May 22, 2026 3:00 pm

ਆਤਮਿਕ ਵਿਕਾਸ ਅਤੇ ਆਰਥਿਕ-ਸਮਾਜਿਕ ਸੁਰੱਖਿਆ ਦੇ ਸਰੋਤ ਹੋਣ ਗੁਰਪੁਰਬ ਤੇ ਤਿਉਹਾਰ

ਕਿਸੇ ਵੀ ਕੌਮ ਦੇ ਉ¤ਜਲੇ ਭਵਿੱਖ ਲਈ ਉਸ ਦਾ ਅਰਥਚਾਰਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਗੁਰਬਾਣੀ ਅਤੇ ਸਾਹਿਤ ਵਿਚੋਂ ਇਹ ਸੰਕੇਤ ਮਿਲਦੇ ਹਨ ਕਿ ਸਮਾਜਿਕ-ਧਾਰਮਿਕ ਰੂਹਾਂ ਨੇ ਇਕ ਕਲਿਆਣਕਾਰੀ ਸਮਾਜਿਕ-ਆਰਥਿਕ ਵਿਵਸਥਾ ਦਾ ਸੰਕਲਪ ਪੇਸ਼ ਕੀਤਾ ਹੈ। ਧਰਮ ਮਨੁੱਖ ਦੀ ਅੰਤਰੀਵ ਸ਼ਕਤੀ ਨੂੰ ਸੇਧ ਪ੍ਰਦਾਨ ਕਰਦਾ ਹੈ। ਧਰਮ ਦੀ ਕ੍ਰਾਂਤੀਕਾਰੀ ਸ਼ਕਤੀ ਨਵੀਆਂ ਸੰਸਥਾਵਾਂ ਲਈ ਅਤੇ ਨਵੀਆਂ ਸਮਾਜਿਕ-ਆਰਥਿਕ ਸੱਭਿਆਚਾਰ ਗਤੀਵਿਧੀਆਂ ਲਈ ਕਿਰਿਆਵਾਂ ਕਰਵਾਉਂਦੀ ਹੈ। ਬਸ਼ਰਤੇ ਕਿ ਧਰਮ, ਕਰਮ-ਕਾਂਡ ਤੱਕ ਸੀਮਤ ਨਾ ਹੋਵੇ। ਜੇ ਕਰਤਾਰੀ ਸ਼ਕਤੀਆਂ ਕਰਮ-ਕਾਂਡ ਉ¤ਤੇ ਹੀ ਖਰਚ ਹੋ ਰਹੀਆਂ ਹੋਣ ਤਾਂ ਆਰਥਿਕ ਤਬਦੀਲੀ ਲਈ ਨਾ ਤਾਂ ਸੋਚ ਉ¤ਭਰੇਗੀ ਅਤੇ ਨਾ ਹੀ ਇਨਕਲਾਬੀ ਸਮੂਹ ਪੈਦਾ ਹੋਵੇਗਾ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਦੇ ਨਾਲ ਕਿਰਤ ਕਰਨ ਤੇ ਵੰਡ ਛਕਣ ਦੇ ਸਿਧਾਂਤ ਨੂੰ ਸਿਰਜਿਆ ਤੇ ਕਬੂਲਿਆ। ਧਾਰਮਿਕ ਮੰਡਲ ਤੇ ਸੰਸਾਰਕ ਮੰਡਲ ਦੇ ਸੰਤੁਲਨਮਈ ਸਰੂਪ ਨੂੰ ਪੇਸ਼ ਕੀਤਾ। ਭੌਤਿਕ ਵਿਕਾਸ ਦੀਆਂ ਸਿਖਰਾਂ ਨੂੰ ਛੋਹਣ ਦੀ ਪ੍ਰਵਾਨਗੀ ਬਖਸ਼ੀ । ਸਿੱਖ ਨੈਤਿਕਚਾਰ ਪੱਕਾ ਹਾਮੀ ਹੈ ਕਿ ਵਿਸ਼ਵ ਪੱਧਰ’ਤੇ ਪਰਸਪਰ ਹਮਦਰਦੀ ਹੀ ਸਹੀ ਪ੍ਰਣਾਲੀ ਹੈ । ਸਿੱਖੀ ਸ਼ਾਸ਼ਤਰ ਦਾ ਪਰਉਪਕਾਰੀ ਚਮਤਕਾਰ ਦੁਨੀਆਂ ਨੇ ਡਿੱਠਾ ਹੈ। ਗੁਰੂ ਸਾਹਿਬਾਨ ਨੇ ਪੇਂਡੂ ਜੀਵਨ ਉ¤ਤੇ ਭਾਰੂ ਆਰੀਆ ਸਭਿਅਤਾ ਦੀ ਖੜੋਤ ਪ੍ਰਵਿਰਤੀ ਨੂੰ ਤੋੜਿਆ। ਪਿੰਡਾਂ ਨੂੰ ਵਿਕਸਤ ਕਰਨ ਲਈ ਸ਼ਹਿਰੀਕਰਣ ਦੀ ਵਿਵਸਥਾ ਕਾਇਮ ਕੀਤੀ ਅਤੇ ਸ਼ਹਿਰ ਵੀ ਵਸਾਏ। ਸ਼ਹਿਰਾਂ ਨੂੰ ਆਰਥਿਕ ਆਧਾਰ ਦਿੱਤਾ। ਜੇਕਰ ਵਪਾਰੀਆਂ ਅਤੇ ਕਾਰੀਗਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹਨਾਂ ਗੁਰੂ ਸਾਹਿਬ ਆਪ ਜਾਂ ਸਿੱਖਾਂ ਦੀ ਸਹਾਇਤਾ ਨਾਲ ਨੂੰ ਰਾਸ ਪੂੰਜੀ ਦਾ ਪ੍ਰਬੰਧ ਕਰ ਕੇ ਦਿੰਦੇ। ਉਦਯੋਗਿਕ, ਵਪਾਰਕ, ਵਿੱਦਿਅਕ, ਨਰੋਏ ਸਰੀਰ ਤੇ ਸੱਭਿਆਚਾਰਕ ਕਾਰਜਾਂ ਨੂੰ ਉਭਾਰਿਆ। ਗੁਰੂ ਰਾਮਦਾਸ ਜੀ ਨੇ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਅੰਮ੍ਰਿਤਸਰ ਦੀ ਧਰਤੀ’ਤੇ ਵਸਾਇਆ। ਅੰਮ੍ਰਿਤਸਰ ਦਸਤਕਾਰੀ ਅਤੇ ਵਪਾਰ ਦਾ ਵੱਡਾ ਕੇਂਦਰ ਬਣਿਆ। ਨਵੇਂ ਨਗਰਾਂ ਦੀ ਉਸਾਰੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਅਥਾਹ ਪੈਸੇ ਦੀ ਲੋੜ ਸੀ। ਇਸ ਲਈ ਦਸਵੰਧ ਦੀ ਪ੍ਰਥਾ ਜਾਰੀ ਕੀਤੀ ਗਈ। ਹਰੇਕ ਸਿੱਖ ਲਈ ਜਰੂਰੀ ਹੋ ਗਿਆ ਕਿ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ ਕੌਮੀ ਖਜ਼ਾਨੇ ਵਿਚ ਲੋਕ-ਭਲਾਈ ਹਿਤ ਜਮ੍ਹਾਂ ਕਰਾਵੇ। ਉ¤ਚੇ-ਸੁੱਚੇ ਗੁਰਸਿੱਖੀ ਜੀਵਨ ਦੇ ਧਾਰਨੀ ਪ੍ਰਚਾਰਕ ਨਿਯੁਕਤ ਕੀਤੇ ਗਏ। ਇਹਨਾਂ ਨੂੰ ਮਸੰਦ ਕਿਹਾ ਗਿਆ ਹੈ। ਮਸੰਦ, ਅਰਬੀ ਦੇ ਸ਼ਬਦ ‘ਮਸਨਦ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਿਰਹਾਣਾ, ਤਕੀਆ ਜਾਂ ਗੱਦੀ। ਸਮੇਂ ਦੇ ਹਾਕਮ ਤਖਤ ਉ¤ਤੇ ਸਿਰਹਾਣੇ ਲਾ ਕੇ ਬੈਠਿਆ ਕਰਦੇ ਸਨ ਤੇ ਉਹਨਾਂ ਨੂੰ ‘ਮਸਨਦ ਨਸ਼ੀਨ’ ਕਿਹਾ ਜਾਂਦਾ ਸੀ। ਮਸੰਦਾਂ ਨੂੰ ‘ਰਾਮਦਾਸੀਏ’ ਵੀ ਕਿਹਾ ਜਾਂਦਾ ਸੀ। ਪਿੱਛੋਂ ‘ਗੁਰੂ ਕੇ’ ਵੀ ਵਰਤਿਆ ਜਾਂਦਾ ਰਿਹਾ । ਮਿਆਰੀ ਪ੍ਰਚਾਰ ਦੀ ਬਦੌਲਤ ਭਾਰੀ ਗਿਣਤੀ ਵਿਚ ਲੋਕ ਸਿੱਖੀ ਦੇ ਦਾਇਰੇ ਵਿਚ ਆਉਂਦੇ ਸਨ। ਉਦਾਹਰਨ ਲਈ ਮਹਾਨ ਵਿਆਖਿਆਕਾਰ ਤੇ ਕਈ ਭਾਸ਼ਾਵਾਂ ਦੇ ਜਾਣਕਾਰ ਭਾਈ ਗੁਰਦਾਸ ਜੀ ਨੇ ਆਗਰੇ ਤੇ ਕਾਂਸ਼ੀ ਵਿਖੇ ਨਿਵਾਸ ਰੱਖ ਕੇ ਦੂਰ ਦੂਰ ਤੱਕ ਸਿੱਖੀ ਦੀ ਖੁਸ਼ਬੋ ਫੈਲਾਈ। ਲੋਕਾਂ ਦੀ ਬੋਲੀ ਵਿਚ ਪ੍ਰਚਾਰ ਕੀਤਾ। ਇਹ ਮਸੰਦ ਹਰ ਸਾਲ ਵਿਸਾਖੀ ਤੇ ਦੀਵਾਲੀ ਦੇ ਮੌਕੇ ਤੇ ਦੋ ਵਾਰ ਗੁਰੂ-ਦਰਬਾਰ ਵਿਚ ਹਾਜ਼ਰ ਹੋ ਕੇ ਗੁਰੂ ਸਾਹਿਬ ਨੂੰ ਸਾਰਾ ਹਿਸਾਬ ਦਿੰਦੇ ਸਨ। ਗੁਰੂ ਅਮਰਦਾਸ ਜੀ ਵਲੋਂ ਧਰਮ ਪ੍ਰਚਾਰ ਲਈ ਨਿਯੁਕਤ 22 ਮੰਜੀਦਾਰਾਂ ਅਤੇ 52 ਪੀਹੜੇਦਾਰਾਂ ਨਾਲ ਸੰਪਰਕ ਰੱਖਦੇ ਸਨ। ਗੁਰੂ ਸਾਹਿਬਾਨ ਵਲੋਂ ਚੱਲ ਰਹੇ ਕਾਰਜਾਂ ਦੀ ਅਤੇ ਸੰਗਤਾਂ ਦੇ ਹਰ ਦੁੱਖ-ਸੁੱਖ ਦੀ ਖਬਰ ਦਾ ਆਦਾਨ-ਪ੍ਰਦਾਨ ਵੀ ਕਰਦੇ ਸਨ। ਕੀ ਅੱਜ ਸਾਂਝੇ ਕੌਮੀ ਖਜ਼ਾਨੇ ਦੇ ਸੰਕਲਪ ਦੀ ਲੋੜ ਨਹੀਂ ਹੈ ? ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ, ਕਿਰਤੀਆਂ ਅਤੇ ਵਿਦਿਆਰਥੀਆਂ ਦਾ ਉਜਾੜਾ ਰੋਕਣਾ ਸਮੇਂ ਦੀ ਮੰਗ ਨਹੀਂ ? ਗਰੀਬਾਂ ਦੇ ਦੁੱਖਾਂ-ਸੁੱਖਾਂ ਵਿਚ ਭਾਈਵਾਲ ਬਣਨ ਦੀ ਲੋੜ ਨਹੀਂ ਹੈ? ਪਿਆਰ ਤੇ ਮਿਆਰ ਭਰਪੂਰ ਪ੍ਰਚਾਰ ਦੀ ਲੋੜ ਨਹੀਂ ਹੈ ? ਉ¤ਤਰ ਆਵੇਗਾ, ਜੀ ਹਾਂ ਲੋੜ ਹੈ। ਕਿਉਂਕਿ ਭੁੱਖੇ ਪਿਆਸੇ ਦੀ ਸਹਾਇਤਾ ਕਰਨਾ ਅਤੇ ਨਿਆਂ ਦੇਣਾ ਸਾਡੇ ਸੰਸਕਾਰਾਂ ਦਾ ਹਿੱਸਾ ਹੈ।
ਇਕ ਪ੍ਰੇਰਣਾਸ੍ਰੋਤ ਮਿਸਾਲ ਹੋਰ ਵੀ ਸੋਨੇ’ਤੇ ਸੋਹਾਗਾ ਰਹੇਗੀ। ਕਿ ਸਦਕਾਏ-ਫ਼ਿਤਰ, ਈਦ ਮੌਕੇ ਦਿੱਤੇ ਜਾਣ ਵਾਲਾ ਮਹਾਨ ਦਾਨ ਹੈ। ਜੋ ਹਰ ਮੁਸਲਮਾਨ ਵਲੋਂ ਈਦ ਦੀ ਨਮਾਜ਼ ਲਈ ਘਰ ਤੋਂ ਚੱਲਣ ਤੋਂ ਪਹਿਲਾਂ ਪਹਿਲਾਂ ਅਦਾ ਕਰਨਾ ਜ਼ਰੂਰੀ ਹੈ। ਐਸਾ ਨਾ ਹੋਵੇ ਕਿ ਆਮ ਲੋਕ ਈਦ ਦੀਆਂ ਖੁਸ਼ੀਆਂ ਵਿਚ ਮਗਨ ਹੋਣ ਤੇ ਦੂਜੇ ਪਾਸੇ ਗਰੀਬ, ਯਤੀਮ, ਮੁਥਾਜ਼ ਕਿਸਮ ਦੇ ਲੋਕ ਮਾਲ਼ੀ ਤੰਗੀ ਹੋਣ ਕਾਰਨ ਇਨ੍ਹਾਂ ਖੁਸ਼ੀਆਂ ਵਿਚ ਸ਼ਾਮਲ ਹੀ ਨਾ ਹੋ ਸਕਣ। ਸਦਕਾਏ ਫ਼ਿਤਰ ਦੀ ਦਰ ਮੁਸਲ਼ਿਮ ਵਿਦਵਾਨਾਂ ਅਨੁਸਾਰ 1 ਕਿਲੋ 666 ਗ੍ਰਾਮ ਤੋਂ ਲੈ ਕੇ ਢਾਈ ਕਿਲੋ ਕਣਕ ਪ੍ਰਤੀ ਜੀਅ ਜਾਂ ਉਸ ਦੇ ਬਰਾਬਰ ਬਣਦੀ ਰਾਸ਼ੀ ਹੋਣੀ ਚਾਹੀਦੀ ਹੈ। ਰਮਜ਼ਾਨ ਮਹੀਨਾ ਅਤੇ ਉਸ ਨਾਲ ਜੁੜਿਆ ਈਦ ਦਾ ਦਿਹਾੜਾ ਅਸਲ ਵਿਚ ਮੁਸਲਿਮ ਧਾਰਮਿਕ ਜੀਵਨ ਸ਼ੈਲੀ ਨੂੰ ਮੁੜ ਉਸ ਲੀਹ ਤੇ ਪਾਉਣ ਦੀ ਸਾਲਾਨਾ ਕੋਸ਼ਿਸ਼ ਵਾਂਗ ਹੈ, ਜਿਸ ਨਾਲ ਸਾਲ ਦੇ ਬਾਕੀ ਮਹੀਨਿਆਂ ਵਿਚ ਆਏ ਵਿਗਾੜ ਅਤੇ ਸੁਸਤੀ ਨੂੰ ਦੂਰ ਕਰਨ ਵਿਚ ਮਦਦ ਜ਼ਰੂਰ ਮਿਲਦੀ ਹੈ। ਪਰ ਵੀਚਾਰੀਏ ਤਾਂ ਸਹੀ ਕਿ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ ਤੋਂ ਕਿੰਨਾ ਦੁਰੇਡੇ ਜਾ ਖੜ੍ਹੇ ਹਾਂ। ਭਰਮ ਨੂੰ ਹੀ ਧਰਮ ਕਹੀ ਜਾ ਰਹੇ ਹਾਂ।ਠਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਮੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈੂ। ਬਾਬੇ ਵਾਲਾ ਧਿਆਨ, ਬਾਬੇ ਵਾਲਾ ਦਿਖਣਾ ਤੇ ਸੁਣਨਾ ਧਰਮ ਦੇ ਬਣੇ ਚਾਲਕਾਂ-ਸੰਚਾਲਕਾਂ ਵਿਚੋਂ ਅਲੋਪ ਕਿਉਂ ਹੈ ? ਬਾਬੇ ਕੇ ਕਹਾਉਣ ਵਾਲਿਆਂ ਵਲੋਂ ਗੁਰਪੁਰਬਾਂ ਸਬੰਧੀ ਅਪਣਾਏ ਜਾਂਦੇ ਕਾਰਜ-ਢੰਗ ਕੇਵਲ ਰਸਮਮੁਖੀ ਹੀ ਹਨ। ਸਿੱਖ ਕੌਮ ਦੇ ਕੌਮਾਂਤਰੀ ਪਸਾਰੇ ਅਤੇ ਧਰਮ ਦੀ ਆੜ ਵਿਚ ਬੜੇ ਵੱਡੇ ਪਏ ਖ਼ਿਲਾਰੇ ਨੂੰ ਇਕ ਪਾਸੇ ਰੱਖਦਿਆਂ ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਨਮੂਨਾ ਹੀ ਸਥਿਤੀ ਸਪੱਸ਼ਟ ਕਰ ਸਕਦਾ ਹੈ। ਮਈ- ਜੂਨ ਮਹੀਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਅਕਤੂਬਰ-ਨਵੰਬਰ ਮਹੀਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬਾਂ ਸਬੰਧੀ ਬੜੀ ਸ਼ਰਧਾ ਨਾਲ ਸਮਾਂ ਤੇ ਸਰਮਾਇਆ ਖ਼ਰਚ ਕੀਤਾ ਜਾਂਦਾ ਹੈ। ਗੁਰਪੁਰਬਾਂ ਪ੍ਰਤੀ ਸਵਾ ਸਵਾ ਮਹੀਨਾ ਪਹਿਲਾਂ ਦੋ ਸੰਸਥਾਵਾਂ ਵਲੋਂ ਸਵੇਰ ਸ਼ਾਮ ਦੀਆਂ ਕੀਰਤਨ ਲੜੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਨ੍ਹਾਂ ਵਿਚ ਵਧੇਰੇ ਅੱਧਖੜ੍ਹ ਉਮਰ ਦੀਆਂ ਸੰਗਤਾਂ ਹੀ ਹੁੰਦੀਆਂ ਹਨ ਅਤੇ ਔਸਤਨ ਦੋ ਸੌ ਤੋਂ ਵੱਧ ਗਿਣਤੀ ਨਹੀਂ ਹੁੰਦੀ। ਗੁਰਪੁਰਬ ਨਾਲ ਸਬੰਧਤ ਇਤਿਹਾਸ ਜਾਂ ਗੁਰਮਤਿ ਵੀਚਾਰ ਤੇ ਲਿਟਰੇਚਰ ਤੋਂ ਪਰਹੇਜ਼ ਹੀ ਰੱਖਿਆ ਹੁੰਦਾ ਹੈ। ਸੰਗਤਾਂ ਦੇ ਆਉਣ ਜਾਣ ਦੇ ਪੈਟਰੋਲ ਡੀਜ਼ਲ ਖ਼ਰਚੇ ਪਾਸੇ ਰੱਖ ਦੇਈਏ ਤਾਂ ਕੇਵਲ ਲੰਗਰ’ਤੇ ਹੀ ਘਰਾਂ ਵਾਲਿਆਂ ਦਾ ਖ਼ਰਚ ਅੰਦਾਜ਼ਨ 50 ਹਜ਼ਾਰ ਰੁਪਏ ਰੋਜ਼ਾਨਾ ਆਉਂਦਾ ਹੈ। ਸਵਾ ਮਹੀਨੇ ਦੇ ਅੰਦਰ ਇਕ ਗੁਰਪੁਰਬ’ਤੇ ਲਗਭਗ 20 ਲੱਖ ਰੁਪਿਆ ਅਤੇ ਤਿੰਨ ਗੁਰਪੁਰਬਾਂ’ਤੇ 60 ਲੱਖ ਰੁਪਿਆ ਖਰਚ ਦਿੱਤਾ ਜਾਂਦਾ ਹੈ। ਨਾਮਵਰ ਕੀਰਤਨੀਏ ਬੁਲਾਏ ਹੋਣ ਤਾਂ ਇਸ ਵਿਚ ਇਕ ਦੋ ਗੁਣਾ ਹੋਰ ਜੋੜਿਆ ਜਾ ਸਕਦਾ ਹੈ। ਗੁਰਪੁਰਬ ਵਾਲੇ ਦਿਨ ਦਾ ਖਰਚ ਵੱਖਰਾ। ਸਭਾ-ਸੁਸਾਇਟੀਆਂ ਦੇ ਇਨ੍ਹਾਂ ਪ੍ਰੋਗਰਾਮਾਂ ਤੋਂ ਵੱਖਰਿਆਂ ਗੁਰਦੁਆਰਿਆਂ ਵਲੋਂ ਮਨਾਏ ਜਾਂਦੇ ਗੁਰਪੁਰਬ, ਸਜਾਏ ਜਾਂਦੇ ਨਗਰ ਕੀਰਤਨ ਤੇ ਬਜ਼ਾਰਾਂ ਵਿਚ ਲੱਗੇ ਲੰਗਰਾਂ ਦਾ ਤੇ ਪ੍ਰਬੰਧਾਂ ਦਾ ਖ਼ਰਚ ਵੱਖਰਾ। ਗੁਰਪੁਰਬ ਮਨਾਉਣ ਦੀ ਬਹੁਤ ਅਹਿਮੀਅਤ ਹੈ ਪਰ ਗੁਰੂ ਸਾਹਿਬਾਨ ਦੀ ਨਸੀਹਤ ਹੇਠ ਮਨਾਏ ਜਾਣ। ਇਹ ਛੋਟਾ ਜਿਹਾ ਸ਼ਹਿਰ ਇਕ ਪਿੰਡ ਦੀ ਉਸ ਸਮੱਸਿਆ ਦਾ ਸਮਾਧਾਨ ਸਹਿਜੇ ਹੀ ਕਰ ਸਕਦਾ ਹੈ ਜੋ ਕਿ ਅੱਜ ਸੰਨ 2017 ਵਿਚ ਭਾਰਤ ਦੇ ਕੁਝ ਰਾਜਾਂ ਦਾ ਤੇ ਖਾਸ ਕਰ ਕੇ ਪੰਜਾਬ ਦਾ ਇਕ ਭਖਦਾ ਮਸਲਾ ਬਣੀ ਹੋਈ ਹੈ। ਉਹ ਹੈ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ’ਤੇ ਪੈਦਾ ਹੁੰਦੇ ਪ੍ਰਦੂਸ਼ਣ ਦੀ ਅਤੇ ਕਰਜ਼ੇ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੁੰਦੀਆਂ ਖ਼ੁਦਕੁਸ਼ੀਆਂ ਦੀ। ਪੰਜਾਬ ਸਰਕਾਰ ਨੇ ਟ੍ਰਿਬਿਊਨਲ ਨੂੰ ਦਿੱਤੇ ਹਲਫ਼ਨਾਮੇ ਵਿਚ ਕਿਹਾ ਕਿ ਹੁਣ ਤੱਕ ਦੀ ਸਾਰੀ ਮਸ਼ੀਨਰੀ ਮਿਲਾ ਕੇ ਇਸ ਨਾਲ 61 ਹਜ਼ਾਰ ਹੈਕਟੇਅਰ ਝੋਨੇ ਦੀ ਪਰਾਲੀ ਦਾ ਪ੍ਰਬੰਧ ਅੱਗ ਲਗਾਏ ਬਿਨਾਂ ਕੀਤਾ ਜਾ ਸਕਦਾ ਹੈ। ਜੇਕਰ 2 ਏਕੜ ਤੱਕ ਵਾਲੇ ਨੂੰ ਮੁਫ਼ਤ, 5 ਏਕੜ ਵਾਲਿਆਂ ਨੂੰ 5 ਹਜ਼ਾਰ ਰੁਪਏ ਅਤੇ ਇਸ ਤੋਂ ਵੱਧ ਵਾਲਿਆਂ ਨੂੰ 15 ਹਜ਼ਾਰ ਰੁਪਏ ਵਿਚ ਤਕਨੀਕ ਤੇ ਮਸ਼ੀਨਰੀ ਉਪਲਭਧ ਕਰਵਾਉਣ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਨੂੰ ਲਾਗੂ ਕਰਨਾ ਹੋਵੇ ਤਾਂ 9392 ਕਰੋੜ ਰੁਪਏ ਚਾਹੀਦੇ ਹਨ। ਸਪੱਸ਼ਟ ਹੋ ਗਿਆ ਕਿ ਸਰਕਾਰਾਂ ਬੇਵੱਸ ਹਨ ਜਿਸ ਦਾ ਮੂਲ ਕਾਰਣ ਕਿ ਉਹ ਨਿੱਜ ਤੱਕ ਸੀਮਤ ਹਨ। ਏਥੇ ਧਰਮ ਦੀ ਪਰਉਪਕਾਰੀ ਜੁਗਤਿ ਹੀ ਜੀਵਨ ਪ੍ਰਦਾਨ ਕਰ ਸਕਦੀ ਹੈ।
