ਮਾਈ ਭਾਗੋ ਕਾਲਜ ਰੱਲਾ ਵਿਖੇ ਵਣ ਮਹਾਂ ਉਤਸਵ ਮਨਾਇਆ

ਜੋਗਾ, 24 ਜੁਲਾਈ (ਬਲਜੀਤ ਸ਼ਰਮਾ)-ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਵਣ ਮਹਾਂ ਉਤਸਵ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਸਮੇਂ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਅਤੇ ਯੁਵਕ ਭਲਾਈ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਕਾਲਜ ਵਿਚ ਦਰੱਖਤ ਲਗਾਉਣ ਦੀ ਸੁਰੂਆਤ ਕਰਦਿਆ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਹਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਦੀ ਤੰਦਰੁਸਤੀ ਅਤੇ ਵਾਤਾਵਰਣ ਦੀ ਸੁੱਧਤਾਂ ਲਈ ਹਰ ਵਿਅਕਤੀ ਨੂੰ ਰੁੱਖ ਜਰੂਰ ਲਗਾਉਣੇ ਚਾਹੀਦੇ ਹਨ, ਕਿਉਕਿ ਰੁੱਖ ਸਾਡੇ ਵਾਤਾਵਰਣ ਦੀ ਸਵੱਛਤਾ ਦਾ ਅਹਿਮ ਕਾਰਨ ਹਨ, ਜਿੰਨ੍ਹਾਂ ਦੀ ਬਦੌਲਤ ਮਨੁੱਖੀ ਜ਼ਿੰਦਗੀ ਤੇ ਬਾਕੀ ਜੀਵ-ਜੰਤੂਆਂ ਦੀ ਜ਼ਿੰਦਗੀ ਸਾਰ ਲੈਂਦੀ ਹੈ। ਗੁਪਤਾ ਨੇ ਵਿਦਿਅਰਥਣਾਂ ਨੂੰ ਆਪਣੇ ਜੀਵਨ ਦੇ ਹਰ ਸਾਲ ਵਿੱਚ ਇਕ ਰੁੱਖ ਜ਼ਰੂਰ ਲਗਾਉਣ ਲਈ ਪ੍ਰੇਰਿਆ।

Send this to a friend