ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੀਤੇ ਮਹੀਨੇ ਦੇ ਪਹਿਲੇ ਹਫਤੇ ਨੋਟਬੰਦੀ ਦਾ ਸੰਦੇਸ਼ ਜਾਰੀ ਕੀਤਾ ਕਿ ਪੰਜ ਸੌ ਹਜਾਰ ਦੇ ਨੋਟ ਬੰਦ ਅਤੇ ਇਸ ਸੰਦੇਸ਼ ਨੂੰ ਸਰਕਾਰੀ ਖਰਚੇ ਤੇ ਇਸ਼ਤਿਹਾਰ ਬਾਜੀ ਕਰ ਖੂਬ ਪਰਚਾਰਿਆਂ ਗਿਆਂ ਮੋਦੀ ਭਗਤਾਂ ਨੇ ਜਿਥੇ ਇਸਨੂੰ ਕਾਲੇ ਧੰਨ ਤੇ ਸਰਜੀਕਲ਼ ਸਟਰਾਈਕ ਦਸਿਆਂ ਓੁਥੇ ਹੀ ਵਿਰੋਧੀਆਂ ਇਸ ਫੇਸਲੈ ਨੂੰ ਧੱਕੇਸ਼ਾਹੀ ਗਰੀਬ ਮਾਰ ਕਿਹਾ । ਚਲੋ ਇਹ ਤਾਂ ਸਿਆਸੀ ਬਿਆਨ ਬਾਜੀ ਸੀ ਪਰ ਹਕੀਕਤ ਵਿੱਚ ਮੋਦੀ ਸਾਹਬ ਨੇ ਕਾਲੇ ਧੰਨ ਤੇ ਸਰਜੀਕਲ ਸਟਰਾਈਕ ਨਹੀ ਕੀਤੀ ਸਗੋ ਦੇਸ਼ ਵਿੱਚੋ ਸਿਰਫ ਇੱਕ ਫੀਸਦੀ ਲੋਕਾਂ ਕੁਲੋ ਕਾਲਾਂ ਧੰਨ ਕਢਵਾਉਣ ਦੀ ਖਾਤਰ ਦੇਸ਼ ਦੀ ਕਿਸਾਨੀ ਨੂੰ ਹੀ ਮੂੰਧੇ ਮੂੰਹ ਨਹੀ ਪਾਇਆਂ ਸਗੋ ਛੋਟੇ ਦੁਕਾਨਦਾਰ ਟਰਾਂਸਪੋਟ ਛੋਟੇ ਰੈੜੀ ਫੜੀ ਵਾਲੇ ਗਰੀਬ ਲੋਕਾ ਦੀ ਜਾਮਾਂ ਤਲਾਸ਼ੀ ਕਰਵਾ ਛੱਡੀ ਜਾਂ ਇਹ ਕਹਿ ਲਵੋ ਕਿ ਕੁਝ ਗਿਣਤੀ ਦੇ ਲੋਕਾਂ ਨੂੰ ਨਸੀਹਤ ਦੇਣ ਲਈ ਦੇਸ਼ 99 ਪ੍ਰਤੀਸ਼ੱਤ ਲੋਕਾਂ ਨੂੰ ਫਾਹੇ ਟੰਗ ਦਿੱਤਾ । ਨੋਟਬੰਦੀ ਦੀ ਮਾਰ ਵਿੱਚ ਸਭ ਤੋ ਪਹਿਲਾਂ ਸੂਬਾਂ ਪੰਜਾਬ ਆਇਆਂ ਕਿਉਕਿ ਇਥੇ ਵਿਆਹ ਸ਼ਾਦੀਆਂ ਦਾ ਸੀਜਨ ਜੋਬਨ ਤੇ ਸੀ ਇੱਕ ਦਮ ਨੋਟਾਂ ਦੀ ਮਾਰ ਹੇਠ ਲਿਤਾੜਇਆ ਗਿਆ ਜਿਸ ਨਾਲ ਗਰੀਬ ਲੋਕਾਂ ਦੀ ਕਿਰਤ ਖੁਸ ਗਈ? ਨੋਟਬੰਦੀ ਦੀ ਸਭ ਤੋ ਵੱਡੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਪਈ ਅਜੇ ਚੌਲਾਂ ਦੀ ਫਸਲ਼ ਦੇ ਰੈਟ ਵਿੱਚੋ ਪਏ ਘਾਟੇ ਦੀ ਮਾਰ ਹੈਠੋ ਕਿਸਨ ਨਹੀ ਸੀ ਨਿਕਲਿਆਂ ਕਿ ਮੋਦੀ ਦੇ ਨਾਦਰਸ਼ਾਹੀ ਫੁਰਮਾਣ ਨੇ ਕਿਸਾਨਾਂ ਨੂੰ ਫੇਰ ਘੱਟੇ ਰੋਲ ਦਿੱਤਾ ਝੋਨੇ ਦੀ ਅਗੇਤੀ ਕਿਸਮ ਜਲਦੀ ਵੱਡ ਕਿ ਮੰਡੀਆਂ ਵਿੱਚ ਘੱਟ ਭਾਂਅ ਤੇ ਕਿਸਾਨ ਇਸ ਲਈ ਵੇਚ ਆਇਆ ਕਿ ਮਗਰੋ ਮਟਰ ਆਲੂ ਜਾਂ ਹੋਰ ਸਬਜੀ ਦੀ ਬਿਜਾਈ ਕਰ ਕਿ ਘਰ ਪੂਰਾਂ ਹੋ ਜਾਵੇਗਾਂ ਇਸ ਤਾਂਗ ਵਿੱਚ ਕਿਸਾਨ ਨੇ ਹੱਡ ਭੰਨਵੀ ਮਿਹਨਤ ਨਾਲ ਇੱਕ ਵਾਰ ਫੇਰ ਆਸ ਦੇ ਕੁੰਡੇ ਖੜਕਾਏ ਪਰ ਕੀ ਪਤਾ ਸੀ ਕਿ ਇਸ ਵਾਰ ਕੋਈ ਹੋਰ ਅਲਾਂਮਤ ਨਹੀ ਚੁੰਬੜਣੀ ਸਗੋ ਦੇਸ਼ ਨੂੰ ਚਲਾਉਣ ਵਾਲਾ ਲੰਬੜਦਾਰ ਹੀ ਕਿਰਤ ਲੁਟ ਬਣ ਜਾਵੇਗਾ । ਇਹ ਦੱਸਣ ਦੀ ਲੋੜ ਨਹੀ ਸੌਣੀਂ ਦੀ ਫਸਲ ਤੋ ਕਿਸਾਨਾਂ ਨੂੰ ਕੀ ਬਚਿਆਂ ਝੋਨੇ ਦੀ ਫਸਲ ਤੋ ਹੋਈ ਆਂਮਦਨ ਹਰ ਤਰਾਂ ਦੇ ਮੀਡੀਆਂ ਵਿੱਚ ਸੁਰਖੀਆਂ ਬਟੋਰ ਚੁੱਕੀ ਹੈ ਮਸਾਂ ਹੀ ਰੋ ਪਿੱਟ ਕਿ ਕਿਸਾਨ ਦੇ ਪੱਲੇ ਤੇਰਾਂ ਤੋ ਸੋਲਾਂ ਹਜਾਰ ਪਿਆਂ ਹੈ ਅਤੇ ਮਟਰ ਦੀ ਇੱਕ ਏਕੜ ਬਿਜਾਈ ਤੇ ਇਹਨਾਂ ਖਰਚਾ ਆ ਜਾਂਦਾ ਹੈ ਮਟਰ ਦੀ ਫਸਲ ਦੀ ਤੁੜਵਾਈ ਦੋ ਤੋ ਤਿੰਨ ਰੁਪਏ ਪ੍ਰਤੀ ਕਿਲੋ ਹੈ ਤੇ ਪੰਚੀ ਰੁਪਏ ਸਮਰਥਨ ਮੁੱਲ ਵਾਲੇ ਮਟਰ ਮੰਡੀਆਂ ਵਿੱਚ ਪੰਜ ਤੋ ਛੇ ਰੁਪਏ ਕਿਲੋਂ ਵੀ ਕੋਈ ਲੈਣ ਨੂੰ ਤਿਆਰ ਨਹੀ ਏਸੈ ਤਰਾਂ ਹੀ ਆਲੂ ਦੀ ਫਸਲ ਤੇ ਵੀ ਖਰਚਾ ਵੀਹ ਹਜਾਰ ਤੋ ਪਾਰ ਹੈ ਪਰ ਦਸ ਰੁਪਏ ਸਮਰਥਨ ਮੁੱਲ ਵਾਲੇ ਆਲੂ ਦੋ ਰੁਪਏ ਕਿਲੋਂ ਕੋਈ ਵਪਾਰੀ ਲੈਣ ਨੂੰ ਤਿਆਰ ਨਹੀ ।
ਗੋਭੀ ਦੀ ਫਸਲ ਵੀ ਇਸ ਨੋਟਬੰਦੀ ਨੇ ਕੌਡੀਉ ਖੋਟੀ ਕਰ ਦਿੱਤੀ ਹੈ ਦੇਸੀ ਘਿਉ ਤੋ ਵੀ ਚਿੱਟੇ ਗੋਭੀ ਦੇ ਫੁਲ ਇਸ ਵਾਰ ਸਬਜੀ ਮੰਡੀ ਵਿੱਚ ਰੁਲ ਚੁੱਕੇ ਹਨ ਦੋ ਰੁਪਏ ਪ੍ਰਤੀ ਕਿਲੋ ਗੋਭੀ ਮੰਡੀਆਂ ਵਿੱਚ ਵਿਕ ਰਹੀ ਹੈ ਮੀਡੀਆਂ ਅਤੇ ਮੋਦੀ ਭਗਤ ਜੋਰਾਂ ਸ਼ੋਰਾਂ ਵਿੱਚ ਨੋਟਬੰਦੀ ਨੂੰ ਕਾਲੇ ਧੰਨ ਤੇ ਸਰਜੀਕਲ਼ ਸਟਰਾਈਕ ਦਸ ਰਿਹਾ ਪਰ ਕੌੜਾ ਸੱਚ ਇਹ ਹੈ ਕਿ ਕਿਸਾਨ ਦੀ ਕਿਰਤ ਤੇ ਸਰਜੀਕਲ ਸਟਰਾਈਕ ਹੈ । ਸਬਜੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੀ ਪੂਰੀ ਵਾਹ ਲਾ ਕਿ ਪਹਿਲਾ ਮਿੱਟੀ ਵਿੱਚੋ ਪੈਸਾਂ ਇਕੱਠਾ ਕਰਦੇ ਹਨ ਫਿਰ ਉਹ ਸਾਰੇ ਦਾ ਸਾਰਾ ਸਬਜੀ ਦੀ ਕਾਸ਼ਤ ਕਰਨ ਵਾਸਤੇ ਮਿੱਟੀ ਵਿੱਚ ਹੀ ਲਾ ਦਿੰਦੇ ਹਨ ਆਸ ਹੂੰਦੀ ਹੈ ਕਿ ਸਬਜੀ ਦੀ ਫਸਲ ਆਉਣ ਤੇ ਪ੍ਰਵਾਰਿਕ ਖਰਚੇ ਚੱਲ ਜਾਣਗੇ ਇਸ ਵਾਰ ਮੋਦੀ ਦੀ ਨੋਟਬੰਦੀ ਕਿਸਾਨਾਂ ਦੀ ਕਿਸਮਤ ਤੇ ਬਿਜਲੀ ਬਣ ਡਿੱਗ ਪਈ ਜਿਸ ਨਾਲ ਕਿਸਾਨ ਦੇ ਸੁਪਨੇ ਹੀ ਨਹੀ ਸੜ ਕਿ ਸਵਾਹ ਹੋਏ ਨਾਲ ਕਿਸਮਤ ਵੀ ਸੜ ਚੁੱਕੀ ਹੈ ਕਈ ਕਿਸਾਨਾਂ ਨੇ ਆਪਣੀ ਗੋਭੀ, ਮਟਰ ਆਲੂ, ਗਾਜਰ ਸਾਗ, ਦੀ ਫਸਲ ਦੀ ਤੁੜਵਾਈ ਮਹਿੰਗੀ ਹੋਣ ਅਤੇ ਮੰਡੀ ਵਿੱਚੋ ਫਸਲ ਦਾ ਵਾਜਬ ਰੈਟ ਨਾ ਮਿਲਣ ਕਾਰਨ ਫਸਲ ਜਮੀਨ ਵਿੱਚ ਹੀ ਵਾਹ ਦਿੱਤੀ ਹੈ ਉਪਰੋ ਕਣਕ ਦੀ ਬਿਜਾਈ ਵੀ ਡਾਡੀ ਲੈਟ ਹੋ ਚੁੱਕੀ ਹੈ ਜਿਸ ਨਾਲ ਕਣਕ ਦੀ ਫਸਲ ਦੇ ਝਾੜ ਤੇ ਪ੍ਰਤੀ ਏਕੜ ਚਾਰ ਕੂੰ- ਤੱਕ ਘੱਟ ਨਿਕਲੇਗਾ ਇਸ ਘਾਟੇ ਦੀ ਕਿਸਾਨ ਨੂੰ ਪਈ ਮਾਰ ਦਾ ਆਖਰ ਕੌਣ ਜੁੰਮੇਵਾਰ ਹੈ? ਨੋਟਬੰਦੀ ਦੌਰਾਨ ਲਿਤਾੜਿਆਂ ਕਿਸਾਨ ਪਤਾ ਨਹੀ ਕਿਨੀਆਂ ਛਿਮਾਹੀਆਂ ਕਿੰਨੇ ਸਾਲ ਉਠ ਨਹੀ ਸਕੇਗਾ । ਨੋਟਬੰਦੀ ਹੋਣ ਕਾਰਨ ਜਿਹੜੇ ਕਿਸਾਨ ਡੇਹਰੀ ਫਾਰਮ ਦੇ ਧੰਦੇ ਨਾਲ ਜੁੜੇ ਹਨ ਉਹਨਾਂ ਕਿਸਾਨਾਂ ਦੀ ਵੀ ਦੁੱਧ ਬੰਦੀ ਹੋ ਚੁੱਕੀ ਹੈ ਭਾਵੇ ਕਿ ਇਸਦਾ ਅਸਰ ਦੁੱਧ ਦੇ ਰੈਟ ਤੇ ਬਹੁਤਾ ਨਹੀ ਪਿਆ ਪਰ ਦੁੱਧ ਦੀ ਰਕਮ ਬੈਂਕਾਂ ਵਿੱਚ ਆਉਣ ਕਾਰਨ ਗਾਵਾਂ ਮੱਝਾਂ ਨੂੰ ਪਾਉਣ ਵਾਲਾ ਦਾਣਾ ਕਿਸਾਨ ਨੂੰ ਨਹੀ ਮਿਲ ਰਿਹਾ ਕਿਉਕਿ ਬੈਂਕਾਂ ਕੋਲ ਕੈਸ਼ ਨਹੀ ਉਹਨਾਂ ਕੋਲ ਸਿਰਫ ਕੈਸ਼ ਆਪਣੇ ਜੋਟੀਦਾਰਾਂ ਅਤੇ ਸ਼ਾਹੂਕਾਰਾਂ ਵਾਸਤੇ ਹੈ ਅਤੇ ਜਿਹੜੀ ਫੀਡ ਮਾਰਕਫੈਡ ਕਿਸਾਨਾਂ ਨੂੰ ਮੁਹਈਆਂ ਕਰਵਾ ਰਿਹਾ ਹੈ ਉਸਦੀ ਕੁਵਾਲਟੀ ਅਤੇ ਰੈਟ ਕਿਸਾਨ ਨੂੰ ਵਾਰਾ ਨਹੀ ਖਾਂਦੇ ਜਿਸ ਨਾਲ ਪਸ਼ੂਆਂ ਨੂੰ ਦਾਣਾ ਨਾ ਮਿਲਣ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਚੋਖੀ ਗਿਰਾਵਟ ਆਈ ਹੈ ਕਿਸਾਨ ਪਹਿਲਾਂ ਅਣਗਿਣਤ ਬਿਪਤਾਂਵਾਂ ਨਾਲ ਘਿਰਿਆਂ ਸੀ ਉਪਰੋ ਨੋਟਬੰਦੀ ਨੇ ਆਰਥਿਕ ਹਲਾਤਾਂ ਦੀ ਡੂੰਗੀ ਖੱਡ ੳੰਦਰ ਧੱਕਾਂ ਦੇ ਦਿੱਤਾ ਜਿਥੋ ਨਿਕਲਣਾ ਲੂਲ੍ਹੇ ਦੇ ਪਹਾੜ ਚੱੜਨ ਬਰਾਬਰ ਹੈ । ਦੂਜੇ ਬੰਨੇ ਨੋਟਬੰਦੀ ਦੀ ਬਿਪਤਾ ਗਰੀਬ ਤਪਕੇ ਨੂੰ ਵੀ ਪਈ ਹੈ ਨਿੱਤ ਰੋਜ ਦੀ ਦਿਹਾੜੀ ਕਰਕੇ ਆਪਣੇ ਪੈਟ ਨੂੰ ਝੁਲਕਾ ਦੇਣ ਵਾਲਾ ਗਰੀਬ ਰੋਟੀਉ ਆਤਰ ਹੋਇਆਂ ਪਿਆ ਹੈ ਆਪਣਾ ਦਿਹਾੜੀ ਦੱਪਾਂ ਛੱਡ ਕਿ ਬੈਕਾਂ ਦੀਆ ਲਾਈਨਾਂ ਵਿੱਚ ਲੱਗਾਂ ਗਰੀਬ ਨਾਲੇ ਆਪਣੀ ਕਿਸਮਤ ਨੂੰ ਕੋਸਦਾ ਹੈ ਅਤੇ ਨਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗਰੀਬ ਆਪਣੀ ਜਾਮਾਂ ਤਲਾਸ਼ੀ ਕਰਾਉਣ ਮਗਰੋਂ ਹੁਣ ਓੁਹੀ ਪੇਸੈ ਲੈਣ ਖਾਤਰ ਬੈਂਕ ਮੁਲਾਜਮਾਂ ਦੇ ਹਾੜੇ ਕੱਢ ਰਹੈ ਹਨ । ਸਾਰੀ ਦਿਹਾੜੀ ਲਾਈਨ ਵਿੱਚ ਲੱਗਣ ਮਗਰੋਂ ਅਖੀਰ ਟਹੀਏ ਵਰਗਾ ਜਵਾਬ ਮਿਲਦਾ ਹੈ ਜੇਕਰ ਪੈਸਾਂ ਮਿਲਦਾ ਵੀ ਹੈ ਤਾਂ ਦੋ ਹਜਾਰ ਦਾ ਇੱਕ ਨੋਟ ਜਿਸਨੂੰ ਤੜਵਾਉਣ ਲਈ ਗਰੀਬ ਦੁਕਾਨਦਾਰਾਂ ਅਤੇ ਸ਼ਾਹੂਕਾਰਾਂ ਦੇ ਤਰਲੇ ਕਰਦਾ ਫਿਰਦਾ ਹੈ ਤੇ ਅੱਗਿਉ ਸ਼ਾਹੂਕਾਰ ਪੇਸੈ ਤੋੜਨ ਲਈ ਗਰੀਬ ਦੇ ਗਿਟਿਆ ਵਿੱਚ ਕਾਟ ਕੁਹਾੜਾ ਮਾਰਦੇ ਹਨ ਕਿਤੇ ਗਰੀਬ ਆਪਣੀ ਮਾਂ ਦੇ ਸਰੀਰ ਨੂੰ ਲੈ ਕਿ ਸਸਕਾਰ ਲਈ ਧੱਕੇ ਖਾ ਰਿਹਾ ਹੈ ਅਤੇ ਕਿਤੇ ਕੋਈ ਹਸਪਤਾਲਾਂ ਵਿੱਚ ਪੈਸਾ ਨਾ ਹੋਣ ਦੀ ਵਜਾਂ ਕਾਰਨ ਜਾਨ ਗਵਾਂ ਰਿਹਾ ਹੈ ਕਿਤੇ ਬਾਪ ਆਪਣੀ ਧੀਂ ਨੂੰ ਬੂਹਿਉ ਉਠਾਣ ਲਈ ਪੈਸਿਆਂ ਦਾ ਇੰਤਜਾਮ ਨਾ ਹੋਣ ਦੁੱਖੋ ਜਹਾਨੋ ਤੁਰ ਜਾਂਦਾ ਹੈ ਕਿਤੇ ਆਪਣੇ ਔਲਾਦ ਦੇ ਇਲਾਜ ਲਈ ਬਾਪ ਸਲਫਾਸ ਨਿਗਲ ਜਾਂਦਾ ਹੈ ਲਾਹਨਤ ਹੈ ਇਹੋ ਜਿਹੇ ਆਰਥਿਕ ਸੁਧਾਰਾਂ ਤੇ ਜੇਕਰ ਸੁਧਾਰ ਲਿਆਉਣੇ ਹੀ ਸਨ ਤਾਂ ਪਹਿਲਾਂ ਤਿਆਰੀ ਕਰਨੀ ਚਾਹੀਦੀ ਸੀ । ਕਿਸੇ ਬੰਨੇ ਤਾਂ ਭਾਜਪਾ ਦੇ ਚੋਟੀ ਲੀਡਰਾਂ ਤੋ ਕਰੋੜਾ ਦਾ ਕਾਲਾਂ ਧੰਨ ਫੜਿਆਂ ਜਾਂਦਾ ਹੈ ਕਿਤੇ ਤੇਲ ਪੰਪਾਂ ਵਾਲੇ ਕਰੋੜਾਂ ਰੁਪਇਆਂ ਚਿੱਟਾਂ ਕਰ ਜਾਂਦੇ ਹਨ ਕਿਤੇ ਦੇਸ਼ ਵਿੱਚ ਵਿਆਹ ਸ਼ਾਦੀਆਂ ਤੇ ਕਰੋੜਾਂ ਖਰਚਿਆਂ ਜਾ ਰਿਹਾ ਹੈ ਅਤੇ ਕਿਤੇ ਢਾਈ ਲੱਖ ਰੁਪਏ ਲੈਣ ਲਈ ਜਿਲੇ ਦੇ ਡੀਸੀ ਦੀ ਮੰਨਜੂਰੀ ਨਾਲ ਬਿੱਲ ਮੰਗੇ ਜਾ ਰਹੈ ਹਨ ਤਰਕ ਬੜੇ ਕਮਾਲ ਦੇ ਹਨ ਬੈਂਡ ਵਾਲਿਆ ਦਾ ਬਿੱਲ ਲਿਆਉ ਕੱਪੜੇ, ਲੇਵਰ ਦੱਸੋ ਕਿੰਨੀ ਵਾ ਇਸ ਦਾ ਬਿੱਲ ਲਿਆਉ ਦੱਸੋ ਗਰੀਬ ਕਿਹੜੀ ਇਜੰਸੀ ਖੋਲ ਬੈਠਾਂ ਹੈ ਜਿਹੜਾ ਤੁਹਾਨੂੰ ਆਪਣੀ ਦਿਹਾੜੀ ਦੇ ਬਿੱਲ ਕਟਵਾਂ ਕਿ ਦਵੇ । ਇਹ ਕਿਹੋ ਜਿਹੇ ਸੁਧਾਰ ਹਨ ਜਿਹੜੇ ਸਿਰਫ ਮੰਤਰੀਆਂ ਜਾਂ ਸਰਕਾਰ ਭਾਈ ਵਾਲਾਂ ਨੁੰ ਮਿੱਲੇ ਗਰੀਬ ਜੇਕਰ ਮਿੱਲੇ ਹਨ ਤਾਂ ਉਹ ਹਨ ਧੱਕੇ ਕੀ ਮੋਦੀ ਸਾਹਬ ਕਿਸਾਨਾਂ ਪਿਆ ਘਾਟਾ ਅਤੇ ਗਰੀਬ ਦੀ ਕਿਰਤ ਲੁੱਟ ਦੀ ਭਰਭਾਈ ਕਰੇਗਾ ਜੇਕਰ? ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਵਾਕਿਆ ਹੀ ਗਰੀਬ ਅਮੀਰ ਵਿੱਚ ਬਰਾਬਰਤਾ ਲਿਆਉਣੀ ਚਹੁੰਦੇ ਹਨ ਤਾਂ ਇਮਾਨਦਾਰੀ ਨਾਲ ਦੇਸ਼ ਦੇ ਮਾਜੂਦਾ ਅਤੇ ਸਾਬਕਾ ਮੰਤਰੀ, ਐਮ ਪੀ, ਐਮ ਐਲ ਏ, ਜਾਂ ਸਰਕਾਰ ਵਿੱਚ ਘੰਮਣ ਵਾਲੀਆਂ ਕੁਰਸੀਆਂ ਤੇ ਬੈਠੇ ਹਨ ਉ¤ਨਾਂ ਦਾ ਡਾਟਾਂ ਆਂਮ ਲੋਕਾਂ ਵਿੱਚ ਜਨਤੱਕ ਕਰਨ ਦੇਣ ਕਿ ਕਿਸ ਬੰਦੇ ਨੇ ਕਿਹੜੀ ਬੈਂਕ ਵਿੱਚੋ ਲਾਈਨ ਵਿੱਚ ਲੱਗ ਕਿ ਪੇਸੈ ਕੱਢਵਾਏ ਹਨ? ਸਟੇਜਾਂ ਤੇ ਲੱਛੇਦਾਰ ਭਾਸ਼ਣ ਦੇਣ ਨਾਲ ਦੇਸ਼ ਦੀ ਬਿਪਤਾ ਦੂਰ ਨਹੀ ਹੋਵੇਗੀ ਇਸ ਲਈ ਕੋਈ ਤੱਗੜੀ ਯੋਯਨਾਂ ਬੰਦੀ ਦੀ ਲੋੜ ਹੈ ਦੇਸ਼ ਦੇ ਵਿੱਤ ਮੰਤਰੀ ਜੇਟਲੀ ਸਾਹਬ ਦਾ ਤਰਕ ਹੈ ਕਿ ਦੇਸ਼ ਦੀ ਅਬਾਦੀ ਜਿਆਦਾ ਹੋਣ ਕਾਰਨ ਬੈਂਕਾਂ ਅੱਗੇ ਲਾਈਨਾਂ ਵਧੇਰੈ ਹਨ ਦੱਸੋ ਜਿ ਇਹਨੀ ਗੱਲ ਦਾ ਵਿੱਤ ਮੰਤਰੀ ਨੂੰ ਪਤਾਂ ਸੀ ਫਿਰ ਨੋਟਬੰਦੀ ਤੋ ਪਹਿਲਾਂ ਨਸਬੰਦੀ ਕਰਵਾ ਲੈਣੀ ਚਾਹੀਦੀ ਸੀ । ਵਿਰੋਧੀ ਧਿਰ ਵੀ ਪੂਰੇ ਯੋਯਨਾਂ ਬੱਦ ਤਰੀਕੇ ਨਾਲ ਸਰਕਾਰ ਨੂੰ ਨਹੀ ਘੇਰਨ ਵਿੱਚ ਅਸਫੱਲ ਰਹੀ ਹੈ ਲੋਕ ਹਰ ਰੋਜ ਲਾਈਨਾਂ ਵਿੱਚ ਲੱਗੇ ਹਨ ਵਿਰੋਧੀ ਧਿਰ ਅਤੇ ਸਰਕਾਰ ਆਪਸ ਵਿੱਚ ਮੇਹਣਿਉ ਮਿਹਣੀ ਹੋ ਰਹੈ ਹਨ ਗਰੀਬ ਦਾ ਪ੍ਰਨਾਲਾਂ ਓੁਥੇ ਦਾ ਓੁਥੇ ਹੀ ਖੜਾਂ ਹੈ ਜੇਕਰ ਫੈਸਲਾਂ ਚੰਗਾਂ ਹੈ ਤਾਂ ਚੰਗੇ ਪ੍ਰਬੰਦਾ ਦੀ ਵੀ ਸਖਤ ਲੋੜ ਹੈ ਨਹੀ ਆਉਣ ਵਾਲੇ ਸਮੇਂ ਅੰਦਰ ਲਾਈਨਾਂ ਵਿੱਚ ਲੱਗੇ ਲੋਕਾਂ ਨੂੰ ਸੜਕਾਂ ਚੌਕਾਂ ਵਿੱਚ ਆਉਣ ਲੱਗਿਆਂ ਬਹੁਤੀ ਦੇਰ ਨਹੀ ਲੱਗਣੀ ਸਮੇਂ ਤੋ ਪਹਿਲਾਂ ਜਾਗਣ ਦੀ ਲੋੜ ।
ਨਿਸ਼ਾਨ ਸਿੰਘ ਮੂਸੈ



