ਪੰਜਾਬੀ ਸੱਂਿਭਆਚਾਰ ਨੂੰ ਸਮਰਪਿਤ ਸੁਰੀਲੀ ਤੇ ਬੁ¦ਦ ਅਵਾਜ਼ ਦਾ ਮਾਲਕ ਪੰਜਾਬੀ ਲੋਕ ਗਾਇਕ ਜਸਪ੍ਰੀਤ ਸਿੱਧੂ

ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ। ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੋ ਕੇ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਜਸਪ੍ਰੀਤ ਸਿੱਧੂ। ਮਿਤੀ 20 ਜੂਨ 1988 ਨੂੰ ਰਾਮਪੁਰਾ ਤਹਿਸੀਲ ਫੂਲ ਜਿਲ੍ਹਾਂ ਬਠਿੰਡਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਦੇ ਘਰ ਮਾਤਾ ਜਸਪਾਲ ਕੌਰ ਦੇ ਕੁੱਖੋ ਜਨਮ ਲੈ ਕੇ ਸਿੱਖਿਆ ਬਾਰਵੀਂ ਹਾਸ਼ਿਲ ਕਰਨ ਵੇਲੇ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਲੋਕ ਗਾਇਕ ਕੇਸੂ ਰਾਮ ਨਾਇਕ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਹੌਲੀ ਹੌਲੀ ਵਿਰਾਸਤ ਮੇਲੇ ,ਜਗਰਾਤਿਆਂ, ਸੱਭਿਆਚਾਰਕ ਮੇਲਿਆਂ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਜਸਪ੍ਰੀਤ ਸਿੰਘ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਜਸਪ੍ਰੀਤ ਸਿੱਧੂ ਨੇ ਗਾਇਕ ਗੁਰਵਿੰਦਰ ਬਰਾੜ, ਛਿੰਦਾ ਸ਼ੌਕੀ,ਲਵਜੀਤ, ਸਰੀਫ਼ ਦਿਲਦਾਰ, ਅਮਨ ਰੋਜ਼ੀ, ਜੋਤੀ ਗਿੱਲ, ਮੀਤ ਬਰਾੜ ਤੇ ਹੋਰ ਗਾਇਕਾ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਆਪਣਾ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਰਹੇ ਹਨ। ਅੱਜ ਕੱਲ ਗਾਇਕ ਜਸਪ੍ਰੀਤ ਸਿੱਧੂ ਦਾ ਸਿੰਗਲ ਟਰੈਕ ਗੀਤ ‘ਜਵਾਨੀ’ ਜੋ ਗੋਇਲ ਕੰਪਨੀ ਵੱਲੋਂ ਰਲੀਜ਼ ਕੀਤਾ ਕਾਫ਼ੀ ਚਰਚਾ ਵਿੱਚ ਹੈ।

Send this to a friend