Skip to content
Independent perspectives. Global stories.
BREAKING

ਹਿੰਸਕ ਹੋ ਰਿਹਾ ਮਾਸੂਮ ਬਚਪਨ

Share this story

ਹਰਿਆਣਾ ਪ੍ਰਾਂਤ ਦੇ ਯਮੁਨਾ ਨਗਰ ਸ਼ਹਿਰ ਵਿੱਚ ਸਥਿਤ ਸਵਾਮੀ ਵਿਵੇਕਾਨੰਦ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਰਿਤੂ ਛਾਬੜਾ ਆਪਣੇ ਹੀ ਸਕੂਲ ਦੇ 12ਵੀਂ ਦੇ ਵਿਦਿਆਰਥੀ ਹੱਥੋਂ ਮਾਰੀ ਗਈ। 18 ਵਰ੍ਹਿਆਂ ਦਾ ਇਹ ਵਿਦਿਆਰਥੀ ਪੜ੍ਹਾਈ ਵਿੱਚ ਨਲਾਇਕ ਸੀ, ਜਿਸ ਕਾਰਨ ਅਕਸਰ ਉਸ ਨੂੰ ਆਪਣੇ ਅਧਿਆਪਕਾਂ ਦੀ ਡਾਂਟ ਖਾਣੀ ਪੈਂਦੀ ਸੀ। ਪਿਛਲੇ ਸ਼ਨਿੱਚਰਵਾਰ ਮਾਪੇ-ਅਧਿਆਪਕ ਮਿਲਣੀ ਦਾ ਦਿਨ ਸੀ। 12ਵੀਂ ਦੇ ਇਸ ਵਿਦਿਆਰਥੀ ਨੂੰ ਆਪਣੇ ਮਾਪਿਆਂ ਨੂੰ ਨਾਲ ਲਿਆਉਣ ਲਈ ਕਿਹਾ ਗਿਆ ਸੀ ਪਰ ਉਹ ਆਪਣੇ ਪਿਤਾ ਨੂੰ ਨਾਲ ਲਿਜਾਣ ਦੀ ਥਾਂ ’ਤੇ ਉਸ ਦੇ ਲਾਇਸਿੰਸੀ ਰਿਵਾਲਵਰ ਨੂੰ ਲੈ ਕੇ ਸਿੱਧਾ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਗਿਆ ਅਤੇ ਸਭ ਦੇ ਸਾਹਮਣੇ ਪ੍ਰਿੰਸੀਪਲ ਰਿਤੂ ਛਾਬੜਾ ਦੇ ਚਾਰ ਗੋਲੀਆਂ ਦਾਗ ਦਿੱਤੀਆਂ। ਛਾਤੀ ਵਿੱਚ ਲੱਗੀ ਤੀਜੀ ਗੋਲੀ ਤੋਂ ਬਾਅਦ ਪ੍ਰਿੰਸੀਪਲ ਨੇ ਉ¤ਥੇ ਹੀ ਦਮ ਤੋੜ ਦਿੱਤਾ। ਇਸ ਘਟਨਾ ਨੇ ਇਕ ਵਾਰ ਫਿਰ ਪੂਰੇ ਸਮਾਜ ਨੂੰ ਹਿਲਾਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਸੰਵੇਦਨਸ਼ੀਲ ਵਿਅਕਤੀ ਚਿੰਤਤ ਹੈ ਕਿ ਸਾਡੇ ਬੱਚਿਆਂ ਦੀ ਮਾਨਸਿਕਤਾ ਨੂੰ ਹੋ ਕੀ ਰਿਹਾ ਹੈ। ਪਿਛਲੇ ਸਾਲ ਸਤੰਬਰ ਵਿੱਚ ਰਿਆਨ ਇੰਟਰਨੈਸ਼੍ਵਲ ਸਕੂਲ ਦਿੱਲੀ ਦੇ ਛੋਟੇ ਬੱਚੇ ਪ੍ਰਦੁਮਣ ਦਾ ਕਤਲ, ਉਸੇ ਸਕੂਲ ਦੇ ਵੱਡੇ ਬੱਚੇ ਨੇ ਇਸ ਕਰਕੇ ਕਰ ਦਿੱਤਾ ਸੀ ਕਿ ਉਹ ਪ੍ਰੀਖਿਆ ਤੋਂ ਬੱਚ ਸਕੇ। ਰਿਆਨ ਇੰਟਰਨੈਸ਼ਨਲ ਸਕੂਲ ਵਾਲੀ ਘਟਨਾ ਬਾਰੇ ਸੁਰਖੀਆਂ ਦੀ ਸ਼ਾਹੀ ਅਜੇ ਸੁੱਕੀ ਵੀ ਨਹੀਂ ਹੋਣੀ ਕਿ ਲਖਨਊ ਦੇ ਬਰਾਇਟ ਲੈਂਡ ਸਕੂਲ ਵਿਖੇ ਹੋਈ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਸਕੂਲ ਦੀ ਸਤਵੀਂ ਕਲਾਸ ਦੀ ਇਕ ਵਿਦਿਆਰਥਣ ਨੇ ਪਹਿਲੀ ਜਮਾਤ ਵਿੱਚ ਪੜ੍ਹ ਰਹੇ ਬੱਚੇ ਨੂੰ ਬਾਥਰੂਮ ਵਿੱਚ ਲਿਜਾਕੇ ਚਾਕੂ ਮਾਰਕੇ ਮਾਰਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਨੇ ਲੜਕੀ ਨੂੰ ਚਾਕੂ ਮਾਰਦੇ ਹੋਏ ਵੇਖ ਲਿਆ ਅਤੇ ਨੰਨੇ ਬੱਚੇ ਦੀ ਜਾਨ ਬੱਚ ਗਈ। ਚਾਕੂ ਮਾਰਨ ਵਾਲੀ ਕੁੜੀ ਨੇ ਦੱਸਿਆ ਕਿ ਉਹ ਬੱਚੇ ਨੂੰ ਇਸ ਲਈ ਮਾਰਨਾ ਚਾਹੁੰਦੀ ਸੀ ਤਾਂ ਕਿ ਸਕੂਲ ਵਿੱਚ ਇਕ ਦਿਨ ਦੀ ਛੁੱਟੀ ਹੋ ਜਾਵੇ। ਪਿਛਲੇ ਦਿਨੀਂ ਗਰੇਟਰ ਨੋਇਡਾ ਵਿੱਚ ਵਾਪਰੀ ਇਕ ਅਜਿਹੀ ਘਟਨਾ ਨੇ ਸਾਰੇ ਦੇਸ਼ ਨੂੰ ਬੱਚਿਆਂ ਵਿੱਚ ਵੱਧ ਰਹੇ ਹਿੰਸਕ ਰੁਝਾਨ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ। ਗਰੇਟਰ ਨੋਇਡਾ ਦੇ ਨੌਵੀਂ ਵਿੱਚ ਪੜ੍ਹਦੇ ਬੱਚੇ ਨੇ ਆਪਣੀ ਮਾਂ ਅਤੇ ਭੈਣ ਨੂੰ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ ਉਸਨੂੰ ਪੜ੍ਹਾਈ ਵਿੱਚ ਧਿਆਨ ਦੇਣ ਲਈ ਕਹਿੰਦੀਆਂ ਸਨ। ਸੀਸੀਟੀਵੀ ਕੈਮਰੇ ਦੀ ਸਹਾਇਤਾ ਕਾਰਨ ਇਹ ਬੱਚਾ ਫੜਿਆ ਗਿਆ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਕਤ ਘਟਨਾਵਾਂ ਜਿਥੇ ਸਾਡੇ ਲਈ ਚਿੰਤਾ ਦਾ ਕਾਰਨ ਉਥੇ ਸਾਡੇ ਸਮਾਜ ਸਾਹਮਣੇ ਇਕ ਵੱਡਾ ਸਵਾਲ ਖੜ੍ਹਾ ਕਰ ਰਹੀਆਂ ਹਨ ਕਿ ਸਾਡਾ ਬਚਪਨ ਕਿਉਂ ਅਪਰਾਧੀ ਬਣ ਰਿਹਾ ਹੈ। ਇਸ ਮੁਕਾਬਲੇ ਦੇ ਦੌਰ ਵਿੱਚ ਮਾਪੇ ਦੌਲਤ ਕਮਾਉਣ ਦੀ ਚੂਹਾ ਦੌੜ ਵਿੱਚ ਮਸ਼ਰੂਫ ਰਹਿੰਦੇ ਹਨ ਅਤੇ ਬੱਚਿਆਂ ਨੂੰ ਵੀਡੀਓ ਖੇਡਾਂ ਅਤੇ ਕਾਰਟੂਨਾਂ ਵਾਲੇ ਪ੍ਰੋਗਰਾਮ ਪਾਲਦੇ ਹਨ। ਜਦੋਂ ਤੱਕ ਬੱਚਾ 18 ਵਰ੍ਹਿਆਂ ਦਾ ਹੁੰਦਾ ਹੈ, ਉਹ 20 ਹਜ਼ਾਰ ਤੋਂ ਵੱਧ ਕਤਲ ਅਤੇ ਮੌਤਾਂ ਮੀਡੀਆ ਰਾਹੀਂ ਵੇਖ ਚੁੱਕਾ ਹੁੰਦਾ ਹੈ ਅਤੇ ਬੱਚੇ ਦੇ ਅੰਦਰੋਂ ਸੰਵੇਦਨਸ਼ੀਲਤਾ ਖੰਭ ਲਾ ਉ¤ਡ ਚੁੱਕੀ ਹੁੰਦੀ ਹੈ। ਜਿਸ ਉਮਰ ਵਿੱਚ ਉਹ ਟੀ ਵੀ ’ਤੇ ਕਤਲ ਅਤੇ ਮੌਤਾਂ ਵੇਖਣ ਲਗਦਾ ਹੈ ਉਸ ਉਮਰ ਵਿੱਚ ਉਸ ਨੂੰ ਅਸਲ-ਨਕਲ ਦਾ ਉ¤ਕਾ ਹੀ ਗਿਆਨ ਨਹੀਂ ਹੁੰਦਾ। ਇਸ ਮੁਕਾਬਲੇ ਦੇ ਦੌਰ ਨੇ ਦੂਜਾ ਅਸਰ ਇਹ ਪਾਇਆ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਤੋਂ ਹਮੇਸ਼ਾਂ ਚੰਗੇ ਅੰਕਾਂ ਦੀ ਮੰਗ ਕਰਦੇ ਹਨ। ਦੂਜੇ ਬੱਚਿਆਂ ਨਾਲ ਤੁਲਨਾ ਕਰ ਕਰਕੇ ਬਹੁਤ ਵਾਰ ਬੱਚਿਆਂ ਵਿੱਚ ਹੀਣਭਾਵਨਾ ਭਰ ਦਿੱਤੀ ਜਾਂਦੀ ਹੈ। ਘੱਟ ਅੰਕਾਂ ਕਾਰਨ ਬੱਚਿਆਂ ਨੂੰ ਝਿੜਕਣਾ ਅਤੇ ਡਾਂਟਨਾ ਵੀ ਬੱਚਿਆਂ ਨੂੰ ਹਿੰਸਕ ਬਣਾ ਦਿੰਦਾ ਹੈ। ਅਧਿਆਪਕ ਅਤੇ ਮਾਪੇ ਕਈ ਵਾਰ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੇ ਬਿਨ੍ਹਾਂ ਉਨ੍ਹਾਂ ਨੂੰ ਬੇਇਜ਼ਤ ਕਰ ਦਿੰਦੇ ਹਨ। ਬੱਚੇ ਵਿੱਚ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਕਾਰਨ ਭਾਵੇਂ ਕੁੱਝ ਵੀ ਹੋਣ ਪਰ ਇਕ ਗੱਲ ਸਪੱਸ਼ਟ ਹੈ ਕਿ ਦੇਸ਼ ਦਾ ਬਚਪਨ ਆਪਣੀ ਮਾਸੂਮੀਅਤ ਗਵਾ ਰਿਹਾ ਹੈ। ਮਾਸੂਮ ਮਨਾਂ ਵਿੱਚ ਹਿੰਸਾ ਅਤੇ ਅਪਰਾਧ ਪਨਪਣ ਲੱਗਾ ਹੈ।
ਇਹ ਸੱਚਮੁੱਚ ਹੀ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਬਾਰੇ ਗੰਭੀਰ ਹੋਣ ਦੀ ਲੋੜ ਹੈ।

WRITTEN BY