ਸਰਕਾਰੀ ਵਿੱਤੀ ਅੰਕੜਾ ਆਧਾਰ ਬਣਾਈਏ ਤਾਂ ਪੰਜਾਬ ਦੇ ਹਰ ਪਿੰਡ ਨੂੰ ਲਗਭਗ 80 ਲੱਖ ਰੁਪਏ ਦੀ ਤਕਨੀਕ ਤੇ ਮਸ਼ੀਨਰੀ ਦੇ ਕੇ ਪਰਾਲੀ ਨੂੰ ਫੂਕਣ ਤੋਂ ਰੋਕਿਆ ਜਾ ਸਕਦਾ ਹੈ। ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਇਕ ਧਾਰਮਿਕ ਵਰਗ ਤੇ ਪਿੰਡ ਵਾਲੇ ਰਲ ਕੇ ਇਕ ਪਿੰਡ’ਚ ਪਰਾਲੀ ਦੀ ਅੱਗ ਨੂੰ ਰੋਕ ਸਕਦੇ ਹਨ, ਜੋ ਜ਼ਰੂਰੀ ਹੈ। ਪਰ ਲੋੜ ਹੈ ਗੁਰੂਆਂ ਵਾਲੀ ਸੂਝ ਦੀ।
ਬਾਦਸ਼ਾਹਾਂ ਦੀਆਂ ਹੱਦਾਂ ਹੁੰਦੀਆਂ ਹਨ ਪਰ ਸੱਜਣ ਸੱਚਾ ਪਾਤਸ਼ਾਹ ਦੀਆਂ ਹੱਦਾਂ ਨਹੀਂ ਹੁੰਦੀਆਂ। ਪਾਤਸ਼ਾਹ ਆਪ ਅਸੀਮ ਸ਼ਕਤੀ ਹੈ ਅਤੇ ਉਸ ਦੀ ਸ਼ਕਤੀ ਨਾਲ ਚੱਲਣ ਵਾਲੀ ਲੋਕਾਈ ਭਾਣੇ ਵਿਚ ਹਿੰਮਤ ਨਾਲ ਜੀਵਦੀ ਹੈ। ਬਹੁਤ ਕੁਝ ਵੱਸ ਵਿਚ ਆ ਜਾਂਦਾ ਹੈ। 20 ਅਕਤੂਬਰ 2017 ਦੀ ਖ਼ਬਰ ਹੈ ਕਿ ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਪਰਾਲੀ ਸੰਭਾਲ ਮਲਚਰ ਅਤੇ ਪਲਟਾਵੇ ਹਲਾਂ ਸਮੇਤ ਹੋਰ ਸੰਦ ਛੋਟੇ ਕਿਸਾਨਾਂ ਨੂੰ ਵਰਤ ਲੈਣ ਲਈ ਜਨਤਕ ਪੇਸ਼ਕਸ਼ ਕੀਤੀ ਹੈ। ਜੋ 10-12 ਲੱਖ ਰੁਪਏ ਦੇ ਹਨ। ਕੈਨੇਡਾ ਵਿਚ ਰਹਿੰਦੇ ਸ਼ੇਰਪੁਰ ਦੋਨਾ ਦੇ ਸਤਨਾਮ ਸਿੰਘ ਹੁੰਦਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਪਰਾਲੀ ਨੂੰ ਖੇਤਾਂ ਵਿਚ ਵਾਹੁਦਿਆਂ ਹੋਣ ਵਾਲੇ ਤੇਲ ਖਰਚੇ ਦਾ ਭਾਰ ਚੁੱਕਣਗੇ। ਸਤਨਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ’ਤੇ ਟੇਕ ਨਾ ਰੱਖਣ ਸਗੋਂ ਇਕ ਦੂਜੇ ਦਾ ਸਾਥ ਦੇ ਕੇ ਇਸ ਸੰਕਟ ਵਿਚੋਂ ਨਿਕਲਣ।
– ਬਾਕੀ ਕੱਲ੍ਹ ਪੜ੍ਹੋ

Send this to a friend