ਰੂਪਨਗਰ, 5 ਅਕਤੂਬਰ (ਗੁਰਸ਼ਰਨ ਸਿੰਘ ਗੁਲਸ਼ਨ)- ਇੱਥੋਂ ਨਜ਼ਦੀਕੀ ਪੈਂਦੇ ਪਿੰਡ ਜਗਤਪੁਰ ਵਿਖੇ ਇੱਕ ਘਰ ’ਚੋਂ ਪੁਲਿਸ ਵੱਲੋਂ 15 ਕਿਲੋ ਭੁੱਕੀ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਚਮਕੌਰ ਸਾਹਿਬ ਦੇ ਥਾਣਾ ਮੁੱਖੀ ਰਾਜਨ ਪਾਲ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਜਗਤਪੁਰ ਵਿੱਚ ਇੱਕ ਘਰ ’ਤੇ ਛਾਪਾ ਮਾਰਿਆ ਗਿਆ। ਜਿਸ ਦੀ ਅਗਵਾਈ ਡੱਲਾ ਪੁਲਿਸ ਚੌਂਕੀ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਕੀਤੀ ਅਤੇ ਇਸ ਮੌਕੇ ਉਨ੍ਹਾਂ ਨਾਲ ਵਿਜੇ ਕੁਮਾਰ, ਬਲਮ, ਸੁਭਾਸ਼, ਖੁਸ਼ਪ੍ਰੀਤ ਕੌਰ ਆਦਿ ਮੁਲਾਜ਼ਮ ਵੀ ਨਾਲ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾ ਵੱਲੋਂ ਘਰ ਨੂੰ ਘੇਰਾ ਪਾ ਕੇ ਲਈ ਤਲਾਸ਼ੀ ਉਪਰੰਤ ਘਰ ਵਿੱਚ ਪਏ ਬੋਕਸ ਬੈਡ ਵਿੱਚੋਂ 15 ਕਿੱਲੋ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖਾ ਜੋ ਕਿ ਟਰੱਕ ਡਰਾਇਵਰ ਹੈ ਅਤੇ ਉਹ ਆਪਣੀ ਭੈਣ ਰਾਜਵੰਤ ਕੌਰ ਨਾਲ ਮਿਲ ਕੇ ਘਰ ਵਿੱਚ ਹੀ ਭੁੱਕੀ ਦਾ ਕਾਲਾ ਕਾਰੋਬਾਰ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਸੁਰਮੁੱਖ ਸਿੰਘ ਅਤੇ ਰਾਜਵੰਤ ਕੌਰ ਪੁੱਤਰੀ ਸੁਰਮੁੱਖ ਸਿੰਘ ਵਿਰੁੱਧ ਕਾਨੂੰਨ ਮੁਕਾਬਕ ਬਣਦੀ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਡ ਜਗਤਪੁਰ ’ਚ ਭੁੱਕੀ ਕਾਰੋਬਾਰੀ ਭੈਣ-ਭਰਾ ਕੀਤੇ ਪੁਲਿਸ ਨੇ ਕਾਬੂ



