May 17, 2026 9:06 am

ਭ੍ਰਿਸ਼ਟਾਚਾਰ ਦੇ ਖੂਹ ਵਿੱਚ ਖੁਦ ਡਿੱਗੇ, ਵੇਖੋ! ਸਾਡੀ ਇਹ ਰਾਹਨੁਮਾਈ ਕਰਦੇ

ਖ਼ਬਰ ਹੈ ਕਿ ਰਾਂਚੀ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਬਿਹਾਰ ਦੇ ਸਾਬਕਾ ਮੁਖੀ ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਇਕ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਹੈ। ਉਹਨਾ ਨੂੰ ਸਜਾ ਤਿੰਨ ਜਨਵਰੀ 2018 ਨੂੰ ਸੁਣਾਈ ਜਾਏਗੀ। ਜ਼ਿਕਰਯੋਗ ਹੈ ਕਿ 1996 ‘ਚ ਹੋਏ ਇਸ ਘੁਟਾਲੇ ‘ਚ ਸਰਕਾਰੀ ਖਜ਼ਾਨੇ ‘ਚੋਂ 84.53 ਲਖ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਕੀਤੀ ਗਈ ਸੀ ਅਤੇ ਇਸ ਸਬੰਧੀ, ਜਿਸ ਤੋਂ ਘਪਲੇ ਤੋਂ ਪਰਦਾ ਫਾਸ਼ ਹੋਇਆ ਅਤੇ ਕੁਲ ਮਿਲਾਕੇ 950 ਕਰੋੜ ਰੁਪਏ ਦਾ ਕੀਤਾ ਘੁਟਾਲਾ ਸਾਹਮਣੇ ਆਇਆ ਸੀ। ਇਸਤੋਂ ਪਹਿਲਾਂ ਵੀ ਇਕ ਅਦਾਲਤ ਨੇ ਲਾਲੂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਸਦੀ ਲੋਕ ਸਭਾ ਮੈਂਬਰੀ ਖਤਮ ਹੋ ਗਈ ਅਤੇ ਸਜ਼ਾ ਪੂਰੀ ਹੋਣ ਦੇ 6 ਸਾਲ ਮਗਰੋਂ ਉਸਦੀ ਚੋਣ ਲੜਨ ‘ਤੇ ਰੋਕ ਲਗਾ ਦਿਤੀ ਗਈ।
ਲਾਲੂ ਦਾ ਚਾਰਾ, ਟੂ-ਜੀ ਦਾ ਘੋਟਾਲਾ, ਸਾਰੇ ਪਾਸੇ ਆ ਭਾਈ ਘਾਲਾ-ਮਾਲਾ। ਕੋਈ ਸ਼ਿਕੰਜੇ ‘ਚ ਆਈ ਜਾਂਦਾ, ਕੋਈ ਚੋਰ-ਮੋਰੀਆਂ ਵਿਚੋਂ ਆਪਣੀ ਜਿੰਦ ਬਚਾਈ ਜਾਂਦਾ! ਲਾਲੂ ਫਸ ਗਿਆ ਤੇ ਏਂ ਰਾਜਾ ਬਚ ਗਿਆ। ਉਂਜ ਹਮਾਮ ਵਿਚ ਤਾਂ ਸਾਰੇ ਨੰਗੇ ਆ, ਵਿਚਾਰੇ ਨੇਤਾ!! ਸਾਰੇ ਨੇਤਾ ਰਿਸ਼ਵਤ ਖਾਂਦੇ ਆ, ਮੌਜਾਂ ਉਡਾਂਦੇ ਆ। ਇਕ ਨੂੰ ਕੀ ਰੋਨੀ ਏ ਇਥੇ ਤਾਂ ਊਤਿਆ ਹੋਇਆ ਆਵਾ। ਤਦੇ ਇਕ ਕਵੀ ਲਿਖਦਾਠ, ਰਿਸ਼ਵਤ ਖਾਂਦੇ ਨੇ ਖੰਡ ਤੇ ਕੜਾਹ ਵਾਂਗੂੰ, ਭੋਰਾ ਖਾਂਦੇ ਨਹੀਂ ਸ਼ਰਮ ਮਕਾਰ ਲੀਡਰਠ। ਪਰ ਵਿਚਾਰੀ ਜਨਤਾ ਅਧਮੋਈ, ਇਹਨਾ ਦੇ ਰਹਿਮੋ ਕਰਮ ਤੇ ਬੈਠੀ ਇਹਨਾ ਦੇ ਕਾਰਨਾਮੇ ਦੇਖਦੀ ਆ, ਝੂਰਦੀ ਆ, ਪਰ ਬੇਬਸੀ ‘ਚ ਇਹੋ ਆਖਣ ਜੋਗੀ ਰਹਿ ਗਈ ਆ, ਠਭ੍ਰਿਸ਼ਟਾਚਾਰ ਦੇ ਖ਼ੂਹ ਵਿਚ ਖ਼ੁਦ ਡਿਗੇ, ਵੇਖੋ। ਸਾਡੀ ਇਹ ਰਾਹਨੁਮਾਈ ਕਰਦੇਠ!! ਕੀ ਕਰੇ ਜਨਤਾ ਵਿਚਾਰੀ? ਕੀ ਕਰੇ ਜਨਤਾ ਵਿਚਾਰੀ ਕਰਮਾਂ ਦੀ ਮਾਰੀ?
ਸੀਨਾ ਤਾਣ ਖਲੋਏ ਕਿਹੜਾ?
ਖ਼ਬਰ ਹੈ ਕੋ ਹਾਈ ਕੋਰਟ ਨੇ ਇਕ ਵਡੀ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਸ਼ਾਮਲ ਦਿਲੀ ਦੀ ਇਕ ਹੇਠਲੀ ਅਦਾਲਤ ਦੇ ਦੋ ਜਜਾਂ ਨੂੰ ਮੁਅਤਲ ਕਰ ਦਿਤਾ ਹੈ। ਦੋਵੇਂ ਜਜ ਦਿਲੀ ਦੀ ਦਵਾਰਕਾ ਜ਼ਿਲਾ ਅਦਾਲਤ ‘ਚ ਤਾਇਨਾਤ ਸਨ। ਇਹਨਾ ਚੋਂ ਇਕ ਜਜ ‘ਤੇ ਇਕ ਕੇਸ ਨਾਲ ਸਬੰਧਤ ਦੋਸ਼ੀ ਦੇ ਪੈਸੇ ‘ਤੇ ਵਿਦੇਸ਼ ਸਫਰ ਕਰਨ ਦੇ ਦੇਸ਼ ਹੈ, ਦੂਜੇ ਜਜ ਤੇ ਕੇਸ ਰਫਾ-ਦਫਾ ਕਰਨ ਬਦਲੇ ਪੈਸੇ ਮੰਗਣ ਦਾ ਦੋਸ਼ ਹੈ।
ਮਹਿੰਗਾਈ ਹੀ ਬਹੁਤ ਆ, ਕਰਨ ਕੀ ਵਿਚਾਰੇ? ਆਲੇ-ਦੁਆਲੇ, ਚਮਕਾਂ, ਲਿਸ਼ਕੋਰਾਂ ਨੇ ਤਾਂ ਹਨੇਰੇ ‘ਚ ਕਿਵੇਂ ਬੈਠਣ ਵਿਚਾਰੇ? ਕੋਲ ਕਲਮ ਆ, ਕੋਲ ਤਕੜੀ ਆ, ਕੋਲ ਕਾਗਜ਼ ਆ, ਪਰ ਠਬਾਪੂ ਗਾਂਧੀ ਦਾ ਚਿਹਰਾਠ ਹਸਦਾ ਦਿਖਦਾ ਨਹੀਂ, ਕਰਨ ਕੀ ਵਿਚਾਰੇ? ਮਨ ਲਲਚਾ ਗਿਆ ਹੋਊ? ਉਂਜ ਵੀ ਜਦੋਂ ਵੇਖਦੇ ਆ ਅਦਲ ਇਨਸਾਫ ਦੇਣ ਵਾਲੇ ਕਿ ਨੇਤਾ ਖਾਈ ਜਾਂਦਾ! ਜਦੋਂ ਵੇਖਦੇ ਆ ਕਿ ਬਾਊ ਠਚਿਟੀ ਚਦਰਠ ਨੂੰ ਟਾਕੀਆ ਲਾਈ ਜਾਂਦਾ। ਜਦੋਂ ਕਰੋੜਾਂ ਦੇ ਸੌਂਦਿਆਂ ‘ਚ ਘਪਲਿਆਂ ਦੀ ਆਹਟ ਅਖਾਂ ਤੇ ਪਟੀ ਬੰਨੀ ਬੈਠੀ ਕੁਰਸੀ ਤੇ ਲਿਸ਼ਕੋਰਾ ਮਾਰਦੀ ਆ, ਫਾਈਲਾਂ ‘ਚੋਂ ਝਾਤੀਆਂ ਮਾਰਦੀ ਆ, ਤਾਂ ਮਿਠਾ ਮਾਖਿਓਂ ਸ਼ਹਿਦ ਖਾਣ ਨੂੰ ਜੀਅ ਜਿਹਾ ਕਰ ਹੀ ਆਉਂਦਾ ਹੋਊ?
ਦੇਸ਼ ਤਾਂ ਭ੍ਰਿਸ਼ਟਾਚਾਰ ਦੀ ਸਿਉਂਕ ਨੇ ਚਟਿਆ ਹੋਇਆ। ਭ੍ਰਿਸ਼ਟਾਚਾਰੀਏ ਪੰਡਾਂ ਬੰਨ-ਬੰਨ ਦੌਲਤ ਸਮੇਟਦੇ ਆ, ਜਹਾਜ਼ੀਂ ਚੜ੍ਹ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਤੂਸੀ ਜਾਂਦੇ ਆ। ਇਹ ਵੇਖ ਵਗਦੀ ਗੰਗਾਂ ‘ਚ ਠਇਨਸਾਫੀਆਂਠ ਦਾ ਹਥ ਧੋਣ ਨੂੰ ਜੀਅ ਜਿਹਾ ਕਰ ਗਿਆ ਹੋਊ। ਇਸੇ ਕਰਕੇ ਆਖਦੇ ਆ, ਠਭ੍ਰਿਸ਼ਟਾਚਾਰ ਵਿਚ ਹੋਇਆ ਅਥਾਹ ਵਾਧਾ, ਨੰਬਰ ਵੰਨ ਹੈ ਮੁਲਕ ਮਹਾਨ ਸਾਡਾਠ ਤੇ ਇਹੋ ਜਿਹੇ ਨੰਬਰ ਵਨ ‘ਚ ਸੀਨਾ ਤਾਣ ਖਲੋਏ ਅਦਲ-ਇਨਸਾਫੀ ਕਿਹੜਾਠ?
ਸੁੱਤੀ ਸਰਕਾਰ
ਖ਼ਬਰ ਹੈ ਕਿ ਗਾਜੀਆਬਾਦ ‘ਚ ਹਿੰਦੂ ਅਤੇ ਮੁਸ਼ਕਿਲ ਭਾਈਚਾਰੇ ਦੇ ਮੁੰਡੇ-ਕੁੜੀ ਦੇ ਵਿਆਹ ਨੂੰ ਲਵ-ਜਿਹਾਦ ਦਾ ਰੰਗ ਦਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਅਤੇ ਬਜਰੰਗ ਦਲ ਦੇ ਕਾਰਕੁੰਨਾ ਨੇ ਜਬਰਦਸਤ ਹੰਗਾਮਾ ਕੀਤਾ। ਐਮ.ਬੀ.ਏ. ਪਾਸ ਲੜਕੇ ਅਤੇ ਡਾਕਟਰ ਲੜਕੀ ਦਾ ਵਿਆਹ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ, ਪਰ ਭਾਜਪਾ ਤੇ ਬਜਰੰਗ ਦਲ ਵਾਲਿਆਂ ਇਸ ਨੂੰ ਲਵ-ਜਿਹਾਦ ਦਾ ਨਾਮ ਦਿੰਦਿਆਂ ਜਬਰਦਸਤ ਹੰਗਾਮਾ ਕੀਤਾ। ਬਾਅਦ ‘ਚ ਮਾਮਲਾ ਸੁਲਝਾਅ ਲਿਆ ਗਿਆ। ਪੁਲਿਸ ਇਸ ਮਾਮਲੇ ‘ਤੇ ਖੜੀ ਤਮਾਸ਼ਾ ਵੇਖਦੀ ਰਹੀਂ।
ਭਾਈ ਮਸਲਾ ਲੁਟ-ਖੋਹ ਦਾ ਹੁੰਦਾ ਤਾਂ ਪੁਲਿਸ ਆਉਂਦੀ, ਚਾਰ ਪੈਸੇ ਬਣਦੇ। ਭਾਈ ਮਸਲਾ ਚੋਰੀ-ਚਕਾਰੀ ਦਾ ਹੁੰਦਾ ਤਾਂ ਪੁਲਿਸ ਐਕਸ਼ਨ ਕਰਦੀ, ਚਾਰ ਪੈਸੇ ਹਿਸੇਦਾਰੀ ਦੇ ਆਉਂਦੇ। ਭਾਈ ਮਸਲਾ ਬੰਨੇ ਤੋਂ ਲੜਾਈ, ਖੇਤਾਂ ‘ਚ ਭਿੜਾਈ, ਕਤਲ ਦਾ ਹੁੰਦਾ ਤਾਂ ਪੁਲਿਸ ਭਜੀ ਆਉਂਦੀ, ਜੇਬਾਂ ਭਰਦੀਆਂ। ਭਲਾ ਪੁਲਿਸ ਉਸ ਮਸਲੇ ਤੇ ਕੀ ਕਰੇ, ਜਿਥੇ ਸੁਤੀ ਹੋਈ ਸਰਕਾਰ ਨੇ ਉਹਨਾ ਨੂੰ ਸੌਣ ਤੋਂ ਪਹਿਲਾਂ ਆਖਿਆ ਹੋਵੇ, ਠਆਪਣੇ ਬੰਦੇ ਕਿਸੇ ਨੂੰ ਲੁਟਣ!ਆਪਣੇ ਬੰਦੇ ਕਿਸੇ ਨੂੰ ਕੁਟਣ। ਆਪਣੇ ਬੰਦੇ ਆਪਣੇ ਤੋਂ ਉਲਟ ਬੋਲਣ ਵਾਲਿਆਂ ਦੇ ਜੁੰਡੇ ਪੁਟਣ। ਖਬਰਦਾਰ ਜੇ ਸਰਕਾਰ ਨੂੰ ਇਸ ਬਾਰੇ ਕੁਝ ਦਸਿਆ। ਆਪ ਨਿਬੜਨ ਦਿਉ, ਜਦੋਂ ਜਾਗਾਂਗੇ, ਦੇਖਾਂਗੇ। ਵੋਟਾਂ ਦਾ ਮਸਲਾ ਆਠ।
ਵੇਖੋ ਨਾ ਮੁੰਡਿਆਂ ਕੁੜੀਆਂ ਦੇ ਕੰਮ ਜਿਹੜੇ ਜਾਣ ਗਏ ਆ ਕਿ ਜੇਕਰ ਲਹੂ ਦਾ ਰੰਗ ਇਕ ਆ, ਤਾਂ ਜਾਤ ਬਰਾਦਰੀ ਧਰਮ ਦਾ ਕੀ ਦਖਲ? ਜਿਥੇ ਮਨ ਲਗੇ, ਜਿਥੇ ਜੀਅ ਕਰੇ, ਰਹੋ, ਮਿਲੋ-ਗਿਲੋ ਸ਼ਾਦੀ ਕਰੋ। ਪਰ ਵਿਚਾਰੇ ਭੁਲ ਗਏ ਆ ਇਥੇ ਆਜ਼ਾਦੀ ਉਸਨੂੰ ਆ ਜਿਹੜਾ ਆਂਹਦਾ ਆ, ਜੀ ਹਜ਼ੂਰ। ਆਜ਼ਾਦੀ ਉਹਨੂੰ ਆ ਜਿਹੜਾ ਜੋ ਵਡੀ ਸਰਕਾਰ ਕਹੇ ਉਹ ਕੁਝ ਕਰਕੇ ਆਖਦਾ ਆ, ਹੋਰ ਦਸੋ ਹਜ਼ੂਰ! ਉਹੋ ਕੁਝ ਪਹਿਨੋ, ਉਹੋ ਕੁਝ ਸੋਚੋ, ਉਹੋ ਕੁਝ ਕਰੋ ਜੋ ਵਡੀ ਸਰਕਾਰ ਕਹੇ, ਨਹੀਂ ਤਾਂ ਲਵ-ਜਿਹਾਦ ‘ਚ ਮਰੇ। ਤੇ ਸਰਕਾਰ ਇਸ ਮਰਨ-ਮਰਾਨ ਦੇ ਚਕਰ ਤੋਂ ਬੇਖ਼ਬਰ ਘੁਰਾੜੇ ਮਾਰਦੀ ਦਿਸਦੀ ਆ, ਠਦਹੀ ਨਾਲ ਪਰੌਂਠੇ ਖਾ ਦੋ ਦਰਜਨ, ਸੰਕਟ ਵੇਲੇ ਹੈ ਸਾਡੀ ਸਰਕਾਰ ਸੌਂਦੀਠ।
ਮੇਰੀ ਸੋਚ ਨੂੰ ਬਚਾਇਓ
ਖ਼ਬਰ ਹੈ ਕਿ ਪੰਜਾਬ ਵਿਚ ਸਥਾਨਕ ਸਰਕਾਰਾਂ ਨਗਰ ਕੌਂਸਲਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ, ਉਸ ਤੋਂ ਪਹਿਲਾ ਗੁਰਦਾਸਪੁਰ ਲੋਕ ਸਭਾ ਚੋਣਾਂ ‘ਚ ਹਾਰ ਅਤੇ ਸੁਖਪਾਲ ਸਿੰਘ ਖਹਿਰਾ ਤੇ ਲਗੇ ਦੋਸ਼ਾਂ ਨਾਲ ਜੂਝ ਰਹੀ ਆਮ ਆਦਮੀ (ਆਪ) ਦੀ ਪੰਜਾਬ ਇਕਾਈ ਨੂੰ ਚੁਸਤ-ਦਰੁਸਤ ਕਰਨ ਲਈ ਤਿਆਰੀ ਸ਼ੁਰੂ ਹੋ ਗਈ ਹੈ। ਪਾਰਟੀ ਸੁਪਰੀਮੋ ਕੇਜਰੀਵਾਲ ਨੇ ਦਿਲੀ ਦੇ ਉਪ ਮੁਖਮੰਤਰੀ ਮੁਨੀਸ਼ ਸਿਸੋਦੀਆਂ ਨੂੰ ਸੂਬੇ ਦਾ ਇੰਚਾਰਜ ਥਾਪਿਆ ਹੈ ਉਹ ਸੂਬੇ ‘ਚ ਪਾਰਟੀ ਦਾ ਸਾਰਾ ਕੰਮ-ਕਾਜ ਦੇਖਣਗੇ। ਪਤਾ ਲਗਾ ਹੈ ਕਿ ਉਹ ਸੂਬੇ ‘ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਿਲੀ ਪੈਟਰਨ ਨੂੰ ਅਪਨਾਉਣਗੇ ਜਿਸ ਦੇ ਤਹਿਤ ਉਹਨਾ ਦਿਲੀ ‘ਚ ਚੋਣਾਂ ਜਿਤੀਆਂ ਸਨ।
