Skip to content
Independent perspectives. Global stories.
BREAKING

ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦਾ ਗਠਜੋੜ

Share this story

ਵਰਤਮਾਨ ਸ਼ਾਸ਼ਨ ਵਿਵਸਥਾ ਦਾ ਸੱਚ ਇਹ ਹੈ ਕਿ ਅਜ਼ਾਦੀ ਦੇ ਬਾਅਦ ਅੱਜ ਤੱਕ ਪ੍ਰਸ਼ਾਸ਼ਨ ਤੰਤਰ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਨਹੀਂ ਹੋ ਸਕਿਆ ਤੇ ਉਹ ਇੱਕ ਵਿਸ਼ੇਸ਼ ਰਾਜਨੀਤਕ ਵਾਤਾਵਰਨ ਵਿਚ ਕਾਰਜ ਕਰਨ ਲਈ ਮਜ਼ਬੂਰ ਹੈ। ਭਾਰਤ ਦੀ ਬਹੁਗਿਣਤੀ ਅਫਸਰਸ਼ਾਹੀ ਭ੍ਰਿਸ਼ਟ ਵੀ ਹੈ ਤੇ ਉਸ ਦੀ ਕਾਰਜ ਪ੍ਰਣਾਲੀ ਵੀ ਢਿੱਲੀ ਹੈ। ਵੱਖ-ਵੱਖ ਵਿਭਾਗਾਂ ਤੋਂ ਸਿਰਫ਼ ਮਨਜ਼ੂਰੀਆਂ ਲੈਣ ਵਿਚ ਵੀ ਹਾਲੇ ਤੱਕ ਭਾਰਤ ਦਾ ਸਥਾਨ ਵਿਸ਼ਵ ਵਿੱਚ 185ਵਾਂ ਹੈ। ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਇਹ ਰੈਂਕ ਵਿਗੜ ਰਿਹਾ ਹੈ।
ਇਸ ਦੌਰਾਨ ਵਿਸ਼ਵ ਆਰਥਿਕ ਫੋਰਮ ਨੇ 49 ਦੇਸਾਂ ਦੇ ਅਫਸਰਾਂ ਦੇ ਕੰਮ ਕਾਜ ਦਾ ਇਕ ਸਰਵੇਖਣ ਕੀਤਾ ਸੀ, ਉਸ ਵਿਚ ਭਾਰਤੀ ਅਫਸਰਸ਼ਾਹੀ ਨੂੰ ਕਾਫੀ ਹੇਠਾਂ 44ਵਾਂ ਸਥਾਨ ਦਿੱਤਾ ਗਿਆ ਸੀ। ਇਹ ਸਥਿਤੀ ਅੱਜ ਵੀ ਨਹੀਂ ਸੁਧਰੀ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਭ੍ਰਿਸ਼ਟਾਚਾਰ ਪਿਛਲੇ ਸਾਲ ਦੀ ਤੁਲਨਾ ਵਿੱਚ ਵਧਿਆ ਹੈ।
ਭਾਰਤ ਵਿੱਚ ਭ੍ਰਿਸ਼ਟਾਚਾਰ ਕਾਰਨ ਬਿਜਨਸ ਕਰਨਾ ਸੌਖਾ ਨਹੀਂ ਹੈ। ਇਸ ਕਾਰਨ ਹੀ ਵਿਦੇਸ਼ੀ ਤੇ ਪ੍ਰਵਾਸੀ ਭਾਰਤੀ ਭਾਰਤ ਵਿੱਚ ਪੂੰਜੀ ਲਗਾਉਣ ਤੋਂ ਡਰਦੇ ਹਨ, ਕਿਉਂਕਿ ਕਿਸੇ ਕੰਮ ਲਈ ਇੱਥੇ ਇੱਕ ਵਿੰਡੋ ਸਿਸਟਮ ਨਹੀਂ ਹੈ ਤੇ ਨਾ ਹੀ ਕੋਈ ਕੰਮ ਸਮੇਂ ਸਿਰ ਹੁੰਦਾ ਹੈ। ਕੰਮ ਕਰਵਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ 2016 ਵਿੱਚ ਜਿੱਥੇ 131ਵੇਂ ਸਥਾਨ ’ਤੇ ਸਨ, ਉ¤ਥੇ 2017 ਵਿੱਚ 130ਵੇਂ ’ਤੇ ਹੈ। ਭਾਰਤ ਵਿੱਚ ਸਭ ਤੋਂ ਭ੍ਰਿਸ਼ਟ ਪੁਲੀਸ ਨੂੰ ਮੰਨਿਆ ਗਿਆ ਹੈ। ਇਕ ਸਰਵੇਖਣ ਅਨੁਸਾਰ ਪੁਲੀਸ ਵਿਭਾਗ 85%, ਸਰਕਾਰੀ ਅਫਸਰ 84%, ਬਿਜਨਸਮੈਨ ਐਗਜੀਕਿਊਟਿਵ 79%, ਸਥਾਨਕ ਕੌਂਸਲਰ 78%, ਸਾਂਸਦ 76%, ਟੈਕਸ ਅਫਸਰਜ਼ 74% ਭ੍ਰਿਸ਼ਟ ਦੱਸੇ ਜਾਂਦੇ ਹਨ।
69% ਲੋਕਾਂ ਅਨੁਸਾਰ ਉਨ੍ਹਾਂ ਨੂੰ ਕੰਮ ਕਰਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ। ਸੈਂਟਰ ਫਾਰ ਮੀਡੀਆ ਦੇ ਅਧਿਐਨ ਅਨੁਸਾਰ 20 ਸੂਬਿਆਂ ਵਿੱਚ ਇਸ ਸਾਲ ਲੋਕਾਂ ਨੂੰ 6350 ਕਰੋੜ ਰੁਪਏ ਰਿਸ਼ਵਤ ਵਿੱਚ ਦੇਣੇ ਪਏ ਹਨ।
ਹਰੇਕ ਤਿੰਨਾਂ ਵਿੱਚੋਂ ਇੱਕ ‘ਭ੍ਰਿਸ਼ਟ’ ਅਫਸਰ ਫੜੇ ਜਾਣ ਤੋਂ ਬਾਅਦ ਵੀ ਬਚ ਨਿਕਲਦਾ ਹੈ।
7217 ਰਿਸ਼ਵਤ ਦੇ ਮਾਮਲਿਆਂ ਦੀ ਸੀਬੀਆਈ ਨੇ ਪਿਛਲੇ ਦਸ ਸਾਲਾਂ ਵਿੱਚ ਜਾਂਚ ਕੀਤੀ ਹੈ। 2095 ਮਾਮਲਿਆਂ ਵਿੱਚ ਅਫਸਰ ਬਚ ਨਿਕਲੇ ਹਨ।
ਕਿਉਂ ਹੈ ਭ੍ਰਿਸ਼ਟਾਚਾਰ – ਅਫ਼ਸਰਸ਼ਾਹੀ ਵਿਚ ਭ੍ਰਿਸ਼ਟਾਚਾਰ ਦਾ ਕਾਰਨ ਸਿਰਫ਼ ਅਫਸਰਾਂ ਦੇ ਵਿਹਾਰ ਵਿਚ ਅਰਾਜਕਤਾ, ਕੰਮ ਕਾਰ ਵਿਚ ਲਾਪਰਵਾਹੀ, ਸੁਸਤੀ ਤੇ ਜਨ ਸਰੋਕਾਰਾਂ ਨੂੰ ਲੈ ਕੇ ਇੱਛਾ ਤੇ ਟਰੇਨਿੰਗ ਦੀ ਕਮੀ ਹੀ ਨਹੀਂ, ਬਲਕਿ ਇਹ ਵੀ ਹੈ ਕਿ ਅਫ਼ਸਰਸ਼ਾਹੀ ਵਿਵਸਥਾ ਦਾ ਫਾਇਦਾ ਆਪਣੇ ਹਿੱਤ ਵਿਚ ਉਠਾਉਣਾ ਚਾਹੁੰਦੀ ਹੈ। ਕੇਂਦਰ ਤੇ ਰਾਜ ਸਰਕਾਰਾਂ ਆਪਣੇ ਪ੍ਰਸ਼ਾਸ਼ਨਿਕ ਅਮਲੇ ਨੂੰ ਵੋਟ ਬੈਂਕ ਦੀ ਤਰ੍ਹਾਂ ਦੇਖਦੀਆਂ ਹਨ ਤੇ ਇਸ ਨੂੰ ਕਈ ਤਰ੍ਹਾਂ ਦੇ ਢੰਗਾਂ ਨਾਲ ਸੰਤੁਸ਼ਟ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਵੱਲੋਂ ਇਸ ਦਾ ਵਿਹਾਰ ਤੇ ਕਾਰਜ ਪ੍ਰਣਾਲੀ ਸੁਧਾਰਨ ਦੀ ਬਜਾਏ, ਇਸ ਦਾ ਇਸਤੇਮਾਲ ਰਾਜਸੀ ਹਿੱਤਾਂ ਲਈ ਕੀਤਾ ਹੈ। ਹੁਣੇ ਜਿਹੇ ਸੀਬੀਆਈ ਨੇ ਡੀਐ¤ਸਪੀ ਨੀਰਜ ਅਗਰਵਾਲ ਦੇ ਖ਼ਿਲਾਫ਼ ਸੇਵਾਮੁਕਤ ਹੈ¤ਡ ਕੈਸ਼ੀਅਰ ਤੋਂ 50 ਲੱਖ ਦੀ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਨਾਗਾਲੈਂਡ ਦੇ ਸਾਬਕਾ ਏਐ¤ਸਪੀ ਐ¤ਮਕੇਆਰ ਪਿੱਲਈ ਦੇ ਘਰ ਟਿਕਾਣਿਆਂ ’ਤੇ 400 ਕਰੋੜ ਦੀ ਜਾਇਦਾਦ ਦੇ ਮਾਮਲੇ ’ਚ ਛਾਪੇ ਮਾਰੇ ਗਏ ਸਨ। ਦੋਵੇਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਹਨ।
ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦਾ ਸੰਬੰਧ – ਵੈਸੇ ਤਾਂ ਅਤੀਤ ਵਿੱਚ ਕਈ ਮੌਕਿਆਂ ’ਤੇ ਸਰਕਾਰਾਂ ਨੇ ਅਫਸਰਸ਼ਾਹੀ ਨੂੰ ਕੱਸਣ ਲਈ ਛੋਟੇ-ਮੋਟੇ ਉਪਾਅ ਕੀਤੇ ਹਨ ਪਰ ਅਜਿਹਾ ਕਈ ਵਾਰ ਹੋਇਆ ਹੈ ਕਿ ਭ੍ਰਿਸ਼ਟ ਅਫਸਰਾਂ ਦੇ ਖ਼ਿਲਾਫ਼ ਜੋ ਮਾਮਲੇ ਸ਼ੁਰੂ ਹੋਏ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਅੰਜਾਮ ਤੱਕ ਨਹੀਂ ਪਹੁੰਚ ਸਕੇ। ਇਹ ਕੋਸ਼ਿਸ਼ ਕੀਤੀ ਗਈ ਕਿ ਜਾਂ ਤਾਂ ਜਾਂਚ ਪੂਰੀ ਹੀ ਨਾ ਹੋ ਸਕੇ ਜਾਂ ਫਿਰ ਇਹ ਦਿਸ਼ਾਹੀਣ ਹੋ ਜਾਵੇ। ਇਸ ਤੋਂ ਸਪੱਸ਼ਟ ਹੈ ਕਿ ਭ੍ਰਿਸ਼ਟ ਸੱਤਾਧਾਰੀ ਨੇਤਾਵਾਂ ਤੇ ਭ੍ਰਿਸ਼ਟਾਚਾਰੀ ਅਫਸਰਾਂ ਦੇ ਆਪਸ ਵਿੱਚ ਡੂੰਘੇ ਸੰਬੰਧ ਹਨ। ਇਸ ਨਾਲ ਇਹ ਆਮ ਧਾਰਨਾ ਬਣ ਗਈ ਹੈ ਕਿ ਸੱਤਾਧਾਰੀ ਲੋਕ ਆਪਣੇ ਹਿੱਤ ਦੇ ਲਈ ਅਫਸਰਸ਼ਾਹੀ ਦਾ ਇਸਤੇਮਾਲ ਕਰਦੇ ਹਨ। ਇਹੀ ਪਹੁੰਚ ਅਫਸਰਾਂ ਨੂੰ ਭ੍ਰਿਸ਼ਟ ਬਣਾਉਂਦੀ ਹੈ। ਜਿਸ ਤਰ੍ਹਾਂ ਸੱਤਾਧਾਰੀ ਨੇਤਾ ਉ¤ਚੇ ਅਹੁਦਿਆਂ ’ਤੇ ਬੈਠੇ ਅਫਸਰਾਂ ਦਾ ਆਪਣੇ ਲਈ ਇਸਤੇਮਾਲ ਕਰਦੇ ਹਨ, ਉਸੇ ਤਰ੍ਹਾਂ ਅਫਸਰਸ਼ਾਹੀ ਆਪਣੇ ਲਾਭ ਦੇ ਲਈ ਸੱਤਾਧਾਰੀਆਂ ਦੀ ਸੁਰੱਖਿਆ ਛੱਤਰੀ ਹਾਸਲ ਕਰਦੀ ਹੈ। ਇਹ ਗੱਲ ਇਸ ਤੋਂ ਸਾਬਤ ਹੁੰਦੀ ਹੈ ਕਿ ਜੇਕਰ ਅਫਸਰਸ਼ਾਹੀ ਨੇ ਪੂਰੀ ਇਮਾਨਦਾਰੀ ਨਾਲ ਅਤੇ ਉ¤ਚਿਤ ਢੰਗ ਨਾਲ ਭ੍ਰਿਸ਼ਟਾਚਾਰ ਦਾ ਵਿਰੋਧ ਕੀਤਾ ਹੁੰਦਾ, ਤਾਂ ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਇਹ ਰੂਪ ਨਾ ਦਿਸਦਾ, ਜਿਵੇਂ ਕਿ ਅੱਜ ਹੈ। ਇਹ ਅਫਸਰਸ਼ਾਹੀ ਦੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ ਕਿ ਅੱਜ ਹਰ ਯੋਜਨਾ ਵਿੱਚ ਭ੍ਰਿਸ਼ਟਾਚਾਰ ਮੌਜੂਦ ਹੈ। ਕਾਮਨਵੈਲਥ ਗੇਮਜ਼ ਦੇ ਆਯੋਜਨ ਵਿੱਚ ਗੜਬੜ ਦਾ ਮਾਮਲਾ ਹੋਵੇ ਜਾਂ ਆਦਰਸ਼ ਹਾਊਸਿੰਗ ਸੁਸਾਇਟੀ ਘੁਟਾਲਾ, 2-ਜੀ ਘੁਟਾਲਾ ਹੋਵੇ ਜਾਂ ਕੋਲਾ ਘੁਟਾਲਾ ਹੋਵੇ, ਸਾਰਿਆਂ ਵਿੱਚ ਉ¤ਚੇ ਅਹੁਦਿਆਂ ’ਤੇ ਬੈਠੇ ਅਫਸਰਾਂ ਦੀ ਭੂਮਿਕਾ ਸ਼ੱਕੀ ਰਹੀ ਹੈ।
ਸੱਚਾਈ ਇਹ ਵੀ ਹੈ ਕਿ ਅਫਸਰਸ਼ਾਹੀ ਕਈ ਮੌਕਿਆਂ ’ਤੇ ਸੱਤਾਧਾਰੀ ਨੇਤਾਵਾਂ ’ਤੇ ਹਾਵੀ ਸਾਬਤ ਹੋ ਜਾਂਦੀ ਹੈ। ਅਫਸਰ ਚਾਹੁਣ ਤਾਂ ਉਹ ਨੇਤਾਵਾਂ ਦੇ ਘੁਟਾਲੇ ਜ਼ਰੂਰ ਉਜਾਗਰ ਕਰ ਦਿੰਦੇ ਹਨ। ਭਾਰਤ ਵਿੱਚ ਅਜਿਹਾ ਹੀ ਵਾਪਰਦਾ ਰਿਹਾ ਹੈ। ਇਸੇ ਕਰਕੇ ਅਫਸਰਸ਼ਾਹੀ ਤੇ ਸੱਤਾਧਾਰੀ ਧਿਰ ਮਿਲ ਜੁਲ ਕੇ ਘਪਲੇ ਕਰਦੇ ਹਨ। ਦਰਅਸਲ ਇਹ ਸਭ ਨੇਤਾਵਾਂ ਤੇ ਅਫਸਰਸ਼ਾਹੀ ਦੇ ਭ੍ਰਿਸ਼ਟ ਗਠਜੋੜ ਕਾਰਨ ਵਾਪਰਦਾ ਹੈ।
