Skip to content
Independent perspectives. Global stories.
BREAKING

ਸਫ਼ਲਤਾ ਦਾ ਬੀਜ਼ ਮੰਤਰ ਹੈ ਲਗਾਤਾਰਤਾ

Share this story

ਸਫ਼ਲਤਾ ਦੇ ਰਾਹ ’ਤੇ ਚੱਲਣ ਵਾਲੇ ਚਲਦੇ ਹੀ ਰਹਿੰਦੇ ਹਨ, ਡੋਲਦੇ ਨਹੀਂ, ਥਿੜਕਦੇ ਨਹੀਂ, ਰਾਹ ਵਿੱਚ ਵਿੱਛੇ ਕੰਡਿਆਂ ਦੀ ਪ੍ਰਵਾਹ ਨਹੀਂ ਕਰਦੇ। ਉਹ ਆਪਣੀ ਮੰਜ਼ਿਲ ਵੱਲ ਲਗਾਤਾਰ ਵਧਦੇ ਰਹਿੰਦੇ ਹਨ। ਉਨ੍ਹਾਂ ਦੇ ਮਨ ਮਸਤਕ ਵਿੱਚ ਸਿਰਫ ਤੇ ਸਿਰਫ ਮੰਜ਼ਿਲ ਵਿਸ਼ਵਾਸ ਅਤੇ ਸਾਹਸ ਹੋਣਾ ਜ਼ਰੂਰੀ ਹੁੰਦਾ ਹੈ ਜਿਸਦੇ ਸਹਾਰੇ ਉਹ ਡੋਲਦੇ ਨਹੀਂ ਭਾਵੇਂ ਰਾਹ ਵਿੱਚ ਕਿੰਨੇ ਹੀ ਤੁਫਾਨ ਹੋਣ ਅਤੇ ਕਠਿਨਾਈਆਂ ਹੋਣ। ਅਜਿਹੇ ਸਾਹਸੀ ਅਤੇ ਆਤਮ ਵਿਸ਼ਵਾਸੀ ਲੋਕ ਹੀ ਮੰਜ਼ਿਲ ’ਤੇ ਪਹੁੰਚਦੇ ਹਨ।
ਜਿੱਤ ਦੀ ਇਬਾਰਤ ਲਿਖਣ ਵਾਲੇ ਲੋਕਾਂ ਦਾ ਇਕ ਖਾਸ ਲੱਛਣ ਹੁੰਦਾ ਹੈ ਕਿ ਉਹ ਸਫ਼ਲਤਾ ਮਿਲਣ ਤੱਕ ਦ੍ਰਿੜ ਇਰਾਦੇ ਨਾਲ ਮੰਜ਼ਿਲ ਪ੍ਰਾਪਤੀ ਦੀ ਦਿਸ਼ਾ ਵਿੱਚ ਕਾਰਜਸ਼ੀਲ ਰਹਿੰਦੇ ਹਨ। ਲੇਖਕ ਭਵਸਰ ਮੁਤਾਬਿਕ ਤੁਹਾਨੂੰ ਕਿਸੇ ਚੀਜ਼ ਦੀ ਬਹੁਤ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਮਿਲ ਹੀ ਜਾਂਦੀ ਹੈ। ਤੁਸੀਂ ਜੋ ਚਾਹੋ ਬਣ ਸਕਦੇ ਹੋ, ਜੋ ਸੰਕਲਪ ਕਰੋ ਉਹੀ ਕਰ ਸਕਦੇ ਹੋ, ਸਿਰਫ ਇੱਛਾ ਸ਼ਕਤੀ ਪ੍ਰਬਲ ਹੋਣੀ ਚਾਹੀਦੀ ਹੈ। ਇਕ ਗੱਲ ਸਪੱਸ਼ਟ ਹੈ ਕਿ ਜਿੱਤਣ ਲਈ ਲਗਾਤਾਰ ਆਖਰੀ ਦਮ ਤੱਕ ਖੇਡਣਾ ਪੈਂਦਾ ਹੈ, ਸ਼ਿੱਦਤ, ਹੌਂਸਲੇ ਅਤੇ ਉਤਸ਼ਾਹ ਨਾਲ ਖੇਡਣਾ ਪੈਂਦਾ ਹੈ। ਸੋ ਨਿਰੰਤਰ ਯਤਨ ਹੀ ਸਫ਼ਲਤਾ ਲਈ ਰਾਹ ਪੱਧਰਾ ਕਰਦੇ ਹਨ। ਮੰਜ਼ਿਲ ਨਿਸ਼ਚਤ ਕਰਨਾ, ਨਿਸ਼ਾਨੇ ਜਾਂ ਉਦੇਸ਼ ਨੂੰ ਮਿੱਥਣਾ, ਸੁਪਨੇ ਸਿਰਜਣਾ ਅਤੇ ਟੀਚੇ ਜਾਂ ਲਕਸ਼ ਨਿਧਾਰਤ ਕਰਨੇ ਸਫਲਤਾ ਦਾ ਬੀਜਡ ਮੰਤਰ ਹਨ। ਇਸ ਵਿੱਚ ਵੱਡਾ ਨੁਕਤਾ ਹੈ ਕਿ ਤੁਸੀਂ ਆਪਣਾ ਨਿਸ਼ਾਨਾ ਜਾਂ ਮੰਜ਼ਿਲ ਖੁਦ ਤੈਅ ਕਰਦੇ ਹੋ ਜਾਂ ਤੁਹਾਡੇ ਲਈ ਕੋਈ ਹੋਰ ਟੀਚਾ ਮਿਥਦਾ ਹੈ। ਯਾਦ ਰੱਖੋ ਆਪਣੀ ਮੰਜ਼ਿਲ ਆਪ ਤੈਅ ਕਰਨ ਵਾਲੇ ਸੋਫੀਸਦੀ ਕਾਮਯਾਬ ਹੁੰਦੇ ਹਨ। ਜਦੋਂ ਤੁਸੀਂ ਆਪਣਾ ਟੀਚਾ ਖੁਦ ਮਿੱਥਕੇ ਚਲਦੇ ਹੋ ਤਾਂ ਦ੍ਰਿੜ ਇਰਾਦੇ ਅਤੇ ਸਪੱਸ਼ਟਤਾ ਨਾਲ ਅੱਗੇ ਵੱਧਦੇ ਹੋ। ਆਪਣੇ ਰਾਹ ਆਪ ਚੁਣਨ ਵਾਲੇ ਰਸਤੇ ਦੀਆਂ ਔਕੜਾਂ ਤੋਂ ਨਹੀਂ ਘਬਰਾਉਂਦੇ। ਉਹ ਔਕੜਾਂ ਭਰੇ ਰਾਹ ਵਿੱਚ ਵੀ ਚੱਲਣ ਦਾ ਹੌਂਸਲਾ ਰੱਖਦੇ ਹਨ। ਲਗਾਤਾਰ ਚੱਲਦੇ ਰਹਿਣ ਨਾਲ ਉਨ੍ਹਾਂ ਦੀ ਮੰਜ਼ਿਲ ਦੂਰ ਨਹੀਂ ਰਹਿੰਦੀ। ਲਗਾਤਾਰ ਯਤਨ ਕਰਨ ਨਾਲ ਤੁਸੀਂ ਲਗਾਤਾਰ ਸਫ਼ਲਤਾ ਦੇ ਪਹੁੰਚਦੇ ਰਹਿੰਦੇ ਹੋ। ਸਫ਼ਲਤਾ ਪ੍ਰਾਪਤ ਕਰਨ ਲਈ ਲਗਾਤਾਰਤਾ ਦਾ ਮੰਤਰ ਸਿੱਖਣਾ ਜ਼ਰੂਰੀ ਹੈ। ਵਕਤ ਦੀ ਰੇਤ ’ਤੇ ਕਦਮਾਂ ਦੇ ਨਿਸ਼ਾਨ ਬੈਠਕੇ ਨਹੀਂ ਬਣਾਏ ਜਾ ਸਕਦੇ। ਇਹ ਬਣਾਉਣ ਖਾਤਰ ਤੁਹਾਨੂੰ ਲਗਾਤਾਰ ਆਪਣੀ ਮੰਜ਼ਿਲ ਵੱਲ ਤੁਰਨਾ ਪਵੇਗਾ। ਜ਼ਿਾਂਦਗੀ ਵਿੱਚ ਹਾਰ ਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਅਸਫ਼ਲਤਾ ਦੇ ਡਰੋਂ ਕੰਮ ਛੱਡ ਦਿੰਦੇ ਹਾਂ। ਬਹੁਤੀ ਵਾਰ ਅਸੀਂ ਮੰਜ਼ਿਲ ਦੇ ਨੇੜੇ ਹੁੰਦੇ ਹੋਏ ਵੀ ਹੌਂਸਲਾ ਹਾਰ ਬੈਠਦੇ ਹਾਂ। ਲਗਾਤਾਰਤਾ ਹੋਰ ਕੁਝ ਨਹੀਂ ਸਗੋਂ ਰਸਤੇ ਵਿੱਚ ਆਉਂਦੀਆਂ ਔਕੜਾਂ ਅਤੇ ਮੁਸੀਬਤਾਂ ਦਾ ਮੁਕਾਬਲਾ ਕਰਕੇ ਕੰਮ ਵਿੱਚ ਲੱਗੇ ਰਹਿਣਾ ਹੈ।
