Skip to content
Independent perspectives. Global stories.
BREAKING

ਕਿਉਂ ਨਹੀਂ ਸੁਧਰਦੀ ਪੁਲਿਸ

Share this story

ਇਹ ਇਕ ਬਹੁਤ ਹੀ ਦਿਲਚਸਪ ਹਾਲਤ ਹੈ ਕਿ ਜਿਸ ਸੰਸਥਾ ਨਾਲ ਨਾਗਰਿਕਾਂ ਦਾ ਸਭ ਤੋਂ ਵਧ ਵਾਹ-ਵਾਸਤਾ ਪੈਂਦਾ ਹੈ, ਉਸ ਉਤੇ ਇਸ ਦੇਸ਼ ਵਿਚ ਸਭ ਤੋਂ ਘਟ ਰਾਸ਼ਟਰੀ ਪਧਰ ਉਤੇ ਵਿਚਾਰ ਚਰਚਾ ਜਾਂ ਬਹਿਸਾਂ ਹੁੰਦੀਆਂ ਹਨ। ਸਾਡੇ ਦੇਸ਼ ਵਿਚ 1860 ਦੇ ਦਹਾਕੇ ਵਿਚ ਬਣੇ ਕਾਨੂੰਨ ਨੇ ਇਕ ਆਧੁਨਿਕ ਸੰਸਥਾ ਦੇ ਰੂਪ ਵਿਚ ਜਿਸ ਪੁਲਿਸ ਦਾ ਨਿਰਮਾਣ ਕੀਤਾ ਸੀ, ਉਹ ਆਪਣੀ ਮੂਲ-ਆਤਮਾ ਵਿਚ ਅਜ ਵੀ ਲਗਭਗ ਉਹੋ ਜਿਹੀ ਹੈ, ਜਿਹੋ ਜਿਹੀ ਉਹ ਆਪਣੇ ਜਨਮ ਵੇਲੇ ਸੀ। ਕੇਂਦਰੀ ਮੰਤਰੀ ਮੰਡਲ ਨੇ ਹੁਣੇ ਜਿਹੇ ਪੁਲਿਸ ਸੁਧਾਰਾਂ ਲਈ 25000 ਕਰੋੜ ਰੁਪਏ ਦੀ ਰਕਮ ਸਾਲ 2017-18 ਵਿਚ ਅਗਲੇ ਤਿੰਨ ਸਾਲਾਂ ਵਿਚ ਖਰਚ ਕਰਨ ਲਈ ਰਾਖਵੀਂ ਕੀਤੀ ਹੈ। ਪੁਲਿਸ ਭਾਵੇਂ ਕਿ ਸੂਬਿਆਂ ਦਾ ਵਿਸ਼ਾ ਹੈ, ਪਰ ਇਸ ਧਨ ਰਾਸ਼ੀ ਦਾ ਜਿਆਦਾ ਹਿਸਾ ਕੇਂਦਰ ਸਰਕਾਰ ਦੇਵੇਗੀ।
ਸਾਲ 1861 ਵਿਚ ਪੁਲਿਸ ਐਕਟ ਬਨਣ ਦੇ ਬਾਅਦ ਪੁਲਿਸ ਸੁਧਾਰਾਂ ਲਈ ਪਹਿਲੀ ਵਡੀ ਕੋਸ਼ਿਸ਼ ਸਾਲ 1902 ਦੇ ਪਹਿਲੇ ਬਣੇ ਪੁਲਿਸ ਕਮਿਸ਼ਨ ਦੇ ਰੂਪ ਵਿਚ ਸਾਹਮਣੇ ਆਈ ਸੀ। ਸਤ ਮੈਂਬਰੀ ਉਸ ਕਮਿਸ਼ਨ ਵਿਚ ਦੋ ਭਾਰਤੀ ਵੀ ਸ਼ਾਮਲ ਸਨ। ਉਸ ਕਮਿਸ਼ਨ ਨੇ ਪੁਲਿਸ ਦੇ ਢਾਂਚੇ ਵਿਚ ਸੁਧਾਰ ਲਈ ਮਹਤਵਪੂਰਨ ਸੁਝਾਅ ਦਿਤੇ ਸਨ ਅਤੇ ਉਹਨਾ ਦੇ ਆਧਾਰ ਉਤੇ ਬੁਨਿਆਦੀ ਤਬਦੀਲੀਆਂ ਕੀਤੀਆਂ ਵੀ ਗਈਆਂ। ਕਿਉਂਕਿ ਉਸ ਕਮਿਸ਼ਨ ਦੀਆਂ ਜ਼ਿਆਦਾਤਰ ਸਿਫ਼ਾਰਸ਼ਾਂ ਸਰਬਸੰਮਤੀ ਨਾਲ ਕੀਤੀਆਂ ਗਈਆਂ ਸਨ, ਲੇਕਿਨ ਇਕ ਮੁਦੇ ਉਤੇ ਮੈਂਬਰ ਮਹਾਰਾਜਾ ਦਰਬੰਗਾ ਨੇ ਅਸਹਿਮਤੀ ਪ੍ਰਗਟ ਕੀਤੀ ਸੀ ਅਤੇ ਆਪਣਾ ਅਸਹਿਮਤੀ ਨੋਟ ਦਿਤਾ ਸੀ ਅਤੇ ਨਿਆਪਾਲਿਕਾ ਅਤੇ ਕਾਰਜਪਾਲਿਕਾ ਦੇ ਅਧਿਕਾਰ ਮਿਥਣ ਦੀ ਸਿਫ਼ਾਰਸ਼ ਕੀਤੀ ਸੀ। ਉਹਨਾ ਦੀ ਇਹ ਗਲ ਮੰਨੀ ਨਹੀਂ ਸੀ ਗਈ, ਪਰ ਕਮਿਸ਼ਨ ਦੀਆਂ ਜ਼ਿਆਦਾ ਸਿਫ਼ਾਰਸ਼ਾਂ ਲਾਗੂ ਕਰ ਦਿਤੀਆਂ ਗਈਆਂ ਸਨ।
ਸਾਲ 1902 ਵਿਚ ਪੁਲਿਸ ਕਮਿਸ਼ਨ ਦੀ ਉਸ ਰਿਪੋਰਟ ਨੂੰ ਪੜ੍ਹਨਾ ਮਜ਼ੇਦਾਰ ਹੋਏਗਾ। ਉਸ ਵਿਚ ਉਸ ਵੇਲੇ ਦੀ ਪੁਲਿਸ ਦੀ ਭਰਤੀ, ਨੀਤੀ, ਉਸਨੂੰ ਮਿਲਣੇ ਵਾਲੀ ਤਨਖ਼ਾਹ, ਭੈੜੇ ਸਿਖਿਆ ਸਤਰ, ਪੁਲਿਸ ‘ਚ ਫੈਲੀ ਵਿਆਪਕ ਵਢੀ ਖੋਰੀ, ਪੁਲਿਸ ਵਾਲਿਆਂ ਦਾ ਗੈਰ ਪੇਸ਼ੇਵਾਰਾਨਾ ਰਵਈਆ, ਜਨਤਾ ਪ੍ਰਤੀ ਉਹਨਾ ਦਾ ਕੋਝਾ ਵਰਤਾਓ, ਸਿਖਲਾਈ ਦੀ ਕਮੀ, ਉਹਨਾ ਦੇ ਭੈੜੇ ਰਹਿਣ ਸਹਿਣ ਦੇ ਢੰਗ ਅਤੇ ਜਨਤਾ ਦੇ ਮਨ ਵਿਚ ਉਹਨਾ ਦੇ ਬੇਹਦ ਭੈੜੇ ਅਕਸ ਉਤੇ ਕਮਿਸ਼ਨ ਦੀਆਂ ਟਿਪਣੀਆਂ ਕਾਬਲੇ ਗੌਰ ਹਨ। ਮੈਂ ਇਸਨੂੰ ਦਿਲਚਸਪ ਪੜ੍ਹਨ ਯੋਗ ਸਮਗਰੀ ਇਸ ਕਰਕੇ ਮਨਦਾ ਹਾਂ ਕਿ ਇਸ ਨੂੰ ਪੜ੍ਹਦੇ ਸਮੇਂ ਇਹ ਬਿਲਕੁਲ ਨਹੀਂ ਲਗਦਾ ਕਿ ਤੁਸੀਂ 19 ਵੀਂ ਸਦੀ ਦੀ ਕਿਸੇ ਸੰਸਥਾ ਦੇ ਬਾਰੇ ਪੜ੍ਹ ਰਹੇ ਹੋ। ਇਸਦੀ ਵਿਜਾਏ ਇਉਂ ਲਗਦਾ ਹੈ ਕਿ ਅਜ ਦੇ ਪੁਲਿਸ ਬਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਮੈਨੂੰ ਨਹੀਂ ਲਗਦਾ ਕਿ ਅਜ ਵੀ ਹਾਲਾਤ ਬਹੁਤ ਜ਼ਿਆਦਾ ਬਦਲੇ ਹਨ।
ਸਾਲ 1902 ਦੇ ਬਾਅਦ ਕਈ ਪੁਲਿਸ ਕਮਿਸ਼ਨ ਨਿਯੁਕਤ ਹੋਏ ਅਤੇ ਉਹਨਾ ਦੀਆਂ ਸਿਫਾਰਸ਼ਾਂ ਤੋਂ ਇਲਾਵਾ ਪ੍ਰਸਾਸ਼ਨਿਕ ਫੈਸਲਿਆਂ ਦੇ ਤਹਿਤ ਬਹੁਤ ਸਾਰੇ ਯਤਨ ਹੋਏ ਹਨ, ਲੇਕਿਨ ਇਹ ਪਰਖਣਾ ਦਿਲਚਸਪ ਹੋਏਗਾ ਕਿ ਕੀ ਉਹਨਾ ਵਿਚੋਂ ਕੋਈ ਵੀ ਸੰਸਥਾ ਦੇ ਰੂਪ ਵਿਚ ਪੁਲਿਸ ਅੰਦਰ ਕਿਸੇ ਤਰ੍ਹਾਂ ਦਾ ਬੁਨਿਆਦੀ ਬਦਲਾਅ ਲਿਆ ਜਾ ਸਕਿਆ ਹੈ। ਐਮਰਜੈਂਸੀ ਖਤਮ ਹੋਣ ਦੇ ਬਾਅਦ ਸਤਾ ਵਿਚ ਆਈ ਜਨਤਾ ਪਾਰਟੀ ਦੀ ਸਰਕਾਰ ਨੇ 1978 ਵਿਚ ਧਰਮਵੀਰ ਕਮਿਸ਼ਨ ਦਾ ਗਠਨ ਕੀਤਾ ਸੀ, ਜਿਸ ਵਿਚ ਪੁਲਿਸ ਤੰਤਰ ਵਿਚ ਬੁਨਿਆਦੀ ਫਰਕ ਲਿਆਉਣ ਵਿਚ ਸਮਰਥ ਹੋ ਸਕਣ ਵਾਲੇ ਸੁਝਾਅ ਦਿਤੇ ਗਏ ਸਨ, ਪਰ ਇਸਦੀ ਰਿਪੋਰਟ ਆਉਣ ਤਕ ਸਤਾ ਤਬਦੀਲੀ ਹੋ ਗਈ ਅਤੇ ਪਿਛਲੇ ਚਾਰ ਦਹਾਕਿਆ ਵਿਚ ਇਹ ਨਾਰਥ ਬਲਾਕ ਦੇ ਕਿਸੇ ਬਾਬੂ ਦੀ ਅਲਮਾਰੀ ਵਿਚ ਧੂੜ ਫਕ ਰਹੀ ਹੈ। ਮੈਨੂੰ ਲਗਦਾ ਹੈ ਕਿ ਜੇਕਰ ਜਨਤਾ ਪਾਰਟੀ ਦੀ ਸਰਕਾਰ ਰਹੀ ਹੁੰਦੀ ਤਦ ਵੀ ਇਸ ਦੇ ਕੁਝ ਅੰਸ਼ ਵੀ ਲਾਗੂ ਨਾ ਹੁੰਦੇ। ਜਨਤਾ ਪਾਰਟੀ ਟੁਟਣ ਦੇ ਬਾਅਦ ਉਸ ਵਿਚੋਂ ਨਿਕਲੀਆਂ ਸਿਆਸੀ ਪਾਰਟੀਆਂ ਦੀ ਸਰਕਾਰ ਉਦੋਂ ਤੋਂ ਦੇਸ਼ ਦੇ ਕਿਸੇ ਨਾ ਕਿਸੇ ਹਿਸੇ ਵਿਚ ਰਾਜ ਕਰ ਰਹੀਆਂ ਹਨ, ਪਰ ਕਿਸੇ ਨੇ ਵੀ ਅਜ ਤਕ ਧਰਮਵੀਰ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਸੁਧ-ਬੁਧ ਨਹੀਂ ਲਈ। ਇਹਦਾ ਕਾਰਨ ਬਹੁਤ ਸਪਸ਼ਟ ਹੈ ਕਿ ਕੋਈ ਵੀ ਸਿਆਸੀ ਪਾਰਟੀ ਆਪਣੀ ਪਕੜ ਤੋਂ ਮੁਕਤ ਜਨਤਾ ਅਤੇ ਸੰਵਿਧਾਨ ਦੇ ਪ੍ਰਤੀ ਨਿਸ਼ਠਾ ਰਖਣ ਵਾਲਾ ਪੁਲਿਸ ਬਲ ਨਹੀਂ ਚਾਹੁੰਦੀ। ਹਰ ਸਿਆਸੀ ਦਲ ਨੂੰ ਪੁਲਿਸ ਬਲ ਸੋਹਣਾ-ਮੋਹਣਾ ਲਗਦਾ ਹੈ ਜੋ ਭਾਵੇਂ ਗੈਰ-ਪੇਸ਼ੇਵਰ ਹੋਵੇ, ਲੇਕਿਨ ਉਸਦੀ ਨਿਸ਼ਠਾ ਉਸੇ ਪਾਰਟੀ ਨਾਲ ਹੋਵੇ। ਹਾਲਾਂਕਿ ਪੁਲਿਸ ਦਾ ਗੈਰ ਪੇਸ਼ੇਵਰ ਰਵਈਆ ਆਪਣੇ ਠਆਕਾਠ ਦੀ ਕਿੰਨੀ ਕਿਰਕਿਰੀ ਕਰਾ ਸਕਦਾ ਹੈ, ਇਹ ਅਸੀਂ ਸਭਨਾ ਨੇ ਪਿਛਲੇ ਦਿਨੀਂ ਹਰਿਆਣਾ ਦੇ ਪੰਚਕੂਲਾ ਵਿਚ ਦੇਖਲਿਆ ਹੈ, ਜਿਥੇ ਬਾਬ ਰਾਮ ਰਹੀਮ ਦੇ ਚੇਲਿਆਂ ਨੂੰ ਪਹਿਲਾਂ ਤਾਂ ਵਡੀ ਸੰਖਿਆ ਵਿਚ ਸੜਕਾਂ ਉਤੇ ਆਉਣ ਦਿਤਾ ਗਿਆ, ਉਸ ਦੇ ਬਾਅਦ ਘਬਰਾਹਟ ਵਿਚ ਜ਼ਰੂਰਤ ਤੋਂ ਕਈ ਗੁਣਾ ਜ਼ਿਆਦਾ ਪੁਲਿਸ ਬਲਾਂ ਦੀ ਵਰਤੋਂ ਕਰਕੇ ਤੀਹ ਤੋਂ ਜ਼ਿਆਦਾ ਲੋਕਾਂ ਨੂੰ ਮਾਰ ਦਿਤਾ ਗਿਆ।
ਸੰਯੁਕਤ ਰਾਸ਼ਟਰ ਦੇ ਮਾਣਕਾਂ ਅਨੁਸਾਰ, ਪ੍ਰਤੀ ਇਕ ਲਖ ਦੀ ਆਬਾਦੀ ਉਤੇ ਪੁਲਿਸ ਦੀ ਸੰਖਿਆ 222 ਹੋਣੀ ਚਾਹੀਦੀ ਹੈ, ਪਰ ਭਾਰਤ ਵਿਚ ਇਕ ਲਖ ਦੀ ਆਬਾਦੀ ਉਤੇ ਪੁਲਿਸ ਦੀ ਪ੍ਰਵਾਨਤ ਸੰਖਿਆ 181 ਹੈ ਅਤੇ ਉਸ ਵਿਚੋਂ ਉਪਲਬਧ ਪੁਲਿਸ ਬਲ ਸੰਖਿਆ ਸਿਰਫ਼ 131 ਹੈ। ਪੁਲਿਸ ਬਲਾਂ ਦਾ 80 ਫੀਸਦੀ ਕਾਂਸਟੇਬਲ ਹੀ ਹਨ। ਜਿਹਨਾ ਦੀ ਸਿਖਿਆ ਯੋਗਤਾ ਘਟੋ-ਘਟ ਦਸਵੀਂ ਪਾਸ ਹੈ ਅਤੇ ਬਾਬਾ ਆਦਮ ਦੇ ਜ਼ਮਾਨੇ ਵਾਲੀ ਇਹਨਾ ਦੀ ਸਿਖਲਾਈ ਇਹਨਾ ਨੂੰ ਪੇਸ਼ੇਵਰ ਪੁਲਿਸ ਬਲ ਬਨਣ ਤੋਂ ਰੋਕਦੀ ਹੈ। ਕੇਂਦਰ ਸਰਕਾਰ ਨੇ ਪੁਲਿਸ ਸੁਧਾਰ ਦੇ ਲਈ ਜਿਸ 25000 ਕਰੋੜ ਰੁਪਏ ਦੀ ਧੰਨ ਰਾਸ਼ੀ ਦਾ ਐਲਾਨ ਕੀਤਾ ਹੈ, ਕੀ ਇਹ ਰਾਸ਼ੀ ਪੁਲਿਸ ਦੇ ਸਭ ਤੋਂ ਹੇਠਲੇ ਡੰਡੇ ਤੇ ਖੜ੍ਹੇ ਪਰੰਤੂ ਸਭ ਤੋਂ ਮਹਤਵਪੂਰਨ ਅੰਗ ਨੂੰ ਪੇਸ਼ੇਵਰ ਬਣਾ ਸਕੇਗੀ? ਜ਼ਿਆਦਾ ਸੰਭਾਵਨਾ ਇਹੋ ਹੀ ਹੈ ਕਿ ਇਸ ਵਡੀ ਰਾਸ਼ੀ ਦਾ ਵਡਾ ਹਿਸਾ ਹਥਿਆਰਾਂ, ਗਡੀਆਂ-ਮੋਟਰਾਂ ਅਤੇ ਸੰਚਾਰ ਉਪਕਰਣਾਂ ਉਤੇ ਖਰਚ ਹੋਏਗਾ। ਹੁਣ ਤਕ ਦਾ ਤਜ਼ਰਬਾ ਤਾਂ ਇਹੀ ਦਸਦਾ ਹੈ ਕਿ ਇਹੋ ਜਿਹਾ ਸਿਖਲਾਈ ਤੰਤਰ ਵਿਕਸਤ ਕਰਨ ਉਤੇ, ਜੋ ਪੁਲਿਸਵਾਲਿਆਂ ਨੂੰ ਘਟੋ-ਘਟ ਬੇਹਤਰ ਮਨੁਖ ਬਣਾ ਸਕੇ, ਤਾਂਕਿ ਉਹ ਖੁਦ ਨੂੰ ਜਨਤਾ ਦੇ ਦੋਸਤ ਸੰਗਠਨ ਵਿਚ ਬਦਲ ਸਕਣ, ਸਭ ਤੋਂ ਘਟ ਧੰਨ ਖਰਚ ਕੀਤਾ ਜਾਏਗਾ।