ਭ੍ਰਿਸ਼ਟ ਅਫ਼ਸਰਾਂ ’ਤੇ ਮੋਦੀ ਸਰਕਾਰ ਦੀ ਕਾਰਵਾਈ- ਬੀਤੇ ਦਿਨੀਂ ਮੋਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਅਫਸਰਸ਼ਾਹੀ ਨੂੰ ਸੁਧਾਰਨ ਦਾ ਯਤਨ ਕਰੇਗੀ। ਰਾਜ ਮੰਤਰੀ ਜਤਿੰਦਰ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਸਖ਼ਤ ਨੀਤੀ ਅਪਨਾਉਣਾ ਚਾਹੁੰਦੀ ਹੈ। ਸਰਕਾਰ ਇਹ ਵੀ ਚਾਹੁੰਦੀ ਹੈ ਕਿ ਇਮਾਨਦਾਰ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਕਿ ਬਾਕੀ ਅਫਸਰਸ਼ਾਹੀ ਨੂੰ ਨਸੀਹਤ ਆ ਸਕੇ। ਪਰ ਇਹ ਗੱਲ ਸਪੱਸ਼ਟ ਹੈ ਕਿ ਅਫਸਰਸ਼ਾਹੀ ਦੇ ਰਵੱਈਏ ਵਿਚ ਤਬਦੀਲੀ ਤਾਂ ਹੀ ਆਵੇਗੀ ਜੇਕਰ ਸੱਤਾ ’ਤੇ ਬਿਰਾਜਮਾਨ ਧਿਰ ਖੁਦ ਇਮਾਨਦਾਰ ਹੋਵੇਗੀ ਤੇ ਭ੍ਰਿਸ਼ਟ ਲੋਕਾਂ ਨੂੰ ਕਿਸੇ ਵੀ ਹਾਲਤ ਵਿਚ ਮਾਫ ਨਹੀਂ ਕਰੇਗੀ। ਹੁਣੇ ਜਿਹੇ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਹੋਈ ਹੈ ਕਿ ਕੇਂਦਰ ਸਰਕਾਰ 67000 ਅਫਸਰਾਂ ਦੇ ਸਰਵਿਸ ਰਿਕਾਰਡ ਦੀ ਜਾਂਚ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਨਹਿਤ ਨੂੰ ਧਿਆਨ ਵਿੱਚ ਰੱਖਦਿਆਂ ਭ੍ਰਿਸ਼ਟ ਤੇ ਨਕਾਰਾ ਅਫਸਰਾਂ ਦੀ ਛੁੱਟੀ ਦੀ ਤਿਆਰੀ ਹੈ, ਕਿਉਂਕਿ ਇਨ੍ਹਾਂ ਕਾਰਨ ਦੇਸ ਦਾ ਕੰਮ-ਕਾਜ ਵੀ ਸੁਸਤ ਹੋ ਰਿਹਾ ਹੈ। ਸਰਕਾਰ ਨੇ ਹੁਣੇ ਜਿਹੇ 129 ਅਫਸਰਾਂ ਨੂੰ ਹਟਾਇਆ ਹੈ। ਇਹ ਉਹ ਅਫਸਰ ਹਨ, ਜਿਨ੍ਹਾਂ ਨੂੰ ਸਰਕਾਰ ਨੇ ਨਕਾਰਾ ਮੰਨਿਆ ਹੈ। ਅੱਠ ਨਵੰਬਰ 2016 ਦੌਰਾਨ ਨੋਟਬੰਦੀ ਤੋਂ ਬਾਅਦ ਸਿਰਫ਼ 24 ਦਿਨਾਂ ਵਿਚ ਹੀ ਦੇਸ ਭਰ ’ਚ 27 ਬੈਂਕ ਅਫਸਰਾਂ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਗਿਆ ਸੀ। ਇਨ੍ਹਾਂ ਸਭਨਾਂ ’ਤੇ ਰਿਸ਼ਵਤ ਲੈ ਕੇ ਪੰਜ ਸੌ ਤੋਂ ਹਜ਼ਾਰ ਰੁਪਏ ਦੇ ਕਰੋੜਾਂ ਨੋਟ ਬਦਲਣ ਦਾ ਦੋਸ਼ ਸੀ।
