Skip to content
Independent perspectives. Global stories.
BREAKING

ਐਂਟੀ ਆਕਸੀਡੈਂਟ ਦੀ ਸਰੀਰਕ ਸੁੰਦਰਤਾ ’ਚ ਭੂਮਿਕਾ

Share this story

ਚਮੜੀ ਸਰੀਰ ਦਾ ਖਾਸ ਹਿਸਾ ਹੈ ਇਸ ਦੀ ਸੰਭਾਲ ਉਹਨੀਂ ਹੀ ਜਰੂਰੀ ਹੈ ਜਿੰਂਨੀ ਕਿ ਬਾਕੀ ਅੰਗਾਂ ਦੀ। ਸਮੇਂ ਦੇ ਨਾਲ-ਨਾਲ ਚਮੜੀ ਦਾ ਬੁਢਾਪੇ ਵਲ ਜਾਣਾ ਤੈਅ ਹੈ । ਅਗਰ ਬੁਢਾਪੇ ਭਾਵ ਉਮਰ ਦਾ ਢਲਣ ਦੀ ਗਲ ਕਰੀ?ੈ ਤਾਂ ਪ੍ਰਤੀ ਕਿਰਿਆ ਸ਼ੀਲ ਆਕਸੀਜਨ ਸਪੀਸ਼ੀਜ ਦੀ ਗਲ ਸਭ ਤੋਂ ਪਹਿਲਾ ਆਉਂਦੀ ਹੈ । ਇਹ ਆਕਸੀਜਨ ਦੇ ਉਤਪਾਦ ਦੁਆਰਾ ਬਣਦੇ ਹਨ । ਇਹ ਸੈਲ ਸੰਕੇਤ ਦੇ ਆਦਾਨ-ਪ੍ਰਦਾਨ ਵਿਚ ਮਦਦ ਕਰਦੇ ਹਨ । ਪਰ ਵਾਤਾਵਰਣ ਤਨਾਵ ਹੌਣ ਕਰਕੇ ਸਰੀਰ ਵਿਚ ਇਹਨਾਂ ਦਾ ਪਧਰ ਵਧ ਜਾਂਦਾ ਹੈ। ਜਿਸ ਦੇ ਕਾਰਨ ਸੈਲ ਬਣਤਰ ਨੂੰ ਨੁਕਸਾਨ ਪਹੁੰਚਦਾ ਹੈ। ਜਿਸ ਦੇ ਕਾਰਨ ਸਰੀਰ ਵਿਚ ਕਈ ਰੋਗ ਉਤਪਣ ਹੁੰਦੇ ਹਨ। ਜਿਵੇ ਕਿ ਬੁਢਾਪੇ ਦਾ ਸਮੇਂ ਤੋ ਪਹਿਲਾ ਆਉਣਾ, ਝੂਰੜੀਆਂ ਚਟਾਕ, ਇਨਜਰਾਮ ਆਦਿ ਇਹ ਜੋ ਫਰੀ ਰੈਡੀਕਲਸ ਸਿਗਰਟ ਪੀਣਾ, ਜਿਆਦਾ ਧੁਪ ਵਿਚ ਬੈਠਣ ਨਾਲ ਨਾਲ ਬਣਦੇ ਹਨ।ਐਂਟੀ ਆਕਸੀਡੈਂਟ ਫਰੀ ਰੈਡੀਕਲਸ ਨੂੰ ਇਕ ਪਧਰ ਤਕ ਰਖਣ ਵਿਚ ਮਦਦਗਾਰ ਹਨ ਸਰੀਰ ਵਿਚ ਹੋਰ ਕਿਰਿਆਵਾਂ ਵਾਂਗ ਐਂਟੀ ਆਕਸੀਡੈਂਟ ਪੈਦਾ ਹੁੰਦਾ ਹੈ। ਜੇਕਰ ਫਲਾਂ ਅਤੇ ਸਬਜੀਆਂ ਦੀ ਗਲ ਕੀਤੀ ਜਾਵੇ ਤਾਂ ਇਹਨਾਂ ਵਿਚ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅਗਰ ਇਸਦੇ ਸਰੋਤਾਂ ਦੀ ਗਲ ਕਰੀਏ ਤਾਂ ਸੇਬ, ਅੰਗੂਰ, ਨਾਸ਼ਪਤੀ, ਖਟੇ ਫਲ, ਸਟਰਾਬਰੀ, ਕਰੈਨਬੇਰੀ, ਚੈਰੀ, ਚਾਕਲੇਟ, ਪੁਦੀਨਾ, ਗਰੀ ਟੀ, ਆਦਿ ਸ਼ਾਮਲ ਹਨ। ਸਬਜੀਆਂ ਦੇ ਵਿਚ ਮੁਖ ਤੌਰ ਤੇ ਪਿਆਜ, ਟਮਾਟਰ, ਗਾਜਰ, ਲਸਣ, ਅਤੇ ਹਰੀਆਂ ਸਬਜੀਆਂ ਹਨ। ਐਂਟੀ ਆਕਸੀਡੈਂਟ ਦੇ ਲਾਭ : ਝੁਰੜੀਆਂ ਘਟ ਕਰਨ ਲਈ (ਐਂਟੀ ਰਿੰਕਲ) ਜਿਆਦਾ ਧੁਪ ਵਿਚ ਬੈਠਣਾ ਵੀ ਇਸਦਾ ਇਕ ਮੁਖ ਕਾਰਨ ਹੈ। ਪੂਰਨ ਤੌਰ ਤੇ ਝੁਰੜੀਆਂ ਹਟਾਉਣਾ ਸੰਭਵ ਨਹੀ ਹੈ ਪਰ ਐਂਟੀ ਆਕਸੀਡੈਂਟ ਦੀ ਮਦਦ ਨਾਲ ਫਰੀ ਰੈਡੀਕਲਸ ਨੂੰ ਘਟ ਕਰਕੇ ਝੁਰੜੀਆਂ ਘਟ ਕੀਤੀਆਂ ਜਾ ਸਕਦੀਆਂ ਹਨ। ਮੁਖ ਤੌਰ ਤੇ ਇਸ ਲਈ ਵਿਟਾਮਿਨ ਸੀ ਅਤੇ ਵਿਟਾਮਿਨ ਈ ਫਾਇਦੇਮੰਦ ਹਨ। ਚਟਾਕ ਹਟਾਉਣ ਲਈ (ਐਂਟੀ ਸਕਾਰ) ਸੈਲ ਦੇ ਅੰਦਰੂਨੀ ਕਾਰਕ ਵਿਚ ਖਰਾਬੀ ਆਉਣ ਕਰਕੇ ਚਟਾਕ ਉਤਪੰਨ ਹੁੰਦੇ ਹਨ। ਚਟਾਕ ਆਮ ਚਮੜੀ ਨਾਲੋ ਵਖਰੇ ਦਿਸਦੇ ਹਨ।ਐਂਟੀ ਆਕਸੀਡੈਂਟ ਨਵੀਂ ਚਮੜੀ ਦਾ ਗਠਣ ਕਰਕੇ ਚਟਾਕ ਦੂਰ ਕਰਨ ਵਿਚ ਮਦਦ ਕਰਦੇ ਹਨ। ਇਨਜਰਾਮ ਹਟਾਉਣ ਲਈ (ਐਂਟੀ ਇਨਫਲਰਾਮੈਂਟਰੀ) ਐਂਟੀ ਆਕਸੀਡੈਂਟ ਇਸ ਨੂੰ ਠੀਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਲਫਾ ਲਿਪੋਇਕ ਐਸਿਡ ਜੋ ਕਿ ਪਾਇਨ ਸਕ ਵਿਚ ਪਾਇਆ ਜਾਂਦਾ ਹੈ । ਇਹ ਖੁਨ ਦਾ ਦੌਰਾ ਠੀਕ ਕਰਕੇ ਟਿਸ਼ੂ ਦੀ ਮੁਰੰਮਤ ਕਰਦਾ ਹੈ। ਖੋਜਕਾਰਾਂ ਅਨੁਸਾਰ ਐਂਟੀ ਆਕਸੀਡੈਂਟ ਦੀ ਭੂਮਿਕਾ ਸਰੀਰ ਨੂੰ ਰੋਗਾਂ ਤੋ ਬਚਾਉਣ ਵਿਚ ਵੀ ਹੈ ਅਤੇ ਇਹ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸਮਰਥਾ ਵਧਾਉਂਦਾ ਹੈ। ਇਹ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਠੀਕ ਕਰਨ ਵਿਚ ਵੀ ਮਦਦਗਾਰ ਹੈ। ਆਖਿਰ ਇਹ ਕਹਿ ਸਕਦੇ ਹਾਂ ਕਿ ਐਂਟੀ ਆਕਸੀਡੈਂਟ ਦੀ ਵਰਤੋਂ ਬੀਮਾਰੀਆਂ ਤੋਂ ਬਚਾਉਂਦੀ ਹੈ। ਅਜ ਕਲ ਦੀ ਦੋੜ ਭਰੀ ਜਿੰਦਗੀ ਵਿਚ ਐਂਟੀ ਆਕਸੀਡੈਂਟ ਨੂੰ ਰੋਜਾਨਾਂ ਭੋਜਨ ਵਿਚ ਲਿਆਉਣਾ ਬਹੁਤ ਲਾਜਮੀ ਹੈ।

WRITTEN BY