Skip to content
Independent perspectives. Global stories.
BREAKING

ਜਨਤਾ ਨਾਲ ਨੇਤਾ ਇਉਂ ਪਿਆਰ ਕਰਦੇ, ਜਿਵੇਂ ਬੱਕਰੇ ਨਾਲ ਕਸਾਈ ਕਰਦੈ

Share this story

ਖ਼ਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਸਾਰੇ ਮੋਰਚਿਆਂ ‘ਤੇ ਫੇਲ੍ਹ ਸਾਬਤ ਹੋਈ ਹੈ। ਇਹ ਚਾਹੇ ਸਿਆਸੀ ਮੋਰਚਾ ਹੋਵੇ, ਆਰਥਿਕ ਜਾਂ ਧਾਰਮਿਕ। ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਹੀ ਝੂਠਾ ਕੀਤਾ ਹੈ। ਉਧਰ ਭਾਜਪਾ ਨੇ ਪੰਜਾਬ ਸਰਕਾਰ ਦਾ ਛੇ ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਨੂੰ ਪਾਸ ਕੀਤਾ ਜਦਕਿ ਮੁਖਮੰਤਰੀ ਸਮੇਤ ਬਾਕੀ ਅਠ ਮੰਤਰੀਆਂ ਨੂੰ ਫੇਲ੍ਹ ਦਸਿਆ ਹੈ। ਉਹਨਾ ਕਿਹਾ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਨਣ ‘ਤੇ ਉਹ ਵਾਅਦੇ ਤੋਂ ਹਟ ਗਏ ਤੇ ਕਿਸਾਨਾਂ ਸਿਰ ਦੋ ਲਖ ਦਾ ਕਰਜ਼ਾ ਮਾਫ ਕਰਨ ਦੀ ਗਲ ਆਖੀ ਤੇ ਉਹ ਵੀ ਸਰਕਾਰ ਮਾਫ ਨਹੀਂ ਕਰ ਸਕੀ। ਦੋਹਾਂ ਪਾਰਟੀਆਂ ਦੇ ਨੇਤਾਵਾਂ ਨਾਲ ਆਮ ਲੋਕਾਂ ਨੇ ਬਹੁਤ ਹੀ ਪਿਆਰ ਦਿਖਾਇਆ।
ਛਜ ਤਾਂ ਬੋਲੇ ਭਲਾ ਛਾਨਣੀ ਕਿਉਂ ਬੋਲੇ ਜੀਹਦੇ ‘ਚ ਛਤੀ ਸੌ ਛੇਕ ਹੋਣ। ਅਕਾਲੀਆਂ ਵਾਅਦੇ ਕੀਤੇ, ਮੁਕਰ ਗਏ। ਅਕਾਲੀਆਂ ਆਖਿਆ, ਪੰਜਾਬ ਕੈਲੇਫੋਰਨੀਆ ਬਣਾ ਦਿਆਂਗੇ, ਕਰਜ਼ਾਈ ਬਣਾ ਦਿਤਾ। ਅਕਾਲੀਆਂ ਆਖਿਆ, ਨੌਜਵਾਨਾਂ ਨੂੰ ਨੌਕਰੀਆਂ ਦਿਆਂਗੇ, ਨੌਕਰੀਆਂ ਦੇ ਥਾਂ ਨੌਜਵਾਨਾਂ ਹਥ ਪਾਸਪੋਰਟ ਫੜਾ ਦਿਤੇ। ਅਕਾਲੀਆਂ ਆਖਿਆ, ਸਭ ਨੂੰ ਰੋਟੀ, ਰੋਜ਼ੀ ਦਿਆਂਗੇ, ਰੋਜ਼ੀ ਦੀ ਥਾਂ ਹਥ ਨੀਲੇ ਕਾਰਡ ਫੜਾ ਦਿਤੇ ਕਿ ਜਾਉ ਤੇ ਸੁਸਰੀ ਲਗੀ ਕਣਕ ਖਾਉ ਅਤੇ ਮੌਜ ਉਡਾਉ, ਬੁਢਿਆਂ ਨੂੰ ਪੈਨਸ਼ਨਾਂ ਬਾਅਦ ‘ਚ ਦੇ ਦਿਆਂਗੇ। ਆਹ ਭਾਜਪਾ ਵਾਲਿਆਂ ਦੇ 56 ਇੰਚੀ ਚੌੜੇ ਸੀਨੇ ਨੇ ਆਖਿਆ ਸੀ ਭਾਈ ਆ ਲੈਣ ਦਿਉ ਮੇਰੀ ਸਰਕਾਰ ਕਾਲਾ ਧਨ ਵਿਦੇਸ਼ਾਂ ਤੋਂ ਲਿਆਵਾਂਗੇ ਤੇ ਲੋਕਾਂ ਦੇ ਖਾਤਿਆਂ ‘ਚ ਲਖਾਂ ਪਾਵਾਂਗੇ, ਪਰ ਧੰਨ ਦੇ ਥਾਂ ਖੋਟਾ ਪੈਸਾ ਹਥ ਫੜਾ ਤਾ। ਭਾਜਪਾ ਆਖਿਆ ਸੀ ਭਾਰਤ ਸਵਛ ਬਣਾ ਦਿਆਂਗੇ, ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਕਰਜ਼ੇ ਮਾਫ ਕਰ ਦਿਆਂਗੇ। ਕੁਰਸੀ ਹਥ ਆਉਂਦਿਆ ਦੇਸ਼, ਆਹ ਆਪਣੇ ਟਰੰਪ ਹਥ ਗਿਰਵੀ ਰਖ ਤਾ। ਰਹਿ ਗਈ ਗਲ ਭਾਈ ਆਪਣੇ ਕੈਪਟਨ ਦੀ, ਆਂਹਦਾ ਸੀ, ਇਸ ਕੀ ਵਾਰ ਲਿਆ ਦਿਉ ਕੈਪਟਨ ਸਰਕਾਰ। ਤੁੰਨ ਦਊਂ ਮਾਫੀਏ ਨੂੰ, ਨਸ਼ਈਆਂ ਨੂੰ, ਕੁਰਪਟਾਂ ਨੂੰ ਪਰ ਸਮਾਂ ਆਇਆ ਸਭੋ ਕੁਝ ਠੁਪ ਹੋ ਗਿਆ। ਬਹੁਤ ਹੀ ਪਿਆਰ ਕਰਦੇ ਆ ਸਾਰੇ ਨੇਤਾ ਲੋਕਾਂ ਨਾਲ ਤਦੇ ਭਾਈ ਵਾਅਦੇ ਕਰਦੇ ਆ, ਪਰ ਮੁਕਰ ਜਾਂਦੇ ਆ। ਪਰ ਅਸਲੋਂ ਸਾਰੇ ਨੇਤਾਵਾਂ ਦਾ ਲੋਕਾਂ ਨਾਲ ਇਕ ਕਵੀ ਦੇ ਕਹਿਣ ਵਾਂਗਰ ਕੁਝ ਇਸ ਤਰ੍ਹਾਂ ਦਾ ਪਿਆਰ ਆ ਭਾਈ, ਠਜਨਤਾ ਨਾਲ ਹਨ ਇਉਂ ਪਿਆਰ ਕਰਦੇ, ਜਿਵੇਂ ਬਕਰੇ ਨਾਲ ਕਸਾਈ ਕਰਦੇਠ।
ਜ਼ੁਬਾਂ ਖਾਮੋਸ਼ ਹੈ, ਡਰ ਬੋਲਤੇ ਹੈਂ
