Skip to content
Independent perspectives. Global stories.
BREAKING

ਭਾਰਤੀ ਕਰੰਸੀ ਇਤਿਹਾਸ ਆਦਿ ਤੋਂ ਹੁਣ ਤਕ

Share this story

ਹਰ ਦੇਸ਼,ਕੌਮ,ਮਜ੍ਹਬ,ਰਾਸ਼ਟਰ ਦੀ ਆਪਣੀ ਕਰੰਸੀ/ਮੁਦਰਾ ਹੁੰਦੀ ਹੈ।ਆਦਿ ਕਾਲ ਤੋਂ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਆਪਣੀ ਆਪਣੀ ਕਰੰਸੀ ਬਣਾ ਕੇ ਆਪਣੀ ਵਖਰੀ ਹੈਸੀਅਤ ਅਤੇ ਪਹਿਚਾਣ ਬਣਾਈ ਅਤੇ ਬਣਾਉਣ ਦੀ ਕੋਸ਼ਿਸ਼ ਕੀਤੀ। ਭਾਰਤੀ ਜਿਸ ਕਰੰਸੀ ਵਿਚ ਧਨ ਦੌਲਤਾਂ ਦੀ ਗਿਣਤੀ ਮਿਣਤੀ ਕਰਦੇ ਹਨ,ਉਹ ਹੈ -ਰੁਪਿਆ ਭਾਵੇਂ ਅਜ ਅਸੀਂ 100 ਪੈਸੇ ਦਾ 1ਰੁਪਿਆ ਮੰਨਦੇ ਹਾਂ, ਪਰ ਬੀਤੇ ਸਮੇਂ ਪੈਸਿਆਂ ਤੋਂ ਇਲਾਵਾ ਵੀ ਕਰੰਸੀ ਹੁੰਦੀ ਸੀ। ਇਸ ਰੁਪਏ ਦੀ ਕਰੰਸੀ ਅਜੋਕੇ ਰੂਪ ਚ ਆਉਣ ਲਈ ਵਖ ਵਖ ਪੜਾਵਾਂ ਚੋਂ ਗੁਜਰੀ ਹੈ।ਠ ਕਿਵੇਂ ਬਣਿਆ ਰੁਪਈਆਠ ਦਾ ਇਤਿਹਾਸ ਬਾਰੇ ਆਓ ਜਾਣੀਏ।
ਪਹਿਲਾਂ ਫੁਟੀ ਕੌਡੀ ਤੋਂ ਕਰੰਸੀ ਦੀ ਸ਼ੁਰੂਆਤ ਹੋਈ,ਜੋ ਸਮਾਂ ਪੈਣ ਤੇ ਬਾਅਦ ਵਿਚ ਕੌਡੀ ਵਿਚ ਤਬਦੀਲ ਹੋ ਗਈ।ਫਿਰ ਕੌਡੀ ਤੋਂ ਦਮੜੀ ਬਣ ਗਈ।ਇਸੇ ਤਰ੍ਹਾਂ ਦਮੜੀ ਤੋਂ ਧੇਲਾ, ਧੇਲਾ ਤੋਂ ਪਾਈ,ਪਾਈ ਤੋਂ ਪੈਸਾ,ਪੈਸਾ ਤੋਂ ਆਨਾ ਬਣਦੇ ਬਣਦੇ ਆਖਿਰ ਵਿਚ ਹਥਲਾ ਰੁਪਿਆ ਹੋਂਦ ਵਿਚ ਆਇਆ।ਇਹ ਕਰੰਸੀ ਇਸ ਤਰ੍ਹਾਂ ਅਗੇ ਦੀ ਕਰੰਸੀ ਦੀ ਰਕਮ ਬਣਦੀ ਸੀ।-
3 ਫੁਟੀ ਕੌਡੀ = 1ਕੌਡੀ
10ਕੌਡੀਆਂ =1ਦਮੜੀ
2 ਦਮੜੀ ਜਾਂ ਡੇਢ ਪਾਈ=1ਧੇਲਾ
3 ਪਾਈ =1 ਪੈਸਾ ਪੁਰਾਣਾ
4 ਪੈਸੇ =1ਆਨਾ
16 ਆਨੇ=1 ਰੁਪਿਆ
256ਦਮੜੀ=192ਪਾਈ=128 ਧੇਲਾ
16 ਆਨੇ=64 ਪੈਸੇ ਪੁਰਾਣੇ=1ਰੁਪਿਆ
ਹੁਣ 100 ਪੈਸੇ =1 ਰੁਪਿਆ
78 ਪੈਸੇ=1 ਟਕਾ
ਜਿਵੇਂ 100ਪੈਸੇ ਜੋੜ ਕੇ 1ਰੁਪਿਆ ਬਣਦਾ ਹੈ, ਇਸੇ ਤਰ੍ਹਾਂ 3 ਫੁਟੀਆਂ ਕੌਡੀਆਂ ਇਕ ਕੌਡੀ ਦੇ ਬਰਾਬਰ ਹੁੰਦੀਆਂ ਸਨ।ਸੋ10ਕੌਡੀਆਂ ਜੋੜ ਕੇ ਇਕ ਦਮੜੀ ਬਣਦੀ ਸੀ।ਦੋ ਦਮੜੀਆਂ ਜਾਂ ਡੇਢ ਪਾਈ ਦਾ ਇਕ ਧੇਲਾ,3 ਪਾਈਆਂ ਦਾ ਇਕ ਪੈਸਾ(ਪੁਰਾਣਾ), 4 ਪੈਸਿਆਂ ਦਾ ਇਕ ਆਨਾ, 16 ਆਨਿਆਂ ਦਾ ਇਕ ਰੁਪਿਆ ਹੁੰਦਾ ਸੀ।ਇਸੇ ਤਰ੍ਹਾਂ 256 ਦਮੜੀਆਂ ਦੀ ਕੀਮਤ 192 ਪਾਈਆਂ ,192 ਪਾਈਆਂ 128 ਧੈਲਿਆਂ ਦੀ ਕੀਮਤ ਦੇ ਬਰਾਬਰ ਸੀ।ਪੁਰਾਣੇ 64 ਪੇਸੈ ਜਾਂ 16 ਆਨਿਆਂ ਦੀ ਕੀਮਤ 1ਰੁਪਏ ਸੀ।ਇਸ ਤੋਂ ਇਲਾਵਾ ਡਬਲੀ ਪੈਸਾ,ਗਲੀ ਵਾਲਾ ਪੈਸਾ,ਖੋਟਾ ਪੈਸਾ,ਤਾਂਬੇ ਦੇ ਸਿਕੇ ਆਦਿ ਵੀ ਹੋਂਦ ਵਿਚ ਆਏ ਸਨ।ਸਿਖ ਰਾਜ ਦੇ ਮੋਢੀ ਮਹਾਰਾਜਾ ਰਣਜੀਤ ਸਿੰਘ ਨੇ ਠਆਕਾਲ ਸਹਇਠ ਲਿਖੇ ਸਿਕਿਆਂ ਦੀ ਕਰੰਸੀ ਚਲਾਈ ਸੀ।ਜਿਵੇਂ ਜਿਵੇਂ ਸਮੇਂ ਦੀਆਂ ਹਕੂਮਤਾਂ ਦਾ ਭਾਰਤ ਉਪਰ ਕਬਜਾ ਹੁੰਦਾ ਗਿਆ, ਕਰੰਸੀ ਦਾ ਰੂਪ ਵੀ ਸਮੇਂ ਮੁਤਾਬਿਕ ਬਦਲਦਾ ਗਿਆ।