Skip to content
Independent perspectives. Global stories.
BREAKING

32 ਸਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿੱਖੇ ਕੀਰਤਨ ਜੱਥਾ ਨੌਕਰੀ ਕਰਨ ਵਾਲੇ ਭਾਈ ਰਘਵੀਰ ਸਿੰਘ ਹੁਣ ਦੇ ਰਹੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ

Share this story

ਇਸ ਪਰਿਵਾਰ ਦੇ ਸਿੱਖ ਧਰਮ ਨਾਲ ਜੁੜੇ ਹੋਣ ਕਰਕੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੂਨਪਗਰ) ਦੇ ਸਾਬਕਾ ਹਜੂਰੀ ਰਾਗੀ ਭਾਈ ਰਘਵੀਰ ਸਿੰਘ ਨੂੰ ਬਚਪਨ ਤੋਂ ਹੀ ਸਿੱਖੀ ਵਿੱਚ ਪਰਪੱਕ ਹੋ ਗਏ ਸਨ। ਪਿਤਾ ਮਹਿੰਦਰ ਸਿੰਘ ਫੌਜੀ ਦੇ ਘਰ ਫਿਰੋਜਪੁਰ ਛਾਉਣੀ ਪਟੇਲ ਨਗਰ ਵਿੱਖੇ ਮਾਤਾ ਸੰਤ ਕੌਰ ਦੀ ਕੁੱਖ ਵਿੱਚੋ ਭਾਈ ਰਘਵੀਰ ਸਿੰਘ ਦਾ ਜਨਮ 11 ਅਗਸਤ 1958 ਨੂੰ ਹੋਇਆ।  ਆਪ ਜੀ ਨੇ 12 ਵੀਂ ਤੱਕ ਵਿਦਿਆ ਪ੍ਰਾਪਤ ਕੀਤੀ। ਜਿਸਤੋਂ ਬਾਦ 1975 ਤੋਂ 1979 ਤੱਕ  ਭਾਈ ਰਘਵੀਰ ਸਿੰਘ ਨੇ ਸਰਸਵਤੀ ਵਿਦਿਆਲਿਆ ਹਰਿਆਣਾ ਤੋਂ ਤਬਲਾ, ਹਰਮੋਨੀਅਮ ਬਜਾਉਣ ਦੀ ਸਿੱਖਿਆ ਲਈ। 1986 ਨੂੰ ਆਪ ਜੀ ਨੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵਿੱਚ ਬਤੌਰ ਹਜੂਰੀ ਰਾਗੀ ਭਰਤੀ ਹੋ ਗਏ ਅਤੇ ਆਪ ਜੀ ਨੇ ਅੰਬਾਲਾ (ਹਰਿਆਣਾ) ਵਿੱਖੇ ਗੁਰਦੁਆਰਾ ਸਾਹਿਬ ਵਿੱਖੇ ਸੇਵਾ ਕੀਤੀ। ਇਸ ਉਪਰਾਂਤ ਭਾਈ ਰਘਵੀਰ ਸਿੰਘ ਨੇ 1984 ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ਼੍ਰੀ ਭੱਠਾ ਸਾਹਿਬ ਵਿੱਖੇ ਬਤੌਰ ਹਜੂਰੀ ਰਾਗੀ ਸੇਵਾ ਆਰੰਭ ਕੀਤੀ ਤੇ ਇਸ ਗੁਰਦੁਆਰਾ ਸਾਹਿਬ ਵਿੱਖੇ ਹੀ 32 ਸਾਲ ਦੀ ਨੌਕਰੀ ਕਰਨ ਉਪਰਾਂਤ ਸਾਲ 2016 ਵਿੱਚ ਆਪ ਸੇਵਾਮੁਕਤ ਹੋ ਗਏ। ਆਪ ਜੀ ਨੇ ਵਿਦੇਸ਼ਾਂ ਵਿੱਚ ਕੇਨੇਡਾ, ਆਸਟਰੇਲੀਆਂ ਦੇ ਗੁਰੂਘਰਾਂ ਵਿੱਚ ਵੀ ਕੀਰਤਨ ਕੀਤਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਅੱਜਕੱਲ ਭਾਈ ਰਘਵੀਰ ਸਿੰਘ ਹੁਣ ਨਾਨਕਸਰ ਕੁਟੀਆ ਸੰਗੀਤ ਵਿਦਿਆਲਿਆ ਪਟਿਆਲਾ ਵਿੱਖੇ ਬੱਚਿਆਂ ਨੂੰ ਕੀਰਤਨ ਸਿੱਖਣਾਉਣ ਲਈ ਟਰੇਨਿੰਗ ਦੇ ਰਹੇ ਹਨ ਅਤੇ ਗੁਰਮਤਿ ਸਿੱਖਿਆ ਵੀ ਦੇ ਰਹੇ ਹਨ। ਆਪ ਜੀ ਦੀਆਂ ਧਾਰਮਿਕ ਸ਼ਬਦਾਂ ਦੀਆਂ ਸੀਡੀਆਂ ਵੀ ਰਿਕਾਰਡ ਹੋ ਚੁੱਕੀਆਂ ਹਨ। ਭਾਈ ਰਘਵੀਰ ਸਿੰਘ ਅੱਜਕਲ ਪਟਿਆਲਾ ਵਿੱਖੇ ਹੀ ਅਪਨੀ ਧਰਮ ਪਤਨੀ  ਬੀਬੀ ਕਮਲਜੀਤ ਕੌਰ ਅਤੇ ਦੋ ਬੇਟਿਆਂ ਨਾਲ ਜੀਵਨ ਬਤੀਤ ਕਰ ਰਹੇ ਹਨ।
– ਸਰਬਜੀਤ ਸਿੰਘ
ਕੋਟਲਾ ਨਿਹੰਗ (ਜ਼ਿਲ੍ਹਾ ਰੂਪਨਗਰ)
ਸੰਪਰਕ : 94648-20881

WRITTEN BY