ਰਾਮਪੁਰਾ ਫੂਲ, 11 ਦਸੰਬਰ (ਮਨਦੀਪ ਢੀਗਰਾ, ਲੱਖਾ ਹਰੀ)- ਥਾਣਾ ਫੂਲ ਦੀ ਪੁਲਸ ਨੇ ਇੱਕ ਔਰਤ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਪੜਤਾਲੀਆ ਅਫਸਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਕੁਲਵਿੰਦਰ ਕੋਰ ਪਤਨੀ ਹਰਪ੍ਰੀਤ ਸਿੰਘ ਵਾਸੀ ਫੂਲ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰਾ ਪਤੀ ਹਰਪ੍ਰੀਤ ਸਿੰਘ ਸੱਸ ਕੁਲਵਿੰਦਰ ਕੋਰ ਮੇਰੀ ਨਜਾਇਜ ਤੌਰ ਤੇ ਕੁੱਟਮਾਰ ਕਰਦੇ ਹਨ ਅਤੇ ਮੇਰੇ ਪਰਿਵਾਰ ਨਾਲ ਗਲਤ ਸ਼ਬਦਾਬਲੀ ਦੀ ਵਰਤੋ ਕਰਦੇ ਹਨ।ਇਸ ਸਿਕਾਇਤ ਤੇ ਕਾਰਵਾਈ ਕਰਦਿਆ ਪੁਲਸ ਨੇ ਹਰਪ੍ਰੀਤ ਸਿੰਘ (ਪਤੀ) ਅਤੇ ਬਿੰਦਰ ਕੋਰ (ਸੱਸ) ਵਾਸੀ ਫੂਲ ਖਿਲ਼ਾਫ ਵੱਖ-ਵੱਖ ਧਰਾਵਾ ਅਧੀਨ ਮਾਮਲਾ ਦਰਜ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।



