ਪੈਂਦੇ ਹਨ। ਖ਼ਬਰਾਂ ਦਾ ਫੀਚਰੀਕਰਨ ਅਤੇ ਸੰਪਾਦਕੀਕਰਨ ਹੋਣ ਲ¤ਗਿਆ ਹੈ। ਇਸ ਬਾਜ਼ਾਰ ਨੇ ਖ਼ਬਰ ਨੂੰ ਵੀ ਇਕ ਵਸਤੂ ਬਣਾ ਦਿੱਤਾ ਹੈ ਅਤੇ ਅਖ਼ਬਾਰ ਨੂੰ ਇਕ ਇੰਡਸਟਰੀ। ਇੰਡਸਟਰੀ ਦਾ ਕੰਮ ਆਪਣੇ ਬਣਾਏ ਪ੍ਰੋਡਕਟ ਨੂੰ ਵੇਚਣਾ ਹੁੰਦਾ ਹੈ ਅਤੇ ਅਖਬਾਰ ਆਪਣੀ ਵਸਤ ਨੂੰ ਵੇਚਣ ਲਈ ਵੇਚਣਯੋਗ ਬਣਾਉਣ ਦੀ ਦੌੜ ਵਿੱਚ ਲੱਗ ਪਿਆ ਹੈ। ਮਸਾਲਾ ਹਿੰਦੀ ਫਿਲਮਾਂ ਵਾਂਗ ਮਸਾਲਾ ਖ਼ਬਰਾਂ ਦੀ ਤਲਾਸ਼ ਹੋਣ ਲੱਗੀ ਹੈ। ਖ਼ਬਰ ਨੂੰ ਸਨਸਨੀਖੇਜ਼ ਬਣਾਕੇ ਪੇਸ਼ ਕਰਨਾ ਚੰਗਾ ਮੰਨਿਆ ਜਾਣ ਲੱਗਾ ਹੈ। ਜੋ ਪੱਤਰਕਾਰੀ ਕਦੇ ਮਿਸ਼ਨ ਸੀ, ਫਿਰ ਪ੍ਰੋਫੈਸ਼ਨ ਬਣੀ, ਪ੍ਰੋਫੈਸ਼ਨ ਤੋਂ ਇੰਡਸਟਰੀ ਬਣੀ ਅਤੇ ਹੁਣ ਆਪਣੇ ਨਵੇਂ ਰੂਪ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਆਪਣੀ ਹੋਂਦ ਬਰਕਰਾਰ ਰੱਖ ਸਕੇ।
ਮੇਰਾ ਮੰਨਣਾ ਹੈ ਕਿ ਰੂਪ ਜੋ ਮਰਜ਼ੀ ਧਾਰ ਲਵੇ ਪਰ ਆਪਣੀ ਵਿਸ਼ਵਾਸਯੋਗਤਾ ਤਾਂ ਬਰਕਰਾਰ ਰੱਖੇ। ਜਿਹੜੇ ਅਖ਼ਬਾਰ ਅਜਿਹਾ ਕਰਨਗੇ ਉਹ ਹਰ ਰੂਪ ਵਿੱਚ ਪਾਠਕਾਂ ਨੂੰ ਸਵੀਕਾਰ ਹੋਣਗੇ।



