ਦਾਜ ਸਮਾਜ ਦੇ ਲਈ ਬਹੁਤ ਵਡੀ ਸਮਸਿਆ ਬਣ ਚੁਕਾ ਹੈ, ਹਰ ਕੋਈ ਅਜ ਕਲ ਦਾਜ ਦੀ ਡਿਮਾਡ ਕਰਦਾ ਹੈ, ਦਾਜ ਦੀ ਡਿਮਾਡ ਵਧਣ ਕਰਕੇ ਮਾਪੇ ਧੀਆਂ ਨੂੰ ਜਨਮ ਦੇਣ ਤੋ ਡਰਦੇ ਹਨ, ਇਸ ਸਮਸਿਆਂ ਦੇ ਹੱਲ ਲਈ ਬਹੁਤ ਸਾਰੀਆਂ ਸੰਸਥਾਵਾਂ ਵੀ ਯੋਗਦਾਨ ਪਾ ਰਹੀਆ ਹਨ, ਸਮੇ – ਸਮੇ ਤੇ ਲੋਕਾਂ ਨੂੰ ਜਾਗੂਰਿਤਕ ਕੀਤਾ ਜਾ ਰਿਹਾ ਹੈ, ਪਰ ਕੁਝ ਲੋਕ ਜਾਣਦੇ ਹੋ?ੇ ਵੀ ਅਣਜਾਣ ਬਣ ਜਾਦੇ ਹਨ, ਇਹੋ ਜਿਹਾ ਲੋਕਾਂ ਨੂੰ ਸਬਕ ਸਿਖਾਉਣਾ ਹੀ ਬਣਦਾ ਹੈ, ਜਿਨ੍ਹਾਂ ਸਮਾ ਸਬਕ ਨਹੀ ਸਿਖਾਇਆ ਜਾਂਦਾ, ਇਹਨਾਂ ਲੋਕਾਂ ਨੂੰ ਸੁਰਤ ਨਹੀ ਆਵੇਗੀ, ਧੀਆਂ ਦੇ ਮਾਪਿਆਂ ਨੂੰ ਵੀ ਕੁਝ ਕੂੰ ਜੂਰਤ ਵਰਤਣੀ ਚਾਹੀਦੀਆ, ਰਿਸਤਾ ਵੇਖਣ ਵੇਲੇ ਹੀ ਸਿਧਾ ਕਿਹਾ ਜਾਵੇ ਕਿ ਕਈ ਦਾਜ ਨਹੀ ਦਿਤਾ ਜਾਵੇਗਾ, ਨਾ ਹੀ ਕੋਈ ਸ਼ਰਾਬ ਵਗੈਰਾ ਦੇ ਵਾਧੂ ਖਰਚੇ ਹੋਣਗੇ, ਜੇ ਸਰਤਾਂ ਧੀਆਂ ਦੇ ਮਾਪੇ ਰਖਣ ਫਿਰ ਹੀ ਇਸ ਸਮਸਿਆਂ ਦਾ ਹਲ ਹੋ ਸਕਦਾ, ਅਜ ਕਲ ਸਮਾਜ ਵਿਚ ਸਭ ਉੁਲਟਾ ਹੁੰਦਾ ਹੈ , ਮੁੰਡੇ ਦੇ ਮਾਪਿਆਂ ਤੋ ਪਹਿਲਾ ਡਿਮਾਡ ਪੁਛੀ ਜਾਂਦੀ ਹੈ, ਜੋ ਬਿਲਕੁਲ ਗਲਤ ਹੈ, ਅਸੀ ਕੋਈ ਉਹਨਾਂ ਤੋ ਕੁਝ ਲੈਦੇ ਨਹੀ ਬਲਕਿ ਆਪਣੀ ਲਾਡਲੀ ਧੀ ਜੋ ਚਾਵਾਂ ਨਾਲ ਪਾਲੀ ਹੁੰਦੀ ਹੈ, ਉਹਨਾਂ ਦੇ ਘਰ ਤੌਰਨੀ ਹੁੰਦੀ ਹੈ, ਜੋ ਸਾਰੀ ਉਮਰ ਲਈ ਉਹਨਾਂ ਨੂੰ ਕਮਾ ਕੇ ਦੇਵੇਗੀ, ਫਿਰ ਦਾਜ ਕਿਓ ਦਿਤਾ ਜਾਵੇ ਬਲਕਿ ਬਿਨਾ ਦਾਜ ਦੇ ਹੀ ਧੀ ਤੌਰੀ ਜਾਵੇ, ਜੇ ਦਾਜ ਦਿਤਾ ਜਾਵੇ ਤਾਂ ਫਿਰ ਧੀ ਨੂੰ ਕੋਈ ਹਕ ਨੀ ਬਣਦਾ ਕਿ ਉਹ ਕੰਮ ਕਰੇ ਬਲਕਿ ਵਿਹਲੀ ਬਹਿ ਕੇ ਖਾਵੇ, ਮੁੰਡੇ ਵਾਲੇ ਖੁਦ ਰੋਟੀਆਂ ਪਕਾਉੁਣ ਤੇ ਮਾਪਿਆਂ ਵਲੋ ਤੌਰੀ ਲਾਡਲੀ ਧੀ ਬਹਿ ਕੇ ਖਾਵੇ ਕਿਉਂੁਕਿ ਉਹਨੇ ਸਾਰੀ ਉਮਰ ਦੀ ਕਮਾਈ ਆਪਣੇ ਮਾਪਿਆਂ ਤੋ ਲੈ ਕੇ ਦਿਤੀ ਹੈ, ਫਿਰ ਕਿਉਂੁ ਹੋਰ ਕਮਾਈ ਕਰੇ ਉਹ , ਜਿਨ੍ਹਾਂ ਚਿਰ ਧੀਆਂ ਦੇ ਮਾਪੇ ਆਪਣੇ ਅਸੂਲ ਨਹੀ ਬਦਲਦੇ ਉਹਨਾਂ ਚਿਰ ਦਾਜ ਦੀ ਭੈੜੀ ਲਾਹਨਤ ਸਾਡੇ ਸਮਾਜ ਤੇ ਕਲੰਕ ਬਣ ਕੇ ਲਗੀ ਰਹੇਗੀ, ਸਭ ਤੋ ਪਹਿਲਾ ਧੀਆਂ ਦੇ ਮਾਪਿਆਂ ਨੂੰ ਆਪਣੇ ਰੀਤੀ – ਰਿਵਾਜ ਬਦਲਣੇ ਪੈਣਗੇ ਫਿਰ ਬਦਲਣਗੇ ਪੁਤਾਂ ਦੇ ਮਾਪੇ, ਜਦੋ ਪੁਤਾਂ ਨੂੰ ਵਿਆਹੁਣ ਤਰਸੇ ਫਿਰ ਵੇਖੋ ਕਿਦਾ ਮੰਗਣਗੇ ਦਾਜ ਇਹ ਤਾਂ ਬਿਨ ਦਾਜ ਤੋ ਹੀ ਵਿਆਹ ਕਰਨ ਲਗ ਜਾਣਗੇ, ਇਕ ਵਾਰੀ ਸਾਨੂੰ ਸਮਾਜ ਵਿਚ ਰਹਿੰਦੇ ਆ ਵੀ ਬਦਲਣਾ ਪਵੇਗਾ, ਫਿਰ ਬਦਲਗੇ ਸਾਰਾ ਹੀ ਸਮਾਜ, ਕਿਸੇ ਚੀਜ ਨੂੰ ਜੜ ਤੋ ਖਤਮ ਕਰਨ ਲਈ ਮਨ ਨੂੰ ਮਾਰਨਾ ਪੈਦਾ ਤੇ ਖੁਦ ਨੂੰ ਬਦਲਣਾ, ਫਿਰ ਖਤਮ ਹੁੰਦੀ ਆ ਜੜ੍ਹ।
ਦਾਜ ਨੂੰ ਜੜ੍ਹ ਤੋਂ ਖਤਮ ਕਰਨ ਲਈ ਖੁਦ ਨੂੰ ਬਦਲਣ ਦੀ ਲੋੜ



