ਨਵੀਂ ਦਿੱਲੀ, 23 ਜੁਲਾਈ (ਪੀ.ਟੀ.)-ਚਾਰਾ ਘੋਟਾਲੇ ਵਿਚ ਆਰ.ਜੇ.ਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਅੱਜ ਦੋਵੇਂ ਪੱਖਾਂ ਨੂੰ ਕਿਹਾ ਕਿ ਉਹ ਦੋਵੇਂ ਆਪਸ ਵਿਚ ਵਿਚਾਰ ਕਰ ਲੈਣ ਅਤੇ ਜੇਕਰ ਉਹ ਸਹਿਮਤ ਹੋਣ, ਤਾਂ ਇਸ ਮਾਮਲੇ ਵਿਚ ਜੱਜ ਨੂੰ ਬਦਲਿਆ ਜਾ ਸਕਦਾ ਹੈ।

ਕੋਰਟ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮਾਮਲੇ ਨੂੰ ਹਾਈਕੋਰਟ ਵਿਚ ਵੀ ਭੇਜਿਆ ਜਾ ਸਕਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਚਾਰਾ ਘੋਟਾਲੇ ਮਾਮਲੇ ਵਿਚ ਸੁਣਵਾਈ ਹੋ ਰਹੀ ਹੈ, ਪ੍ਰੰਤੂ ਦੋਸ਼ੀ ਲਾਲੂ ਯਾਦਵ ਨੇ ਜੱਜ ‘ਤੇ ਪੱਖਪਾਤ ਕਰਨ ਦਾ ਆਰੋਪ ਲਗਾਉਂਦੇ ਹੋਏ ਉਨ੍ਹਾਂ ਨੂੰ ਬਦਲਣ ਦੀ ਮੰਗ ਸੁਪਰੀਮ ਕੋਰਟ ਤੋਂ ਕੀਤੀ ਸੀ
ਲਾਲੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ



