May 22, 2026 3:01 pm

ਰਾਹੁਲ ਗਾਂਧੀ ਤੋਂ ਉਮੀਦਾਂ

ਨਹਿਰੂ-ਗਾਂਧੀ ਖਾਨਦਾਨ ਦੇ ਚਿਰਾਗ ਸ਼੍ਰੀ ਰਾਹੁਲ ਗਾਂਧੀ 132 ਸਾਲ ਪੁਰਾਣੀ ਕਾਂਗਰਸ ਪਾਰਟੀ ਦੇ 60ਵੇਂ ਕੌਮੀ ਪ੍ਰਧਾਨ ਬਣ ਗਏ ਹਨ। ਉਹ ਆਪਣੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਜਗ੍ਹਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੀ ਚੋਣ ਬਿਨਾਂ ਮੁਕਾਬਲਾ ਹੋਈ ਹੈ। ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜਨ ਦੀ ਤਿਆਰੀ ਕਰ ਰਹੀ ਹੈ। ਨੌਜਵਾਨ ਆਗੂ ਦੇ ਪ੍ਰਧਾਨ ਚੁਣੇ ਜਾਣ ’ਤੇ ਦੇਸ਼ ਭਰ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਬੇਹਦ ਖੁਸ਼ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਇਕ ਵਾਰ ਫਿਰ ਆਪਣਾ ਖੁਸਿਆ ਸਿਆਸੀ ਆਧਾਰ ਹਾਸਿਲ ਕਰ ਲਵੇਗੀ। ਸ਼੍ਰੀ ਰਾਹੁਲ ਗਾਂਧੀ ਪਿਛਲੇ 13 ਸਾਲਾਂ ਤੋਂ ਸਿਆਸਤ ਵਿੱਚ ਸਰਗਰਮ ਹਨ। ਸ਼੍ਰੀਮਤੀ ਸੋਨੀਆ ਗਾਂਧੀ ਤੋਂ ਬਾਅਦ ਉਹ ਦੂਸਰੇ ਨੰਬਰ ਦੇ ਆਗੂ ਵਜੋਂ ਵਿਚਰ ਰਹੇ ਸਨ। ਉਨ੍ਹਾਂ ਦੇ ਰਸਮੀ ਤੌਰ ’ਤੇ ਪ੍ਰਧਾਨ ਬਣਨ ਨਾਲ ਭਾਵੇਂ ਸਥਿਤੀਆਂ ਵਿੱਚ ਕੋਈ ਫਰਕ ਨਹੀਂ ਪਿਆ ਪ੍ਰੰਤੂ ਇਸ ਦਾ ਕਾਂਗਰਸ ਦੇ ਕਾਡਰ ਉ¤ਪਰ ਇਕ ਵੱਡਾ ਮਾਨਿਸਕ ਅਸਰ ਪੈਣ ਦੀ ਸੰਭਾਵਨਾ ਦੇਖੀ ਜਾ ਰਹੀ ਹੈ। ਸ਼੍ਰੀ ਰਾਹੁਲ ਗਾਂਧੀ ਦੇਸ਼ ਵਿੱਚ ਨੌਜਵਾਨਾਂ ਦੇ ਚਹੇਤੇ ਆਗੂ ਹਨ। ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਦੇਸ਼ ਦਾ ਨੌਜਵਾਨ ਤਬਕਾ ਕਾਂਗਰਸ ਵੱਲ ਝੁਕਾਅ ਰੱਖ ਸਕਦਾ ਹੈ। ਕਾਂਗਰਸ ਲਈ ਮੌਜੂਦਾ ਹਾਲਾਤ ਕਾਫੀ ਨਿਰਾਸ਼ਾ ਵਾਲੇ ਹਨ। 2014 ਦੀ ਲੋਕ ਸਭਾ ਚੋਣ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮੌਕੇ ’ਤੇ ਪਾਰਟੀ ਦੀ ਪ੍ਰਧਾਨਗੀ ਸੰਭਾਲਣਾ ਸ਼੍ਰੀ ਰਾਹੁਲ ਗਾਂਧੀ ਲਈ ਕਾਫੀ ਚੁਣੌਤੀਪੂਰਨ ਕਾਰਜ ਹੈ। ਕਾਂਗਰਸ ਦੇ ਮੁਕਾਬਲੇ ਵਿੱਚ ਭਾਰਤੀ ਜਨਤਾ ਪਾਰਟੀ ਹਮਲਾਵਰ ਰਾਜਨੀਤੀ ਕਰ ਰਹੀ ਹੈ। ਸ਼੍ਰੀ ਰਾਹੁਲ ਗਾਂਧੀ ਦੀ ਸਿਆਸੀ ਕਾਰਜਸ਼ੈਲੀ ਕਾਂਗਰਸ ਦੇ ਸਾਰੇ ਪਹਿਲੇ ਪ੍ਰਧਾਨਾਂ ਤੋਂ ਵੱਖਰੀ ਹੈ। ਉਹ ਵੱਖ-ਵੱਖ ਮਾਮਲਿਆਂ ਬਾਰੇ ਆਦਰਸ਼ਵਾਦੀ ਅਤੇ ਹਾਂ-ਪੱਖੀ ਪਹੁੰਚ ਰੱਖਦੇ ਹਨ। ਇਸ ਕਾਰਨ ਹੀ ਕਈ ਮੌਕਿਆਂ ’ਤੇ ਉਹ ਅਜਿਹੀ ਗੱਲ ਆਖ ਜਾਂਦੇ ਹਨ ਜਿਸ ਦਾ ਪਾਰਟੀ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਦਾ ਹੈ। ਸ਼੍ਰੀ ਰਾਹੁਲ ਗਾਂਧੀ ਨੇ ਆਪਣੀ ਪਹਿਲੀ ਤਕਰੀਰ ਵਿੱਚ ਕਈ ਨਵੀਆਂ ਉਮੀਦਾਂ ਜਗਾਈਆਂ ਹਨ। ਦੇਸ਼ ਨੂੰ ਇਸ ਸਮੇਂ ਭਾਜਪਾ ਦੇ ਮੁਕਾਬਲੇ ਇਕ ਮਜ਼ਬੂਤ ਸਿਆਸੀ ਧਿਰ ਦੀ ਜ਼ਰੂਰਤ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਅਜਿਹਾ ਬਹੁਤ ਜ਼ਰੂਰੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸ਼੍ਰੀ ਰਾਹੁਲ ਗਾਂਧੀ ਅਗਵਾਈ ਵਿੱਚ ਕਾਂਗਰਸ ਮਜ਼ਬੂਤ ਵਿਰੋਧੀ ਧਿਰ ਵਜੋਂ ਅੱਗੇ ਆਵੇਗੀ। ਇਹ ਵੀ ਉਮੀਦ ਰੱਖੀ ਜਾਣੀ ਚਾਹੀਦੀ ਹੈ ਕਿ ਆਪਣੇ ਸਿਆਸੀ ਸੁਭਾਅ ਮੁਤਾਬਿਕ ਸ਼੍ਰੀ ਰਾਹੁਲ ਗਾਂਧੀ ਹਾਂ-ਪੱਖੀ ਅਤੇ ਉਸਾਰੂ ਸਿਆਸਤ ਨੂੰ ਅੱਗੇ ਤੋਰਨਗੇ। ਸ਼੍ਰੀ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਂਗਰਸ ਦੇ ਇਕ ਉ¤ਚ ਆਗੂ ਵੱਲੋਂ ਦਿੱਤੇ ਗਏ ਗਲਤ ਬਿਆਨ ਉ¤ਪਰ ਤੁਰੰਤ ਕਾਰਵਾਈ ਕਰਨਾ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਦੀ ਅਗਵਾਈ ਇਹ ਉਮੀਦਾਂ ਜਗਾ ਰਹੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਇਕ ਨਵੀਂ ਰਾਜਸੀ ਲੀਹ ਉ¤ਪਰ ਤੁਰੇਗੀ।
– ਬਲਜੀਤ ਸਿੰਘ ਬਰਾੜ

Send this to a friend