Skip to content
Independent perspectives. Global stories.
BREAKING

ਆਖਿਰ ਕਿਉਂ ਡੇਰਾਵਾਦ ’ਚ ਹੁੰਦਾ ਹੈ ਲੋਕਾਂ ਦੀ ਆਸਥਾ ਨਾਲ ਖਿਲਵਾੜ?

Share this story

ਕਿਉਂ ਕੁਝ ਲੋਕ( ਜਿਆਦਾਤਰ ਪੇਂਡੂ,ਅਨਪੜ ਤੇ ਗਰੀਬ ਤਬਕੇ ਦੇ ਲੋਕ ) ਇਕ ਬਲਾਤਕਾਰੀ ਸੋਦਾ ਸਾਧ ਨੂੰ ਰਬ ਮੰਨੀ ਬੈਠੇ ਹਨ।ਪਰ ਇਹ ਬਲਾਤਕਰੀ ਸਾਧ ਇਨਾਂ ਲੋਕਾਂ ਦੀਆਂ ਅਖਾਂ ਵਿਚ ਘਟਾ ਪਾ ਕੇ ਉਨਾਂ ਦੀ ਆਸਥਾ ਨਾਲ ਖਿਲਵਾੜ ਕਰਦਾ ਆ ਰਿਹਾ ਹੈ। ਕਦੇ ਤਾਂ ਉਹ ਦਸਮੀ ਪਤਾਸਾਹੀ ਸਜ਼ੀ ਗੁਰੁ ਗੋਬਿੰਦ ਸਿੰਘ ਜੀ ਦੇ ਵਾਂਗ ਸੰਵਾਂਗ ਰਚਾਉਂਦਾ ਹੈ ਤੇ ਉਹਨਾਂ ਵਾਂਗ ਹੀ ਅਮਿੰਤ ਸੰਚਾਰ ਕਰਦਾ ਹੈ।ਪਰ ਇਹ ਬਲਾਤਕਾਰੀ ਸਾਧ ਇਕ ਗੁਰੂ ਦੀ ਰੀਸ ਕਰਨਾ ਤਾਂ ਦੂਰ ਕਿਸੇ ਇਕ ਸਚੇ-ਸੁਚੇ ਸਿਖ ਦੀ ਵੀ ਰੀਸ ਨਹੀਂ ਕਰ ਸਕਿਆ। ਇਹ ਸੋਦਾ ਸਾਧ ਤਾਂ ਆਪਣਿਆ ਹੀ ਸਾਧਵੀਆ,ਚੇਲੀਆ ਨਾਲ ਬਲਾਤਕਾਰ ਕਰਦਾ ਰਿਹਾ।ਪਰ ਇਸ ਬਲਾਤਕਾਰੀ ਸਾਧ ਵਿਚ ਅੰਨੀ ਆਸਥਾ ਰਖਣ ਵਾਲੇ ਇਹ ਭੋਲੇ-ਭਾਲੇ ਲੋਕ ਉਸ ਦੇ ਅਸਲ ਚਿਹਰੇ ਨੂੰ ਮੰਨਣ ਤੋਂ ਇਨਕਾਰੀ ਹਨ।ਉਹ ਤਾਂ ਇਥੇ ਤਕ ਕਹਿ ਰਹੇ ਨੇ ਕਿ ਜੋ ਵੀ ਦੇਸ ਤੇ ਭੀੜ ਪਈ ਆ ਉਹ ਪੀੜ ਸਾਡੇ ਪਿਤਾ ਜੀ ਨੇ ਆਪਣੇ ਸਿਰ ਤੇ ਲੈ ਲਈ ਹੈ ਤਾਂ ਹੀ ਉਹ ਸਜਾ ਕਟ ਰਹੇ ਹਨ।