ਨਵੀਂ ਦਿੱਲੀ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੀ ਸਮਰੱਥਾ ਵਿਕਸਿਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਅਤੇ ਉਨ੍ਹਾਂ ‘ਚ ਸੁਰੱਖਿਆ, ਮਾਣ ਅਤੇ ਸਮਾਨਤਾ ਦਾ ਭਾਵ ਜਗਾਇਆ ਜਾਵੇ, ਜੋ ਉਨ੍ਹਾਂ ਦਾ ‘ਪਵਿੱਤਰ ਅਧਿਕਾਰ‘ ਹੈ।ਸ਼੍ਰੀ ਮੁਖਰਜੀ ਨੇ ਮਹਿਲਾ ਦਿਵਸ ਦੀ ’ਤੇ ਆਪਣੇ ਸੰਦੇਸ਼ ’ਚ ਦੇਸ਼ ਅਤੇ ਵਿਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਔਰਤਾਂ ਦੀਆਂ ਕਈ ਪੀੜ੍ਹੀਆਂ ਨੇ ਆਪਣੀ ਮਮਤਾ, ਸਹਿਣਸ਼ੀਲਤਾ ਅਤੇ ਸਖਤ ਮਿਹਤਨ ਨਾਲ ਦੇਸ਼ ਦੇ ਵਿਕਾਸ ਅਤੇ ਤਰੱਕੀ ’ਚ ਯੋਗਦਾਨ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਔਰਤਾਂ ਦੇ ਮਜ਼ਬੂਤੀਕਰਨ ਅਤੇ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੀ ਸਾਮਾਨ ਹਿੱਸੇਦਾਰੀ ਲਈ ਕਈ ਇਤਿਹਾਸਕ ਕਾਨੂੰਨ ਅਤੇ ਦੂਰਦਰਸ਼ੀ ਪ੍ਰੋਗਰਾਮ ਬਣਾਏ ਹਨ ਅਤੇ ਉਨ੍ਹਾਂ ‘ਤੇ ਅਮਲ ਕੀਤਾ ਹੈ।ਉਨ੍ਹਾਂ ਨੇ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਲੜਕੀਆਂ ਨੂੰ ਸਿੱਖਿਆ ਦੇ ਮੌਕੇ ਉਪਲੱਬਧ ਕਰਵਾਉਣ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਹਨ। ਸ਼੍ਰੀ ਮੁਖਰਜੀ ਨੇ ਕਿਹਾ,‘‘ਮੈਂ ਇਸ ਮੌਕੇ ਦੇਸ਼ਵਾਸੀਆਂ ਤੋਂ ਲੈਂਗਿਕ ਸਮਾਨਤਾ ਅਤੇ ਔਰਤਾਂ ਦੇ ਅਸਲ ਮਜ਼ਬੂਤੀਕਰਨ ਲਈ ਆਪਣੀ ਵਚਨਬੱਧਤਾ ਨੂੰ ਦੋਹਰਾਉਣ ਦੀ ਅਪੀਲ ਕਰਦਾ ਹਾਂ। ਔਰਤਾਂ ਆਪਣੀ ਸਮਰੱਥਾ ਦਾ ਪੂਰਨ ਵਿਕਾਸ ਕਰ ਸਕਣ, ਇਸ ਲਈ ਅਸੀਂ ਉਨ੍ਹਾਂ ਦਾ ਹਰ ਸੰਭਵ ਸਹਿਯੋਗ ਕਰੀਏ।
ਔਰਤ ਦੀ ਸਮਰੱਥਾ ਵਿਕਸਿਤ ਕਰਨ ’ਚ ਕਰੋ ਸਹਿਯੋਗ : ਪ੍ਰਣਬ ਮੁਖਰਜੀ



