September 27, 2025 11:56 am

ਦਿੱਲੀ ਕਮੇਟੀ ਦੇ ਦਫਤਰ ਬਾਹਰ ਅਕਾਲੀ ਦਲ ਦਿੱਲੀ ਵੱਲੋਂ ਰੋਸ ਮੁਜ਼ਾਹਰਾ

ਮੌਟੂਸ਼ਾਹ ਤੇ ਹਰਜੀਤ ਸਿੰਘ ਨੂੰ ਕੀਤੀ ਬਰਖਾਸਤ ਕਰਨ ਦੀ ਮੰਗ
ਇੱਕ ਹਫਤੇ ਦਾ ਦਿੱਤਾ ਅਲਟੀਮੇਟਮ

Page-1_22 ਨਵੀ ਦਿੱਲੀ, 15 ਜੁਲਾਈ (ਪੀ. ਟੀ)- ਸ੍ਰ ਭਜਨ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ, ਯੂਥ ਵਿੰਗ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਤੇ ਦਿੱਲੀ ਕਮੇਟੀ ਦੇ ਮੈਂਬਰ ਸ੍ਰ ਪ੍ਰਭਜੀਤ ਸਿੰਘ ਜੀਤੀ, ਤੇਜਿੰਦਰ ਸਿੰਘ ਗੋਪਾ ਅਤੇ ਹਰਪਾਲ ਸਿੰਘ ਕੋਛੜ ਦੀ ਸਾਂਝੀ ਅਗਵਾਈ ਹੇਠ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋ ਰਹੀਆ ਬੇਨਿਯਮੀਆ ਦੇ ਖਿਲਾਫ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਕਰਦਿਆ ਮੰਗ ਕੀਤੀ ਗਈ ਕਿ ਭ੍ਰਿਸ਼ਟ ਤੇ ਔਰਤਾਂ ਨਾਲ ਬਦਸਲੂਕੀਆ ਕਰਨ ਵਾਲੇ ਹਰਜੀਤ ਸਿੰਘ ਜਨਰਲ ਮੈਨੇਜਰ ਤੇ ਮੈਂਬਰ ਦਿੱਲੀ ਕਮੇਟੀ ਗੁਰਬਖਸ਼ ਸਿੰਘ ਮੌਟੂ ਸ਼ਾਹ ਨੂੰ ਬਰਖਾਸਤ ਕਰਕੇ ਬਿਨਾਂ ਕਿਸੇ ਦੇਰੀ ਤੋ ਜੇਲ ਯਾਤਰਾ ‘ਤੇ ਭੇਜਿਆ ਜਾਵੇ।ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਬਾਹਰ ਹਜ਼ਾਰਾ

ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਪ੍ਰਬੰਧਕਾਂ ਦੇ ਖਿਲਾਫ ਰੋਸ ਮੁਜਾਹਰਾ ਕੀਤਾ ਤੇ ਪ੍ਰਧਾਨ ਜੀ ਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਖ੍ਰਿਲਾਫ ‘‘ਮੁਰਦਾਬਾਦ’’ ਦੇ ਨਾਅਰੇ ਲਗਾਉਦਿਆ ਮੰਗ ਕੀਤੀ ਕਿ ਇੱਕ ਮਹਿਲਾਂ ਮੁਲਾਜਮ ਨਾਲ ਛੇੜਖਾਨੀ ਕਰਨ ਵਾਲੇ ਜਨਰਲ ਮੈਨੇਜਰ ਹਰਜੀਤ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਨੌਕਰੀ ਤੋ ਬਰਖਾਸਤ ਕੀਤਾ ਜਾਵੇ ਤੇ ਪੀੜਤ ਮਹਿਲਾਂ ਨੂੰ ਕੇਸ ਲੜਨ ਲਈ ਮਾਹਿਰ ਵਕੀਲ ਦੀਆ ਸੇਵਾਵਾਂ ਲੈਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਹਰਜੀਤ ਸਿੰਘ ਨੂੰ ਸਖਤ ਤੋ ਸਖਤ ਸਜ਼ਾ ਦਿਵਾਈ ਜਾ ਸਕੇ। ਇਸ ਮੁਜਾਹਰੇ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਨੇ ਵੀ ਭਾਗ ਲਿਆ ਤੇ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਦਾ ਪਿੱਟ ਸਿਆਪਾ ਕਰਦਿਆ ਅਲਾਹੁਣੀਆ ਦਾ ਪਾਠ ਕਰਕੇ ਉਹਨਾਂ ਦੀ ਕਿਰਿਆ ਕਰਮ ਕਰਨ ਦੀ ਰਸਮ ਵੀ ਅਦਾ ਕੀਤੀ। ਬੀਬੀਆ ਵਿੱਚ ਜੋਸ਼ ਇੰਨਾ ਸੀ ਕਿ ਇੱਕ ਵਾਰੀ ਤਾਂ ਉਹਨਾਂ ਨੇ ‘ਮੁਰਦਾਬਾਦ’ ਦੇ ਨਾਅਰਿਆ ਨਾਲ ਦਿੱਲੀ ਕਮੇਟੀ ਦੇ ਦਫਤਰ ਦੀਆ ਕੰਧਾਂ ਨੂੰ ਹਿੱਲਾ ਦਿੱਤਾ। ਬੀਬੀਆ ਨੇ ਮੰਗ ਕੀਤੀ ਕਿ ਹਰਜੀਤ ਸਿੰਘ ਤੇ ਮੌਟੂਸ਼ਾਹ ਨੂੰ ਬਿਨਾਂ ਕਿਸੇ ਦੇਰੀ ਤੋ ਏ.ਸੀ ਕਮਰਿਆ ਵਿੱਚੋ ਕੱਢ ਕੇ ਜੇਲ ਯਾਤਰਾ ਤੇ ਭੇਜਿਆ ਜਾਵੇ।   ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਪੂਰੀ ਤਰ੍ਵਾ ਭ੍ਰਿਸ਼ਟਾਚਾਰ ਤੇ ਆ੍ਰਸ਼ਕ ਮਜਾਜ ਲੋਕਾਂ ਦਾ ਅੱਡਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਬੰਧਕੀ ਨਾਕਾਮੀ ਨੂੰ ਲੈ ਕੇ ਨੈਤਿਕਤਾ ਦੇ ਆਧਾਰ ‘ਤੇ ਆਹੁਦਿਆ ਤੋਂ ਅਸਤੀਫੇ ਦੇ ਕੇ ਜਨਤਾ ਦੀ ਕਚਿਹਰੀ ਵਿੱਚ ਜਾ ਕੇ ਦੁਬਾਰਾ ਫਤਵਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਿੱਚ ਇਸ ਵੇਲੇ ਜੋ ਕੁਝ ਮੰਦਭਾਗਾ ਹੋ ਰਿਹਾ ਹੈ ਉਹ ਕਿਸੇ ਗੰਭੀਰ ਤੇ ਵੱਡੇ ਖਤਰੇ ਦੀ ਸੰਕੇਤ ਹਨ।  
ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਮੈਂਬਰ ਪ੍ਰਭਜੀਤ ਸਿੰਘ ਜੀਤੀ, ਹਰਪਾਲ ਸਿੰਘ ਕੋਛੜ ਤੇ ਤੇਜਿੰਦਰ ਸਿੰਘ ਭਾਟੀਆ (ਗੋਪਾ) ਨੇ ਕਿਹਾ ਕਿ ਦਿੱਲੀ ਕਮੇਟੀ ਵਿੱਚ ਮਨਮਾਨੀਆ ਦਾ ਸਿਲਸਿਲਾ ਇਸ ਕਦਰ ਵੱਧ ਗਿਆ ਹੈ ਕਿ ਬੱਜਟ ਵੀ ਘਾਟੇ ਵਿੱਚ ਜਾ ਰਿਹਾ ਹੈ ਤੇ ਫਿਰ ਵੀ ਜਿਸ ਕਦਰ ਗੁਰੂ ਦੀ ਗੋਲਕ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਦਿੱਲੀ ਦੀਆ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
  ਇਸੇ ਤਰ•ਾ ਇਸ ਰੋਸ ਮੁਜਾਹਰੇ ਨੂੰ ਗੁਰਚਰਨ ਸਿੰਘ ਗਤਕਾ ਮਾਸਟਰ, ਇੰਦਰਜੀਤ ਸਿੰਘ ਸੰਤਗੜ• ਤੇ ਪਰਮਜੀਤ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਪਾਣੀ ਪੀ ਪੀ ਕੋਸਦਿਆ ਕਿਹਾ ਕਿ ਜੇਕਰ ਹਰਜੀਤ ਸਿੰਘ ਤੇ ਮੌਟੂਸ਼ਾਹ ਨੂੰ ਦਿੱਲੀ ਕਮੇਟੀ ਵਿੱਚੋ ਨਾ ਕੱਢਿਆ ਗਿਆ ਤਾਂ ਅਕਾਲੀ ਦਲ ਦਿੱਲੀ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ। ਮੁਜ਼ਾਹਰੇ ਦੇ ਕੋਆਰਡੀਨੇਟਰ ਦਮਨੀਪ ਸਿੰਘ ਨੇ ਇਹ ਵੀ ਦੱਸਿਆ ਕਿ ਜਦੋ ਉਹ ਆਪਣਾ ਮੰਗ ਪੱਤਰ ਪ੍ਰਬੰਧਕਾਂ ਨੂੰ ਦੇਣ ਲਈ ਦਫਤਰ ਵੱਲ ਜਾ ਰਹੇ ਸਨ ਤਾਂ ਪ੍ਰਬੰਧਕਾਂ ਨੇ ਦਫਤਰ ਦੇ ਨਾਲ ਨਾਲ ਗੁਰੂਦੁਆਰਾ ਰਕਾਬ ਗੰਜ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਵੀ ਗੇਟ ਬੰਦ ਕਰ ਦਿੱਤੇ ਜਿਸ ਕਾਰਨ ਸੰਗਤਾਂ ਮੱਥਾ ਟੇਕਣ ਤੋ ਵੀ ਵਿਰਵੇ ਰਹਿਣਾ ਪਿਆ ਪਰ ਪੁਲੀਸ ਦੀ ਦਖਲ ਅੰਦਾਜੀ ਨਾਲ ਬੜੀ ਮੁਸ਼ਕਲ ਨਾਲ ਉਹ ਮੰਗ ਪੱਤਰ ਦੇਣ  ਲਈ ਇੱਕ ਗੇਟ ਖੁਲਵਾਉਣ ਵਿੱਚ ਕਾਮਯਾਬ ਹੋਏ ਪਰ ਦਫਤਰ ਪੂਰੀ ਤਰ•ਾ ਖਾਲੀ ਸੀ ਤੇ ਕੋਈ ਅਧਿਕਾਰੀ ਜਾਂ ਪ੍ਰਬੰਧਕ ਮੌਜੂਦ ਨਹੀ ਸੀ ਜਿਸ ਨੂੰ ਉਹ ਆਪਣਾ ਮੰਗ ਪੱਤਰ ਦੇ ਸਕਦੇ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਹਰਜੀਤ ਸਿੰਘ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹਟਾਇਆ ਨਾ ਗਿਆ ਤਾਂ 24 ਜੁਲਾਈ ਨੂੰ ਇਸ ਤੋ ਵੀ ਵੱਡਾ ਮੁਜ਼ਾਹਰਾ ਕੀਤਾ ਜਾਵੇਗਾ।

Send this to a friend