ਕੇਜਰੀਵਾਲ, ਕੇਜਰੀਵਾਲ, ਅਸੀਂ ਭਾਈ ਆ ਤੇਰੇ ਨਾਲ! ਕਦੋਂ ਤਕ? ਜਦੋਂ ਤਕ ਸਾਨੂੰ ਕੁਰਸੀ ਮਿਲੂ! ਕਦੋਂ ਤਕ ਜਦ ਤਕ ਸਾਨੂੰ ਸ਼ੁਹਰਤ ਮਿਲੂ। ਕਦੋਂ ਤਕ? ਜਦੋਂ ਤਕ ਸਾਨੂੰ ਪੈਸਾ ਮਿਲੂ! ਕਦੋਂ ਤਕ? ਜਦੋਂ ਤਕ ਸਾਨੂੰ ਹੰਟਰ ਮਿਲੂ! ਜੇਕਰ ਕੁਝ ਵੀ ਨਾ ਮਿਲੂ ਤਾਂ ਭਾਈ ਤੇਰੇ ਵਰਗੇ ਹੋਰ ਬਥੇਰੇ, ਜਿਹੜੇ ਇਹ ਸਾਰਾ ਕੁਝ ਵੰਡਦੇ ਫਿਰਦੇ ਆ! ਰਖੋ ਪੈਸਾ, ਲੈ ਲਉ ਟਿਕਟਾਂ। ਰਖੋ ਪੈਸਾ, ਲੈ ਲਓ ਸ਼ੁਹਰਤ। ਰਖੋ ਪੈਸਾ, ਲੈ ਲਓ ਕੁਰਸੀ! ਸੇਵਾ ਦੀ ਗਲ ਰਹਿ ਗਈ ਪੁਰਾਣੇ ਸਮਿਆਂ ਦੀ ਗਲ। ਹੁਣ ਤਾਂ ਇਕੋ ਗਲ ਆ, ਉਹ ਆ ਸਿਰਫ ਤਾਕਤ ਦੀ!
ਕੇਜਰੀਵਾਲ ਤੇਰੇ ਆਕਾ ਠਅੰਨਾ ਹਜ਼ਾਰੇ’’ ਨੇ ਆਖਿਆ ਸੀ ਮੇਰੀ ਸੋਚ ਨੂੰ ਬਚਾਇਓ! ਪਰ ਨਾ ਤੂੰ ਉਹਦੇ ਆਖੇ ਲਗਿਆ, ਅਤੇ ਨਾ ਹੁਣ ਤੇਰੇ ਆਖੇ ਲਗਦੇ ਆ ਤੁਹਾਡੇ ਆਮ ਲੋਕ, ਕਿਉਂਕਿ ਭਾਈ ਤੇਰੇ ਆਮ ਤਾਂ ਹੁਣ ‘ਖਾਸ‘ ਹੋ ਗਏ ਆ।
ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ!
* ਦੇਸ਼ ਦੇ ਚਾਰ ਕਰੋੜ ਪਰਿਵਾਰਾਂ ਦੇ ਘਰਾਂ ਵਿਚ ਬਿਜਲੀ ਨਹੀਂ ਪਹੁੰਚੀ। ਇਹ ਲੋਕ ਹਨੇਰੇ ‘ਚ ਰਹਿਣ ਲਈ ਮਜ਼ਬੂਰ ਹਨ।
ਇਕ ਵਿਵਾਰ
ਕਲਾ, ਆਜ਼ਾਦੀ ਅਤੇ ਰਚਨਾਤਮਕਤਾ ਸਮਾਜ ਨੂੰ ਸਿਆਸਤ ਤੋਂ ਜਿਆਦਾ ਤੇਜ਼ੀ ਨਾਲ ਬਦਲ ਸਕਦੀ ਹੈ… ਵਿਕਟਰ ਪਿੰਚੁਕ

Send this to a friend