ਪਾਤੜਾਂ, 17 ਅਗਸਤ (ਹਰਭਜਨ ਸਿੰਘ ਮਹਿਰੋਕ)- ਸਥਾਨਕ ਸਹਿਰ ਦੇ ਪ੍ਰਾਚੀਨ ਸਿਵ ਮੰਦਿਰ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਸ਼ੁਭ ਅਵਸਰ ਤੇ ਸ਼ਿਵ ਮੰਦਰ ਨੂੰ ਦੁਲਹਨ ਦੀ ਤਰਾਂ ਸ਼ਿੰਗਾਰ ਕੀਤਾ ਗਿਆ। ਸ੍ਰੀ ਕ੍ਰਿਸ਼ਨ ਜਨਮ ਅਸਟਮੀ ਤੇ ਪਿੰਡਾਂ, ਕਸਬਿਆਂ ਅਤੇ ਸਹਿਰਾਂ ਤੋਂ ਆਇਆਂ ਹਿੰਦੂ ਧਰਮ ਨਾਲ ਸਮੰਧਤ ਸੰਗਤਾ ਦਾ ਆਗਮਨ ਵਧ ਜਾਂਦਾ ਹੈ। ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦਾ ਤਿਓਹਾਰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਦਿਹਾੜੇ ਤੇ ਪਾਤੜਾਂ ਨਗਰ ਕੌਂਸਲ ਦੇ ਪ੍ਰ੍ਰਧਾਨ ਰਣਜੀਤ ਅਰੋੜਾ ਬਿੱਲਾ ਅਤੇ ਡੀ. ਐਸ. ਪੀ. ਪਾਤੜਾਂ ਦਵਿੰਦਰ ਕੁਮਾਰ ਅੱਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੋ ਕੌਮਾਂ ਆਪਣੇ ਵੱਡੇ ਵਡੇਰਿਆਂ ਦੀ ਯਾਦ ਨੂੰ ਆਪਣੇ ਹਿਰਦਿਆਂ ਚ ਰੱਖਦੀਆਂ ਹਨ ਉਹ ਸਦਾ ਹੀ ਚੜਦੀਆਂਕਲਾਂ ਵਿੱਚ ਰਹਿੰਦੀਆਂ ਹਨ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਭਗਵਤ ਦਿਆਲ ਨਿੱਕਾ ਨੇ ਇਲਾਕਾ ਨਿਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਕਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਅਹੁਦੇਦਾਰ ਮਦਨ ਲਾਲ, ਸੁਨੀਲ ਕੁਮਾਰ, ਮਹਿੰਦਰ ਗੋਇਲ, ਰਕੇਸ਼ ਕੁਮਾਰ, ਸੁਰਿੰਦਰ ਗੋਇਲ, ਕੁਲਦੀਪ ਚੰਦ, ਬਲਦੇਵ ਡੀ. ਸੀ., ਪ੍ਰੇਮ ਚੰਦ ਗੋਇਲ, ਸੁਭਾਸ਼ ਕੁਮਾਰ, ਰਾਮਦਾਸ, ਮਿੱਠੂ ਰਾਮ, ਵੀਰਭਾਨ ਆਦਿ ਹਾਜ਼ਰ ਸਨ।