Skip to content
Independent perspectives. Global stories.
BREAKING

ਕਿਸੇ ਵੀ ਸਮੇਂ ਮਿਲੇ ਨੋਟਿਸ ’ਤੇ ਜੰਗ ਲਈ ਹਾਂ ਤਿਆਰ : ਹਵਾਈ ਫੌਜ ਪ੍ਰਮੁੱਖ

Share this story

85ਵੇਂ ਹਵਾਈ ਫੌਜ ਦਿਵਸ ਮੌਕੇ ਜੰਗਬੰਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਦੱਸਿਆ ਚਿੰਤਾ ਦਾ ਵਿਸ਼ਾ

ਨਵੀਂ ਦਿੱਲੀ, 8 ਅਕਤੂਬਰ- ਭਾਰਤੀ ਹਵਾਈ ਫੌਜ ਦੇ 85ਵੇਂ ਸਥਾਪਨਾ ਦਿਵਸ ’ਤੇ ਭਾਰਤੀ ਹਵਾਈ ਫੌਜ ਪ੍ਰਮੁੱਖ ਬੀ.ਐਸ. ਧਨੋਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤੀ ਹਵਾਈ ਫ਼ੌਜ ਥੋੜ੍ਹਾ ਸਮਾਂ ਰਹਿੰਦੇ ਮਿਲੇ ਨੋਟਿਸ ’ਤੇ ਵੀ ਜੰਗ ਲਈ ਤਿਆਰ ਹੈ।ਉਨ੍ਹਾਂ ਨੇ ਕਿਹਾ ਕਿ ਏਅਰ ਫੋਰਸ ਹਰ ਤਰ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਸਮਰਥ ਹੈ। ਗੌਰਤਲਬ ਹੈ ਕਿ ਭਾਰਤੀ ਹਵਾਈ ਫੌਜ ਨੇ ਆਪਣਾ 85ਵਾਂ ਜਨਮ ਦਿਵਸ ਮਨਾਇਆ। ਇਸ ਮੌਕੇ ਗਾਜ਼ੀਆਬਾਦ ਦੇ ਹਿਡਨ ਏਅਰਬੇਸ ਉ¤ਤੇ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਵੱਲੋਂ ਫਲਾਈਪਾਸਟ ਕੀਤਾ ਗਿਆ। ਇਸ ਮੌਕੇ ਹਵਾਈ ਫੌਜ ਦੇ ਜਹਾਜ਼ਾਂ ਨੇ ਸ਼ਕਤੀ ਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਅਸਮਾਨ ਵਿੱਚ ਕਲਾਬਾਜ਼ੀਆਂ ਦਿਖਾਈਆਂ। ਹਵਾਈ ਫੌਜ ਨੇ ਪ੍ਰੇਡ ਦੌਰਾਨ ਸ਼ਾਨਦਾਰ ਕਦਮਤਾਲ ਕੀਤੀ। ਪਹਿਲੀ ਵਾਰ 9 ਹਾਕ ਜਹਾਜ਼ਾਂ ਦੇ ਇਲਾਵਾ ਸੂਰਿਆਕਿਰਣ, ਐਡਵਾਂਸ ਲਾਈਟ ਹੈਲੀਕਾਪਟਰ ਦੀ ਟੀਮ ਨੇ ਵੀ ਅਸਮਾਨ ਵਿੱਚ ਆਪਣੀਆਂ ਕਲਾਬਾਜ਼ੀਆਂ ਦਿਖਾਈਆਂ।
ਇਸ ਮੌਕੇ ‘ਤੇ ਕੈਰੀਅਰ ਪਲੇਨ ਅਤੇ ਫੌਜ ਦੇ ਪੁਰਾਣੇ ਬੇੜੇ ਦੇ ਜਹਾਜਾਂ ਨੇ ਵੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਵਾਈ ਫੌਜ ਦੇ ਸੁਖੋਈ ਜੈਗਵਾਰ, ਤੇਜਸ, ਮਿਰਾਜ,ਮਿਗ, ਲੜਾਕੂ ਜਹਾਜ ਸੀ 17, ਸੀ 130 ਜੇ ਵਰਗੇ ਕੈਰੀਅਰ ਜਹਾਜ ਅਤੇ ਹੈਲੀਕਾਪਟਰ ਏਅਰ ਡਿਸਪਲੇ ‘ਚ ਸ਼ਾਮਲ ਕੀਤੇ ਗਏ ਸਨ। ਹਵਾਈ ਫੌਜ ਮੁਖੀ(ਏਅਰ ਚੀਫ ਮਾਰਸ਼ਲ) ਬੀ.