ਕੀ ਬੋਰਡ ਵਜਾ ਕੇ ਸੰਗੀਤਕ ਧੁਨਾ ਨਾਲ ਕੀਲਨ ਵਾਲਾ ਰਾਮਪਾਲ ਸਿੰਘ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਹੈ, ਕੀ ਬੋਰਡ ਉੱਪਰ ਸੁਰਾ ਦੀਆਂ ਤਰੰਗਾ ਨਾਲ ਮਗਨ ਕਰਵਾਉਣ ਵਾਲਾ ਰਾਮਪਾਲ ਸਿੰਘ। ਪਿੰਡ ਰਸੂਲਪੁਰ ਮੱਲਾਂ ਜਿਲ੍ਹਾਂ ਲੁਧਿਆਣਾ ਵਿੱਚ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਜਸਵਿੰਦਰ ਕੌਰ ਦੇ ਕੁੱਖੋ ਮਿਤੀ 15 ਜੂਨ 1991 ਨੂੰ ਰਾਮਪਾਲ ਸਿੰਘ ਨੇ ਜਨਮ ਲਿਆ। ਬਚਪਨ ਤੋਂ ਹੀ ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆਂ ਬਾਰਵ੍ਹੀਂ ਕਰਨ ਤੋ ਬਾਦ ਕੀ ਬੋਰਡ ਵਜਾਉਣ ਦੇ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਰਾਮਪਾਲ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ, ਰਾਜਾ ਸਿੱਧੂ, ਦੀਪ ਢਿਲੋਂ ਮੀਤ ਗੁਰਮੀਤ, ਜਸਪਾਲ ਜੱਸੀ , ਬਲਵੀਰ ਚੋਟੀਆਂ, ਛਿੰਦਾ ਸ਼ੌਕੀ, ਗੁਰਲੇਜ਼ ਅਖਤਰ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਰਾਮਪਾਲ ਸਿੰਘ ਮੀਤ ਬਰਾੜ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਕੀ ਬੋਰਡ ਪਲੇਅਰ ਵਜੋਂ ਖੂਬ ਨਾਮਣਾ ਖਟ ਰਿਹਾ ਹੈ।

Send this to a friend