ਖ਼ਬਰ ਹੈ ਕਿ ਸੰਯੁਕਤ ਰਾਸ਼ਟਰ ਦੀ ਅਣਦੇਖੀ ਕਰਦਿਆਂ ਉਤਰੀ ਕੋਰੀਆ ਨੇ ਇਕ ਵੇਰ ਫਿਰ ਜਾਪਾਨ ਦੇ ਉਪਰੋਂ ਮਿਜ਼ਈਲ ਦਾਗੀ ਹੈ। ਵਿਚਕਾਰਲੀ ਦੂਰੀ ਦੀ ਇਹ ਮਿਜ਼ਾਈਲ ਜਾਪਾਨ ਦੇ ਉਪਰੋਂ ਹੋਕੇ ਪ੍ਰਸ਼ਾਤ ਮਹਾਂਸਾਗਰ ਵਿਚ ਡਿਗੀ ਹੈ। ਇਹ ਮਿਜ਼ਾਈਲ ਨੇ 3700 ਕਿਲੋਮੀਟਰ ਦੀ ਦੂਰੀ 770 ਕਿਲੋਮੀਟਰ ਦੀ ਉਚਾਈ ਤੋਂ ਤਹਿ ਕੀਤੀ। ਇਸਤੋਂ 12 ਦਿਨ ਪਹਿਲਾਂ ਉਤਰੀ ਕੋਰੀਆ ਨੇ ਆਪਣਾ ਛੇਵਾਂ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਹ ਹਾਈਡਰੋਜਨ ਬੰਬ ਸੀ ਜੋ ਇਤਨਾ ਛੋਟਾ ਸੀ ਕਿ ਇਸਨੂੰ ਮਿਜ਼ਾਈਲ਼ ਵਿਚ ਫਿਟ ਕੀਤਾ ਜਾ ਸਕਦਾ ਹੈ।
ਇਧਰ ਆਪਣੇ ਮੋਦੀ ਜੀ ਜਪਾਨੀਆਂ ਤੋਂ ਬੁਲੇਟ ਟਰੇਨ ਲੈ ਕੇ ਖੁਸ਼ ਹੋਏ ਫਿਰਦੇ ਹਨ ਤਾਂ ਕਿ ਦੁਸ਼ਮਣਾਂ ਦੇ ਹਮਲੇ ਵੇਲੇ ਬੁਲੇਟ ਦੀ ਸਵਾਰੀ ਕਰਕੇ ਧੁਰ ਦਖਣ ‘ਚ ਜਾ ਲੁਕਿਆ ਜਾ ਸਕੇ। ਉਧਰ ਠਥਾਣੇਦਾਰ ਟਰੰਪਠ ਕਦੇ ਇਰਾਨ ਦੀ ਪ੍ਰਮਾਣੂ ਸ਼ਕਤੀ ਤੋਂ ਡਰਦਾ, ਕਦੇ ਉਤਰੀ ਕੋਰੀਆ ਨੂੰ ਸਿਟੇ ਭੁਗਤਣ ਲਈ ਤਿਆਰ ਰਹਿਣ ਲਈ ਕਹਿ ਰਿਹਾ ਅਤੇ ਇਧਰ ਆਹ ਵੇਖ ਲਉ ਮੋਦੀ ਦੀ ਲਾਡਲੀ ਹਰਿਆਣਾ ਸਰਕਾਰ, ਜਿਹੜੀ ਬਾਬੇ ਰਾਮ ਰਹੀਮ ਦੀ ਸੁਰਖਿਆ ਤੋਂ ਡਰਦੀ, ਉਹਦੀ ਨਿਤ ਜੇਲ੍ਹ ‘ਚ ਬੈਰਕਾਂ ਬਦਲਣ ਦੇ ਆਹਰ ‘ਚ ਰਹਿੰਦੀ ਆ।
ਇਧਰ ਸਰਕਾਰਾਂ ਲੋਕਾਂ ਤੇ ਰਾਜ ਕਰਦੀਆਂ ਅੰਦਰੋਂ ਡਰਦੀਆਂ ਆ ਕਿ ਜੇਕਰ ਲੋਕ ਉਠ ਪਏ ਤਾਂ ਕੀ ਹੋਊ? ਉਧਰ ਦੁਨੀਆਂ ਦੀਆਂ ਮਹਾਂਸ਼ਕਤੀਆਂ ਦੂਜੇ ਨਿਕੇ ਦੇਸ਼ਾਂ ਤੋਂ ਡਰਦੀਆਂ ਆਂ ਕਿ ਭਾਈ ਜੇਕਰ ਇਹਨਾ ਦੇਸ਼ਾਂ ਨੂੰ ਸਾਡੇ ਕਾਰਨਾਮਿਆਂ ਦਾ ਪਤਾ ਲਗ ਗਿਆ ਤਾਂ ਫਿਰ ਕੀ ਹੋਊ?