ਜਦ ਕਿ ਕੁਦਰਤ ਦੀ ਅਸਲ ਸਚਾਈ ਇਹ ਵੀ ਹੈ ਜੋ ਬੀਜਾਂਗੇ ਉਹੀ ਵਡਣਾ ਪੈਂਦਾ ਹੈ ਜਿਸ ਤਹਿਤ ਹੀ ਬਲਾਤਕਾਰੀ ਸਾਧ ਨੂੂੰ ਅਦਾਲਤ ਨੇ ਬਲਾਤਕਾਰ ਦਾ ਦੋਸੀ ਮੰਨਦੇ ਹੋਏ 20 ਸਾਲ ਦੀ ਸਜਾ ਸੁਣਾਈ ਹੈ। ਜਦਕਿ ਕੁਝ ਪਜ਼ੇਮੀ ਬਲਾਤਕਾਰੀ ਸੋਦਾ ਸਾਧ ਨੂੰ ਸਜਾ ਹੋਣ ਤੋਂ ਬਾਅਦ ਆਪਣੇ ਆਪ ਨੂੰ ਠਗੀਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਇੰਝ ਪਜ਼ਤੀਤ ਹੋ ਰਹਿਆ ਹੈ ਕਿ ਚੋਰ ਦੀ ਮਾਂ,ਕੋਠੀ ਚ‘ ਮੂੰਹ ਵਾਲੀ ਕਹਾਵਤ ਸਚ ਲਗ ਰਹੀ ਹੈ।ਇਥੇ ਇਹ ਵੀ ਗਲ ਦਸਣ ਯੋਗ ਹੈ ਕਿ ਪੰਜਾਬ ਵਿਚ ਕੁਲ 113831 ਡੇਰੇ ਹਨ ਅਤੇ ਪਿੰਡ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹਰ ਇਕ ਪਿੰਡ ਦੇ ਹਿਸੇ 9 ਡੇਰੇ ਆਉਂਦੇ ਹਨ ਤੇ ਬਾਬੇ ਅਗਿਣਤੀ ਹੀ ਨੇ ਜੋ ਕਿ ਹਿੰਦੂ,ਮੁਸਲਿਮ,ਸਿਖ ਤੇ ਇਸਾਹੀ ਧਰਮ ਦੇ ਲੋਕਾਂ ਨੂੰ ਆਪਣੇ ਆਪਣੇ ਧਰਮ ਤੋਂ ਭਟਕਉਣ ਦਾ ਕੰਮ ਕਰ ਰਹੇ ਨੇ ਤਾਂ ਜੋ ਉਹਨਾਂ ਇਹ ਡੇਰਾਵਾਦ ਦੁਕਾਨਾ ਚਲਦੀਆ ਰਹਿਣ ਤੇ ਲੋਕ( ਜਿਆਦਾਤਰ ਪੇਂਡੂ,ਅਨਪੜ ਤੇ ਗਰੀਬ ਤਬਕੇ ਦੇ ਲੋਕ ) ਇਨਾਂ ਨੂੰ ਡੇਰਿਆ ਵਿਚ ਆਪਣੇ ਮਥੇ ਰਗੜਦੇ ਨੇ ਤੇ ਡੇਰਿਆ ਦੇ ਮੁਖੀ ਨੂੰ ਹੀ ਆਪਣਾ ਰਬ ਸਮਝਣ ਲਗ ਪੈਂਦੇ ਹਨ। ਇਥੇ ਜਿਕਰਯੋਗ ਇਹ ਵੀ ਹੈ ਕਿ ਇਕ ਬਲਾਤਕਾਰੀ ਸਾਧ ਜੋ ਆਪਣੇ ਆਪ ਨੂੰ ਰਾਮ ਰਹੀਮ ਦੇ ਨਾਮ ਨਾਲ ਸੰਬੋਧਿਤ ਕਰਦਾ ਹੈ।