ਗੁਰੂ ਅਮਰ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਦੌਰਾ

ਜਲੰਧਰ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਦੇ ਕਾਮਰਸ ਗਰੁੱਪ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ ਦੀ ਅਗਵਾਈ ਵਿੱਚ ਬੈਕਿੰਗ ਬਾਰੇ ਮੁੱਢਲੀ ਜਾਣਕਾਰੀ ਲੈਣ ਲਈ ਸਿਟੀਜ਼ਨ-ਅਰਬਨ-ਕੋ-ਅਪਰੇਟਿਵ ਬੈਂਕ ਨਿਊ ਜਵਾਹਰ ਨਗਰ ਜਲੰਧਰ ਵਿਖੇ ਪਹੁੰਚੇ। ਬੈਂਕ ਪਹੁੰਚਣ ਤੇ ਚੇਅਰਮੈਨ ਸਿਟੀਜ਼ਨ ਅਰਬਨ ਕੋ-ਅਪਰੇਟਿਵ ਬੈਂਕ ਸ਼੍ਰੀ ਕੇ.ਕੇ.ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਨਵਾਂ ਅਕਾਊਂਟ ਖੋਲ੍ਹਣ, ਪੈਸੇ ਜਮ੍ਹਾਂ ਕਰਵਾਉਣ, ਪੈਸੇ ਕਢਵਾਉਣ,ਚੈਕ-ਬੁੱਕ ਜਾਰੀ ਕਰਨ,ਐਫ.ਡੀ .ਬਣਵਾਉਣ, ਚੈਕ ਭਰਨ ਅਤੇ ਈ-ਬੈਕਿੰਗ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਂਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ, ਸ. ਮਹਿੰਦਰ ਜੀਤ ਸਿੰਘ, ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ, ਅਧਿਆਪਕ ਸ. ਮਨਿੰਦਰਪਾਲ ਸਿੰਘ, ਸ਼੍ਰੀ ਮਤੀ ਮੋਨਿਕਾ ਚੋਪੜਾ ਅਤੇ ਵਿਦਿਆਰਥੀਆਂ ਨੂੰ ਜੀ-ਆਇਆਂ ਆਖਿਆ।

Send this to a friend