ਥੋੜੇ ਜਿਹੇ ਮੀਂਹ ਨੇ ਨਗਰ ਕੋਂਸਲ ਤੇ ਪ੍ਰਸ਼ਾਸਨ ਦੀ ਖੋਲੀ ਪੋਲ
ਸ੍ਰੀ ਮੁਕਤਸਰ ਸਾਹਿਬ, 11 ਦਸੰਬਰ (ਵਿੱਕੀ ਝਾਂਬ)- ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦਾ ਮੇਨ ਗੇਟ ਥੋੜੇ ਜਿਹੇ ਮੀਂਹ ਪੈਦੇ ਸਾਰ ਹੀ ਝੀਲ ਦਾ ਰੂਪ ਧਾਰ ਗਿਆ। ‘‘ਇੱਥੇ ਅਕਾਲੀ ਦੀ ਜਰੂਰ ਹੀ ਤਰੀਫ ਕਰਨੀ ਪਵੇਗੀ ਕਿਉਂਕਿ ਇੱਥੇ ਬਿਨਾ ਕੋਈ ਪੈਸਾ ਖਰਚ ਕੀਤੇ ਸ੍ਰੀ ਮੁਕਤਸਰ ਸਾਹਿਬ ਵਾਲਿਆ ਨੂੰ ਇੱਕ ਝੀਲ ਤੋਹਫੇ ਵਿੱਚ ਦਿੱਤੀ ਹੈ। ਜਦੋਂ ਕਿ ਨੇੜਲੇ ਪਿੰਡਾ ਰੁਪਾਣਾ ਅਤੇ ਸੀਰਵਾਲਾ ਵਿੱਚ ਕਰੋੜਾ ਰੁਪਏ ਖਰਚ ਕਰਕੇ ਅਤੇ ਸਰਕਾਰੀ ਜ਼ਮੀਨ ਖਰਚ ਕੇ ਝੀਲਾ ਤਿਆਰ ਕੀਤੀਆਂ ਗਈਆਂ ਹਨ’’ ਇਹ ਤਾਂ ਇੱਕ ਵਿਅੰਗ ਸੀ । ਪਰ ਅਸਲ ਵਿੱਚ ਸੋਚਿਆ ਜਾਵੇ ਤਾਂ ਸਾਡੀਆਂ ਸਾਰੀਆਂ ਹੀ ਸਰਕਾਰਾ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ ਆਪਣੇ ਚਹੇਤਿਆ ਨੂੰ ਖੁਸ਼ ਕਰਨ ਵਿੱਚ ਹੀ ਲੱਗੀਆਂ ਰਹਿੰਦੀਆ ਹਨ। ਆਮ ਜਨਤਾ ਦੀਆਂ ਪ੍ਰੇਸ਼ਾਨੀਆ ਨਾਲ ਇਹਨਾ ਦਾ ਕੋਈ ਵੀ ਦੂਰ-ਦੂਰ ਦਾ ਨਾਂਤਾ ਨਹੀ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਦੀਆਂ ਮੁਸ਼ਿਕਲਾ ਵੱਲ ਇਹਨਾ ਦਾ ਕੋਈ ਧਿਆਨ ਨਹੀ। ਸ੍ਰੀ ਮੁਕਤਸਰ ਸਾਹਿਬ ਵਿੱਚ ਆਮ ਆਦਮੀ ਆਪਣੇ ਘਰੋਂ ਤਾਂ ਆਪਣੀ ਰਿਸ਼ਤੇਦਾਰੀ ਵਿੱਚ ਜਾਣ ਵਾਸਤੇ ਤਿਆਰ ਹੋ ਕੇ ਆਉਦਾ ਹੈ। ਪਰ ਬੱਸ ਸਟੈਂਡ ਤੇ ਆ ਕੇ ਇਸ ਟੋਏ ਰੂਪੀ ਝੀਲ ਕਾਰਨ ਆਪਣਾ ਮੂੰਹ ਸਿਰ ਲਬੇੜ ਕੇ ਵਿਚਾਰਾ ਰਾਹਗੀਰੀ ਨਾ ਇੱਧਰ ਦਾ ਰਹਿੰਦਾ ਹੈ ਅਤੇ ਨਾ ਹੀ ਉੱਧਰ ਦਾ ਆਖਿਰਕਰ ਉਸਨੂੰ ਆਪਣੇ ਘਰ ਹੀ ਵਾਪਸ ਜਾਣਾ ਪੈਦਾ ਹੈ। ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਦੇ ਮੇਨ ਗੇਟ ਤੇ ਬਨੀ ਇਹ ਟੋਏ ਰੂਪੀ ਝੀਲ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਕੇ ਸੱਟ ਖਾ ਬੈਠਦਾ ਹੈ । ਸ੍ਰਥਾਨਕ ਪ੍ਰਸ਼ਾਸਨ ਅਤੇ ਸਰਕਾਰ ਕਿਸੇ ਵੱਡੇ ਹਾਦਸੇ ਜਾਂ ਕੁਰਬਾਨੀ ਦੀ ਉਡੀਕ ਕਰ ਰਿਹਾ ਹੈ ਕਿ ਕੋਈ ਵੱਡਾ ਹਾਦਸਾ ਵਾਪਰੇ ਤਾਂ ਉਸ ਤੋਂ ਬਾਅਦ ਹੀ ਇਸ ਵੱਲ ਕੋਈ ਧਿਆਨ ਦੇਣਗੇ। ਬਾਹਰੋ ਆਉਣ ਵਾਲੇ ਯਾਤਰੀ ਵੀ ਬੱਸ ਤੋਂ ਉਤਰ ਕੇ ਬੱਸ ਸਟੈਂਡ ਦੇ ਅੰਦਰੋ ਬਾਹਰ ਨਹੀ ਆ ਸਕਦੇ ਅਤੇ ਨਾ ਹੀ ਬਾਹਰੋਂ ਕੋਈ ਯਾਤਰੀ ਬੱਸ ਸਟੈਂਡ ਦੇ ਅੰਦਰ ਨਹੀ ਜਾ ਸਕਦਾ। ਪਤਾ ਨਹੀ ਇਹ ਕੁੰਭ ਕਰਨ ਦੀ ਨੀਂਦ ਸੂਤਾ ਪਿਆ ਪ੍ਰਸ਼ਾਸਨ ਕਦੋਂ ਜਾਗੇਗਾ। ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਡੀ.ਸੀ. ਸਾਹਿਬ ਇੱਕ ਵਾਰ ਤੁਸੀ ਮੋਕੇ ਤੇ ਆ ਕੇ ਇਹ ਬੰਦੇ ਖਾਣੀ ਝੀਲ ਜਰੂਰ ਦੇਖੋ। ਆਸ ਪਾਸ ਦੇ ਦੁਕਾਨਾ ਵਾਲਿਆ ਨੇ ਪੱਤਰਕਾਰਾ ਨੂੰ ਦੱਸਿਆ ਹੈ ਕਿ ਇੱਥੇ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਇੱਕ ਵਾਰ ਤਾਂ ਇੱਕ ਕਾਰ ਪੁੱਠੀ ਹੀ ਹੋ ਗਈ ਸੀ ਅਤੇ ਪਤਾ ਨਹੀ ਕਿੰਨੇ ਕੁ ਵਾਰੀ ਰਿਕਸ਼ੇ ਵਾਲਿਆਂ ਦੇ ਤਾਂ ਰਿਕਸ਼ੇ ਸਮੇਤ ਸਵਾਰੀਆ ਪਲਟ ਚੁੱਕੇ ਹਨ ਜਿਸ ਨਾਲ ਗਰੀਬ ਰਿਕਸ਼ੇ ਵਾਲੇ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਅਤੇ ਨਾਲ ਹੀ ਸਵਾਰੀ ਦੇ ਸੱਟਾ ਲੱਗ ਜਾਂਦੀਆਂ ਹਨ। ਪ੍ਰਸ਼ਾਸਨ ਨੂੰ ਇਸ ਪਾਸੇ ਜਲਦੀ ਧਿਆਨ ਦੇਣ ਦੀ ਲੋੜ ਹੈ।



