Skip to content
Independent perspectives. Global stories.
BREAKING

ਸਰਕਾਰੀ ਹਾਈ ਸਕੂਲ ਨੰਗਲ ਵਿਖੇ ਕਾਨੂੰਨੀ ਸਾਖ਼ਰਤਾ ਅਤੇ ਵਾਤਾਵਰਣ ਸਬੰਧੀ ਸੈਮੀਨਾਰ

Share this story

ਬਰਨਾਲਾ, 5 ਅਕਤੂਬਰ (ਕੁਲਦੀਪ ਗਰੇਵਾਲ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲ੍ਹੋਂ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਇਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸੀ.ਜੇ.ਐਮ.-ਕਮ-ਸਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ. ਪੀ.ਐਸ. ਕਾਲੇਕਾ ਨੇ ਕੀਤੀ। ਉਨ੍ਹਾਂ ਦਾ ਸਕੂਲ ਵਿਚ ਪਹੁੰਚਣ ਤੇ ਮੁਖ ਅਧਿਆਪਕ ਕਮਲਜੀਤ ਸ਼ਰਮਾ, ਬੰਤ ਸਿੰਘ ਸਾਰਕਾ ਸਰਪੰਚ ਠੁਲੀਵਾਲ, ਵਣ ਰੇਂਜ ਅਫਸਰ ਅਜੀਤ ਸਿੰਘ, ਰਾਜੇਸ਼ ਭੂਟਾਨੀ ਪਟਵਾਰੀ, ਐਸ.ਪੀ. ਕੌਸ਼ਲ ਰਿਟਾਇਰਡ ਐਕਸੀਅਨ, ਕਾਨੂੰਨਗੋ ਸ਼ੇਰ ਸਿੰਘ ਧੂਰੀ, ਅਜੀਤ ਪਾਲ ਸਿੰਘ ਗਿਲ ਜਾਇੰਟ ਰੈਵੀਨਿਊ ਪਟਵਾਰ ਯੂਨੀਅਨ, ਬਹਾਦਸ ਸਿੰਘ ਖਾਲਸਾ, ਮਾਸਟਰ ਕਾਂਤੀ ਸਰੂਪ, ਨਿਰਮਲ ਸਿੰਘ ਭੋਤਨਾਂ (ਜੈਵਿਕ ਕਿਸਾਨ), ਸਰਪੰਚ ਦਲਜਿੰਦਰਜੋਤ ਸਿੰਘ ਨੰਗਲ, ਗੁਰਮੇਲ ਸਿੰਘ ਚੇਅਰਮੈਨ ਐਸਐਮਐਲ, ਹਰਫੂਲ ਸਿੰਘ ਸਾਬਕਾ ਚੇਅਰਮੈਨ, ਕਲਬ ਪ੍ਰਧਾਨ ਹਰਪਾਲ ਸਿੰਘ, ਪੰਚਾਇਤ ਮੈਂਬਰ ਮਹਿੰਦਰਪਾਲ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ, ਲਹਿੰਬਰ ਸਿੰਘ, ਮੁਖਿਤਾਰ ਸਿੰਘ, ਮੇਜਰ ਸਿੰਘ, ਗੁਰਜੀਤ ਸਿੰਘ ਅਤੇ ਸਕੂਲ ਸਟਾਫ ਵਲ੍ਹੋਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹਰਗੁਰਕਿਰਪਾਲ ਸਿੰਘ ਸੀਨੀਅਰ ਸਹਾਇਕ, ਪੈਰਾ ਲੀਗਲ ਵਲੰਟੀਅਰ ਵਰਿੰਦਰ ਸਿੰਘ, ਸੋਰਵ ਕੁਮਾਰ ਅਤੇ ਗੁਰਵਿੰਦਰ ਸਿੰਘ ਮੌਜੂਦ ਸਨ। ਸਕਤਰ ਪੀ.