ਪਹਿਲਾਂ ਪਹਿਲ ਇਕ ਪਾਈਸ,ਇਕ ਪੈਸਾ,ਅਧਾ ਆਨਾ, ਦੋ ਪੈਸੇ(ਦੁਕੀ) ਤਿੰਨ ਪੈਸੇ (ਤਿਕੀ),ਪੰਜ ਪੈਸੇ(ਪੰਜੀ), ਦਸ ਪੈਸੇ(ਦਸੀ) ਵੀਹ ਪੈਸੇ, ਪਚੀ ਪੈਸੇ,1/4 ਰੁਪਏ,ਪੰਜਾਹ ਪੈਸੇ,1/2 ਰੁਪਏ ,ਚੁਆਨੀ (ਚਾਰ ਆਨੇ) ,ਅਠਾਨੀ (ਅਠ ਆਨੇ)ਦੇ ਸਿਕੇ ਵੀ ਸਰਕਾਰ ਨੇ ਚਲਾਏ ਸਨ,ਪਰ ਮਹਿੰਗਾਈ ਦੇ ਦੌਰ ਨੇ ਇਹਨਾਂ ਦੀ ਅਹਿਮੀਅਤ ਅਤੇ ਹੋਂਦ ਖਤਮ ਕਰ ਦਿਤੀ ਹੈ। ਕਰੰਸੀ ਦੀ ਮਨੁਖੀ ਜਿੰਦਗੀ ਚ ਅਹਿਮੀਅਤ ਕਿਸੇ ਤੋਂ ਵੀ ਲੁਕੀ ਨਹੀਂ ਹੈ।ਸ਼ਾਇਦ ਏਸੇ ਕਰਕੇ ਕਰੰਸੀ ਜਾਂ ਮੁਦਰਾ ਨੂੰ ਲੈਕੇ ਕਈ ਆਖਾਣ ਅਤੇ ਮੁਹਾਵਰੇ ਪ੍ਰਚਲਿਤ ਹਨ, ਜਿਵੇਂ:-
ਇੱਕ ਫੁਟੀ ਕੌਡੀ ਵੀ ਨਹੀਂ ਦਿਉਂਗਾ,
ਚਮੜੀ ਜਾਏ ਪਰ ਦਮੜੀ ਨ ਜਾਏ,
ਪਾਈ ਪਾਈ ਦਾ ਹਿਸਾਬ ਰਖਣਾ,
ਧੇਲੇ ਦਾ ਕੰਮ ਨਹੀਂ ਕਰਦੀ ਸਾਡੀ ਬਹੂ,
ਧੇਲੇ ਦੀ ਬੁੜ੍ਹੀ ਟਕਾ ਸਿਰ ਮੁਨਾਈ,
ਟਕੇ ਦਾ ਬੰਦਾ ਨਾ ਹੋਣਾ,
ਪਾਈ ਪਾਈ ਨੂੰ ਤਰਸਣਾ,
ਤੇਰੀ ਗਲ ਸੋਲਾਂ ਆਨੇ ਆ ਬਾਈ,
ਟਕੇ ਵਰਗਾ ਜੁਆਬ ਦੇਣਾ,
ਟਕੇ ਦੀ ਹਾਂਡੀ ਗਈ ਕੁਤੇ ਦੀ ਜਾਤ ਪਛਾਣੀ ਗਈ,
ਪਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ,
ਆਦਿ।ਪਰ ਮਹਿੰਗਾਈ ਵਧ ਜਾਣ ਨਾਲ ਇਕ ਰੁਪਏ,ਦੋ ਰੁਪਏ, ਪੰਜ ਰੁਪਏ, ਦਸ ਰੁਪਏ ਦੇ ਸਿਕੇ ਅਤੇ ਨੋਟ ਭਾਵੇਂ ਮਾਰਕੀਟ ਵਿਚ ਚਲ ਰਹੇ ਹਨ,ਪਰ ਸਰਕਾਰ ਇਹਨਾਂ ਨੂੰ ਵੀ ਬੰਦ ਕਰਨ ਦੀ ਸੋਚ ਰਹੀ ਹੈ, ਕਿਉਂਕਿ ਟਕਸਾਲ ਵਿਚ ਇਹਨਾਂ ਦੀ ਛਪਾਈ ਉਪਰ ਉਹਨਾਂ ਦੀ ਕੀਮਤ ਨਾਲੋਂ ਵੀ ਵਧ ਖਰਚਾ ਆਉਂਦਾ ਹੈ।

WRITTEN BY