Skip to content
Independent perspectives. Global stories.
BREAKING

ਜੀਡੀਪੀ ਵਿਕਾਸ ਦਰ ਦਾ ਵਾਧਾ

Share this story

ਸਾਲ ਦੀ ਦੂਜੀ ਤਿਮਾਹੀ ਦੌਰਾਨ ਦੇਸ਼ ਦੀ ਜੀਡੀਪੀ ਵਿਕਾਸ ਦਰ ਦਾ ਵੱਧਣਾ ਬੇਹਦ ਖੁਸ਼ੀ ਵਾਲੀ ਖਬਰ ਹੈ। ਇਸ ਖਬਰ ਨਾਲ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਵੀ ਵੱਡੀ ਰਾਹਤ ਮਿਲੀ ਹੈ। ਸਿਆਸੀ ਵਿਰੋਧੀਆਂ ਵੱਲੋਂ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਤਿੱਖੀ ਆਲੋਚਨਾ ਹੋ ਰਹੀ ਸੀ। ਇਹ ਰਾਹਤ ਵਾਲੀ ਗੱਲ ਹੈ ਕਿ ਸਰਕਾਰ ਦੀਆਂ ਇਸੇ ਨੀਤੀਆਂ ਦੀ ਬਦੌਲਤ ਹੁਣ ਦੇਸ਼ ਦੀ ਜੀਡੀਪੀ ਵਿਕਾਸ ਦਰ ਵਿੱਚ ਪਹਿਲੀ ਵਾਰ ਪੰਜ ਤਿਮਾਹੀਆਂ ਬਾਅਦ ਵਾਧਾ ਦਰਜ ਕੀਤਾ ਗਿਆ ਹੈ। ਸਾਲ ਦੀ ਦੂਜੀ ਤਿਮਾਹੀ ਜੁਲਾਈ-ਸਤੰਬਰ ਵਿਚ 6.3 ਫੀਸਦੀ ਦੀ ਦਰ ਦਾ ਵਾਧਾ ਬੇਹਦ ਸੰਤੁਸ਼ਟੀਜਨਕ ਹੈ। ਇਸ ਦਾ ਕਾਰਨ ਉਤਪਾਦਨ ਖੇਤਰ ਦੇ ਰਫ਼ਤਾਰ ਫੜਨ ਨਾਲ ਜੁੜਿਆ ਹੋਇਆ ਹੈ। ਨੋਟਬੰਦੀ ਅਤੇ ਜੀ.ਐਸ.ਟੀ ਦੇ ਦੁਰਪ੍ਰਭਾਵ ਹੌਲੀ ਵੀ ਹੌਲੀ ਖਤਮ ਹੋ ਰਹੇ ਹਨ। ਕਾਰੋਬਾਰੀ ਅਦਾਰਿਆਂ ਨੂੰ ਜੀਐਸਟੀ ਦੇ ਨਵੇਂ ਟੈਕਸ ਢਾਂਚੇ ਨੂੰ ਲਗਭਗ ਪ੍ਰਵਾਨ ਕਰ ਲਿਆ ਹੈ। ਇਸ ਨਵੇਂ ਮਾਹੌਲ ਕਾਰ ਹੀ ਵਿਕਾਸ ਦਰ ਵਿੱਚ ਕੁਝ ਵਾਧਾ ਵੇਖਣ ਨੂੰ ਮਿਲਿਆ ਹੈ। ਕੁਲ ਘਰੇਲੂ ਉਤਪਾਦਨ (ਜੀਡੀਪੀ) ਦੀ ਵਿਕਾਸ ਦਰ 2017-18 ਦੀ ਪਹਿਲੀ ਤਿਮਾਹੀ ਵਿਚ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪਧਰ 5.7 ਫੀਸਦੀ ਉਤੇ ਪਹੁੰਚ ਗਈ ਸੀ। 2016-17 ਦੀ ਸਤੰਬਰ ਤਿਮਾਹੀ ਵਿਚ ਇਹ ਦਰ 7.5 ਫੀਸਦੀ ਸੀ। 2013-14 ਦੀ ਚੌਥੀ ਤਿਮਾਹੀ ਵਿਚ ਅਰਥਚਾਰਾ 4.6 ਫੀਸਦੀ ਦੀ ਦਰ ਨਾਲ ਵਧਿਆ ਸੀ। ਭਾਰਤ ਵਿੱਚ ਇਕ ਨਵੀਂ ਅਰਥ ਵਿਵਸਥਾ ਜਨਮ ਲੈ ਰਹੀ ਪ੍ਰਤੀਤ ਹੋ ਰਹੀ ਹੈ। ਨਵੇਂ ਅੰਕੜੇ ਬਹੁਤ ਹੀ ਉਤਸ਼ਾਹ ਜਨਕ ਹਨ। ਕੇਂਦਰੀ ਅੰਕੜਾ ਵਿਭਾਗ ਦੇ ਅੰਕੜਿਆਂ ਮੁਤਾਬਕ ਮੈਨੂਫੈਕਚਰਿੰਗ, ਇਲੈਕਟ੍ਰੀਸਿਟੀ, ਗੈਸ, ਜਲ ਸਪਲਾਈ, ਹੋਰ ਜਨਤਕ ਸੇਵਾਵਾਂ ਤੇ ਵਪਾਰ, ਹੋਟਲਜ਼, ਟਰਾਂਸਪੋਰਟ ਤੇ ਕਮਿਊਨੀਕੇਸ਼ਨ ਅਤੇ ਪ੍ਰਸਾਰਨ ਨਾਲ ਸਬੰਧਤ ਹੋਰ ਸੇਵਾਵਾਂ ਦੇ ਖੇਤਰ ਵਿਚ ਦੂਜੀ ਤਿਮਾਹੀ ਦੌਰਾਨ ਛੇ ਫੀਸਦੀ ਤੋਂ ਵਧ ਵਿਕਾਸ ਦਰਜ ਹੋਇਆ। ਖੇਤੀਬਾੜੀ, ਜੰਗਲਾਤ ਤੇ ਮਛੀ ਫੜਨ ਦੇ ਖੇਤਰ ਵਿਚ 1.7 ਫੀਸਦੀ ਵਾਧੇ ਦਾ ਅਨੁਮਾਨ ਲਗਾਇਆ ਗਆ ਹੈ।।ਨਵੇਂ ਜੀਐਸਟੀ ਢਾਂਚੇ ਨਾਲ ਜੁੜੀ ਬੇਯਕੀਨੀ ਕਾਰਨ ਹਾਲੇ ਕਈ ਖੇਤਰਾਂ ’ਚ ਵਿਕਾਸ ਮੱਠਾ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਹਾਲਾਤ ਸੁਧਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਰਥਿਕ ਵਿਕਾਸ ਲਈ ਮਾਹੌਲ ਨੂੰ ਹੋਰ ਸਾਜ਼ਗਾਰ ਬਣਾਵੇ। ਟੈਕਸਾਂ ਨਾਲ ਜੁੜੀਆਂ ਪੈਚੀਦਗੀਆਂ ਨੂੰ ਵੀ ਤੇਜੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

WRITTEN BY