ਕੌਮਾਂਤਰੀ ਪੱਧਰ ਦੇ ਵੱਕਾਰੀ ਸੁਰਜੀਤ ਹਾਕੀ ਟੂਰਨਾਮੈਂਟ ਦੇ 40ਵੇਂ ਐਡੀਸ਼ਨ ਦੀਆ ਤਰੀਕਾਂ ਦਾ ਹਾਕੀ ਇੰਡੀਆ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ-ਕਮ-ਡਿਪਟੀ ਕਮ
ਜਲੰਧਰ : ਕੌਮਾਂਤਰੀ ਪੱਧਰ ਦੇ ਵੱਕਾਰੀ ਸੁਰਜੀਤ ਹਾਕੀ ਟੂਰਨਾਮੈਂਟ ਦੇ 40ਵੇਂ ਐਡੀਸ਼ਨ ਦੀਆ ਤਰੀਕਾਂ ਦਾ ਹਾਕੀ ਇੰਡੀਆ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਤੇ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਦੱਸਿਆ ਕਿ ਹਾਕੀ ਇੰਡੀਆ ਦੇ ਦਿੱਲੀ ਸਥਿਤ ਦਫ਼ਤਰ ਵੱਲੋਂ ਅਗਲੇ ਸਾਲ ਖੇਡੇ ਜਾਣ ਵਾਲੇ ਦੇਸ਼ ਦੇ ਤਿੰਨ ਵੱਕਾਰੀ ਹਾਕੀ ਟੂਰਨਾਮੈਂਟਾਂ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਲਈ 25 ਅਕਤੂਬਰ ਤੋਂ 3 ਨਵੰਬਰ 2023 ਤਕ ਦੀਆਂ ਤਰੀਕਾਂ ਮਿੱਥੀਆ ਗਈਆਂ ਹਨ। ਉਨ੍ਹਾਂ ਦੱਸਿਆ ਕਿ 2023 ’ਚ 40ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਆਗਾਜ਼ 25 ਅਕਤੂਬਰ ਨੂੰ ਹੋਵੇਗਾ ਤੇ ਫਾਈਨਲ ਮੈਚ 3 ਨਵੰਬਰ ਨੂੰ ਖੇਡਿਆ ਜਾਵੇਗਾ।