ਰਾਮਪੁਰਾ ਦੇ ਵਪਾਰੀਆਂ ਨੇ ਦੂਜੇ ਦਿਨ ਕੀਤਾ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਕੀਤਾ ਜਾਮ

ਰਾਮਪੁਰਾ ਫੂਲ, 12 ਅਗਸਤ (ਕੁਲਜੀਤ ਸਿੰਘ ਢੀਗਰਾ)-ਆੜਤੀਆਂ ਐਸੋਸੀਏਸ਼ਨ ਵੱਲੋ ਦੂਜੇ ਦਿਨ ਵੀ 5 ਘੰਟੇ ਬਠਿੰਡਾ ਚੰਡੀਗੜ ਮੁੱਖ ਮਾਰਗ ਜਾਮ ਕਰਕੇ ਆੜਤੀਏ ਸੁਰੇਸ਼ ਬਾਹੀਆਂ ਦੇ ਹੱਕ ਵਿਚ ਧਰਨਾ ਲਗਾਕੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਜਸਕਰਨ ਬਾਂਸਲ ਜੱਸੀ ਬਾਬਾ ਨੇ ਕਿਹਾ ਕਿ ਇਸ ਮਾਮਲੇ ਨੂੰ ਕਿਸਾਨ ਯੂਨੀਅਨਾਂ ਜਾਣ ਬੁਝਕੇ ਉਲਝਾ ਰਹੀਆਂ ਹਨ । ਉਹਨਾਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਇਸ ਰਵਈਏ ਕਾਰਨ ਕਿਸਾਨਾ ਤੇ ਆੜਤੀਆਂ ਦਾ ਨਹੁ ਮਾਸ ਵਾਲਾ ਰਿਸਤਾ ਦਿਨ ਬ ਦਿਨ ਖਤਮ ਹੁੰਦਾ ਜਾ ਰਿਹਾ ਹੈ । ਪਿਛਲੇ ਤਿੰਨ ਦਿਨਾਂ ਤੋ ਆੜਤੀਏ ਅਤੇ ਕਿਸਾਨ ਯੂਨੀਅਨ ਵੱਲੋ ਧਰਨਾ ਲਗਾਇਆ ਜਾ ਰਿਹਾ ਹੈ ਪਰ ਪ੍ਰਸਾਸਨ ਇਸ ਦੋ ਹੱਲ ਕੱਢਣ ਵਿੱਚ ਨਾਕਾਮਯਾਬ ਸਾਬਤ ਹੋਇਆ ਹੈ ਬਲਕਿ ਇਹ ਮਾਮਲਾ ਪੇਚੀਦਾ ਬਣਕੇ ਪ੍ਰਸਾਸਨ ਦੇ ਗਲੇ ਦੀ ਹੱਡੀ ਬਣ ਗਿਆ ਹੈ। ਜਿਕਰਯੋਗ ਹੈ ਕਿ ਬੁੱਧਵਾਰ ਨੂੰ ਹਲਕਾ ਮੋੜ ਦੇ ਪਿੰਡ ਜਿਊਦ ਵਿਖੇ ਇੱਕ ਕਿਸਾਨ ਟੇਕ ਸਿੰਘ ਵੱਲੋ ਖੁਦਕਸੀ ਕਰ ਲਈ ਸੀ ਜਿਸਦੇ ਚੱਲਦਿਆਂ ਪੁਲਿਸ ਨੇ ਰਾਮਪੁਰਾ ਫੂਲ ਦੇ ਆੜਤੀਏ ਸੁਰੇਸ਼ ਬਾਹੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਕੁਝ ਸਰਾਂਰਤੀ ਅਨਸਰਾਂ ਆੜਤੀਆਂ ਤੇ ਕਿਸਾਨਾ ਦਾ ਰਿਸਤਾ ਖਰਾਬ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਸ਼ੂਸਾਇਡ ਨੋਟ ਦੀ ਜਾਂਚ ਕਰੇ ਬਿਨਾਂ ਤੇ ਆੜਤੀਏ ਦਾ ਪੱਖ ਜਾਣੇ ਬਿਨਾਂ ਹੀ ਆੜਤੀ ਸੁਰੇਸ ਬਾਹੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
ਇਸ ਮੌਕੇ ਕਾਂਗਰਸੀ ਲੀਡਰ ਨਰੇਸ਼ ਕੁਮਾਰ ਸਿਉਂਪਾਲ, ਸੰਜੀਵ ਕੁਮਾਰ ਢੀਂਗਰਾ, ਰਾਕੇਸ਼ ਸਹਾਰਾ, ਜਸਕਰਨ ਬਾਂਸਲ ਜੱਸੀ ਬਾਬਾ, ਮੁਕੇਸ਼ ਗੋਇਲ, ਰਾਕੇਸ਼ ਕੁਮਾਰ ਕੇਸੀ ਬਾਹੀਆ, ਆਸੋਕ ਕੁਮਾਰ ਆੜਤੀਆ, ਰਾਜੇਸ ਸ਼ਕਤੀ, ਮੁਹੇਸ਼ ਕੁਮਾਰ ਰਿੱਕਾ, ਰਾਮ ਨਾਥ ਜਿੰਦਲ,ਗਗਨ ਗਿੱਲ, ਰੌਬੀ ਬਾਂਸਲ, ਰਾਕੇਸ ਕੁਮਾਰ, ਅਮਿਤ ਗਰਗ, ਅਮਰਜੀਤ ਸਰਮਾਂ, ਸੁਰੇਸ ਗੁਪਤਾ ਸੁੰਦਰੀ, ਹੇਮਰਾਜ ਖੋਖਰ, ਬੂਟਾ ਸਿੰਘ, ਯਸ਼ਪਾਲ ਢੀਂਗਰਾ, ਪੰਨਾ ਲਾਲ ਢੀਂਗਰਾ, ਡਾ ਜੱਜਪਾਲ ਢੀਂਗਰਾ, ਰਕੇਸ਼ ਗਰਗ, ਤਰੁਣ ਗਰਗ , ਕਰਨ ਗਰਗ, ਆਦਿ ਭਾਰੀ ਗਿਣਤੀ ਚ, ਆੜਤੀਏ ਤੇ ਵਪਾਰੀ ਸ਼ਾਮਲ ਸਨ।

Send this to a friend