ਪ੍ਰਸ਼ਾਸਨਿਕ ਸੁਧਾਰ ਲਈ ਬਣੇ ਕਮਿਸ਼ਨ- ਪ੍ਰਸ਼ਾਸ਼ਨਿਕ ਸੁਧਾਰਾਂ ਤੇ ਹੁਣ ਤੱਕ ਕਈ ਅਯੋਗ 1949 ਦੌਰਾਨ 1950-51 ਐਨ ਗੋਪਾਲ ਸਵਾਮੀ ਅਯੰਗਰ ਕਮਿਸ਼ਨ, 1952-56 ਕਮਿਸ਼ਨ ਪਾਲ ਐਚ ਐਪਲ ਬੀ, 1955-57 ਕਮਿਸ਼ਨ ਅਚਾਰੀਆ ਜੇਬੀ ਕ੍ਰਿਪਲਾਨੀ, 1956 ਰਾਮਾਸਵਾਮੀ ਮੁਦਲਿਆਰ, 1966-70 ਵਿਚ ਹਨੂਮੰਤ ਮੈਥਿਆ ਕਮਿਸ਼ਨ, 1964 ਵਿਚ ਕੇ ਸੰਥਨਾਮ ਕਮਿਸ਼ਨ, 1976 ਵਿਚ ਡੀਐਸ ਕ੍ਯੁਠਾਰੀ, 1989 ਵਿਚ ਸਤੀਸ਼ ਚੰਦਰਾ, 1997 ਵਿਚ ਐਨ ਐਨ ਵਾਸ਼, 1998 ਵਿਚ ਪੀਸੀ ਜੈਨ, 2000 ਦੌਰਾਨ ਵਾਈਕੇ ਅਲਘ, 2004 ਵਿਚ ਪੀਸੀ ਅਹੋਤਾ ਬਣਾਏ ਗਏ ਹਨ, ਜਿਨ੍ਹਾਂ ਦਾ ਮਨੋਰਥ ਭਾਰਤੀ ਸਿਵਲ ਸੇਵਾ ਖੇਤਰ, ਪ੍ਰਸ਼ਾਸਨਿਕ ਕਾਨੂੰਨਾਂ ਸਬੰਧੀ ਸੁਧਾਰ ਦੀਆਂ ਸਿਫਾਰਸ਼ਾਂ ਕਰਨਾ ਸੀ ਪਰ ਇਨ੍ਹਾਂ ਦੀਆਂ ਸਿਫਾਰਸ਼ਾਂ ਨੂੰ ਅੱਜ ਤੱਕ ਅਮਲ ਵਿਚ ਨਹੀਂ ਲਿਆਂਦਾ ਗਿਆ।
ਲੋੜ ਇਸ ਗੱਲ ਦੀ ਹੈ ਕਿ ਜੇਕਰ ਭਾਰਤ ਦੇ ਨੇਤਾ ਪੜ੍ਹੇ-ਲਿਖੇ ਤੇ ਇਮਾਨਦਾਰ ਹੋਣ ਤਾਂ ਅਫਸਰਸ਼ਾਹੀ ਆਪਣੇ ਆਪ ਇਮਾਨਦਾਰ ਬਣ ਜਾਵੇਗੀ। ਅਲੱਗ-ਅਲੱਗ ਖੇਤਰਾਂ ਵਿੱਚ ਕੰਮ ਕਰ ਰਹੇ ਆਈ ਐ¤ਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਖੇਤਰ ਅਤੇ ਕਾਰਜ ਪ੍ਰਣਾਲੀ ਬਾਰੇ ਯੋਗ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤੇ ਮੌਜੂਦਾ ਸਮੇਂ ਦੀਆਂ ਜ਼ਰੂਰਤਾਂ ਦੇ ਸੰਦਰਭ ਵਿੱਚ ਅਲੱਗ-ਅਲੱਗ ਖੇਤਰਾਂ ਦੀ ਜ਼ਿੰਮੇਵਾਰੀ ਉਸ ਖੇਤਰ ਵਿਸ਼ੇਸ਼ ਦੇ ਜਾਣਕਾਰ
ਅਧਿਕਾਰੀ ਨੂੰ ਦੇਣੀ ਚਾਹੀਦੀ ਹੈ ਤਾਂ ਨਿਸ਼ਚਤ ਤੌਰ ’ਤੇ ਕਾਰਜ ਪ੍ਰਣਾਲੀ ਵਿੱਚ ਸੁਧਾਰ ਆ ਸਕੇਗਾ। ਜੇਕਰ ਭ੍ਰਿਸ਼ਟਾਚਾਰ ਘਟੇਗਾ, ਤਾਂ ਹੀ ਵਿਦੇਸ਼ੀ ਤੇ ਪ੍ਰਵਾਸੀ ਭਾਰਤੀਆਂ ਦੀ ਪੂੰਜੀ ਦੇਸ ਵਿੱਚ ਲੱਗ ਸਕੇਗੀ।

WRITTEN BY