ਸਫ਼ਲਤਾ ਦਾ ਇਕ ਮਹੱਤਵਪੂਰਨ ਮੰਤਰ ਹੈ ਲਗਾਤਰਤਾ। ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ ਲਗਾਤਾਰ ਲੱਗੇ ਰਹਿਣ ਵਿੱਚ ਨੈਲਸਨ ਮੰਡੇਲਾ ਦਾ ਨਾਂ ਪ੍ਰਮੁੱਖ ਹੈ। ਸੰਨ 1993 ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਤੇ 1994 ਵਿੱਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬਣਨ ਵਾਲੇ ਨੈਲਸਨ ਮੰਡੇਲਾ ਨੇ ਆਪਣੀ ਜ਼ਿੰਦਗੀ ਦੇ 27 ਸਾਲ ਜੇਲ੍ਹ ਵਿੱਚ ਬਿਤਾਏ ਸਨ। ਉਨ੍ਹਾਂ ਨੇ ਆਪਣੇ ਸਿਰਜੇ ਨੂੰ ਹਕੀਕਤ ਵਿੱਚ ਬਦਲਣ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ। ਮੰਡੇਲਾ ਦਾ ਸੁਪਨਾ ਦੱਖਣੀ ਅਫਰੀਕਾ ਵਿੱਚ ਰੰਗਭੇਦ ਸਮਾਪਤ ਕਰਨਾ ਸੀ। ਆਪਣੀ ਆਤਮ ਕਥਾ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੇ ਜਿਉਂਦੇ ਜੀਅ ਇਸ ਸੁਪਨੇ ਦੇ ਸਾਕਾਰ ਹੋਣ ਦੀ ਉਮੀਦ ਨਹੀਂ ਸੀ ਪਰ ਇਹ ਵਿਸ਼ਵਾਸ ਸੀ ਕਿ ਉਨ੍ਹਾਂ ਦੇ ਇਸ ਤਿਆਗ ਤੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਪਹੁੰਚੇਗਾ। ਇਹ ਇਕ ਵੱਡੀ ਗੱਲ ਸੀ ਕਿ ਕੋਈ ਅਜਿਹੇ ਸੁਫਨੇ ਲਈ ਆਪਣਾ ਜੀਵਨ ਨਿਛਾਵਰ ਕਰ ਦੇਵੇ ਜਿਸ ਨੂੰ ਹਾਸਲ ਕਰਨ ਦੀ ਉਸ ਨੂੰ ਬਹੁਤ ਘੱਟ ਸੰਭਾਵਨਾ ਨਜ਼ਰ ਆ ਰਹੀ ਹੋਵੇ।
ਮੰਡੇਲਾ ਨੇ ਲਿਖਿਆ ਕਿ ਸੰਘਰਸ਼ ਹੀ ਮੇਰਾ ਜੀਵਨ ਹੈ। ਜਦੋਂ ਉਹ ਰੰਗ ਨਸਲ ਦੀ ਲੜਾਈ ਲੜ ਰਿਹਾ ਸੀ ਤਾਂ ਪੁਲਿਸ ਉਸ ਦੀ ਤਲਾਸ਼ ਕਰ ਰਹੀ ਸੀ। 1912 ਵਿੱਚ ਉਸ ਨੂੰ ਭੰਨ ਤੋੜ ਅਤੇ ਹੋਰ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਉਨ੍ਹਾਂ ਆਪਣਾ ਸੰਘਰਸ਼ ਜਾਰੀ ਰੱਖਿਆ। 1980 ਦੇ ਦਹਾਕੇ ਵਿੱਚ ਮੰਡੇਲਾ ਦੀ ਰਿਹਾਈ ਲਈ ਦੱਖਣੀ ਅਫਰੀਕਾ ਦੀ ਸਰਕਾਰ ਉ¤ਤੇ ਅੰਤਰਰਾਸ਼ਟਰੀ ਦਬਾਅ ਵਧਿਆ ਤਾਂ ਸਰਕਾਰ ਉਸ ਨੂੰ ਸ਼ਰਤਾਂ ’ਤੇ ਛੱਡਣ ਲਈ ਤਿਆਰ ਹੋ ਗਈ ਪਰ ਮੰਡੇਲਾ ਨੇ ਸਰਕਾਰੀ ਸ਼ਰਤਾਂ ’ਤੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਮੰਡੇਲਾ ਨੂੰ ਆਪਣੇ ਸਵੈ-ਮਾਨ ਦੀ ਖਾਤਰ ਪੰਜ ਸਾਲ ਹੋਰ ਜੇਲ੍ਹ ਵਿੱਚ ਕੱਟਣੇ ਪਏ। ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਦੀ ਉਮਰ 73 ਵਰ੍ਹੇ ਹੋ ਚੁੱਕੀ ਸੀ। 11 ਫਰਵਰੀ 1990 ਵਿੱਚ ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ ਗੱਲਬਾਤ ਵਿੱਚ ਅਗਵਾਈ ਕਰਕੇ ਆਖਰਕਾਰ 1994 ਤੋਂ 1999 ਤੱਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਹੇ। ਨੈਲਸਨ ਮੰਡੇਲਾ ਦੀ ਸਫ਼ਲਤਾ ਇਸ ਗੱਲ ਦਾ ਸਬੂਤ ਹੈ ਕਿ ਲਗਾਤਾਰ ਡਟੇ ਰਹਿਣ ਵਾਲਾ ਇਨਸਾਨ ਹੀ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦਾ ਹੈ। ਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੇ ਅਜਿਹੇ ਇਨਸਾਨ ਮਿਲਦੇ ਹਨ ਜੋ ਆਪਣੇ ਯਤਨਾਂ ਵਿੱਚ ਲਗਾਤਾਰਤਾ ਕਾਇਮ ਰੱਖਣ ਵਿੱਚ ਨਾਕਾਮ ਰਹਿੰਦੇ ਹਨ। ਉਹ ਆਪਣੇ ਕੀਤੇ ਫੈਸਲਿਆਂ ਨੂੰ ਵਾਰ-ਵਾਰ ਬਦਲਦੇ ਰਹਿੰਦੇ ਹਨ। ਉਹ ਆਪਣੇ ਪੇਸ਼ੇ ਵਿੱਚ ਸਹਿਜ, ਸਬਰ ਅਤੇ ਇੰਤਜਾਰ ਨਾਲ ਮਿਹਨਤ ਨਹੀਂ ਕਰਦੇ। ਥੋੜ੍ਹੇ ਵਕਤ ਵਿੱਚ ਵੱਡੇ ਇਨਾਮ ਹਾਸਲ ਕਰਨ ਦੀ ਇੱਛਾ ਰੱਖਦੇ ਹਨ। ਲਗਾਤਰ ਮਿਹਨਤ ਕਰਨ ਦੀ ਬਜਾਏ ਜਲਦੀ ਹੀ ਕਿੱਤਾ ਬਦਲਣ ਦਾ ਨਿਰਣਾ ਕਰ ਲੈਂਦੇ ਹਨ। ਦੁਨੀਆਂ ਦੇ 90ਫੀਸਦੀ ਵਪਾਰੀਆਂ ਦੇ ਅਸਫ਼ਲ ਹੋਣ ਦਾ ਕਾਰਨ ਲਗਾਤਰਤਾ ਦੀ ਕਮੀ ਹੁੰਦੀ ਹੈ। ਜੇ ਤੁਸੀਂ ਆਪਣੇ ਬਿਜਨਿਸ ਜਾਂ ਕਿਸੇ ਹੋਰ ਕਿੱਤੇ ਵਿੱਚ ਕਾਮਯਾਬੀ ਚਾਹੁੰਦੇ ਹੋ ਤਾਂ ਲਗਾਤਾਰ ਕੋਸ਼ਿਸ਼ ਕਰਦੇ ਰਹੋ। ਸਫ਼ਲਤਾ ਦਾ ਬੀਜ਼ ਮੰਤਰ ਹੈ ਕਿ ਇਕ ਵਾਰ ਹੋਰ ਯਤਨ ਕਰੋ, ਬਸ ਇੱਕ ਵਾਰ ਹੋਰ।

WRITTEN BY