ਐਸ. ਕਾਲੇਕਾ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਿਟੀ 1987 ਤਹਿਤ ਆਉਂਦੀਆ ਕੈਟੇਗਰੀਆਂ ਦੇ ਕਾਨੂੰਨੀ ਹਕਾਂ ਬਾਰੇ ਅਤੇ ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ, ਮੋਹਾਲੀ ਦੇ ਟੋਲ ਫਰੀ ਨੰਬਰ 1968 ਬਾਰੇ ਜਾਣਕਾਰੀ ਦਿਤੀ ਅਤੇ ਦਸਿਆ ਕਿ ਜ਼ਿਲ੍ਹੇ ਵਿਚ ਵਖ ਵਖ ਥਾਵਾਂ ਤੇ ਕੁਲ 16 ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ ਜਿਥੇ ਪੈਰਾ ਲੀਗਲ ਵਲੰਟੀਅਰ ਅਤੇ ਵਕੀਲ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਹਫ਼ਤੇ ਦੇ ਹਰੇਕ ਸੋਮਵਾਰ ਜ਼ਿਲ੍ਹਾ ਬਰਨਾਲਾ ਵਿਖੇ ਇਕ ਸਥਾਈ ਲੋਕ ਅਦਾਲਤ ਲਗਾਈ ਜਾਂਦੀ ਹੈ ਜਿਥੇ ਕੋਈ ਵੀ ਝਗੜਾ ਜਿਵੇਂ ਬਿਜਲੀ ਵਿਭਾਗ, ਪਾਣੀ ਸਪਲਾਈ ਅਤੇ ਸੀਵਰੇਜ ਵਿਭਾਗ, ਬੀਮਾ ਕੰਪਨੀਆਂ, ਆਵਾਜਾਈ ਸੇਵਾਵਾਂ, ਟੈਲੀਫੋਨ ਵਿਭਾਗ, ਬੈਕਿੰਗ, ਡਾਕਤਾਰ ਆਦਿ ਸਬੰਧੀ ਨਿਪਟਾਰੇ ਜਲਦੀ ਅਤੇ ਸਸਤੇ ਢੰਗ ਨਾਲ ਕੀਤੇ ਜਾਂਦੇ ਹਨ, ਜਿਸ ਲਈ ਪ੍ਰਾਰਥੀ ਨੂੰ ਸਾਦੇ ਕਾਗਜ ਉਪਰ ਇਕ ਦਰਖਾਸਤ ਦੇਣੀ ਹੁੰਦੀ ਹੈ। ਉਨ੍ਹਾਂ ਨੇ ਮੌਜੂਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਖੇਤਾਂ ਵਿਚ ਪਰਾਲੀ ਨੂੰ ਅਗ ਨਾ ਲਗਾਈ ਜਾਵੇ ਅਤੇ ਆਪਣੇ ਆਸ-ਪਾਸ ਵੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ। ਸ. ਪੀ.ਐਸ. ਕਾਲੇਕਾ ਵਲੋਂ ਈਕੋ ਕਲਬ ਅਤੇ ਕਾਨੂੰਨੀ ਸਾਖਰਤਾ ਕਲਬ ਦੇ ਵਿਦਿਆਰਥਾਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਐਮ.ਡੀ. ਹੋਲੀ ਹਾਰਟ ਸਕੂਲ ਮਹਿਲ ਕਲਾਂ ਵਲੋਂ ਪੌਦਿਆਂ ਦੀ ਸਾਂਭ ਸੰਭਾਲ ਲਈ 500 ਰੁਪਏ ਦੀ ਨਕਦ ਸਹਾਇਤਾ ਰਾਸ਼ੀ ਵੀ ਦਿਤੀ ਗਈ। ਅੰਤ ਵਿਚ ਮੁਖ ਅਧਿਆਪਕ ਕਮਲਜੀਤ ਸ਼ਰਮਾ ਵਲੋਂ ਸਮਾਗਮ ਵਿਚ ਪਹੁੰਚੀਆਂ ਸਖਸ਼ੀਅਤਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਣ ਵਿਭਾਗ ਦੀ ਮਦਦ ਨਾਲ ਬੂਟੇ ਵੀ ਲਗਾਏ ਗਏ ਤੇ ਵਿਦਿਆਰਥੀਆਂ ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਪ੍ਰਚਾਰ ਸਮਗਰੀ ਵੰਡੀ।

WRITTEN BY