ਪਰ ਉਸ ਬਲਾਤਕਾਰੀ ਸਾਧ ਦੇ ਅੰਨੇ ਭਗਤ ਜੋ ਸਾਇਦ ਰਾਮ ਰਹੀਮ ਦਾ ਅਸਲ ਮਤਲਬ ਹੀ ਨਹੀਂ ਸਮਝਦੇ ਕਿਉਂਕਿ ਜੇਕਰ ਡੂੰਗਾਈ ਨਾਲ ਸੋਚਿਆ ਜਾਵੇ ਤਾਂ ਇਹ ਸਬਦ ਧਰਮ ਨੂੰ ਸੰਬੋਧਿਤ ਕਰਨ ਲਈ ਨੇ ਪਰ ਇਕ ਵਿਆਕਤੀ ਆਪਣੇ ਆਪ ਨੂੰ ਚਾਹੇ ਜਿਸ ਮਰਜੀ ਨਾਮ ਨਾਲ ਸੰਬੋਧਿਤ ਕਰ ਲਵੇ ਪਰ ਉਹ ਰਬ ਨਹੀਂ ਬਣ ਸਕਦਾ।ਪਰ ਉਸ ਬਲਾਤਕਾਰੀ ਸਾਧ ਦੇ ਅੰਨੇ ਭਗਤ ਇਹ ਗਲ ਕਿਉਂ ਨਹੀਂ ਸਮਝਦੇ ਇਸ ਸਾਧ ਨੇ ਜੋ ਵੀ ਲੋਕ ਭਲਾਈ ਦੇ ਕੰਮ ਚਲਾਏ ਹਨ ਉਹ ਸਿਰਫ ਸਰਕਾਰ ਤੇ ਲੋਕਾਂ ਦੀਆਂ ਅਖਾਂ ਵਿਚ ਘਟਾ ਪਾਉਣ ਲਈ ਹੀ ਹੋਣ।ਕਿਉਂ ਹਰ ਰੋਜ ਬਲਾਤਕਾਰੀ ਸਾਧ ਦੇ ਵਿਰੁਧ ਨਵਾ ਖੁਲਾਸਾ ਹੋ ਰਹਿਆ ਹੈ ਇਹਨਾਂ ਖੁਲਾਸੇਆ ਵਿਚ ਕੋਈ ਤਾਂ ਸਚਾਈ ਜਰੂਰ ਹੋਵੇਗੀ।
ਕਿਉਂਕਿ ਸਿਆਣੇ ਕਹਿੰਦੇ ਨੇ ਨਾ ਜਿਥੋਂ ਧੂੰਆਂ ਨਿਕਲਦਾ ਹੋਵੇ ਉਥੇ ਅਗ ਜਰੂਰ ਹੁੰਦੀ ਹੈ।ਪਰ ਫਿਰ ਵੀ ਅਖਿਰ ਕਿਉਂ ( ਜਿਆਦਾਤਰ ਪੇਂਡੂ,ਅਨਪੜ ਤੇ ਗਰੀਬ ਤਬਕੇ ਦੇ ਲੋਕ ) ਲੋਕ ਇਹਨਾਂ ਸਾਧਾ ਦੇ ਚੁੰਗਲਾ ਚ‘ ਫਸ ਜਾਂਦੇ ਨੇ?
ਸਰਧਾ ਦੇ ਨਾਂਅ ਤੇ ਸਾਧੂ ਠਗਦੇ,ਵਿਸਵਾਸ ਦੇ ਨਾਂਅ ਤੇ ਸਜਣ।
ਪਿਆਰ ਦਾ ਕਰਨ ਵਪਾਰ ਪਾਖੰਡੀ,ਫਿਰ ਬੈਹ-ਬੈਹ ਮਾਫੀਆ ਮੰਗਣ,
ਰਬ ਦੇ ਨਾਂਅ ਤੇ ਰਬ ਬਣਦਿਆਂ ਨੂੰ,ਭੇਤੀ ਹੀ ਸੂਲੀ ਟੰਗਣ,
ਬਿਨ ਰਬ ਤੇਰਾ ਕੋਈ ਨਾ ਬੇਲੀ,ਸਬ ਮਤਲਬੀ ਆਪਣੇ ਕੰਡੇ ਕਢਣ,
ਅਖਿਰ ਜਨ ਪਜ਼ਵਾਨ ਉਹੀ ਹੁੰਦੇ,ਸਚੀ ਕਿਰਤ ਚੋਂ ਜੋ ਦਸਵਾਂ ਕਢਣ।

WRITTEN BY