Skip to content
Independent perspectives. Global stories.
BREAKING

ਮਿਹਨਤ ਦਾ ਮੁਜੱਸ਼ਮਾ: ਲਾਲ ਸਿੰਘ ਲਾਲੀ

Share this story

ਮਿਹਨਤ ਇਨਸਾਨ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾਣ ਅਤੇ ਲੋਹੇ ਨੂੰ ਲਾਲ ਬਣਾਉਣ ਦੀ ਤਾਕਤ ਰੱਖਦੀ ਹੈ ਮਿਹਨਤ ਦਾ ਪੱਲਾ ਫੜਕੇ ਕੋਈ ਵੀ ਇਨਸਾਨ ਕਿਸੇ ਵੀ ਮੁਕਾਮ ਤੇ ਪਹੁੰਚ ਸਕਦਾ ਹੈ। ਅਜਿਹੇ ਹੀ ਇੱਕ ਇਨਸਾਨ ਦੇ ਜੀਵਨ ਤੇ ਇੱਕ ਪੰਛੀ ਝਾਤ ਪਵਾਉਣ ਲਈ ਉਨ੍ਹਾਂ ਦੀ ਜਿੰਦਗੀ ਦੇ ਕੁਝ ਸੰਘਰਸ਼ ਮਈ ਪਹਿਲੂਆਂ ਦਾ ਜ਼ਿਕਰ ਕਰ ਰਹੇ ਹਾਂ।ਜਿਲ੍ਹਾ ਪਟਿਆਲਾ ਅੰਦਰ ਨਾਭਾ ਤਹਿਸ਼ੀਲ ਦੀ ਬੱਖੀ ’ਚ ਵਸਦੇ ਪਿੰਡ ਰੋਹਟੀ ਛੰਨਾਂ ਵਿੱਚ ਪਿਤਾ ਸ:ਅਮਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਭਜਨ ਕੌਰ ਦੀ ਕੁੱਖੋ ਜਨਮੇ ਸੱਤ ਭੈਣ ਭਰਾਵਾਂ ’ਚੋਂ ਸਭ ਤੋਂ ਵੱਡੇ ਲਾਲ ਸਿੰਘ ਲਾਲੀ ਜਿੰਨ੍ਹਾਂ ਨੇਂ ਇੱਕ ਦਲਿੱਤ ਪਰਿਵਾਰ ਵਿੱਚ ਜਨਮ ਲੈਣ ਕਾਰਨ ਆਪਣਾ ਬਚਪਨ ਬੜੀਆਂ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਾਰਿਆ।ਦਸਵੀਂ ਦੀ ਪੜ੍ਹਾਈ ਉਨ੍ਹਾਂ ਇੱਕੋ ਕੁੜਤੇ-ਪਜਾਮੇ ਅਤੇ ਚੱਪਲਾਂ ਨਾਲ਼ ਕੀਤੀ,ਫਿਰ ਸਰਕਾਰੀ ਕਾਲਜ ਵਿੱਚ ਦਾਖ਼ਲਾ ਲੈਣ ਉਪਰੰਤ ਦਾਦੀ ਮਾਂ ਨੇਂ ਉਨ੍ਹਾਂ ਨੂੰ ਪੈਂਟ-ਕਮੀਜ਼ ਸਿਲਾਈ ਕਰਵਾਕੇ ਦਿੱਤੀ।ਬੀ.ਏ ਕਰਨ ਤੋਂ ਬਾਅਦ ਉਨ੍ਹਾਂ ਬੀ.ਐਡ ਕਰਕੇ ਮਾਸਟਰ ਬਣਨ ਦੀ ਸੋਚੀ ਪਰ ਪਿਤਾ ਜੀ ਦੇ ਕਹਿਣ ਤੇ ਐਲ.ਐਲ.ਬੀ ਕਰਨ ਲਈ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦਾਖ਼ਲਾ ਲੈ ਲਿਆ ਇਸ ਦੌਰਾਨ ਹੀ ਦਸੰਬਰ 1981 ਵਿੱਚ ਐਸ.ਐਸ ਬੋਰਡ ਰਾਂਹੀ ਫੀਲਡ ਐਸਿਸਟੈਂਟ ਦੀ ਨੌਕਰੀ ਲਈ ਚੁਣੇ ਗਏ ਅਤੇ ਫਿਰ 15 ਜਨਵਰੀ 1982 ਨੂੰ ਆਰਥਿਕ ਸਲਾਹਕਾਰ ਅੰਕੜਾ ਸੰਗਠਨ ਵਿੱਚ ਅੰਮ੍ਰਿਤਸਰ ਵਿਖੇ ਨੌਕਰੀ ਜੁਆਇੰਨ ਕੀਤੀ ਜਿਸ ਵਿੱਚ ਉਨ੍ਹਾਂ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ਼ 35 ਸਾਲ ਸਾਢੇ ਤਿੰਨ ਮਹੀਨੇ ਕਲਾਸ ਵਨ ਅਫ਼ਸਰ ਦੀ ਨੌਕਰੀ ਕੀਤੀ ਅਤੇ ਆਪਣੀ ਨੌਕਰੀ ਦੌਰਾਨ ਉਨ੍ਹਾਂ ਮਹਿਕਮੇਂ ਦੀ ਯੂਨੀਅਨ ਵਿੱਚ ਬਤੌਰ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੇ ਲੰਮਾ ਸਮਾਂ ਸੇਵਾ ਨਿਭਾਈ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਸਘੰਰਸ਼ ਦੀ ਲੜਾਈ ਲੜੀ।ਪਿਛਲੇ ਦੋ ਦਹਾਕਿਆਂ ਦੇ ਲੰਮੇ ਸਮੇਂ ਤੋਂ ਉਹ ਊਚ-ਨੀਚ,ਜਾਤ-ਪਾਤ ਅਤੇ ਛੁਆ-ਛੂਤ ਖ਼ਿਲਾਫ਼ ਪ੍ਰੋ:ਗੁਰਨਾਮ ਸਿੰਘ ਮੁਕਤਸਰ ਜੀ ਨਾਲ਼ ਮਿਲਕੇ ਲੜਾਈ ਲੜ ਰਹੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਪਛੜੇ ਸਮਾਜ ਨੂੰ ਸਮੇਂ ਦਾ ਸਾਥੀ ਬਣਨ ਲਈ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ,ਵਿੱਦਿਆ ਬਿਨ੍ਹਾਂ ਵਿਕਾਸ ਹੋਣਾ ਬਿਲਕੁਲ ਅਸੰਭਵ ਹੈ।ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਅਤੇ ਮਨੁੱਖਤਾ ਦੇ ਧਰਮ ਨੂੰ ਮੰਨਣ ਵਾਲੇ ਲਾਲੀ ਜੀ ਦਾ ਕਹਿਣਾ ਹੈ ਕਿ ਮਨੁੱਖ ਨੂੰ ਕਾਮਯਾਬ ਹੋਣ ਲਈ ਸੱਚ ਦੇ ਮਾਰਗ ’ਤੇ ਚਲਦਿਆਂ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਬੁਰੀ ਸੰਗਤ ਅਤੇ ਨਸ਼ਿਆਂ ਤੋਂ ਰੋਕਣ ਨਾਲ਼ ਦੋਸਤਾਂ ਵਾਗੂੰ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੂਰਵੀਰਾਂ,ਯੋਧਿਆਂ ਅਤੇ ਗੁਰੂਆਂ ਦੇ ਜੀਵਨ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਜੀਵਨ ਤੋ ਸੇਧ ਲੈਣ ਲਈ ਪ੍ਰੇਰਦੇ ਰਹਿਣਾ ਚਾਹੀਦਾ ਹੈ,ਮਾੜੇ ਸਮੇਂ ਤੋ ਡਰਨਾ ਨਹੀਂ ਚਾਹੀਦਾ ਸਗੋਂ ਉਸ ਦਾ ਡਟਕੇ ਮੁਕਾਬਲਾ ਕਰਨਾ ਚਾਹੀਦਾ ਹੈ।ਅੱਜ ਵੀ ਉਨਾਹਟ ਸਾਲ ਦੀ ਉਮਰ ਵਿੱਚ ਲਾਲ ਸਿੰਘ ਲਾਲੀ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਦੇ ਬਤੌਰ ਓ.ਐਸ.ਡੀ. ਸੇਵਾ ਨਿਭਾ ਰਹੇ ਹਨ। ਪ੍ਰਮਾਤਮਾ ਕਰੇ ਇਹ ਸਘੰਰਸੀ, ਹਿੰਮਤੀ ਅਤੇ ਮਿਹਨਤ ਦਾ ਮਜੱਸ਼ਮਾ ਸਖ਼ਸੀਅਤ ਆਪਣੇ ਗਿਆਨ ਰੂਪੀ ਚਾਣਨ ਦੀਆਂ ਰਿਸ਼ਮਾਂ ਨਾਲ਼ ਏਸੇ ਤਰ੍ਹਾਂ ਸਮਾਜ ਦੇ ਹਨੇਰੇ ਖੂੰਜਿਆਂ ਨੂੰ ਰੁਸ਼ਨਾਉਦੀ ਰਹੇ। ਆਮੀਨ!

WRITTEN BY