Skip to content
Independent perspectives. Global stories.
BREAKING

ਬਿਹਾਰ ਮਿਡ ਡੇ ਮੀਲ ਹਾਦਸੇ ਦੀ ਜਾਂਚ ਐਸ. ਆਈ. ਟੀ. ਕਰੇਗੀ

Share this story

ਪਟਨਾ, 23 ਜੁਲਾਈ (ਪੀ. ਟੀ.)-ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਧਰਮਸਤੀ ਗੰਡਾਮਨ ਪਿੰਡ ਦੇ ਇਕ ਸਰਕਾਰੀ ਸਕੂਲ ‘ਚ ਮਿਡ ਡੇ ਮੀਲ ਖਾਣ ਨਾਲ 23 ਬੱਚਿਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ। ਸਾਰਨ ਪੁਲਿਸ ਸੁਪਰਡੈਂਟ ਸੁਜੀਤ ਕੁਮਾਰ ਦੀ ਅਗਵਾਈ ‘ਚ ਇਸ ਜਾਂਚ ਦਲ ‘ਚ 8 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੀ. ਆਈ. ਡੀ. ਦੇ ਪੁਲਿਸ ਮੁਖੀ ਵਿਨੇ ਕੁਮਾਰ ਐਸ. ਆਈ. ਟੀ. ਦੇ ਕਾਰਜਾਂ ਦਾ ਨਰੀਖਣ ਕਰਨਗੇ ਜਦ ਕਿ ਵਿਸ਼ੇਸ਼ ਕਾਰਜ ਬਲ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ‘ਚ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦਲ ਦੀ ਅਗਵਾਈ ਸਾਰਨ ਦੇ ਪੁਲਿਸ ਸੁਪਰਡੈਂਟ ਸੁਜੀਤ ਕੁਮਾਰ ਕਰਨਗੇ ਜਦ ਕਿ ਟੀਮ ‘ਚ ਵੈਸ਼ਾਲੀ ਦੇ ਸਹਾਇਕ ਪੁਲਿਸ ਸੁਪਰਡੈਂਟ ਅਰਵਿੰਦ ਕੁਮਾਰ ਗੁਪਤਾ, ਦੋ ਪੁਲਿਸ ਇੰਸਪੈਕਟਰ ਤੇ ਪੰਜ ਸਹਾਇਕ ਇੰਸਪੈਕਟਰ ਸ਼ਾਮਿਲ ਕੀਤੇ ਗਏ ਹਨ।

WRITTEN BY