ਰੁੱਖ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਨੇ : ਐਸ.ਡੀ.ਐਮ. ਰੂਹੀ ਦੁੱਗ

ਰੂਪਨਗਰ, 25 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਰੂਹੀ ਦੁੱਗ ਵੱਲੋਂ ਅੱਜ ਐਸ.ਡੀ.ਐਮ ਦਫ਼ਤਰ ਵਿਖੇ ਪੌਦਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪ੍ਰਿਥਵੀ ਨੂੰ ਹਰਿਆ-ਭਰਿਆ ’ਤੇ ਵਾਤਾਵਰਨ ਨੂੰ ਸੁਹਾਵਣਾ ਬਣਾਉਂਣ ਲਈ ਦੇਸ਼ਵਾਸੀਆਂ ਨੂੰ ਪੌਦੇ ਲਗਾਉਂਣੇ ਚਾਹੀਦੇ ਹਨ ਤਾਂ ਜੋ ਗਲੋਬਲ ਵਾਰਮਿੰਗ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਨਿੰਮ, ਬੋਹੜ੍ਹ ਅਤੇ ਪਿੱਪਲ ਵਰਗੇ ਰੁੱਖ ਲਗਾਉਂਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਧਰਤੀ ’ਤੇ ਤਿੰਨ ਹੀ ਅਜਿਹੇ ਦਰੱਖ਼ਤ ਹਨ ਜੋ ਦਿਨ ਅਤੇ ਰਾਤ ਆਕਸੀਜਨ ਛੱਡਦੇ ਹਨ ਤਾਂ ਕਿ ਇਸ ਧਰਤੀ ’ਤੇ ਜੀਵਨ ਬਣਿਆ ਰਹੇ। ਇਸੇ ਲਈ ਇਨ੍ਹਾਂ ਤਿੰਨਾਂ ਦਰੱਖਤਾਂ ਨੂੰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਰੂਪ ਵਿੱਚ ਵੀ ਪੂਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਬਿਨ੍ਹਾਂ ਮਨੁੱਖ ਦਾ ਜੀਉਂਣਾ ਅਸੰਭਵ ਹੈ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਂਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਨ ਸ਼ੁੱਧ ਰਹੇ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਿਰ ਸਨ।

Send this to a friend