ਅਸਲ ਲੋੜ ਪੂਰੀ ਮਾਨਸਿਕਤਾ ਨੂੰ ਬਦਲਣ ਦੀ ਹੈ। ਅਸੀਂ ਕਦੋਂ ਤਕ ਸਚਾਈ ਨੂੰ ਨਜ਼ਰ ਅੰਦਾਜ਼ ਕਰਦੇ ਰਹਾਂਗੇ ਕਿ ਆਜ਼ਾਦੀ ਦੇ ਸਤ ਦਹਾਕਿਆਂ ਦੇ ਬਾਅਦ ਵੀ ਪੁਲਿਸ ਕੋਲ ਕੋਈ ਨਹੀਂ ਜਾਣਾ ਚਾਹੁੰਦਾ। ਅਜ ਵੀ ਥਾਣਿਆਂ ਵਿਚ ‘ਰਪਟ ਨਹੀਂ ਲਿਖੀ ਜਾਂਦੀ ਅਤੇ ਹੁਣ ਵੀ ਇਕ ਔਸਤ ਪੁਲਿਸ ਵਾਲਾ ਠਥਰਡ ਡਿਗਰੀਠ ਨੂੰ ਹੀ ਆਪਣੇ ਕੰਮ ਦਾ ਸਭ ਤੋਂ ਪ੍ਰਭਾਵੀ ਤਰੀਕਾ ਮੰਨਦਾ ਹੈ? ਪੁਲਿਸ ਸੁਧਾਰਾਂ ਦੇ ਲਈ ਜਿਸ ਭਾਰੀ-ਭਰਕਮ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ, ਉਸ ਦਾ ਘਟੋ-ਘਟ ਅਧਾ ਹਿਸਾ ਤਾਂ ਵਿਸ਼ਵ ਪਧਰੀ ਸਿਖਲਾਈ ਸੰਸਥਾਵਾਂ ਵਿਕਸਿਤ ਕਰਨ, ਫੌਰਸੈਨਿਕ ਪ੍ਰੋਯੋਗਸ਼ਾਲਾਵਾਂ ਬਨਾਉਣ ਅਤੇ ਪੁਲਿਸ ਵਾਲਿਆਂ ਦਾ ਜਨਤਾ ਨਾਲ ਵਰਤਾਉ ਸੁਧਾਰਨ ਉਤੇ ਖਰਚ ਹੋਣਾ ਚਾਹੀਦਾ ਹੈ। ਅਦਾਲਤਾਂ ਅਤੇ ਜੇਲਾਂ ਦਾ ਸੁਧਾਰ ਵੀ ਇਸ ਪ੍ਰਕਿਰਿਆ ਦਾ ਅੰਗ ਹੋਵੇ। ਜਨਤਾ ਲਈ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਇਕ ਸਭਿਅਕ ਅਤੇ ਕਾਨੂੰਨ-ਕਾਇਦਿਆਂ ਦੀ ਪਾਬੰਦ ਪੁਲਿਸ ਉਸਦਾ ਹਕ ਅਤੇ ਲੋੜ ਹੈ।

WRITTEN BY