ਮੂਨਕ, 2 ਫਰਵਰੀ (ਕੁਲਵੰਤ ਸਿੰਘ ਦੇਹਲਾ)- ਸਹੀਦ ਏ ਆਜਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲਬ ਅਤੇ ਸਮੂਹ ਪੰਚਾਇਤ ਡੂਡੀਆ ਵਲੋਂ ਕਬਡੀ ਟੂਰਨਾਮੈਂਟ 21 ਅਤੇ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਅਜ ਸਾਬਕਾ ਖਜਾਨਾ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਵਿਧਾਇਕ ਲਹਿਰਾਗਾਗਾ ਨੇ ਜਾਰੀ ਕੀਤਾ। ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ, ਜਸਪਾਲ ਸਿੰਘ ਦੇਹਲਾ ਚੇਅਰਮੈਨ, ਮਾਸਟਰ ਰਾਮ ਸਿੰਘ ਦੇਹਲਾ, ਗੁਰਦੀਪ ਸਿੰਘ ਭੁਲਰ, ਡਾ ਮੰਗਤ ਸਿੰਘ ਵੀ ਹਾਜ਼ਰ ਸਨ ਕਲਬ ਪ੍ਰਧਾਨ ਦਰਸਨ ਸਿੰਘ (ਕਾਲਾ ਪ੍ਰੇਮੀ) ਅਤੇ ਖਜਾਨਚੀ ਸਤਗੁਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 41 ਹਜ਼ਾਰ ਅਤੇ ਸੈਕਿੰਡ ਨੂੰ 31 ਹਜਾਰ ਰੁਪਏ ਨਕਦ ਇਨਾਮ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿ ਇਸ ਦੋ ਰੋਜ਼ਾ ਕਬਡੀ ਟੂਰਨਾਮੈਂਟ ਤੇ ਵਡੀ ਗਿਣਤੀ ਵਿਚ ਕਬਡੀ ਦਰਸ਼ਕਾਂ ਪਹੁੰਚ ਰਹੇ ਹਨ ਅਤੇ ਸਾਰੇ ਪ੍ਰਬੰਧ ਕਲਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਕੰਮਲ ਕਰ ਦਿਤੇ ਗਏ ਹਨ।
ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਡੂਡੀਆ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ



