Skip to content
Independent perspectives. Global stories.
BREAKING

ਰਾਹੁਲ ਗਾਂਧੀ ਦੀ ਇਲਜ਼ਾਮਬਾਜ਼ੀ

Share this story

ਦੇਸ਼ ਵਿੱਚ ਨੋਟਬੰਦੀ ਦੇ ਮੁੱਦੇ ’ਤੇ ਸਿਆਸਤ ਇਕ ਨਵਾਂ ਮੋੜ ਲੈਂਦੀ ਜਾ ਰਹੀ ਹੈ। ਸੰਸਦ ਦਾ ਕੰਮਕਾਜ ਠੱਪ ਪਿਆ ਹੈ। ਦੂਸਰੇ ਪਾਸੇ ਸਿਆਸੀ ਨੇਤਾਵਾਂ ਵੀ ਇਕ ਦੂਸਰੇ ਖਿਲਾਫ ਇਲਜ਼ਾਮਬਾਜ਼ੀ ਤੇਜ਼ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਦੌਰ ਵਿੱਚ ਨੇਤਾ ਸਰਗਰਮ ਹਨ ਅਤੇ ਜਨਤਾ ਚੁੱਪ-ਚਾਪ ਤਮਾਸ਼ਾ ਦੇਖ ਰਹੀ ਹੈ। ਆਮ ਲੋਕਾਂ ਵਿੱਚ ਸਿਆਸੀ ਉਤੇਜਨਾ ਦਾ ਨਾ ਹੋਣਾ ਬਹੁਤ ਹੀ ਹੈਰਾਨੀਜਨਕ ਵਰਤਾਰਾ ਹੈ। ਇਸ ਚੁਪੀ ਦਰਮਿਆਨ ਨੇਤਾ ਚੁਪੀ ਦੀ ਬਰਫ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਇਹ ਇਲਜਾਮ ਲਗਾਇਆ ਹੈ ਕਿ ਉਨ੍ਹਾਂ ਕੋਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਸਬੰਧਤ ਸਨਸਨੀ ਖੇਜ ਜਾਣਕਾਰੀ ਹੈ, ਜਿਸ ਨੂੰ ਉਹ ਸੰਸਦ ਵਿੱਚ ਸਾਂਝਾ ਕਰਨਾ ਚਾਹੁੰਦੇ ਹਨ। ਵਿਰੋਧੀ ਪਾਰਟੀਆਂ ਦੇ ਕੁਝ ਨੇਤਾਵਾਂ ਨਾਲ ਮਿਲ ਕੇ ਉਨ੍ਹਾਂ ਨੇ ਦਿੱਲੀ ਵਿੱਚ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਸੰਕੇਤ ਦਿੱਤਾ ਹੈ ਕਿ ਇਹ ਨਿੱਜੀ ਜਾਣਕਾਰੀ ਪ੍ਰਧਾਨ ਮੰਤਰੀ ਵੱਲੋਂ ਨੋਟਬੰਦੀ ਦੇ ਸਿਲਸਿਲੇ ਵਿੱਚ ਕੀਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਹੈ। ਮੌਕੇ ’ਤੇ ਪੱਤਰਕਾਰਾਂ ਵੱਲੋਂ ਬਾਰ-ਬਾਰ ਸਵਾਲ ਪੁੱਛੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਇਸ ਦਾ ਹੋਰ ਕੋਈ ਵੇਰਵਾ ਨਹੀਂ ਦਿੱਤਾ। ਉਹ ਇਸ ਜਿੱਤ ’ਤੇ ਅੜੇ ਰਹੇ ਕਿ ਇਹ ਜਾਣਕਾਰੀ ਸਿਰਫ ਸੰਸਦ ਵਿੱਚ ਹੀ ਸਾਂਝੀ ਕੀਤੀ ਜਾਵੇਗੀ, ਕਿਉਂਕਿ ਉਹ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਬੇਸ਼ਕ ਮੀਡੀਆ ਦੇ ਇਕ ਹਿੱਸੇ ਵਿੱਚ ਵੱਡੀ ਚਰਚਾ ਛਿੜ ਗਈ ਹੈ ਪ੍ਰੰਤੂ ਇਸ ਦਾ ਸਿਆਸੀ ਸਥਿਤੀਆਂ ’ਤੇ ਵੱਡਾ ਅਸਰ ਹੁੰਦਾ ਨਹੀਂ ਦਿਸ ਰਿਹਾ। ਭਾਰਤੀ ਜਨਤਾ ਪਾਰਟੀ ਨੂੰ ਤਾਂ ਸਪੱਸ਼ਟ ਤੌਰ ’ਤੇ ਆਖ ਦਿੱਤਾ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੇ ਦਾਅਵੇ ਝੂਠੇ ਅਤੇ ਆਧਾਰਹੀਣ ਹਨ।ਸੰਸਦ ਠੱਪ ਹੋਣ ਕਾਰਨ ਸ਼੍ਰੀ ਰਾਹੁਲ ਗਾਂਧੀ ਨੂੰ ਸ਼ਾਇਦ ਹੀ ਇਹ ਗੱਲ ਸੰਸਦ ਦੇ ਮੰਚ ’ਤੇ ਰੱਖਣ ਦਾ ਸ਼ਾਇਦ ਹੀ ਮੌਕਾ ਮਿਲੇ। ਅਜਿਹੇ ਹਾਲਾਤਾਂ ਵਿੱਚ ਜੇਕਰ ਉਹ ਚੁੱਪ ਰਹਿੰਦੇ ਹਨ ਅਤੇ ਆਪਣੀ ਗੱਲ ਨੂੰ ਦੇਸ਼ ਦੇ ਲੋਕਾਂ ਸਾਹਮਣੇ ਨਹੀਂ ਰੱਖਦੇ ਤਾਂ ਲਾਜ਼ਮੀ ਤੌਰ ’ਤੇ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚੇਗੀ। ਉਹ ਕੁਝ ਹਫਤਿਆਂ ਤੋਂ ਅਜਿਹੇ ਰਹੱਸਮਈ ਬਿਆਨ ਦੇ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਨੋਟਬੰਦੀ ਦੇ ਮੁ¤ਦੇ ’ਤੇ ਬੋਲਣ ਦੀ ਇਜਾਜ਼ਤ ਦਿ¤ਤੀ ਗਈ ਤਾਂ ‘ਜ਼ਲਜ਼ਲਾ’ ਆ ਜਾਏਗਾ।ਸਿਆਸੀ ਤੌਰ ’ਤੇ ਉਨ੍ਹਾਂ ਦੀ ਇਹ ਰਣਨੀਤੀ ਸਹੀ ਨਹੀਂ ਹੈ। ਜੇਕਰ ਉਨ੍ਹਾਂ ਕੋਲ ਸਬੂਤ ਹਨ ਅਤੇ ਪੁਖਤਾ ਜਾਣਕਾਰੀ ਹੈ ਤਾਂ ਉਹ ਕਿਸੇ ਵੀ ਮੰਚ ’ਤੇ ਇਸ ਨੂੰ ਸਾਂਝੀ ਕਰ ਸਕਦੇ ਹਨ। ਜੇਕਰ ਉਨ੍ਹਾਂ ਨੇ ਇਸ ਗੱਲ ਨੂੰ ਲੰਬੇ ਸਮੇਂ ਤੱਕ ਲਟਕਾਈ ਰੱਖਿਆ ਤਾਂ ਇਸ ਨਾਲ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੀ ਸਿਆਸੀ ਭਰੋਸੇਯੋਗਤਾ ਨੂੰ ਵੱਡਾ ਧੱਕਾ ਲੱਗੇਗਾ। ਸਿਆਸੀ ਸਿਆਣਪ ਇਸ ਗੱਲ ਵਿੱਚ ਹੈ ਕਿ ਜੇਕਰ ਉਨ੍ਹਾਂ ਕੋਲ ਕਹਿਣ ਲਈ ਕੁਝ ਹੈ ਤਾਂ ਉਹ ਬਿਨਾਂ ਝਿਜਕ ਕਹਿ ਦੇਣ ਨਹੀਂ ਤਾਂ ਇਸ ਤਰ੍ਹਾਂ ਬਿਆਨਬਾਜ਼ੀ ਬੰਦ ਕਰ ਦੇਣ।
– ਬਲਜੀਤ ਸਿੰਘ ਬਰਾੜ

WRITTEN BY