ਰਾਮਪੁਰਾ ਫੂਲ, 5 ਅਕਤੂਬਰ (ਕੁਲਜੀਤ ਢੀਂਗਰਾ)- ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅਤੇ ਉਸਨੂੰ ਪਨਾਹ ਦੇਣ ਵਾਲੀ ਸੁਖਪਾਲ ਕੌਰ ਨੂੰ ਪੁੱਛਗਿੱਛ ਲਈ ਬਲੂੱਆਣਾ ਲਿਜਾਂਦੇ ਸਮੇਂ ਅੱਜ ਦੁਪਿਹਰ ਤਕਰੀਬਨ ਇੱਕ ਘੰਟੇ ਲਈ ਪੁਲਿਸ ਥਾਣਾ ਰਾਮਪੁਰਾ ਸਦਰ ਵਿਖੇ ਰੱਖਿਆ ਗਿਆ।ਥਾਣਾ ਸਦਰ ਵਿਖੇ ਡੀ.ਐਸ.ਪੀ ਫੂਲ ਜਸਵਿੰਦਰ ਸਿੰਘ ਚਹਿਲ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਅਤੇ ਮੀਡੀਆ ਸਮੇਤ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ।ਦਰਅਸਲ ਮੰਗਲਵਾਰ ਸਵੇਰ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬੁਧਵਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ 6 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਪੁਲਿਸ ਰਿਮਾਂਡ ਦੌਰਾਨ ਅੱਜ ਦੁਪਿਹਰ ਹਨੀਪ੍ਰੀਤ ਨੂੰ ਪੁਛਗਿਛ ਲਈ ਪਿੰਡ ਬਲੂੱਆਣਾ ਲਿਜਾਇਆ ਗਿਆ।ਬਲੂਆਣਾ ਲਿਜਾਂਦੇ ਸਮੇਂ ਦੁਪਿਹਰ ਬਾਰਾਂ ਵਜੇ ਦੇ ਕਰੀਬ ਅਜ ਦਰਜਨ ਦੇ ਕਰੀਬ ਪੁਲਿਸ ਦੀਆਂ ਗੱਡੀਆਂ ਦੇ ਕਾਫਿਲੇ ਵਿੱਚ ਹਨੀਪ੍ਰੀਤ ਨੂੰ ਪੁਲਿਸ ਥਾਣਾ ਰਾਮਪੁਰਾ ਸਦਰ ਵਿਖੇ ਰੋਕਿਆ ਗਿਆ।ਥਾਣਾ ਸਦਰ ਵਿਖੇ ਡੀ.ਐਸ.ਪੀ. ਫੂਲ ਜਸਵਿੰਦਰ ਸਿੰਘ ਚਹਿਲ ਦੀ ਅਗਵਾਈ ਵਿਚ ਪੁਲਿਸ ਟੀਮ ਵੱਲੋਂ ਲੱਗਭੱਗ ਇੱਕ ਘੰਟੇ ਤੱਕ ਉਸ ਕੋਲੋਂ ਥਾਣੇ ਅੰਦਰ ਸਥਿਤ ਸਾਂਝ ਕੇਂਦਰ ਵਿਚ ਪੁੱਛਗਿੱਛ ਕੀਤੀ ਗਈ। ਹਾਲਾਂਕਿ ਪੁਲਿਸ ਵੱਲੋਂ ਇਸ ਸੰਬੰਧੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਪ੍ਰੰਤੂ ਇਸ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਦਾ ਬਾਜਾਰ ਗਰਮ ਰਿਹਾ।
ਹਨੀਪ੍ਰੀਤ ਨੂੰ ਪਨਾਹ ਦੇਣ ਵਾਲੀ ਸੁਖਪਾਲ ਕੌਰ ਤੋਂ ਪੁਲਿਸ ਵੱਲੋਂ ਇੱਕ ਘੰਟਾ ਪੁੱਛਗਿੱਛ



