ਜੀਤ ਕੀ ਖਾਤਿਰ ਬਸ ਜਨੂੰਨ ਚਾਹੀਏ

ਅਮਰੀਕਾ ਦੇ ਇਕ ਵਿਦਵਾਨ ਨੇ ਬੜੀ ਦਿਲਚਸਪ ਖੋਜ ਕੀਤੀ। ਇਸ ਵਿਦਵਾਨ ਦਾ ਨਾਮ ਸਰੂਲੀ ਬਲੌਟਨਿਕ ਸੀ। ਸਰੂਲੀ ਨੇ 1960 ਵਿੱਚ ਆਪਣੀ ਖੋਜ ਲਈ 1500 ਲੋਕ ਚੁਣੇ। ਇਨ੍ਹਾਂ ਲੋਕਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਅਤੇ 20 ਵਰ੍ਹਿਆਂ ਤੱਕ ਇਨ੍ਹਾਂ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ। ਗਰੁੱਪ ਏ ਵਿੱਚ 1245 ਲੋਕ ਸਨ ਅਤੇ ਕੈਟੇਗਰੀ ਜਾਂ ਗਰੁੱਪ ਬੀ ਵਿੱਚ 255 ਲੋਕ ਸਨ। ਮਤਲਬ ਕਿ ਗਰੁੱਪ ਏ ’ਚ ਕੁੱਲ ਸੈਂਪਲ ਦਾ 53ਫੀਸਦੀ ਹਿੱਸਾ ਸੀ ਅਤੇ ਬਾਕੀ 17ਫੀਸਦੀ ਹਿੱਸਾ ਗਰੁੱਪ ਬੀ ਵਿੱਚ ਸੀ। ਗਰੁੱਪ ਏ ਵਿੱਚ ਉਹ ਲੋਕ ਸਨ ਜਿਨ੍ਹਾਂ ਦਾ ਇਕੋ ਇਕ ਮੰਤਵ ਪੈਸਾ ਕਮਾਉਣਾ ਸੀ ਅਤੇ ਗਰੁੱਪ ‘ਬੀ’ ਦੇ ਲੋਕਾਂ ਨੂੰ ਆਪਣੇ ਜਨੂੰਨ ਮੁਤਾਬਿਕ ਕਿੱਤਾ ਚੁਣਨ ਲਈ ਕਿਹਾ ਗਿਆ। ਉਨ੍ਹਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਆਪਣੇ ਜਨੂੰਨ ਮੁਤਾਬਕ ਆਪਣਾ ਕਿੱਤਾ ਚੁਣ ਕੇ ਕੰਮ ਕਰਨ। ਸਰੂਲੀ ਨੇ ਇਸ ਖੋਜ ਲਈ 20 ਵਰ੍ਹੇ ਲਗਾਏ। 20 ਵਰ੍ਹੇ ਬਾਅਦ 1982 ਵਿੱਚ ਖੋਜ ਦੀ ਲੱਭਤਾ ਨੂੰ ਪ੍ਰਕਾਸ਼ਿਤ ਕੀਤਾ ਗਿਆ। ਖੋਜ ਦੇ ਨਤੀਜੇ ਦੱਸਦੇ ਹਨ ਕਿ 20 ਵਰ੍ਹਿਆਂ ਦੇ ਅਖੀਰ ’ਚ ਪੂਰੇ ਸੈਂਪਲ ਵਿੱਚੋਂ 101 ਵਿਅਕਤੀ ਕਰੋੜਪਤੀ ਬਣੇ। ਇਨ੍ਹਾਂ 101 ਕਰੋੜਪਤੀਆਂ ਵਿੱਚ 100 ਵਿਅਕਤੀ ‘ਬੀ’ ਗਰੁੱਪ ਮਤਲਬ ਕਿ ਉਸ ਗਰੁੱਪ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਆਪਣੇ ਜਨੂੰਨ ਮੁਤਾਬਿਕ ਕੰਮ ਕਰਨ ਲਈ ਸਲਾਹ ਦਿੱਤੀ ਗਈ ਸੀ। ਇਸ ਖੋਜ ਨੇ ਦੁਨੀਆਂ ਅੱਗੇ ਸਿੱਧ ਕਰ ਦਿੱਤਾ ਕਿ ਜ਼ਿੰਦਗੀ ਵਿੱਚ ਕਾਮਯਾਬੀ ਲਈ ਜਨੂੰਨ ਹੋਣਾ ਜ਼ਰੂਰੀ ਹੈ। ਜਿੰਨਾਂ ਜਨੂੰਨ ਉਨੀਂ ਜ਼ਿਆਦਾ ਸਫ਼ਲਤਾ।
ਜਨੂੰਨੀ ਮਨੁੱਖ ਨੂੰ ਆਪਣੀ ਮੰਜ਼ਿਲ ਹੀ ਨਜ਼ਰ ਆਉਂਦੀ ਹੈ ਅਤੇ ਉਸ ਦੀ ਨਜ਼ਰ ਹਮੇਸ਼ਾਂ ਮੰਜ਼ਿਲ ’ਤੇ ਹੋਣ ਕਾਰਨ ਉਹ ਇ¤ਧਰ-ਉ¤ਧਰ ਭਟਕਣੋਂ ਬਚ ਜਾਂਦਾ ਹੈ :
ਜਨੂੰਨ ਮੰਜ਼ਿਲ ਕਾ,
ਰਾਹੋਂ ਮੇਂ ਬਚਾਤਾ ਹੈ ਭਟਕਨੇ ਸੇ।
ਮੇਰੀ ਦੀਵਾਨਗੀ ਅਪਨਾ
ਠਿਕਾਣਾ ਢੂੰਡ ਲੇਤੀ ਹੈ।
ਮਨੁੱਖ ਇਤਿਹਾਸ ਜਨੂੰਨੀ ਲੋਕਾਂ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਜਨੂੰਨ ਭਾਵੇਂ ਇਸ਼ਕ ਦਾ ਹੋਵੇ, ਭਾਵੇਂ ਸਮਾਜ ਸੇਵਾ ਦਾ, ਦੇਸ਼ ਸੇਵਾ ਦਾ, ਧਨ ਕਮਾਉਣ ਦਾ ਜਾਂ ਨਾਂ ਕਮਾਉਣ ਦਾ, ਕਿਸੇ ਵੀ ਕੰਮ ਦਾ ਜਨੂੰਨ ਹੋਵੇ ਤਾਂ ਸਫ਼ਲਤਾ ਯਕੀਨੀ ਹੈ। ਅੱਜ ਦੇ ਯੁੱਗ ਵਿੱਚ ਫਰਿਆਦ ਵਾਂਗ ਦਸਰਥ ਮਾਂਝੀ ਸਿਰਫ ਆਪਣੇ ਜਨੂੰਨ ਦੇ ਬਲ ’ਤੇ ਪਹਾੜ ਨਾਲ ਟੱਕਰ ਲੈਂਦਾ ਹੈ ਅਤੇ ਪਹਾੜ ਨੂੰ ਆਪਣੇ ਰਸਤੇ ’ਚੋਂ ਹਟਾ ਕੇ ਹੀ ਦਮ ਲੈਂਦਾ ਹੈ। ਫਿਰ ਦੁਨੀਆਂ ਉਸ ਨੂੰ ‘ਮਾਂਝੀ ਦੀ ਮਾਨਟੇਨਮੈਨ’ ਨਾਮ ਨਾਲ ਯਾਦ ਕਰਦੀ ਹੈ। ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਦੇ ਜਨੂੰਨ ਨੇ ਉਸ ਨੂੰ ਹਰ ਕਠਿਨਾਈ ਦਾ ਮੁਕਾਬਲਾ ਕਰਨ ਦਾ ਬਲ ਬਖਸ਼ਿਆ ਅਤੇ ਅੰਤ ਵਿੱਚ ਅਜਿਹੀ ਸਫਲਤਾ ਬਖਸ਼ੀ ਕਿ ਉਸ ਦਾ ਨਾਮ ਅਮਰ ਹੋ ਗਿਆ। ਕਿਸੇ ਸਮੇਂ ਬੁੱਕ ਕੀਪਰ ਦਾ ਕੰਮ ਕਰਨ ਵਾਲੇ ਜੌਹਨ ਡੀ ਰਾਕਫੇਲਰ ਨੂੰ ਅਮੀਰ ਬਣਨ ਦਾ ਜਨੂੰਨ ਸੀ। 23 ਸਾਲ ਦੀ ਉਮਰ ਵਿੱਚ ਰਾਕਫੇਲਰ ਨੇ ਆਇਲ ਖੇਤਰ ਵਿੱਚ ਕਦਮ ਰੱਖਿਆ ਅਤੇ ਹੌਲੀ-ਹੌਲੀ ਅਮਰੀਕਾ 90ਫੀਸਦੀ ਤੇਲ ਬਿਜਨੈ¤ਸ ’ਤੇ ਕਬਜ਼ਾ ਕਰ ਲਿਆ। ਝੁੱਗੀ ਝੋਪੜੀ ਵਿੱਚ ਜਨਮੀ ਐਸਟੀ ਲਾਡਰ ਅਮਰੀਕਾ ਦੀ ਸਭ ਤੋਂ ਵੱਡੀ ਕਾਸਮੈਟਿਕ ਕੰਪਨੀ ਦੀ ਸੰਸਥਾਪਕ ਬਣੀ। ‘ਪਿਲਗ੍ਰਿਮਜ਼ ਪ੍ਰੋਗਰੈਸ’ ਦਾ ਲੇਖਕ ਜੌਹਨ ਯੁਨਿਆਨ ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਦੁਨੀਆਂ ਦਾ ਮਹਾਨ ਲੇਖਕ ਬਣਿਆ। ਇਹ ਕਿਤਾਬ ਉਸ ਨੇ ਜੇਲ੍ਹ ਵਿੱਚ ਬੈਠ ਕੇ ਲਿਖੀ ਸੀ। ਮਾਰਿਆ ਅਨਟੇਸਰੀ ਦੇ ਜਨੂੰਨ ਨੇ ਉਸ ਨੂੰ ਨਾ ਸਿਰਫ ਇਟਲੀ ਦੀ ਪਹਿਲੀ ਮਹਿਲਾ ਡਾਕਟਰ ਬਣਾਇਆ ਸਗੋਂ ਮੰਦਬੁੱਧੀ ਬੱਚਿਆਂ ਨੂੰ ਪੜ੍ਹਾਉਣ ਵਾਲੀ ਪ੍ਰਣਾਲੀ ਦੀ ਸੰਸਥਾਪਕ ਬਣੀ। ਮਾਰਿਆ ਮਾਨਟੇਸਰੀ ਨੂੰ ਜਿਸ ਕਿਸਮ ਦੀਆਂ ਔਖੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਸ ਲਈ ਇਹ ਸ਼ੇਅਰ ਕਹਿਣਾ ਬਣਦਾ ਹੈ :
ਜੀਤ ਦੀ ਖਾਤਿਰ ਬਸ ਜਨੂੰਨ ਚਾਹੀਏ
ਜਿਸ ਸੇ ਉਬਾਲ ਹੋ ਏਸਾ ਖੂਨ ਚਾਹੀਏ
ਯੇ ਅਸਮਾਨ ਭੀ ਆਏਗਾ ਜ਼ਮੀਨ ਪਰ
ਬਸ ਇਰਾਦੋਂ ਮੇਂ ਜੀਤ ਕਾ ਜਨੂੰਨ ਚਾਹੀਏ।
ਮੈਨੂੰ ਅਕਸਰ ਇਸ ਕਿਸਮ ਦਾ ਸਵਾਲ ਪੁੱਛ ਲਿਆ ਜਾਂਦਾ ਹੈ ਕਿ ਸਫ਼ਲਤਾ ਲਈ ਕਿਹੜਾ ਮੰਤਰ ਸਭ ਤੋਂ ਵੱਧ ਕਾਰਗਰ ਹੁੰਦਾ ਹੈ। ਮੇਰਾ ਜਵਾਬ ਹੁੰਦਾ ਹੈ ਕਿ ਦ੍ਰਿੜ ਇਰਾਦਾ, ਆਤਮ ਬੱਲ, ਸਹੀ ਵਕਤ ਪ੍ਰਬੰਧਨ, ਚੰਗਾ ਲਕਸ਼, ਲਕਸ਼ ਨੂੰ ਪੂਰਾ ਕਰਨ ਲਈ ਮਿਹਨਤ ਅਤੇ ਇਕਾਗਰਤਾ ਆਦਿ। ਨਾਲ ਹੀ ਮੈਂ ਕਹਿੰਦਾ ਹਾਂ ਕਿ ਇਹ ਸਾਰੇ ਮੰਤਰ ਆਪਣੇ ਆਪ ਆ ਜਾਣਗੇ ਜੇ ਤੁਹਾਡੇ ਮਨ ਵਿੱਚ ਆਪਣੇ ਲਕਸ਼, ਮੰਜ਼ਿਲ, ਉਦੇਸ਼ ਜਾਂ ਟੀਚੇ ਪ੍ਰਤੀ ਜਨੂੰਨ ਹੈ।
ਯੂਹੀਂ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ
ਏਕ ਜਨੂੰਨ ਸਾ ਦਿਲ ਮੇਂ
ਜਮਾਨਾ ਹੋਤਾ ਹੈ
ਪੂਛਾ ਚਿੜੀਆ ਸੇ
ਕੈਸੇ ਬਣਾ ਆਸ਼ਿਆਨਾ
ਬੋਲੀ, ਭਰਨੀ ਪੜਤੀ ਹੈ
ਉਡਾਨ ਵਾਰ-ਵਾਰ
ਤਿਨਕਾ-ਤਿਨਕਾ ਉਠਾਨਾ ਹੋਤਾ ਹੈ।

Send this to a friend