ਐ¤ਸ. ਧਨੋਆ ਨੇ ਇਸ ਮੌਕੇ ’ਤੇ ਫੌਜ ਦੇ ਇਕ ਮਾਰਸ਼ਲ ਅਰਜੁਨ ਸਿੰਘ ਨੂੰ ਯਾਦ ਕੀਤਾ। ਮਾਰਸ਼ਲ ਅਰਜੁਨ ਸਿੰਘ ਦਾ ਪਿ¤ਛਲੇ ਮਹੀਨੇ 101 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਲੜਾਕੂ ਜਹਾਜ਼ਾਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਪ੍ਰੋਜੈਕਟ ਵੱਲੋਂ 120 ਸਿੰਗਲ ਇੰਜਨ ਜੈਟਾਂ ਬਾਰੇ ਆਇਆ ਮੁੱਢਲਾ ਫੈਸਲਾ ਹਵਾਈ ਫੌਜ ਲਈ ਲਾਭਦਾਇਕ ਸਾਬਿਤ ਹੋਵੇਗਾ। ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹਵਾਈ ਫੌਜ ਅਤੀ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਕਿਸੇ ਵੀ ਵੇਲੇ ਹਮਲੇ ਲਈ ਤਿਆਰ ਬਰ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਹੋ ਰਹੀਆਂ ਜੰਗਬੰਦੀ ਦੀਆਂ ਘਟਨਾਵਾਂ ਦੇ ਨਾਲ-ਨਾਲ ਡੋਕਲਾਮ ਵਿੱਚ ਚੀਨੀ ਫੌਜੀਆਂ ਦੀ ਭਾਰੀ ਗਿਣਤੀ ਤੋਂ ਭਾਰਤੀ ਫੌਜ ਬੇਹੱਦ ਚੌਕਸ ਹੋ ਚੁੱਕੀ ਹੈ ਅਤੇ ਹਵਾਈ ਫੌਜ ਪ੍ਰਮੁੱਖ ਦਾ ਜੰਗ ਬਾਰੇ ਤਿਆਰ ਹੋਣ ਦਾ ਬਿਆਨ ਵੱਡੇ ਅਰਥ ਰੱਖਦਾ ਹੈ। ਭਾਰਤੀ ਹਵਾਈ ਫੌਜ ਵੱਲੋਂ ਆਉਣ ਵਾਲੇ ਹਫਤਿਆਂ ਵਿੱਚ 100 ਤੋਂ ਵਧ ਸਿੰਗਲ ਇੰਜਨ ਲੜਾਕੂ ਜਹਾਜ਼ਾਂ ਲਈ ਟੈਂਡਰ ਜਾਰੀ ਕਰਨ ਦੀ ਸੰਭਾਵਨਾ ਹੈ। ਇਸ ਸਮਝੌਤੇ ਦੀ ਅੰਦਾਜ਼ਨ ਕੀਮਤ 60 ਹਜ਼ਾਰ ਕਰੋੜ ਤੋਂ ਵਧ ਹੋ ਸਕਦੀ ਹੈ। ਹਾਲ ਹੀ ਵਿੱਚ ਫੌਜ ਵੱਲੋਂ ਹਾਕ ਜਹਾਜ਼ਾਂ ਦੇ ਨਾਲ-ਨਾਲ ਮਾਇਕਰੋਲਾਈਟ ਜਹਾਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਬਹੁਤ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਵਾਈ ਫੌਜ, ਥਲ ਸੈਨਾ ਅਤੇ ਨੇਵੀ ਨਾਲ ਮਿਲ ਕੇ ਸੰਯੁਕਤ ਰੂਪ ਵਿੱਚ ਕੰਮ ਕਰਨ ਲਈ ਪ੍ਰਤੀਬਧ ਹੈ।

WRITTEN BY