ਦੇਸ਼ ਦੇ ਨਵੇਂ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ’ਤੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ’ਚ ਬਹੁਤ ਹੀ ਸ਼ਾਨਦਾਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਵਿਚਾਰਾਂ ਵਿੱਚ ਇਕ ਨਵਾਂਪਣ ਵੀ ਦੇਖਣ ਨੂੰ ਮਿਲਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਵਿਚਾਰ ਦੇਸ਼ ਨੂੰ ਇਕ ਨਵੀਂ ਦਿਸ਼ਾ ਦੇਣ ਦੇ ਸਮਰੱਥ ਹਨ। ਨਵੇਂ ਸਮੇਂ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਉ¤ਪਰ ਚੱਲਣਾ ਭਾਰਤ ਦੀ ਜ਼ਰੂਰਤ ਹੈ। ਉਤਸ਼ਾਹਿਤ ਕਰਨ ਵਾਲੀ ਗੱਲ ਇਹ ਹੈ ਕਿ ਨਵੇਂ ਰਾਸ਼ਟਰਪਤੀ ਨੇ ਭਾਰਤ ਦੇ ਵਿਕਾਸ ਲਈ ਅਤੇ 2022 ਤ¤ਕ ਨਵਾਂ ਭਾਰਤ ਬਣਾਉਣ ਲਈ ਸਰਕਾਰ ਤੇ ਲੋਕਾਂ ਵਿਚਾਲੇ ਭਾਈਵਾਲੀ ਨੂੰ ਜ਼ਰੂਰੀ ਦ¤ਸਿਆ ਹੈ।ਇਹ ਇਕ ਬਹੁਤ ਹੀ ਉਮਦਾ ਵਿਚਾਰ ਹੈ। ਇਸ ਉ¤ਪਰ ਕੰਮ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਦੀ ਇਹ ਸਲਾਹ ਸੁੱਟਣ ਵਾਲੀ ਨਹੀਂ ਹੈ। ਰਾਸ਼ਟਰਪਤੀ ਆਪਣੇ ਜੀਵਨ ਵਿੱਚ ਬਹੁਤ ਕਠਿਨ ਹਾਲਾਤਾਂ ਵਿੱਚੋਂ ਗੁਜ਼ਰੇ ਹਨ। ਉਹ ਲੋਕਾਂ ਨਾਲ ਵੀ ਬਹੁਤ ਨੇੜੇ ਤੋਂ ਜੁੜੇ ਹੋਏ ਹਨ। ਇਸੇ ਕਾਰਨ ਉਨ੍ਹਾਂ ਦੀ ਇਹ ਸਲਾਹ ਜ਼ਮੀਨੀ ਹਕੀਕਤਾਂ ਨਾਲ ਮੇਲ ਖਾਂਦੀ ਹੈ। ਜੇਕਰ ਲੋਕਾਂ ਅਤੇ ਸਰਕਾਰ ਦੀ ਆਪਸੀ ਭਾਈਵਾਲੀ ਹੋਰ ਮਜ਼ਬੂਤ ਹੁੰਦੀ ਹੈ ਤਾਂ ਉਸ ਦਾ ਲਾਜ਼ਮੀ ਤੌਰ ’ਤੇ ਸਾਰੀਆਂ ਧਿਰਾਂ ਨੂੰ ਲਾਭ ਹੋਵੇਗਾ। ਇਕ ਨਵੇਂ ਭਾਰਤ ਦੀ ਉਸਾਰੀ ਸਰਕਾਰ ਇਕੱਲੇ ਤੌਰ ’ਤੇ ਨਹੀਂ ਕਰ ਸਕਦੀ। ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਰਾਸ਼ਟਰਪਤੀ ਨੇ ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਵਿਚਾਰ ਪ੍ਰਗਟਾਇਆ ਹੈ। ਚੰਗਾ ਹੋਵੇਗਾ ਜੇਕਰ ਕੇਂਦਰ ਸਰਕਾਰ ਇਸ ਵਿਚਾਰ ਦੇ ਆਧਾਰ ਉ¤ਪਰ ਲੋਕਾਂ ਨਾਲ ਭਾਈਵਾਲੀ ਨੂੰ ਉਤਸ਼ਾਹਤ ਕਰਨ ਦੇ ਕਦਮ ਚੁੱਕੇ। ਰਾਸ਼ਟਰਪਤੀ ਦਾ ਇਹ ਕਹਿਣਾ ਵੀ ਕਾਫੀ ਵੱਡੀ ਅਹਿਮੀਅਤ ਰੱਖਦਾ ਹੈ ਕਿ ਦੇਸ਼ ਵਾਸੀਆਂ ਨੂੰ ਦੇਸ਼ ਲਈ ਆਪਣੇ ਜੀਵਨ ਦਾ ਬਲੀਦਾਨ ਕਰ ਦੇਣ ਵਾਲੇ ਸੁਤੰਤਰਤਾ ਸੈਨਾਨੀਆਂ ਤੋਂ ਪ੍ਰੇਰਣਾ ਲੈ ਕੇ ਅ¤ਗੇ ਵਧਣਾ ਚਾਹੀਦਾ ਹੈ। ਰਾਸ਼ਟਰਪਤੀ ਵਜੋਂ ਦੇਸ਼ ਦੇ ਨਾਂਅ ਉਨ੍ਹਾਂ ਦਾ ਇਹ ਪਹਿਲਾ ਸੰਬੋਧਨ ਸੀ। ਇਸ ਪਹਿਲੇ ਸੰਬੋਧਨ ਨਾਲ ਹੀ ਉਨ੍ਹਾਂ ਨੇ ਜਨ-ਮਾਣਸ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾਂ ਦੇ ਸ਼ਬਦ ਲਾਜ਼ਮੀ ਤੌਰ ’ਤੇ ਦੇਸ਼ ਵਾਸੀਆਂ ਲਈ ਪ੍ਰੇਰਣਾ ਦੇ ਸਬੱਬ ਬਣਨਗੇ। 2022 ਤ¤ਕ ਨਵਾਂ ਭਾਰਤ ਬਣਾਉਣ ਲਈ ਲੋਕਾਂ ਅਤੇ ਸਰਕਾਰ ਵਿਚਾਲੇ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਦੇਸ਼ ਵਿੱਚ ਵਿਆਪਕ ਜਾਗ੍ਰਿਤੀ ਦੀ ਜ਼ਰੂਰਤ ਹੈ। ਇਸ ਲਈ ਸਿੱਖਿਆ ਦੇ ਪਸਾਰ ’ਤੇ ਵੀ ਜ਼ੋਰ ਦੇਣਾ ਹੋਵੇਗਾ। ਜਦੋਂ ਤੱਕ ਸਾਰੇ ਨਾਗਰਿਕ ਸਿੱਖਿਅਤ ਨਹੀਂ ਹੁੰਦੇ ਤੱਦ ਤੱਕ ਇਸ ਸਬੰਧੀ ਵੱਡੇ ਟੀਚੇ ਹਾਸਿਲ ਕਰਨਾ ਥੋੜ੍ਹਾ ਮੁਸ਼ਕਿਲ ਹਨ। ਦੇਸ਼ ਵਿੱਚ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਤਾਂ ਜੋ ਹਰ ਨਾਗਰਿਕ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਲਈ ਖੁਦ ਨੂੰ ਭਾਗਸ਼ਾਲੀ ਸਮਝੇ। ਇਸ ਲਈ ਪ੍ਰਸ਼ਾਸਨਿਕ ਪੱਧਰ ’ਤੇ ਅਜਿਹੇ ਕਦਮ ਚੁੱਕੇ ਜਾਣੇ ਜ਼ਰੂਰੀ ਹਨ, ਜਿਸ ਨਾਲ ਲੋਕਾਂ ਨੂੰ ਭਾਵੁਕ ਤੌਰ ’ਤੇ ਦੇਸ਼ ਨਾਲ ਜੋੜਿਆ ਜਾ ਸਕੇ। ਕਈ ਮੌਕਿਆਂ ’ਤੇ ਪ੍ਰਸ਼ਾਸਨ ਦੀਆਂ ਜ਼ਿਆਦਤੀਆਂ ਅਤੇ ਵਿਤਕਰੇ ਕਾਰਨ ਲੋਕ ਦੇਸ਼ ਪ੍ਰਤੀ ਦੁਰਭਾਵਨਾ ਪਾਲ ਬੈਠਦੇ ਹਨ। ਇਸ ਸਥਿਤੀ ਨੂੰ ਹਰ ਹਾਲਤ ਦੂਰ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਨੂੰ ਨਵੇਂ ਪ੍ਰਸ਼ਾਸਨਿਕ ਪ੍ਰਬੰਧ ਲਈ ਤਿਆਰ ਕਰਨਾ ਸਮੇਂ ਦੀ ਵੱਡੀ ਲੋੜ ਹੈ। ਦੇਸ਼ ਦਾ ਹਰ ਨਾਗਰਿਕ ਤਰੱਕੀ ਲਈ ਅਹਿਮੀਅਤ ਰੱਖਦਾ ਹੈ। ਨੇਤਾਵਾਂ ਅਤੇ ਅਧਿਕਾਰੀਆਂ ਨੂੰ ਇਹੋ ਗੱਲ ਸਮਝਾਉਣੀ ਹੋਵੇਗੀ।
– ਬਲਜੀਤ ਸਿੰਘ ਬਰਾੜ