ਭਾਈ ਸਚ ਤਾਂ ਸਚ ਹੀ ਰਹਿਣਾ ਆਂ। ਝੂਠ ਤਾਂ ਲੋਕਾਂ ਸਾਹਵੇਂ ਆਉਣਾ ਹੀ ਆਉਣਾ ਆਂ। ਸਚ ਸਿਰਸੇ ਦਾ ਵੀ ਸਾਹਮਣੇ ਆ ਗਿਆ, ਸਚ ਗੁਜਰਾਤ ਦਾ ਵੀ ਲੁਕਿਆ ਨਹੀਂ ਰਿਹਾ, ਸਚ ਦਿਲੀਂ ਦੇ ਵੀ ਸਿਰ ਚੜ੍ਹ ਬੋਲਦਾ ਆ, ਸਚ ਉਹਨਾ ਅਣਪਛਾਤੀਆਂ ਦਾ ਵੀ ਕੂਕ-ਕੂਕ ਕਹਿੰਦਾ ਫਿਰਦਾ ਤੇ ਉਹਨਾ ਦੋਸ਼ੀਆਂ ਦੇ ਮਨਾ ਨੂੰ ਝੰਜੋੜਦਾ ਰਹਿੰਦਾ ਤਦੇ ਭਾਈ ਕਹਿੰਦੇ ਨੇ, ਠਜ਼ੁਬਾਂ ਖਾਮੋਸ਼ ਹੈ, ਮਗਰ ਡਰ ਬੋਲਤੇ ਹੈਂਠ।
ਨਾ ਕੋਈ ਕੁਲੀਆ ਨਾ ਕੋਈ ਕੈਦਾ, ਤਕੜੇ ਲੈਂਦੇ ਲੁਟ-ਲੁਟਾ
ਖ਼ਬਰ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ‘ਚ ਰਿਕਾਰਡ ਵਾਧਾ ਹੋਣ ਕਾਰਨ ਆਮ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਜਿਥੇ ਇਕ ਪਾਸੇ ਇਹਨਾਂ ਸਾਲਾਂ ‘ਚ ਪੈਟਰੋਲ ਅਤੇ ਡੀਜ਼ਲ ਤੋਂ ਟੈਕਸਾਂ ਦੇ ਰੂਪ ਵਿਚ ਸਰਕਾਰ ਦੀ ਆਮਦਨ ‘ਚ ਵਾਧਾ ਹੋਇਆ ਹੈ, ਉਥੇ ਪੈਟਰੋਲ, ਡੀਜ਼ਲ ਅਤੇ ਗੈਸ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੇ ਵੀ ਰਿਕਾਰਡ ਤੋੜ ਕਮਾਈ ਕੀਤੀ ਹੈ। ਭਾਰਤ ਪੈਟਰੋਲੀਅਮ ਨੇ 2016-17 ਵਿਚ 8039 ਕਰੋੜ, ਹਿੰਦੋਸਤਾਨ ਪੈਟਰੋਲੀਅਮ ਨੇ 6208 ਕਰੋੜ ਦੀ ਕਮਾਈ ਕੀਤੀ ਅਤੇ ਇਹਨਾ ਕੰਪਨੀਆਂ ਦਾ ਮੁਨਾਫਾ ਪਿਛਲੇ ਪੰਜ ਸਾਲਾਂ ‘ਚ ਤਿੰਨ ਗੁਣਾ ਵਧਿਆ। ਗੈਸ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੇ ਵੀ ਮੁਨਾਫੇ ਨਾਲ ਆਪਣੇ ਹਥ ਰੰਗੇ ਜਦ ਕਿ ਆਮ ਆਦਮੀ ਇਸ ਨਾਲ ਬੁਰੀ ਤਰ੍ਹਾਂ ਪਿਸ ਰਿਹਾ ਹੈ ਅਤੇ ਨਾਗਰਿਕਾਂ ‘ਚ ਹਾਹਾਕਾਰ ਮਚੀ ਹੋਈ ਹੈ।
ਕਾਰੋਬਾਰੀਏ ਨੇ ਤਾਂ ਕਾਰੋਬਾਰ ਕਰਨਾ ਆ, ਉਹਨੂੰ ਲੋਕਾਂ ਦੇ ਹਾਹਾਕਾਰ ਜਾਂ ਦੁਹਥੜੀਂ ਪਿਟਣ ਨਾਲ ਕੀ ਭਾਅ-ਭਾੜਾ। ਬਾਈ ਸਰਕਾਰ ਆ ਵਪਾਰੀਆਂ ਦੀ, ਕਾਰੋਬਾਰੀਆਂ ਦੀ, ਜਿਹਦਾ ਜਦੋਂ ਜੀਅ ਕਰਦਾ ਠਠਾਹ ਟੈਕਸਠ ਲਾ ਦੇਂਦੀ ਆ। ਵੇਖੋ ਨਾ ਆਂਹਦੇ ਆ ਦੇਸ਼ ‘ਚ ਇਕੋ ਕਰ ਚਲਦਾ, ਉਹ ਆ ਜੀ ਐਸ ਟੀ ਪਰ ਭਾਈ ਡੀਜ਼ਲ, ਪੈਟਰੋਲ ਤੇ ਗੈਸਾਂ ‘ਤੇ ਚਲਦਾ ਆ। ਐਕਸਾਈਜ਼ ਟੈਕਸ, ਜਿਹੜਾ ਜਦੋਂ ਜੀਅ ਕਰਦਾ, ਸਰਕਾਰ ਆਪਣੇ ਖਜ਼ਾਨੇ ਭਰਨ ਲਈ ਹਥ ਤੇ ਸਰੋਂ ਜਮਾਉਣ ਵਾਂਗਰ ਲਗਾ ਲੈਂਦੀ ਆ। ਰੋਕਣ ਟੋਕਣ ਵਾਲਾ ਨਾ ਰਾਹੁਲ ਆ, ਨਾ ਲਾਲੂ ਆ। ਨਾ ਮਮਤਾ ਆ, ਨਾ ਆਪਣਾ ਬਾਦਲ ਆ। ਕਾਮਰੇਡ ਤਾਂ ਵਿਚਾਰੇ ਕਿਧਰੇ ਕੁੰਦਰਾਂ ‘ਚ ਲੁਕੇ ਠਪਾਠ-ਪੂਜਾਠ ਕਰੀ ਜਾਂਦੇ ਆ।
ਸਰਕਾਰ ਲੋਕਾਂ ਨੂੰ ਲੁਟੇ, ਵਿਰੋਧੀ ਨੇਤਾਵਾਂ ਨੂੰ ਕੀ? ਸਰਕਾਰ ਲੋਕਾਂ ਨੂੰ ਲੁਟੇ, ਆਹ ਆਪਣੇ ਸਮਾਜੀ ਨੇਤਾਵਾਂ ਨੂੰ ਕੀ? ਸਰਕਾਰ ਲੋਕਾਂ ਨੂੰ ਲੁਟੇ, ਆਹ ਆਪਣੇ ਲੇਖਕਾਂ ਪਤਰਕਾਰਾਂ, ਬੁਧੀਜੀਵੀਆਂ ਨੂੰ ਕੀ?
ਦੇਸ਼ ‘ਚ ਤਾਂ ਭਾਈ ਤਗੜੇ ਦਾ ਸਤੀਂ ਵੀਹੀਂ ਆ ਸੌ ਅਤੇ ਆਪਣੀ ਸਰਕਾਰ ਹੋਈ ਡਾਹਢੀ, ਇਸਦਾ ਠਨਾ ਕੋਈ ਕੁਲੀਆ, ਨਾ ਕੋਈ ਕੈਦਾ, ਤਦੇ ਤਗੜੇ ਲੈਂਦੇ ਆ ਲੁਟ-ਲੁਟਾਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਪਿਛਲੇ ਤਿੰਨ ਦਹਾਕਿਆਂ ਵਿਚ 99 ਫੀਸਦੀ ਭਾਰਤੀਆਂ ਦੀ ਆਮਦਨ ਵਿਚ 187 ਫੀਸਦੀ ਦਾ ਵਾਧਾ ਹੋਇਆ ਜਦਕਿ ਇਕ ਫੀਸਦੀ ਲੋਕਾਂ ਦੀ ਆਮਦਨੀ ਵਿਚ 750 ਫੀਸਦੀ ਦਾ ਵਾਧਾ ਹੋਇਆ। ਅਮਰੀਕਾ ‘ਚ 99 ਫੀਸਦੀ ਲੋਕਾਂ ਦੀ ਆਮਦਨ ‘ਚ 67 ਫੀਸਦੀ ਦਾ ਵਾਧਾ ਹੋਇਆ ਜਦਕਿ ਇਕ ਫੀਸਦੀ ਲੋਕਾਂ ਦੀ ਆਮਦਨ ‘ਚ ਵਾਧਾ 198 ਫੀਸਦੀ ਸੀ। ਚੀਨ ਦੇ 99 ਫੀਸਦੀ ਲੋਕਾਂ ਦੀ ਆਮਦਨੀ ‘ਚ ਇਹ ਵਾਧਾ 659 ਫੀਸਦੀ ਸੀ ਜਦਕਿ ਇਕ ਫੀਸਦੀ ਲੋਕਾਂ ਦੀ ਆਮਦਨੀ ‘ਚ ਇਹ ਵਾਧਾ 1534 ਫੀਸਦੀ ਰਿਹਾ। ਇੰਜ ਦੇਸ਼ ਮਹਾਨ ਭਾਰਤ ਦੇ 99 ਫੀਸਦੀ ਲੋਕਾਂ ਦੀ ਆਮਦਨੀ ‘ਚ ਅਸਮਾਨਤਾ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਰਹੀ।
ਇਕ ਵਿਚਾਰ
ਪਾਰਦਰਸ਼ਤਾ ਦੀ ਕਮੀ ਨਾਲ ਅਵਿਸ਼ਵਾਸ ਅਤੇ ਅਸੁਰਖਿਆ ਦੀ ਗਹਿਰੀ ਭਾਵਨਾ ਫੈਲਦੀ ਹੈ… – ਦਲਾਈ ਲਾਮਾ

WRITTEN BY