May 17, 2026 9:03 am

ਕੀ ਐਂਬੂਲੈਂਸਾਂ ਲਈ ਕੋਈ ਕਾਨੂੰਨ ਨਹੀਂ?

ਮਰੀਜਾਂ ਦੀ ਸੁਰੱਖਿਆ ਨੂੰ ਦਾਅ ਤੇ ਲਗਾ ਕੇ ਖਸਤਾ ਹਾਲਤ ਅਤੇ ਗੈਸ ਸਿਲੰਡਰਾਂ ਪਰ ਚੱਲ ਰਹੀਆਂ ਐਬੂਲੈਂਸਾਂ ਲਈ ਕੋਈ ਕਾਨੂੰਨ ਨਹੀਂ ਹੈ ਸ਼ਾਇਦ ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲ ਬਣ ਕੇ ਰਹਿ ਗਿਆ ਹੈ ਕਿਉਂਕਿ ਦੂਰੋਂ ਰੂਟਰ ਮਾਰਦੀ ਆਉਂਦੀ ਐਬੂਲੈਂਸ ਨੂੰ ਕੋਈ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਪਰ ਐਂਬੂਲੈਂਸਾਂ ਦੀ ਚੈਕਿੰਗ ਉਦੋਂ ਹੋਣੀ ਚਾਹੀਦੀ ਹੈ ਜਦੋਂ ਇਸ ਵਿੱਚ ਕੋਈ ਮਰੀਜ ਸਵਾਰ ਨਾ ਹੋਵੇ ਜਾਂ ਫਿਰ ਖਾਲੀ ਪਰਤ ਰਹੀਆਂ ਐਂਬੂਲੈਂਸਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ।
ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਅਜਿਹੀਆਂ ਐਂਬੂਲੈਂਸਾਂ ਹਨ ਜਿਹੜੀਆਂ ਕਿ ਸਿਰਫ ਨਾਮ ਦੀਆਂ ਹੀ ਐਂਬੂਲੈਂਸਾਂ ਹਨ ਪਰ ਕਾਂਗਜਾਂ ਵਿੱਚ ਉਹ ਐਂਬੂਲੈਂਸ ਵਜੋਂ ਨਹੀਂ ਚੜਾਈਆਂ ਗਈਆਂ।ਸਿਰਫ ਇੰਨਾ ਹੀ ਨਹੀਂ ਮਾਲਕਾਂ ਵਲੋਂ ਆਪਣੀਆਂ ਜੇਬਾਂ ਭਰਨ ਲਈ ਇਹਨਾਂ ਗੱਡੀਆਂ ਨੂੰ ਗੈਸ ਕਿੱਟਾਂ ਲਗਾ ਕੇ ਚਲਾਇਆ ਜਾਂਦਾ ਹੈ ਅਤੇ ਮਰੀਜਾਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ।
ਮਰੀਜ ਨੂੰ ਹਸਪਤਾਲ ਲੈ ਕੇ ਜਾ ਰਹੀ ਅਜਿਹੀ ਐਬੂਲੈਂਸ ਖਸਤਾ ਹਾਲਤ ਦੇ ਨਾਲ ਨਾਲ ਗੈਸ ਕਿੱਟ ਭਰਪੂਰ ਹੁੰਦੀਂ ਹੈ ਤੇ ਪ੍ਰਸ਼ਾਸ਼ਨ ਇਸ ਗੱਲ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ ਇਸ ਬਾਰੇ ਸ਼ਾਇਦ ਪ੍ਰਸ਼ਾਸ਼ਨ ਹੀ ਜਾਣਦਾ ਹੈ।ਮਰੀਜ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾਂ ਜਿਸ ਗੱਡੀ ਵਿੱਚ ਉਹ ਆਪਣੀ ਜਾਨ ਬਚਾਉਣ ਲਈ ਜਾ ਰਿਹਾ ਹੈ ਉਹ ਗੱਡੀ ਹੀ ਉਸ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ। ਅਸੀਂ ਰੋਜ ਵਾਂਗ ਦੇਖਦੇ ਹਾਂ ਕਿ ਕਿੰਨੀਆਂ ਹੀ ਗੱਡੀਆਂ ਗੈਸ ਕਿੱਟਾਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਪਰ ਫੇਰ ਵੀ ਇਹ ਐਂਬੂਲੈਂਸਾਂ ਬਿਨਾਂ ਕਿਸੇ ਡਰ ਸ਼ਰੇਆਮ ਗੈਸ ਪਰ ਚਲਦੀਆਂ ਹਨ।
ਸੋ ਇਹਨਾਂ ਚੰਦ ਕੁ ਲਾਈਨਾਂ ਰਾਹੀਂ ਮੈਂ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਪ੍ਰਸ਼ਾਸ਼ਨ ਜਾਗ ਜਾਵੇ ਅਤੇ ਕੋਈ ਦੁਖਾਂ ਦਾ ਮਾਰਾ ਇਨਸਾਨ ਬਚ ਜਾਵੇ।

Send this to a friend