Skip to content
Independent perspectives. Global stories.
BREAKING

ਪੁਰਾਣਾ ਪਿੰਡ ਤੇ ਖੇਤ

Share this story

ਸਾਂਝੀਆਂ ਗਲਾਂ ਕਰਦੇ ਸੀ ਕਦੇ ਬਜੁਰਗ ਸਾਡੇ…
ਪਿੰਡ ਦੀਆਂ ਜਿਥੇ ਬਰੋਟੇ ਲਗੇ ਸਾਂਝੀਆਂ ਥਾਵਾਂ ਸੀ..
ਹਲ ਲੈ ਕੇ ਆਓਂਦਾ ਕੋਈ ਬਲਦਾਂ ਦੇ ਨਾਲ ਖੇਤੋਂ.
ਕੋਈ ਕਖ ਪੰਡਾਂ ਦੀ ਰੌਣਕ ਨਾਲ ਭਰੀਆਂ ਰਾਹਵਾਂ ਸੀ..
ਖੜਕਾ ਸੁਣਦਾ ਸੀ ਬੰਬੇ ਦਾ ਕੋਠੇ ਕੋਲੋਂ ਤੌੜਾ ਦਿਸਦਾ ਸੀ.
ਮੰਜਾ ਸੀਰੀ ਤੇ ਜਟ ਦਾ ਇਕ
ਚਲਦੀਆ ਠੰਡੀਆਂ ਹਵਾਵਾਂ ਸੀ..
ਚਿੜੀਆਂ, ਘੁਗੀਆਂ,ਗਟਾਰਾਂ ਨੇ ਚੀ.ਚੀ ਕਰਨੀ..
ਬੜੀ ਹੀ ਪਾਓਂਣੀ ਹੁੰਦੀ ਕਾਵਾਂ ਰੋਲੀ ਕਾਵਾਂ ਸੀ…
ਹਰ ਇਕ ਬੰਦਾ ਦਰਦੀ ਸੀ ਇਕ ਦੂਜੇ ਦਾ ਪਾੜਾ ਨਹੀਂ ਸੀ।
ਚੇਤੇ ਨੇ ਮੈਂਨੂੰ ਜੋ ਦਿਤੀਆਂ ਬਜੁਰਗਾਂ ਨੇ ਦੁਆਵਾਂ ਸੀ.
ਪਿੰਡ ਸ਼ੇਰੋਂ ਦੀਆਂ ਕਚੀਆਂ ਗਲੀਆਂ ਤੇ ਘਰ ਪਥਰ ਬਣਗੇ।
ਮਖਣਾਂ ਵਾਂਗ ਨਾ ਪਥਰ ਦਿੰਦੇ ਕਚ ਵਰਗੇ ਰਿਸਤੇ ਨੂੰ ਸਜਾਵਾਂ ਸੀ..।

WRITTEN BY