ਹਰਾਰੇ, 23 ਜੁਲਾਈ (ਪੀ.ਟੀ.)-ਭਾਰਤੀ ਕ੍ਰਿਕਟ ਟੀਮ ਭਲਕੇ ਬੁੱਧਵਾਰ ਤੋਂ ਜ਼ਿੰਬਾਬਵੇ ਖਿਲਾਫ਼ ਪੰਜ ਵਨਡੇ ਮੈਚਾਂ ਵਿਚ ਉਤਰੇਗੀ। ਲੜੀ ਦਾ ਪਹਿਲਾ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਵਿਰਾਟ ਕੋਹਲੀ ਦੀ ਕਪਤਾਨੀ ਹੇਠ ਭਾਰਤੀ ਟੀਮ ਜ਼ਿੰਬਾਬਵੇ ਨਾਲੋਂ ਬੇਹੱਦ ਮਜ਼ਬੂਤ ਟੀਮ ਹੈ। ਜ਼ਿੰਬਾਬਵੇ ਦੌਰੇ ਲਈ ਜਿਥੇ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਹੋਰ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ, ਉਥੇ ਕੁਝ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਸਾਬਿਤ ਕਰਨ ਦਾ ਮੌਕਾ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਭਾਰਤ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਹੁਣ ਤੱਕ 51 ਮੈਚਾਂ ਵਿਚ ਆਹਮੋ ਸਾਹਮਣੇ ਹੋ ਚੁੱਕੀਆਂ ਹਨ, ਜਿਸ ਵਿਚ 39 ਵਾਰੀ ਭਾਰਤ ਤੇ 10 ਵਾਰੀ ਜ਼ਿੰਬਾਬਵੇ ਨੇ ਬਾਜ਼ੀ ਮਾਰੀ ਹੈ, ਜਦੋਂ ਕਿ ਦੋ ਮੈਚ ਟਾਈ ਹੋਏ।



