ਨਵਾਬ ਕਪੂਰ ਸਿੰਘ ਅਠਾਰਵੀਂ ਸਦੀ ਦਾ ਇੱਕ ਬਹਾਦਰ ਯੋਧਾ ਤੇ ਨਿਰਭੈਅ ਯੋਧਾ ਸੀ। ਉਹ ਤੀਰ, ਤਲਵਾਰ ਤੇ ਹੋਰ ਕਈ ਤਰ੍ਹਾਂ ਦੇ ਹਥਿਆਰ ਚਲਾਉਣ ਵਿੱਚ ਮਾਹਰ ਸੀ। ਉਸਦੇ ਸਰੀਰ ਤੇ ਅਗਲੇ ਹਿੱਸੇ ਤੇ ਤਲਵਾਰਾਂ ਦੇ 43 ਜਖਮਾਂ ਦੇ ਨਿਸ਼ਾਨ ਸਨ। ਜੋ ਉਸਦੇ ਬਹਾਦਰ ਸੂਰਬੀਰ ਹੋਣ ਦੀ ਗਵਾਹੀ ਭਰਦੇ ਸਨ।ਲੜਾਈ ਦੇ ਮੈਦਾਨ ਵਿੱਚ ਉਹ ਸ਼ੇਰ ਦੀ ਤਰ੍ਹਾਂ ਗਰਜਦਾ ਸੀ, ਜਿਸ ਨੂੰ ਵੇਖ ਕੇ ਵੈਰੀਆਂ ਦੇ ਹੌਸਲੇਂ ਪਸਤ ਹੋ ਜਾਂਦੇ ਸਨ। ਸਿੱਖ ਕੌਮ ਦੇ ਇਸ ਬੱਬਰ ਸ਼ੇਰ ਦਾ ਜਨਮ ਪੱਛਮੀ ਪਾਕਿਸਤਾਨ ਦੇ ਜਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੇਕੇ ਵਿੱਚ ਪਿਤਾ ਸ੍ਰ. ਦਲੀਪ ਸਿੰਘ ਵਿਰਕ ਦੇ ਘਰ ਜੱਟ ਪ੍ਰੀਵਾਰ ਵਿੱਚ 1697 ਈ: ਵਿੱਚ ਹੋਇਆ। ਜਦੋ ਸੰਨ 1715 ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਉਸਦੇ ਤਿੰਨ ਸਾਲ ਦੇ ਪੁੱਤਰ ਨੂੰ ਬੜੀ ਬੁਰੀ ਤਰ੍ਹਾਂ ਕੋਹਿਆ ਗਿਆ ਤੇ ਉਸ ਬੱਚੇ ਦੀ ਬੋਟੀ-ਬੋਟੀ ਕਰਕੇ ਉਸਦੇ ਕਾਲਜੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਤੇ ਬਾਦ ਵਿੱਚ ਬੰਦਾ ਬਹਾਦਰ ਦੀ ਵੀ ਬੋਟੀ-ਬੋਟੀ ਕਰਕੇ ਸ਼ਹੀਦ ਕੀਤਾ ਗਿਆ।ਬਾਬਾ ਬੰਦਾ ਬਹਾਦਰ ਦੀ ਪਤਨੀ ਨੂੰ ਜਬਰਦਸਤੀ ਮੁਸਲਮਾਨ ਬਣਾ ਕੇ ਸ਼ਾਹੀ ਹਰਮ ਵਿੱਚ ਰੱਖਿਆ ਗਿਆ ਤਾਂ ਇੰਨ੍ਹੇ ਜ਼ੁਲਮ ਤੋਂ ਬਾਅਦ ਸਿੱਖ ਹਿਰਦੇ ਵਲੂੰਧਰੇ ਗਏ। 1300 ਸਿੱਖ ਸ਼ਰਧਾਲੂ ਕੁਰਬਾਨੀਆਂ ਦੇਣ ਲਈ ਉਤਾਵਲੇ ਹੋ ਰਹੇ ਸਨ। ਬਾਕੀ ਬਚੇ ਸਿੱਖਾਂ ਨੇ ਜਥੇ ਬਣਾ ਲਏ। ਇਸ ਵਿੱਚ ਇੱਕ ਜਥਾ ਸ੍ਰ. ਕਪੂਰ ਸਿੰਘ ਦਾ ਵੀ ਸੀ। ਸ੍ਰ. ਕਪੂਰ ਸਿੰਘ ਨੇ ਅੰਮ੍ਰਿਤਸਰ ਦੇ ਨੇੜੇ ਪਿੰਡ ਫੈਜ਼ਲਪੁਰ ਉ¤ਤੇ ਕਬਜ਼ਾ ਕਰਕੇ ਉਸਦਾ ਨਾਂਅ ‘ਸਿੰਘਪੁਰਾ’ ਰੱਖਿਆ ਤੇ ਆਪਣੀ ਰਿਹਾਇਸ਼ ਵੀ ਇਸੇ ਪਿੰਡ ਹੀ ਰੱਖ ਲਈ। ਸੰਨ 1921 ਦੇ ਨੇੜੇ ਤੇੜੇ ਸ੍ਰ. ਕਪੂਰ ਸਿੰਘ ਨੇ ਮਹਾਨ ਗੁਰਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕੀਤੀ। ਅਜਿਹੀ ਖਤਰੇ ਭਰੀ ਸਥਿਤੀ ਵਿੱਚ ਜਕਰੀਆਂ ਖਾਨ ਦੀ ਸਿਫਾਰਸ਼ ਤੇ ਮੁਗਲ ਹਕੂਮਤ ਨੇ ਸਿੱਖਾਂ ਪ੍ਰਤੀ ਸਦਭਾਵਨਾਂ ਵਾਲੀ ਨੀਤੀ ਅਪਣਾਈ ਤੇ ਸਰਦਾਰ ਕਪੂਰ ਸਿੰਘ ਨੂੰ ਮਾਲੀਏ ਤੋਂ ਮੁੱਕਤ ਜਗੀਰ ਵੀ ਦਿੱਤੀ ਤੇ ਨਾਲ ਹੀ ‘ਨਵਾਬ’ ਦਾ ਖਿਤਾਬ ਵੀ ਦਿੱਤਾ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਵਿੱਤਰ ਮਾਤਾਵਾਂ ਮਾਤਾ ਸੁੰਦਰੀ ਜੀ ਮੱਥਰਾ ਵਿਖੇ ਰਹਿ ਰਹੇ ਸਨ ਤਾਂ ਸ੍ਰ. ਜੱਸਾ ਸਿੰਘ ਆਹਲੂਵਾਲੀਆ ਛੋਟੀ ਉਮਰ ਵਿੱਚ ਹੀ ਮਾਤਾ ਸੁੰਦਰੀ ਜੀ ਕੋਲ ਰਹਿੰਦਾ ਸੀ। ਬਾਘ ਸਿੰਘ ਸ੍ਰ. ਜੱਸਾ ਸਿੰਘ ਦਾ ਮਾਮਾ ਲੱਗਦਾ ਸੀ। ਇਸ ਲਈ ਸ੍ਰ. ਬਾਘ ਸਿੰਘ ਨੇ ਨਵਾਬ ਕਪੂਰ ਸਿੰਘ ਰਾਹੀਂ ਮਾਤਾ ਸੁੰਦਰੀ ਜੀ ਲਈ ਮਾਇਆ ਅਤੇ ਰਸਦ ਭੇਟ ਕਰਨੀ ਕੀਤੀ। ਜਦੋਂ ਇਸ ਦਾ ਪਤਾ ਸਿੱਖ ਸੰਗਤਾਂ ਨੂੰ ਲੱਗਿਆ ਤਾਂ ਉਹਨਾਂ ਵੀ ਗੁਰੂ ਘਰ ਵਾਸਤੇ ਮਾਤਾ ਸੁੰਦਰੀ ਜੀ ਲਈ ਕੁੱਝ ਤੋਹਫੇ ਤੇ ਸੌਗਾਤਾਂ ਭੇਟ ਕੀਤੀਆਂ। ਉਸ ਸਮੇਂ ਖਾਲਸੇ ਦੀ ਮਾਤਾ ਸੁੰਦਰੀ ਜੀ ਅਤੇ ਸਿੱਖਾਂ ਵਿਚਕਾਰ ਸ੍ਰ. ਕਪੂਰ ਸਿੰਘ ਨੇ ਇੱਕ ਪੁਲ ਦਾ ਕੰਮ ਕੀਤਾ। ਇਸ ਲਈ ਸ੍ਰ. ਕਪੂਰ ਸਿੰਘ ਨੇ ਸਿੱਖ ਸੰਗਤਾਂ ਵਿੱਚ ਹਰਮਨਪਿਆਰਤਾ ਹਾਸਲ ਕੀਤੀ। ਉ¤ਥੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਵੇਖ ਕੇ ਸ੍ਰ. ਕਪੂਰ ਸਿੰਘ ਨੇ ਆਪਣੀ ਗੋਦ ਵਿੱਚ ਚੁੱਕ ਲਿਆ ਸੀ ਤੇ ਮਾਤਾ ਸੁੰਦਰੀ ਜੀ ਨੂੰ ਜੱਸਾ ਸਿੰਘ ਨੂੰ ਗੁਰੀਲਾ ਯੁੱਧ ਵਿੱਚ ਪ੍ਰਬੀਨ ਬਣਾਉਣ ਦੀ ਪੇਸ਼ਕਸ਼ ਕੀਤੀ। ਮਾਤਾ ਜੀ ਨੇ ਸਹਿਮਤੀ ਦੇ ਦਿੱਤੀ ਤੇ ਨਾਲ ਹੀ ਸ੍ਰ. ਜੱਸਾ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ, ਢਾਲ, ਤੀਰ ਕਮਾਨ ਨਾਲ ਸ਼ਸਤਰਬੱਧ ਕੀਤਾ ਤੇ ਸ੍ਰ. ਕਪੂਰ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਾਹੀ ਆਸਾ ਵੀ ਦਿੱਤਾ ਅਤੇ ਹੁਕਮ ਕੀਤਾ ਕਿ ਜਦੋਂ ਮੇਰਾ ਪੁੱਤਰ ਸ੍ਰ. ਜੱਸਾ ਸਿੰਘ ਜੰਗ ਵਿੱਚ ਜਿੱਤ ਪ੍ਰਾਪਤ ਕਰਕੇ ਆਵੇ ਤਾਂ ਉਸ ਸਮੇਂ ਸ਼ਾਹੀ ਆਸਾ ਉਸਨੂੰ ਇਨਾਮ ਵਿੱਚ ਦਿੱਤਾ ਜਾਵੇ। ਸ੍ਰ. ਜੱਸਾ ਸਿੰਘ ਨੂੰ ਅੰਮ੍ਰਿਤ ਸ੍ਰ. ਕਪੂਰ ਸਿੰਘ ਨੇ ਆਪਣੇ ਹੱਥੀਂ ਛਕਾਇਆ।ਸੰਨ 1734 ਈ: ਦੀ ਵਿਸਾਖੀ ਨੂੰ ਹਰਿਮੰਦਰ ਸਾਹਿਬ ਵਿੱਚ ਤਰਨਾ ਦਲ ਤੇ ਬੁੱਢਾ ਦਲ ਦੀ ਸਥਾਪਨਾ ਕੀਤੀ ਗਈ। ਬੁੱਢਾ ਦਲ ਵਿੱਚ ਤਕਰੀਬਨ 40 ਸਾਲ ਤੋਂ ਵੱਧ ਉਮਰ ਦੇ ਸਿੰਘ ਸ਼ਾਮਿਲ ਹੁੰਦੇ ਸਨ। ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਦੀ ਕਮਾਨ ਆਪ ਸੰਭਾਲੀ। ਫਿਰ ਦੁਬਾਰਾ ਸੰਨ 1748 ਈ: ਦੀ ਵਿਸਾਖੀ ਨੂੰ ਸਿੱਖ ਸਰਦਾਰਾਂ ਦੀ ਸਹਿਮਤੀ ਨਾਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ‘ਦਲ ਖਾਲਸਾ’ ਦਾ ਜਥੇਦਾਰ ਬਣਾ ਦਿੱਤਾ। ਉਸ ਸਮੇਂ ਵਿਚਰ ਰਹੇ 65 ਜੱਥਿਆਂ ਨੂੰ ਇੱਕ ਪਲੇਟਫਾਰਮ ਤੇ ਇੱਕਠਾ ਕਰਕੇ 12 ਮਿਸਲਾਂ ਵਿੱਚ ਵੰਡ ਦਿੱਤਾ ਗਿਆ। ਨਵਾਬ ਕਪੂਰ ਸਿੰਘ ਆਪਣੀ ਜਥੇਦਾਰੀ ਤੇ ਨਵਾਬੀ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਭੇਟ ਕਰਕੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ 56 ਸਾਲ ਦੀ ਉਮਰ ਭੋਗ ਕੇ 1753 ਵਿੱਚ ਅੰਮ੍ਰਿਤਸਰ ਵਿੱਚ ਪ੍ਰਲੋਕ ਸਿਧਾਰ ਗਏ। ਸਿੱਖ ਕੌਮ ਨੂੰ ਅਜਿਹੇ ਮਹਾਨ ਸੂਰਬੀਰ ਯੋਧਿਆਂ ਤੇ ਸਦਾ ਮਾਣ ਰਹੇਗਾ।
ਅਠਾਰਵੀਂ ਸਦੀ ਦਾ ਨਿੱਡਰ ਤੇ ਨਿਰਭੈ ਯੋਧੇ ਨਵਾਬ ਕਪੂਰ ਸਿੰਘ



